• Home
 • »
 • News
 • »
 • lifestyle
 • »
 • NUSRAT JAHAN WINS HEARTS POSTING A PHOTO WITH TODDLER SELLING BALLOONS

ਗੁਬਾਰੇ ਵੇਚਣ ਵਾਲੇ ਬੱਚੇ ਨਾਲ ਫੋਟੋ ਸ਼ੇਅਰ ਕਰ ਸਾਂਸਦ ਨੁਸਰਤ ਜਹਾਂ ਨੇ ਜਿੱਤਿਆ ਸੋਸ਼ਲ ਮੀਡੀਆ ਦਾ ਦਿੱਲ, ਲੋਕ ਇਹ ਕਹਿਣ ਲੱਗੇ..

ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਨੁਸਰਤ ਇਕ ਗੁਬਾਰੇ ਵੇਚ ਰਹੇ ਬੱਚੇ ਨੂੰ ਜੱਫੀ ਪਾਉਂਦੀ ਅਤੇ ਚੁੰਮਦੀ ਦਿਖਾਈ ਦਿੱਤੀ ਹੈ। ਮੰਗਲਵਾਰ ਸਵੇਰੇ 10 ਵਜੇ ਤੱਕ ਇਨ੍ਹਾਂ ਫੋਟੋਆਂ ਨੂੰ 40 ਹਜ਼ਾਰ ਤੋਂ ਵੱਧ ਪਸੰਦ ਅਤੇ 160 ਤੋਂ ਵੱਧ ਟਿੱਪਣੀਆਂ ਮਿਲੀਆਂ ਹਨ।

ਗੁਬਾਰੇ ਵੇਚਣ ਵਾਲੇ ਬੱਚੇ ਨਾਲ ਫੋਟੋ ਸ਼ੇਅਰ ਕਰ ਸਾਂਸਦ ਨੁਸਰਤ ਜਹਾਂ ਨੇ ਜਿੱਤਿਆ ਸੋਸ਼ਲ ਮੀਡੀਆ ਦਾ ਦਿੱਲ, ਲੋਕ ਇਹ ਕਹਿਣ ਲੱਗੇ..

ਗੁਬਾਰੇ ਵੇਚਣ ਵਾਲੇ ਬੱਚੇ ਨਾਲ ਫੋਟੋ ਸ਼ੇਅਰ ਕਰ ਸਾਂਸਦ ਨੁਸਰਤ ਜਹਾਂ ਨੇ ਜਿੱਤਿਆ ਸੋਸ਼ਲ ਮੀਡੀਆ ਦਾ ਦਿੱਲ, ਲੋਕ ਇਹ ਕਹਿਣ ਲੱਗੇ..

 • Share this:
  ਪੱਛਮੀ ਬੰਗਾਲ ਦੀ ਬਸੀਰਹਾਟ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੁਸਰਤ ਜਹਾਂ ਨੇ ਸੋਮਵਾਰ ਦੇਰ ਸ਼ਾਮ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਤਿੰਨ ਫੋਟੋਆਂ ਪੋਸਟ ਕੀਤੀਆਂ ਜੋ ਵਾਇਰਲ ਹੋਈਆਂ ਹਨ। ਇਨ੍ਹਾਂ ਫੋਟੋਆਂ ਵਿਚ ਨੁਸਰਤ ਇਕ ਗੁਬਾਰੇ ਵੇਚ ਰਹੇ ਬੱਚੇ ਨੂੰ ਜੱਫੀ ਪਾਉਂਦੀ ਅਤੇ ਚੁੰਮਦੀ ਦਿਖਾਈ ਦਿੱਤੀ ਹੈ।  ਮੰਗਲਵਾਰ ਸਵੇਰੇ 10 ਵਜੇ ਤੱਕ ਇਨ੍ਹਾਂ ਫੋਟੋਆਂ ਨੂੰ 40 ਹਜ਼ਾਰ ਤੋਂ ਵੱਧ ਪਸੰਦ ਅਤੇ 160 ਤੋਂ ਵੱਧ ਟਿੱਪਣੀਆਂ ਮਿਲੀਆਂ ਹਨ।
  ਨੁਸਰਤ ਦੀ ਪੋਸਟ ਦੇ ਅਨੁਸਾਰ, ਇੱਕ ਤੋਂ ਡੇਡ ਸਾਲ ਦੀ ਉਮਰ ਦਾ ਇੱਕ ਬੱਚਾ  ਰਾਹ ਵਿੱਚ ਮਿਲਿਆ। ਇਹ ਗੁਬਾਰੇ ਵੇਚਦਾ ਹੈ। ਇਸਦੇ ਨਾਲ ਮੇਰਾ ਵੀਕੈਂਡ ਖਾਸ ਬਣ ਗਿਆ। ਜਿੰਨਾ ਇਹ ਖੂਬਸੂਰਤ ਹੈ, ਉਨ੍ਹੇ ਹੀ ਇਸਦੇ ਰੰਗੀਨ ਗੁਬਾਰੇ ਹਨ। ਨੁਸਰਤ ਨੇ ਆਪਣੀ ਪੋਸਟ  #loveforall #loveistheonlylanguage ਦੇ ਹੈਸ਼ਟੈਗ ਨਾਲ ਸ਼ੇਅਰ ਕੀਤੀ।  ਸੰਸਦ ਮੈਂਬਰ ਨੇ ਪੋਸਟ ਵਿੱਚ ਬੱਚੇ ਦਾ ਨਾਮ ਅਤੇ ਇਸ ਨਾਲ ਸਬੰਧਤ ਹੋਰ ਜਾਣਕਾਰੀ ਨਹੀਂ ਦਿੱਤੀ ਹੈ।

  ਇਕ ਯੂਜਰ ਨੇ ਨੁਸਰਤ ਦੀ ਪੋਸਟ 'ਤੇ ਟਿੱਪਣੀ ਕੀਤੀ, ਦਿਲ ਨਾਲ ਪਿਆਰ ਕਰਨ ਲਈ ਤੁਹਾਨੂੰ ਪ੍ਰਸ਼ੰਸਾ ਕਰਦਾ ਹਾਂ. ਬਿਗ ਫੈਨ ਨਾਮ ਦੇ ਇਕ ਹੋਰ ਯੂਜਰ ਨੇ ਲਿਖਿਆ, ਰੱਬ ਤੁਹਾਨੂੰ ਅਸੀਸ ਦੇਵੇ, ਤੁਸੀਂ ਬਹੁਤ ਚੰਗੇ ਹੋ।
  First published: