Home /News /lifestyle /

ਹੱਥ-ਪੈਰ ਸੁੰਨ ਹੋ ਜਾਣਾ ਹੈ ਇਸ ਭਿਆਨਕ ਬਿਮਾਰੀ ਦਾ ਸੰਕੇਤ, ਡਾਇਬਟੀਜ਼ ਤੋਂ ਪਹਿਲਾਂ ਹੁੰਦਾ ਹੈ ਇਹ ਰੋਗ 

ਹੱਥ-ਪੈਰ ਸੁੰਨ ਹੋ ਜਾਣਾ ਹੈ ਇਸ ਭਿਆਨਕ ਬਿਮਾਰੀ ਦਾ ਸੰਕੇਤ, ਡਾਇਬਟੀਜ਼ ਤੋਂ ਪਹਿਲਾਂ ਹੁੰਦਾ ਹੈ ਇਹ ਰੋਗ 

ਹੱਥ-ਪੈਰ ਸੁੰਨ ਹੋ ਜਾਣਾ ਹੈ ਇਸ ਭਿਆਨਕ ਬਿਮਾਰੀ ਦਾ ਸੰਕੇਤ, ਡਾਇਬਟੀਜ਼ ਤੋਂ ਪਹਿਲਾਂ ਹੁੰਦਾ ਹੈ ਇਹ ਰੋਗ 

ਹੱਥ-ਪੈਰ ਸੁੰਨ ਹੋ ਜਾਣਾ ਹੈ ਇਸ ਭਿਆਨਕ ਬਿਮਾਰੀ ਦਾ ਸੰਕੇਤ, ਡਾਇਬਟੀਜ਼ ਤੋਂ ਪਹਿਲਾਂ ਹੁੰਦਾ ਹੈ ਇਹ ਰੋਗ 

ਦੱਸ ਦਈਏ ਕਿ ਸ਼ੂਗਰ ਦੀ ਬਿਮਾਰੀ ਅਚਾਨਕ ਨਹੀਂ ਹੁੰਦੀ ਇਸ ਸਮੱਸਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੀਡਾਇਬਿਟੀਜ਼ ਹੁੰਦੀ ਹੈ। ਇਹ ਸਮੱਸਿਆ ਵੀ ਸ਼ੂਗਰ ਦੀ ਤਰ੍ਹਾਂ ਘਾਤਕ ਹੁੰਦੀ ਹੈ। ਇਸ ਲਈ ਇਸ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।

  • Share this:

Diabetes : ਸ਼ੂਗਰ ਦੀ ਸਮੱਸਿਆ ਇੰਨੀ ਵੱਧ ਗਈ ਹੈ ਕਿ ਹੁਣ ਜੰਮਦੇ ਬੱਚੇ ਦੀ ਵੀ ਸ਼ੂਗਰ ਦੀ ਜਾਂਚ ਕੀਤੀ ਜਾਂਦੀ ਹੈ। ਹਾਂਲਾਕਿ ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਵਿਗੜਦੀ ਜੀਵਨਸ਼ੈਲੀ ਤੇ ਗਲਤ ਖਾਣ-ਪਾਣ ਹੈ। ਜਿਸ ਨੂੰ ਸੁਧਾਰਿਆ ਜਾ ਸਕਦਾ ਹੈ। ਸ਼ੂਗਰ ਦੀ ਬਿਮਾਰੀ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਤੇ ਮਾਨਸਿਕ ਸਿਹਤ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਅਜੋਕ ਸਮੇਂ ਦੀ ਗੱਲ ਕਰੀਏ ਤਾਂ ਸ਼ੂਗਰ ਦਾ ਖਤਰਾ ਵੱਧ ਚੁੱਕਾ ਹੈ ਤੇ ਬੱਚਿਆਂ ਤੋਂ ਲੈ ਕੇ ਨੌਜਵਾਨ ਤੇ ਬਜ਼ੁਰਗ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।

