
ਇਸ ਸਰਕਾਰੀ ਯੋਜਨਾ ਵਿੱਚ ਕਰੋ ਨਿਵੇਸ਼, ਫਿਰ ਮਿਲੇਗੀ 22000 ਪੈਨਸ਼ਨ
National Pension Scheme: ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਭਵਿੱਖ ਦੀ ਚਿੰਤਾਂ ਸਭ ਨੂੰ ਖਾ ਰਹੀ ਹੈ। ਜੇਕਰ ਇਸੇ ਚਿੰਤਾਂ ਵਿੱਚ ਡੁੱਬੇ ਸੋਚ ਰਹੇ ਹੋ ਕਿ ਰਿਟਾਇਰਮੈਂਟ (Retirement) ਤੋਂ ਬਾਅਦ ਤੁਹਾਨੂੰ ਪੈਸੇ ਦੀ ਕੋਈ ਸਮੱਸਿਆ ਨਾ ਆਵੇ, ਤਾਂ ਤੁਹਾਨੂੰ ਨੈਸ਼ਨਲ ਪੈਨਸ਼ਨ ਸਕੀਮ (National Pension Scheme) ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਇਸ ਸਕੀਮ ਵਿੱਚ ਕੀਤਾ ਗਿਆ ਨਿਵੇਸ਼ ਸੁਰੱਖਿਅਤ ਹੈ ਅਤੇ ਚੰਗਾ ਰਿਟਰਨ ਪ੍ਰਾਪਤ ਹੁੰਦਾ ਹੈ। ਇਹੀ ਕਾਰਨ ਹੈ ਕਿ ਹੁਣ ਸਰਕਾਰੀ ਅਤੇ ਨਿੱਜੀ ਖੇਤਰ ਨਾਲ ਸਬੰਧਤ ਜ਼ਿਆਦਾਤਰ ਲੋਕ ਪੈਨਸ਼ਨ ਸਕੀਮ (NPS) ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ, ਤਾਂ ਜੋ ਰਿਟਾਇਰਮੈਂਟ ਤੋਂ ਬਾਅਦ ਪੈਸੇ ਦੀ ਕੋਈ ਸਮੱਸਿਆ ਨਾ ਹੋਵੇ।
ਤੁਹਾਨੂੰ ਦੱਸ ਦੇਈਏ ਕਿ ਇਹ ਸਕੀਮ ਸਾਲ 2004 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਪਹਿਲਾਂ ਸਿਰਫ਼ ਸਰਕਾਰੀ ਕਰਮਚਾਰੀ ਹੀ ਇਸ ਵਿੱਚ ਨਿਵੇਸ਼ ਕਰ ਸਕਦੇ ਸਨ ਪਰ 2009 ਵਿੱਚ ਇਸਨੂੰ ਸਾਰਿਆਂ ਲਈ ਖੋਲ੍ਹ ਦਿੱਤਾ ਗਿਆ ਸੀ। NPS ਵਿੱਚ ਸੇਵਾਮੁਕਤੀ ਦੇ ਸਮੇਂ ਤੱਕ ਯੋਗਦਾਨ ਪਾਇਆ ਜਾਂਦਾ ਹੈ। ਸੇਵਾਮੁਕਤੀ ਦੇ ਸਮੇਂ ਭਾਵ 60 ਸਾਲ ਦੀ ਉਮਰ 'ਤੇ, ਇਕੱਠੇ ਹੋਏ ਫੰਡ ਦਾ ਕੁਝ ਹਿੱਸਾ ਇਕੱਠਾ ਕਢਵਾਇਆ ਜਾ ਸਕਦਾ ਹੈ। ਬਾਕੀ ਬਚੀ ਰਕਮ ਤੁਸੀਂ ਪੈਨਸ਼ਨ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹੋ।
