Home /News /lifestyle /

ਅੰਕ ਵਿਗਿਆਨ: ਜੇ ਆਪਣੇ ਲੱਕੀ ਨੰਬਰ ਦੇ ਹਿਸਾਬ ਨਾਲ ਕਰੋਗੇ ਕੰਮ ਤਾਂ ਜੀਵਨ ਵਿੱਚ ਮਿਲੇਗੀ ਹਰ ਸਫਲਤਾ

ਅੰਕ ਵਿਗਿਆਨ: ਜੇ ਆਪਣੇ ਲੱਕੀ ਨੰਬਰ ਦੇ ਹਿਸਾਬ ਨਾਲ ਕਰੋਗੇ ਕੰਮ ਤਾਂ ਜੀਵਨ ਵਿੱਚ ਮਿਲੇਗੀ ਹਰ ਸਫਲਤਾ

ਜੇ ਆਪਣੇ ਲੱਕੀ ਨੰਬਰ ਦੇ ਹਿਸਾਬ ਨਾਲ ਕਰੋਗੇ ਕੰਮ ਤਾਂ ਜੀਵਨ ਵਿੱਚ ਮਿਲੇਗੀ ਹਰ ਸਫਲਤਾ

ਜੇ ਆਪਣੇ ਲੱਕੀ ਨੰਬਰ ਦੇ ਹਿਸਾਬ ਨਾਲ ਕਰੋਗੇ ਕੰਮ ਤਾਂ ਜੀਵਨ ਵਿੱਚ ਮਿਲੇਗੀ ਹਰ ਸਫਲਤਾ

ਅੰਕ ਵਿਗਿਆਨ ਦੇ ਅਨੁਸਾਰ, ਹਰ ਸੰਖਿਆ ਇੱਕ ਊਰਜਾ ਨਾਲ ਸਬੰਧਤ ਹੈ, ਜਿਸਦਾ ਪ੍ਰਭਾਵ ਵਿਅਕਤੀ ਦੇ ਜੀਵਨ 'ਤੇ ਪੈਂਦਾ ਹੈ ਕਿਉਂਕਿ ਸਾਰੀਆਂ ਸੰਖਿਆਵਾਂ ਕਿਸੇ ਨਾ ਕਿਸੇ ਗ੍ਰਹਿ ਨਾਲ ਸਬੰਧਤ ਹੁੰਦੀਆਂ ਹਨ। ਜਿਸ ਤਰ੍ਹਾਂ ਰੇਡੀਕਸ ਦੀ ਗਣਨਾ ਕੀਤੀ ਜਾਂਦੀ ਹੈ, ਉਸੇ ਤਰੀਕੇ ਨਾਲ ਲੱਕੀ ਨੰਬਰ ਲੱਭਣਾ ਬਹੁਤ ਆਸਾਨ ਹੈ।

ਹੋਰ ਪੜ੍ਹੋ ...
  • Share this:

ਅੰਕ ਵਿਗਿਆਨ: ਤੁਸੀਂ ਵੇਖਿਆ ਹੋਵੇਗਾ ਕਿ ਕੁੱਝ ਲੋਕ ਕਿਸੇ ਖਾਸ ਨੰਬਰ ਵਾਲੀ ਹੀ ਕਾਰ ਖਰੀਦਣ ਦੇ ਸ਼ੌਕੀਨ ਹੁੰਦੇ ਹਨ। ਜਾਂ ਕੁੱਝ ਲੋਕ ਨੰਬਰਾਂ ਦੇ ਹਿਸਾਬ ਨਾਲ ਹੀ ਆਪਣੇ ਜੀਵਨ ਦਾ ਕੋਈ ਜ਼ਰੂਰ ਕੰਮ ਕਰਦੇ ਹਨ। ਲੋਕ ਇਸ ਨੂੰ ਆਪਣਾ ਲੱਕੀ ਨੰਬਰ ਆਖਦੇ ਹਨ। ਵੈਸੇ ਤਾਂ ਅੰਕ ਵਿਗਿਆਨ ਨੂੰ ਵੀ ਜੋਤਿਸ਼ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਪਰ ਇਸ ਵਿੱਚ ਜਨਮ ਮਿਤੀ ਦੇ ਆਧਾਰ 'ਤੇ, ਵਿਅਕਤੀ ਦੇ ਜੀਵਨ, ਸੁਭਾਅ, ਵਰਤਮਾਨ ਅਤੇ ਭਵਿੱਖ ਦੀ ਗਣਨਾ ਕੀਤੀ ਜਾਂਦੀ ਹੈ।