ਦੱਸ ਦਈਏ ਕਿ ਸ਼ੂਗਰ ਦੀ ਬਿਮਾਰੀ ਅਚਾਨਕ ਨਹੀਂ ਹੁੰਦੀ ਇਸ ਸਮੱਸਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੀਡਾਇਬਿਟੀਜ਼ ਹੁੰਦੀ ਹੈ। ਇਹ ਸਮੱਸਿਆ ਵੀ ਸ਼ੂਗਰ ਦੀ ਤਰ੍ਹਾਂ ਘਾਤਕ ਹੁੰਦੀ ਹੈ। ਇਸ ਲਈ ਇਸ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ। ਇਹ ਵੀ ਸੱਚ ਹੈ ਕਿ ਜ਼ਿਆਦਾਤਰ ਲੋਕ ਪ੍ਰੀਡਾਇਬਿਟੀਜ਼ ਬਾਰੇ ਨਹੀਂ ਜਾਣਦੇ ਹਨ। ਪਰ ਜੇਕਰ ਇਸ ਸ਼ੂਗਰ ਵਰਗੀ ਬਿਮਾਰੀ ਤੋਂ ਬਚਣਾ ਹੈ ਤਾਂ ਸਭ ਤੋਂ ਪਹਿਲਾਂ ਇਸ ਦੇ ਲੱਛਣਾਂ ਨੂੰ ਪਛਾਣਨ ਦੀ ਲੋੜ ਹੈ ਤਾਂ ਹੀ ਸਹੀ ਇਲਾਜ ਹੋ ਸਕਦਾ ਹੈ।

ਪ੍ਰੀ-ਡਾਇਬੀਟੀਜ਼ ਰੋਗ ਕੀ ਹੈ?

ਹੁਣ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਪ੍ਰੀਡਾਇਬਿਟੀਜ਼ ਬਿਮਾਰੀ ਕੀ ਹੈ। ਦਰਅਸਲ, ਪ੍ਰੀਡਾਇਬਿਟੀਜ਼ ਦੌਰਾਨ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਦਾ ਆਮ ਨਾਲੋ ਵੱਧ ਹੋਣਾ ਹੈ। ਪਰ ਇਹ ਫਿਲਹਾਲ ਟਾਈਪ 2 ਡਾਈਬਿਟੀਜ਼ ਨਹੀਂ ਮੰਨੀ ਗਈ ਹੈ।

ਇਹ ਵੀ ਜਾਣਨਾ ਜ਼ਰੂਰੀ ਹੈ ਕਿ ਪ੍ਰੀਡਾਇਬੀਟਿਕ ਸ਼ੂਗਰ ਕਿੰਨੀ ਹੋ ਸਕਦੀ ਹੈ? ਸ਼ੂਗਰ ਭੋਜਨ ਖਾਣ ਤੋਂ ਪਹਿਲਾਂ ਤੇ ਭੋਜਨ ਤੋਂ ਬਾਅਦ ਦੋਨਾਂ ਹੀ ਹਾਲਾਤਾਂ ਵਿੱਚ ਜਾਂਚੀ ਜਾਂਦੀ ਹੈ। ਸੀਡੀਸੀ (CDC) ਦੇ ਮੁਤਾਬਿਕ, ਪ੍ਰੀਡਾਇਬੀਟਿਕ ਸ਼ੂਗਰ ਭੋਜਨ ਖਾਣ ਤੋਂ ਪਹਿਲਾਂ 99 ਮਿਲੀਗ੍ਰਾਮ/ਡੀਐਲ ਜਾਂ ਇਸ ਤੋਂ ਘੱਟ ਬਲੱਡ ਸ਼ੂਗਰ ਹੋਣੀ ਚਾਹੀਦੀ ਹੈ। ਪਰ ਜੇਕਰ ਇਹ 100 ਤੋਂ 125 mg/dl ਹੋ ਜਾਂਦੀ ਹੈ, ਤਾਂ ਇਸ ਦਾ ਮਤਬਲ ਹੈ ਕਿ ਉਹ ਵਿਅਕਤੀ ਪ੍ਰੀਡਾਇਬੀਟਿਕ ਦੀ ਸ਼੍ਰੇਣੀ ਵਿੱਚ ਹੈ।

ਡਾਇਬਿਟੀਜ਼ ਹੋਵੇ ਜਾਂ ਪ੍ਰੀਡਾਇਬਿਟੀਜ਼ ਦੋਵੇਂ ਹੀ ਖਤਰਨਾਕ ਹਨ ਪਰ ਇਨ੍ਹਾਂ ਵਿੱਚ ਅੰਤਰ ਵੀ ਹੈ, ਆਓ ਜਾਣਦੇ ਹਾਂ -

