Personality of O letter: ਸਾਡਾ ਨਾਮ ਸਾਡੀ ਪਹਿਚਾਣ ਸਥਾਪਤ ਕਰਨ ਵਿਚ ਮੱਦਦ ਕਰਦਾ ਹੈ। ਪਰ ਤੁਸੀਂ ਸ਼ਾਇਦ ਹੈਰਾਨ ਹੋਵੋ ਕਿ ਨਾਮ ਰਾਹੀਂ ਕਿਸੇ ਵਿਅਕਤੀ ਦੇ ਭਵਿੱਖ ਤੇ ਸਖ਼ਸ਼ੀਅਤ ਬਾਰੇ ਵੀ ਜਾਣਿਆ ਜਾ ਸਕਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਸਾਡੇ ਨਾਮ ਦੇ ਪਹਿਲੇ ਅੱਖਰ ਰਾਹੀਂ ਸਾਡੇ ਸੁਭਾਅ ਤੋਂ ਲੈ ਕੇ ਸਾਡੇ ਕਰੀਅਰ ਆਦਿ ਬਾਰੇ ਸਭ ਕੁਝ ਜਾਣਿਆ ਜਾ ਸਕਦਾ ਹੈ। ਇਸੇ ਤਹਿਤ ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ਅੱਖਰ O ਨਾਲ ਸ਼ੁਰੂ ਹੋਣ ਵਾਲੇ ਨਾਮ ਦੇ ਲੋਕਾਂ ਦੇ ਸੁਭਾਅ ਤੇ ਕਰੀਅਰ ਆਦਿ ਬਾਰੇ ਦੱਸਣ ਜਾ ਰਹੇ ਹਾਂ।
ਸੁਭਾਅ ਦੇ ਗੁਣ
O ਨਾਲ ਨਾਮ ਸ਼ੁਰੂ ਹੋਣ ਵਾਲੇ ਲੋਕ ਖੁੱਲ੍ਹਦਿਲੇ ਤੇ ਓਪਨ ਮਾਈਂਡਡ ਹੁੰਦੇ ਹਨ। ਇਹ ਲੋਕ ਅੱਜ ਦੇ ਸਮੇਂ ਅਨੁਸਾਰ ਜਿਉਣਾ ਪਸੰਦ ਕਰਦੇ ਹਨ ਤੇ ਰੂੜੀਵਾਦੀ ਸੋਚ ਤੋਂ ਮੁਕਤ ਹੁੰਦੇ ਹਨ। ਇਹ ਆਧੁਨਿਕ ਤਰੀਕਿਆਂ ਨਾਲ ਜੀਵਨ ਜਿਉਣ ਵਿਚ ਯਕੀਨ ਰੱਖਦੇ ਹਨ। ਇਸੇ ਕਾਰਨ ਇਹ ਲੋਕ ਦਿਨ ਦੇ ਬਹੁਤ ਹੀ ਸਾਫ ਤੇ ਸੁਭਾਅ ਪੱਖੋ ਮਿਲਣਸਾਰ ਹੁੰਦੇ ਹਨ। ਇਹ ਫਾਲਤੂ ਬੋਲਣਾ ਵੀ ਪਸੰਦ ਨਹੀਂ ਕਰਦੇ ਤੇ ਆਪਣੀ ਊਰਜਾ ਚੰਗੇ ਕਾਰਜਾਂ ਵਿਚ ਲਗਾਉਂਦੇ ਹਨ।
ਕਰੀਅਰ
ਇਹ ਲੋਕ ਬਹੁਤ ਮਿਹਨਤੀ ਹੁੰਦੇ ਹਨ। ਆਪਣੇ ਕੰਮ ਪ੍ਰਤੀ ਬਹੁਤ ਜ਼ਿੰਮੇਵਾਰ ਹੁੰਦੇ ਹਨ। ਇਹ ਹਰ ਕੰਮ ਨੂੰ ਵੱਧ ਤੋਂ ਵੱਧ ਚੰਗੇ ਤਰੀਕੇ ਨਾਲ ਕਰਨ ਲਈ ਤੱਤਪਰ ਰਹਿੰਦੇ ਹਨ। ਇਹ ਲੋਕ ਕਿਸੇ ਵੀ ਕੰਮ ਵਿਚ ਅੱਧ ਵਿਚਕਾਰ ਲਟਕਾਉਣ ਵਾਲੇ ਨਹੀਂ ਹੁੰਦੇ ਬਲਕਿ ਰਲਮਿਲਕੇ ਕਾਰਜ ਨੂੰ ਨੇਪਰੇ ਚੜ੍ਹਾ ਦਿੰਦੇ ਹਨ। ਆਪਣੇ ਮਿਹਨਤ ਸੁਭਾਅ ਕਾਰਨ ਇਹ ਮਨਇੱਛਤ ਨੌਕਰੀ ਤੇ ਤਨਖਾਹ ਪ੍ਰਾਪਤ ਕਰਨ ਵਿਚ ਸਫਲ ਹੁੰਦੇ ਹਨ। ਇਸਦੇ ਨਾਲ ਹੀ ਇਹਨਾਂ ਦੀ ਤਰੱਕੀ ਵੀ ਬਹੁਤ ਛੇਤੀ ਹੁੰਦੀ ਹੈ।
ਜੀਵਨ ਸਾਥੀ ਨਾਲ ਰਿਸ਼ਤਾ
ਜਿਨ੍ਹਾਂ ਲੋਕਾਂ ਦਾ ਨਾਮ O ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਦਾ ਆਪਣੇ ਜੀਵਨ ਸਾਥੀ ਨਾਲ ਰਿਸ਼ਤਾ ਬਹੁਤ ਹੀ ਪਿਆਰਾ ਤੇ ਸਹਿਜ ਹੁੰਦਾ ਹੈ। ਜੀਵਨ ਸਾਥੀ ਭਾਵੇਂ ਕੋਈ ਗਰਲਫ੍ਰੈਂਡ ਜਾਂ ਬੁਆਏਫ੍ਰੈਂਡ ਹੋਏ ਤੇ ਚਾਹੇ ਪਤੀ ਜਾਂ ਪਤਨੀ, ਇਹਨਾਂ ਦਾ ਆਪਸ ਵਿਚ ਰਿਸ਼ਤਾ ਸੰਤੁਸ਼ਟੀ ਵਾਲਾ ਹੁੰਦਾ ਹੈ। ਖੁੱਲ੍ਹੇ ਵਿਚਾਰਾਂ ਦੇ ਹੋਣ ਕਾਰਨ ਇਹ ਰੋਮਾਂਟਿਕ ਸੁਭਾਅ ਤੇ ਪ੍ਰੇਮ ਵਿਆਹ ਨੂੰ ਪਸੰਦ ਕਰਨ ਵਾਲੇ ਲੋਕ ਹੁੰਦੇ ਹਨ। ਸਮੁੱਚੇ ਰੂਪ ਵਿਚ ਇਹ ਲੋਕ ਪਰਿਵਾਰ ਪੱਖ ਖੁਸ਼ਹਾਲ ਜੀਵਨ ਜਿਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।