ਇਸ ਤੋਂ ਇਲਾਵਾ NPS ਵਿੱਚ ਨਿਵੇਸ਼ ਕਰਨ ਉੱਤੇ ਟੈਕਸ ਲਾਭ ਵੀ ਉਪਲਬਧ ਹਨ। ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਸੀਂ ਧਾਰਾ 80CCD (1B) ਦੇ ਤਹਿਤ NPS ਵਿੱਚ ਨਿਵੇਸ਼ ਕਰਕੇ 50,000 ਰੁਪਏ ਸਾਲਾਨਾ ਦੀ ਟੈਕਸ ਕਟੌਤੀ ਦੇ ਹੱਕਦਾਰ ਹੋ ਸਕਦੇ ਹੋ। ਇਹ 80C ਦੇ ਤਹਿਤ ਉਪਲਬਧ 1,50,000 ਲੱਖ ਰੁਪਏ ਦੀ ਕਟੌਤੀ ਤੋਂ ਵੱਖ ਹੈ।
NPS ਵਿੱਚ ਕਿਵੇਂ ਤੇ ਕੌਣ ਕਰ ਸਕਦਾ ਹੈ ਨਿਵੇਸ਼
18 ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ NPS ਵਿੱਚ ਨਿਵੇਸ਼ ਕਰ ਸਕਦਾ ਹੈ। NPS ਵਿੱਚ ਨਿਵੇਸ਼ ਦਾ ਪ੍ਰਬੰਧਨ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA) ਦੁਆਰਾ ਨਿਯੁਕਤ ਇੱਕ ਪੈਨਸ਼ਨ ਫੰਡ ਮੈਨੇਜਰ ਦੁਆਰਾ ਕੀਤਾ ਜਾਂਦਾ ਹੈ। PFRDA ਰਾਸ਼ਟਰੀ ਪੈਨਸ਼ਨ ਯੋਜਨਾ ਦਾ ਰੈਗੂਲੇਟਰ ਹੈ। ਤੁਸੀਂ ਕੁੱਲ 7 ਪੈਨਸ਼ਨ ਫੰਡ ਮੈਨੇਜਰਾਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੇ ਹੋ। ਕੋਈ ਵੀ 60 ਸਾਲ ਦੀ ਉਮਰ ਤੱਕ ਪੈਨਸ਼ਨ ਫੰਡਾਂ ਵਿੱਚ ਨਿਵੇਸ਼ ਕਰ ਸਕਦਾ ਹੈ। ਇਸ ਤੋਂ ਬਾਅਦ ਤੁਹਾਨੂੰ ਐਨੂਇਟੀ ਪਲਾਨ ਲੈਣਾ ਹੋਵੇਗਾ। ਧਿਆਨ ਰਹੇ ਕਿ ਸਿਰਫ਼ ਐਨੂਅਟੀ ਦੇਣ ਵਾਲਾ ਹੀ ਤੁਹਾਨੂੰ ਹਰ ਮਹੀਨੇ ਪੈਨਸ਼ਨ ਦੇਵੇਗਾ।
ਕਿੰਨਾਂ ਕਰਨਾ ਹੋਵੇਗਾ ਨਿਵੇਸ਼
ਜੇਕਰ ਕੋਈ 30 ਸਾਲ ਦਾ ਵਿਅਕਤੀ ਹਰ ਮਹੀਨੇ NPS ਵਿੱਚ ਸਿਰਫ਼ 5,000 ਰੁਪਏ ਦਾ ਨਿਵੇਸ਼ ਕਰਦਾ ਹੈ, ਤਾਂ ਉਸਨੂੰ ਰਿਟਾਇਰਮੈਂਟ ਤੋਂ ਬਾਅਦ ਹਰ ਮਹੀਨੇ 22,279 ਰੁਪਏ ਪੈਨਸ਼ਨ ਮਿਲ ਸਕਦੀ ਹੈ। ਇਸ ਤੋਂ ਇਲਾਵਾ 45 ਲੱਖ ਰੁਪਏ ਦੀ ਇਕੱਠੀ ਰਾਸ਼ੀ ਵੀ ਮਿਲੇਗੀ। ਇਸਦੇ ਲਈ ਤੁਹਾਨੂੰ 60 ਸਾਲ ਦੀ ਉਮਰ ਤੱਕ ਹਰ ਮਹੀਨੇ 5,000 ਰੁਪਏ ਨਿਵੇਸ਼ ਕਰਨਾ ਹੋਵੇਗਾ। ਇਸ ਅਨੁਮਾਨ ਲਈ 10 ਫੀਸਦੀ ਦੀ ਸਾਲਾਨਾ ਵਿਆਜ ਦਰ ਅਤੇ 6 ਫੀਸਦੀ ਦੀ ਸਾਲਾਨਾ ਐਨੂਅਟੀ ਦਰ ਮੰਨੀ ਗਈ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।