ਦਰਅਸਲ ਪ੍ਰੀਡਾਇਬਿਟੀਜ਼ ਵਿੱਚ ਖੂਨ ਦਾ ਪੱਧਰ ਆਮ ਨਾਲੋਂ ਵੱਧ ਹੁੰਦਾ ਹੈ। ਪਰ ਇਹ ਇੰਨਾ ਵੱਧ ਵੀ ਨਹੀਂ ਹੁੰਦਾ ਕਿ ਇਸ ਦੀ ਜਾਂਚ ਕੀਤੀ ਜਾਵੇ। ਹਾਲਾਂਕਿ ਸ਼ੂਗਰ ਇੱਕ ਖਤਰਨਾਕ ਬਿਮਾਰੀ ਹੈ, ਇਸ ਬਿਮਾਰੀ ਦੌਰਾਨ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਇਹ ਵੀ ਦੱਸ ਦਈਏ ਕਿ ਇਸ ਸਥਿਤੀ ਵਿੱਚ ਸਰੀਰ ਲੋੜੀਂਦੀ ਇਨਸੁਲਿਨ ਪੈਦਾ ਕਰਨ ਦੇ ਯੋਗ ਨਹੀਂ ਰਹਿੰਦਾ ਹੈ ਜਿਸ ਕਾਰਨ ਸ਼ੂਗਰ ਦਾ ਪੱਧਰ ਵੱਧਦਾ ਹੈ।

ਇਸ ਤੋਂ ਇਲਾਵਾ ਜਦੋਂ ਸਰੀਰ ਇਨਸੁਲਿਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੋਂ ਕਰਨ ਦੇ ਅਸਮਰੱਥ ਹੁੰਦਾ ਹੈ ਤਾਂ ਵੀ ਬਲੱਡ ਵਿੱਚ ਸ਼ੂਗਰ ਲੈਵਲ ਵੱਧ ਜਾਂਦਾ ਹੈ। ਡਾਈਬਿਟੀਜ਼ ਦੀ ਤਰ੍ਹਾਂ ਪ੍ਰੀਡਾਇਬਿਟੀਜ਼ ਵੀ ਘਾਤਕ ਹੈ। ਮੇਓ ਕਲੀਨਿਕ ਦੇ ਅਨੁਸਾਰ, ਪ੍ਰੀਡਾਇਬਿਟੀਜ਼ ਬਿਮਾਰੀ ਦੀ ਹਾਲਤ ਵਿੱਚ ਸਰੀਰ ਦੇ ਅੰਦੂਰਨੀ ਅੰਗ ਜਿਵੇਂ ਦਿਲ, ਖੂਨ ਦੀਆਂ ਨਾੜੀਆਂ ਅਤੇ ਗੁਰਦਿਆਂ ਨੂੰ ਨੁਕਸਾਨ ਭਾਰੀ ਨੁਕਸਾਨ ਪਹੁੰਚਦਾ ਹੈ। ਇਹ ਵੀ ਦੱਸ ਦਈਏ ਕਿ ਭਾਵੇਂ ਕੋਈ ਵਿਅਕਤੀ ਟਾਈਪ 2 ਡਾਈਬਿਟੀਜ਼ ਦਾ ਸ਼ਿਕਾਰ ਨਹੀਂ ਵੀ ਹੈ ਤਾਂ ਵੀ ਇਹ ਬਿਮਾਰੀ ਘਾਤਕ ਹੈ। ਇਥੋਂ ਤੱਕ ਕਿ ਪ੍ਰੀਡਾਇਬਿਟੀਜ਼ ਨਾਲ ਸਾਈਲੈਂਟ ਹਾਰਟ ਅਟੈਕ ਦਾ ਜੋਖਮ ਵੱਧ ਜਾਂਦਾ ਹੈ।