ਅੰਕ ਵਿਗਿਆਨ ਦੇ ਅਨੁਸਾਰ, ਹਰ ਸੰਖਿਆ ਇੱਕ ਊਰਜਾ ਨਾਲ ਸਬੰਧਤ ਹੈ, ਜਿਸਦਾ ਪ੍ਰਭਾਵ ਵਿਅਕਤੀ ਦੇ ਜੀਵਨ 'ਤੇ ਪੈਂਦਾ ਹੈ ਕਿਉਂਕਿ ਸਾਰੀਆਂ ਸੰਖਿਆਵਾਂ ਕਿਸੇ ਨਾ ਕਿਸੇ ਗ੍ਰਹਿ ਨਾਲ ਸਬੰਧਤ ਹੁੰਦੀਆਂ ਹਨ। ਜਿਸ ਤਰ੍ਹਾਂ ਰੇਡੀਕਸ ਦੀ ਗਣਨਾ ਕੀਤੀ ਜਾਂਦੀ ਹੈ, ਉਸੇ ਤਰੀਕੇ ਨਾਲ ਲੱਕੀ ਨੰਬਰ ਲੱਭਣਾ ਬਹੁਤ ਆਸਾਨ ਹੈ। ਜਿਸ ਵਿਅਕਤੀ ਦਾ ਲੱਕੀ ਨੰਬਰ ਤੁਸੀਂ ਜਾਣਨਾ ਚਾਹੁੰਦੇ ਹੋ ਉਸ ਵਿਅਕਤੀ ਦੀ ਜਨਮ ਮਿਤੀ, ਜਨਮ ਦਾ ਮਹੀਨਾ ਅਤੇ ਜਨਮ ਦਾ ਸਾਲ ਜਾਣਨਾ ਜ਼ਰੂਰੀ ਹੈ। ਜੇਕਰ ਤੁਹਾਡਾ ਜਨਮ 2-3-1970 ਵਿੱਚ ਹੋਇਆ ਹੈ ਤਾਂ ਤੁਹਾਡਾ ਲੱਕੀ ਨੰਬਰ 2+3+1+9+7+0=22 =2+2=4 ਹੈ। ਇਸ ਤਰ੍ਹਾਂ ਤੁਹਾਡਾ ਲੱਕੀ ਨੰਬਰ 4 ਹੋਵੇਗਾ।

ਲੱਕੀ ਨੰਬਰ 1

ਇਹ ਸੂਰਜ ਗ੍ਰਹਿ ਦਾ ਅੰਕ ਹੈ। ਲੱਕੀ ਨੰਬਰ 1 ਦੇ ਲੋਕਾਂ ਲਈ ਐਤਵਾਰ ਦਾ ਦਿਨ ਸ਼ੁਭ ਹੈ। ਨਾਲ ਹੀ, 1, 10, 19 ਅਤੇ 28 ਤਾਰੀਖਾਂ ਤੁਹਾਡੇ ਲਈ ਸ਼ੁਭ ਹਨ। ਇਨ੍ਹਾਂ ਤਾਰੀਖਾਂ 'ਤੇ ਤੁਸੀਂ ਸ਼ੁਭ ਜਾਂ ਮਹੱਤਵਪੂਰਨ ਕੰਮ ਕਰ ਸਕਦੇ ਹੋ।

ਲੱਕੀ ਨੰਬਰ 2

ਇਹ ਚੰਦਰਮਾ ਗ੍ਰਹਿ ਨਾਲ ਸਬੰਧਤ ਹੈ। 2 ਅੰਕਾਂ ਵਾਲੇ ਲੋਕਾਂ ਲਈ ਸੋਮਵਾਰ ਅਤੇ ਬੁੱਧਵਾਰ ਸ਼ੁਭ ਦਿਨ ਹਨ। ਮਹੀਨੇ ਦੀ 2ਵੀਂ, 4ਵੀਂ, 8ਵੀਂ, 11ਵੀਂ, 16ਵੀਂ, 20ਵੀਂ, 26ਵੀਂ, 29ਵੀਂ ਅਤੇ 31ਵੀਂ ਤਰੀਕ ਤੁਹਾਡੇ ਲਈ ਸ਼ੁਭ ਹੈ

ਲੱਕੀ ਨੰਬਰ 3

ਇਹ ਸੰਖਿਆ ਜੁਪੀਟਰ ਨਾਲ ਸਬੰਧਤ ਹੈ। ਜਿਨ੍ਹਾਂ ਲੋਕਾਂ ਦਾ ਲੱਕੀ ਨੰਬਰ ਤਿੰਨ ਹੈ, ਉਹ ਮਹੀਨੇ ਦੀ 3, 6, 9, 12, 15, 18, 20, 21, 24, 27, 30 ਨੂੰ ਆਪਣੇ ਮਹੱਤਵਪੂਰਨ ਕੰਮ ਕਰ ਸਕਦੇ ਹਨ। ਮੰਗਲਵਾਰ ਅਤੇ ਸ਼ੁੱਕਰਵਾਰ ਉਨ੍ਹਾਂ ਲਈ ਸ਼ੁਭ ਦਿਨ ਹਨ।