ਆਓ ਜਾਣਦੇ ਹਾਂ ਪ੍ਰੀਡਾਇਬਿਟੀਜ਼ ਦੇ ਲੱਛਣ ਕੀ ਹਨ-


  • ਇਸ ਹਾਲਤ ਵਿੱਚ ਵਿਅਕਤੀ ਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ।

  • ਵਿਅਕਤੀ ਵਾਰ ਵਾਰ ਪਿਸ਼ਾਬ ਜਾਣ ਲਈ ਮਜ਼ਬੂਰ ਹੁੰਦਾ ਹੈ।

  • ਅਜਿਹੇ ਵਿਅਕਤੀ ਨੂੰ ਭੁੱਖ ਵੀ ਵੱਧ ਲੱਗਦੀ ਹੈ।

  • ਵਿਅਕਤੀ ਸਰੀਰ ਵਿੱਚ ਥਕਾਵਟ ਮਹਿਸੂਸ ਕਰਦਾ ਹੈ।

  • ਅਜਿਹੇ ਵਿੱਚ ਦੇਖਣ ਵਿੱਚ ਦਿੱਕਤ ਹੁੰਦੀ ਹੈ ਜਾਂ ਨਜ਼ਰ ਧੁੰਦਲੀ ਹੋ ਜਾਂਦੀ ਹੈ।

  • ਸਰੀਰਕ ਤੌਰ 'ਤੇ ਇਸ ਬਿਮਾਰੀ ਦੌਰਾਨ ਪੈਰ ਜਾਂ ਹੱਥ ਸੁੰਨ ਹੋ ਜਾਂਦੇ ਹਨ ਜਾਂ ਕੰਬਦੇ ਹਨ।

  • ਅਜਿਹੀ ਸਥਿਤੀ ਵਿੱਚ ਵਿਅਕਤੀ ਕਿਸੇ ਵੀ ਲਾਗ ਵਾਲੀ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ।

  • ਇਸ ਬਿਮਾਰੀ ਦੌਰਾਨ ਵਿਅਕਤੀ ਦੇ ਜ਼ਖਮ ਠੀਕ ਹੋਣ ਵਿੱਚ ਵੱਧ ਸਮ੍ਹਾਂ ਲੱਗਦਾ ਹੈ।

  • ਇਸ ਤੋਂ ਇਲਾਵਾ ਪ੍ਰੀਡਾਇਬਿਟੀਜ਼ ਦੌਰਾਨ ਅਚਾਨਕ ਭਾਰ ਵੱਧ ਸਕਦਾ ਹੈ।


ਇੱਕ ਹੋਰ ਅਧਿਐਨ ਜੋ ਕਿ ਹਾਰਵਰਡ ਵੱਲੋਂ ਕੀਤਾ ਗਿਆ ਹੈ, ਦੇ ਮੁਤਾਬਿਕ ਪ੍ਰੀਡਾਇਬਿਟੀਜ਼ ਵਾਲੇ ਹਰ ਵਿਅਕਤੀ ਨੂੰ ਸ਼ੂਗਰ ਹੋਣਾ ਇਹ ਜ਼ਰੂਰੀ ਨਹੀਂ ਹੈ। ਪਰ ਅਜਿਹੇ 25 ਫੀਸਤ ਲੋਕ ਕੁਝ 3 ਤੋਂ 5 ਸਾਲਾਂ ਦੇ ਸਮੇਂ ਦੌਰਾਨ ਪੂਰੀ ਤਰ੍ਹਾਂ ਨਾਲ ਡਾਈਬਿਟੀਜ਼ ਦੀ ਚਪੇਟ ਵਿੱਚ ਆ ਸਕਦੇ ਹਨ।

ਹੁਣ ਸਵਾਲ ਇਹ ਹੈ ਕਿ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ-

ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਪਵੇਗਾ ਤਾਂ ਹੀ ਪ੍ਰੀਡਾਇਬਿਟੀਜ਼ ਜਾਂ ਡਾਇਬਿਟੀਜ਼ ਤੋਂ ਬਚਿਆ ਜਾ ਸਕਦਾ ਹੈ। ਜਿੱਥੇ ਕਿਸੇ ਪਰਿਵਾਰਕ ਮੈਂਬਰ ਵਿੱਚ ਡਾਇਬਿਟੀਜ਼ ਦੀ ਸਮੱਸਿਆ ਹੁੰਦੀ ਹੈ ਉਥੇ ਵੀ ਇਹ ਸੁਧਾਰ ਕੰਮ ਕਰ ਸਕਦੇ ਹਨ। ਜੀਵਨਸ਼ੈਲੀ ਵਿੱਚ ਸੁਧਾਰ ਤੋਂ ਭਾਵ ਹੈ ਕਿ ਚੰਗੀ ਖੁਰਾਕ, ਸਿਹਤਮੰਦ ਭੋਜਨ ਖਾਣਾ, ਐਕਟਿਵ ਰਹਿਣਾ, ਭਾਰ ਨੂੰ ਕੰਟਰੋਲ ਵਿੱਚ ਰੱਖਣਾ, ਤਣਾਅ ਘੱਟ ਲੈਣਾ ਤੇ ਤਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਾ ਕਰਨਾ ਹੈ। ਨਾਲ ਹੀ ਅਲਕੋਹਲ ਦਾ ਸੇਵਨ ਤੇ ਸਿਗਰਟਨੋਸ਼ੀ ਬਿਲਕੁਲ ਵੀ ਨਾ ਕਰੋ ਤਾਂ ਹੀ ਇਸ ਉਮਰ ਭਰ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

Published by:Tanya Chaudhary
First published:

Tags: Diabetes, Health, Lifestyle, Sugar