ਲੱਕੀ ਨੰਬਰ 4

ਨੰਬਰ 4 ਨੂੰ ਰਾਹੂ ਦਾ ਅੰਕ ਕਿਹਾ ਜਾਂਦਾ ਹੈ। ਬੁੱਧਵਾਰ ਅਤੇ ਸੋਮਵਾਰ ਉਨ੍ਹਾਂ ਲਈ ਸ਼ੁਭ ਦਿਨ ਹਨ। ਇਸ ਲੱਕੀ ਨੰਬਰ ਵਾਲੇ ਲੋਕਾਂ ਲਈ ਮਹੀਨੇ ਦੀ 2ਵੀਂ, 4ਵੀਂ, 8ਵੀਂ, 13ਵੀਂ, 16ਵੀਂ, 20ਵੀਂ, 22ਵੀਂ, 26ਵੀਂ ਅਤੇ 31ਵੀਂ ਤਾਰੀਖ ਸ਼ੁਭ ਹੈ।

ਲੱਕੀ ਨੰਬਰ 5

ਨੰਬਰ 5 ਦਾ ਸਬੰਧ ਬੁਧ ਗ੍ਰਹਿ ਨਾਲ ਹੈ। ਲੱਕੀ ਨੰਬਰ 5 ਦੇ ਲੋਕਾਂ ਲਈ ਬੁੱਧਵਾਰ, ਵੀਰਵਾਰ ਅਤੇ ਸ਼ਨੀਵਾਰ ਸ਼ੁਭ ਹਨ। ਜੇਕਰ ਤੁਸੀਂ ਮਹੀਨੇ ਦੀ 5, 10, 14, 19, 23, 25 ਅਤੇ 28 ਤਰੀਕ ਨੂੰ ਕੰਮ ਕਰਦੇ ਹੋ ਤਾਂ ਕਿਸਮਤ ਤੁਹਾਡਾ ਸਾਥ ਦੇਵੇਗੀ।

ਲੱਕੀ ਨੰਬਰ 6

ਇਹ ਸੰਖਿਆ ਸ਼ੁੱਕਰ ਗ੍ਰਹਿ ਨਾਲ ਸਬੰਧਤ ਹੈ। ਲੱਕੀ ਨੰਬਰ ਨੰਬਰ 6 ਵਾਲੇ ਲੋਕਾਂ ਲਈ ਸ਼ੁੱਕਰਵਾਰ ਅਤੇ ਮੰਗਲਵਾਰ ਸ਼ੁਭ ਦਿਨ ਹਨ। ਦੂਜੇ ਪਾਸੇ ਮਹੀਨੇ ਦੀ 6ਵੀਂ, 9ਵੀਂ, 15ਵੀਂ, 18ਵੀਂ ਅਤੇ 24ਵੀਂ ਤਰੀਕ ਤੁਹਾਡੇ ਲਈ ਭਾਗਾਂ ਵਾਲੀ ਹੈ।

ਲੱਕੀ ਨੰਬਰ 7

ਨੰਬਰ 7 ਦਾ ਸਬੰਧ ਕੇਤੂ ਗ੍ਰਹਿ ਨਾਲ ਹੈ। ਬੁੱਧਵਾਰ, ਵੀਰਵਾਰ ਅਤੇ ਸ਼ਨੀਵਾਰ ਤੁਹਾਡੇ ਲਈ ਬਹੁਤ ਹੀ ਸ਼ੁਭ ਦਿਨ ਹਨ ਅਤੇ ਮਹੀਨੇ ਦੀ 7, 14, 16, 25 ਅਤੇ 26 ਤਰੀਕ ਸ਼ੁਭ ਹਨ।

ਲੱਕੀ ਨੰਬਰ 8

ਇਹ ਸ਼ਨੀ ਗ੍ਰਹਿ ਦੀ ਸੰਖਿਆ ਹੈ, ਇਸ ਲਈ ਸ਼ਨੀਵਾਰ ਤੁਹਾਡੇ ਲਈ ਸਭ ਤੋਂ ਸ਼ੁਭ ਦਿਨ ਹੈ ਅਤੇ ਸ਼ੁਭ ਤਾਰੀਖਾਂ 4, 8, 16, 17 ਅਤੇ 26 ਹਨ।

ਲੱਕੀ ਨੰਬਰ 9

ਨੰਬਰ 9 ਸਭ ਤੋਂ ਸ਼ਕਤੀਸ਼ਾਲੀ ਗ੍ਰਹਿ ਮੰਗਲ ਨਾਲ ਸਬੰਧਤ ਹੈ। ਉਨ੍ਹਾਂ ਲਈ ਮੰਗਲਵਾਰ ਦਾ ਦਿਨ ਨਾ ਸਿਰਫ ਸ਼ੁਭ ਹੈ, ਇਸਦੇ ਨਾਲ ਹੀ ਸ਼ੁੱਕਰਵਾਰ ਵੀ ਸ਼ੁਭ ਹੈ। ਜੇਕਰ ਤੁਸੀਂ ਮਹੀਨੇ ਦੀ 9, 15, 18 ਅਤੇ 27 ਤਰੀਕ ਨੂੰ ਕੋਈ ਕੰਮ ਕਰਦੇ ਹੋ ਤਾਂ ਇਹ ਸ਼ੁਭ ਹੈ।

Published by:Tanya Chaudhary
First published:

Tags: Horoscope, Numerology, Zodiac