ਕਈ ਵਾਰ ਲੋਕ ਇਹ ਸੋਚ ਕੇ ਸਮਾਂ ਬਰਬਾਦ ਕਰਦੇ ਹਨ ਕਿ ਉਹ ਨਾਸ਼ਤੇ ਵਿੱਚ ਖਾਣਾ ਕੀ ਚਾਹੁੰਦੇ ਹਨ। ਇੰਝ ਕਰਦੇ ਹੋਏ ਉਹ ਕਈ ਵਾਰ ਖਾਣਾ ਸਕਿਪ ਵੀ ਕਰ ਦਿੰਦੇ ਹਨ। ਅਜਿਹਾ ਹਰ ਰੋਜ਼ ਕਰਨਾ ਤੁਹਾਡੀ ਸਿਹਤ ਲਈ ਠੀਕ ਨਹੀਂ ਹੋਵੇਗਾ, ਕਿਉਂਕਿ ਇੰਝ ਕਰਨ ਨਾਲ ਤੁਸੀਂ ਦਿਨ ਦੀ ਪਹਿਲੀ ਮੀਲ ਸਕਿਪ ਕਰੋਗੇ, ਜਿਸ ਕਾਰਨ ਤੁਹਾਨੂੰ ਊਰਜਾ ਦੀ ਕਮੀ ਮਹਿਸੂਸ ਹੋਵੇਗੀ ਤੇ ਤੁਸੀਂ ਆਪਮਾ ਕੰਮ ਵੀ ਸਹੀ ਤਰੀਕੇ ਨਾਲ ਨਹੀਂ ਕਰ ਪਾਓਗੇ।
ਖੈਰ, ਅੱਜ ਅਸੀਂ ਤੁਹਾਨੂੰ ਅਜਿਹੇ ਨਾਸ਼ਤੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਬਣਾਉਣਾ ਕਾਫੀ ਆਸਾਨ ਹੈ ਤੇ ਇਹ ਸਿਹਤ ਲਈ ਵੀ ਬਹੁਤ ਵਧੀਆ ਸਾਬਿਤ ਹੋ ਸਕਦਾ ਹੈ। ਅਸੀਂ ਗੱਲ ਕਰ ਰਹੇ ਹਾਂ ਓਟਸ ਦਹੀਂ ਮਸਾਲਾ ਦੀ। ਓਟਸ ਦਹੀਂ ਮਸਾਲਾ ਖਾਣ ਵਿੱਚ ਬਹੁਤ ਸੁਆਦਿਸ਼ਟ ਤੇ ਸਿਹਤਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...
ਓਟਸ ਦਹੀ ਮਸਾਲਾ ਬਣਾਉਣ ਲਈ ਸਮੱਗਰੀ
1 ਕੱਪ ਓਟਸ, 1/2 ਕੱਪ ਦਹੀਂ, 1 ਕੱਟਿਆ ਪਿਆਜ਼, 1 ਕੱਟਿਆ ਹੋਇਆ ਟਮਾਟਰ, 1 ਕੱਟੀ ਹੋਈ ਗਾਜਰ, 1 ਕੱਟੀ ਹੋਈ ਸ਼ਿਮਲਾ ਮਿਰਚ, 1/2 ਚਮਚ ਲਾਲ ਮਿਰਚ ਪਾਊਡਰ, 1/2 ਚਮਚ ਕਾਲੀ ਮਿਰਚ, ਸੁਆਦ ਲਈ ਲੂਣ, 1/2 ਚਮਚ ਸਰ੍ਹੋਂ ਦੇ ਬੀਜ, 1/2 ਚਮਚ ਜੀਰਾ, 4-5 ਕਰੀ ਪੱਤੇ, 1 ਸੁੱਕੀ ਲਾਲ ਮਿਰਚ
ਓਟਸ ਦਹੀ ਮਸਾਲਾ ਬਣਾਉਣ ਦੀ ਵਿਧੀ
-ਓਟਸ ਨੂੰ ਨਰਮ ਹੋਣ ਤੱਕ ਉਬਾਲੋ। ਤਦ ਤੱਕ ਪਿਆਜ਼, ਗਾਜਰ, ਟਮਾਟਰ ਅਤੇ ਸ਼ਿਮਲਾ ਮਿਰਚ ਨੂੰ ਕੱਟ ਕੇ ਪਾਣੀ ਵਿੱਚ ਨਮਕ ਪਾ ਕੇ ਉਬਾਲ ਲਓ।
-ਜਦੋਂ ਓਟਸ ਪੱਕ ਜਾਣ ਤਾਂ ਉਨ੍ਹਾਂ ਨੂੰ ਇੱਕ ਕਟੋਰੇ ਵਿੱਚ ਕੱਢ ਲਓ। ਸਬਜ਼ੀਆਂ ਵਿੱਚੋਂ ਵਾਧੂ ਪਾਣੀ ਕੱਢ ਦਿਓ ਅਤੇ ਸਬਜ਼ੀਆਂ ਨੂੰ ਦਹੀਂ ਦੇ ਨਾਲ ਚੰਗੀ ਤਰ੍ਹਾਂ ਮਿਲਾਓ।
-ਹੁਣ ਲਾਲ ਮਿਰਚ ਪਾਊਡਰ, ਚਾਟ ਮਸਾਲਾ ਅਤੇ ਨਮਕ ਮਸਾਲਾ ਪਾ ਕੇ ਮਿਕਸ ਕਰੋ।
-ਇਕ ਪੈਨ ਵਿਚ ਥੋੜ੍ਹਾ ਜਿਹਾ ਤੇਲ ਗਰਮ ਕਰੋ ਅਤੇ ਇਸ ਵਿਚ ਸਰ੍ਹੋਂ, ਕੜੀ ਪੱਤਾ, ਸੁੱਕੀ ਪੂਰੀ ਲਾਲ ਮਿਰਚ ਅਤੇ ਜੀਰਾ ਪਾਓ।
-ਇਸ ਤੜਕੇ ਵਿੱਚ ਓਟਸ ਪਾਓ ਅਤੇ ਮਿਕਸ ਕਰੋ। ਹੁਣ ਇਨ੍ਹਾਂ ਨੂੰ ਸਬਜ਼ੀਆਂ ਵਾਲੇ ਕਟੋਰੇ ਵਿੱਚ ਪਾਓ ਅਤੇ ਦੁਬਾਰਾ ਮਿਲਾਓ।
-ਤੁਸੀਂ ਇਸ ਵਿੱਚ ਆਪਣੀਆਂ ਮਨਪਸੰਦ ਸਬਜ਼ੀਆਂ ਵੀ ਪਾ ਸਕਦੇ ਹੋ। ਇਸ ਵਿਚ ਘਿਓ ਜਾਂ ਮੱਖਣ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਜੇਕਰ ਤੁਸੀਂ ਘੱਟ ਚਰਬੀ ਵਾਲੀ ਖੁਰਾਕ ਰੱਖਣਾ ਚਾਹੁੰਦੇ ਹੋ ਤਾਂ ਇਸ 'ਚ ਜੈਤੂਨ ਦਾ ਤੇਲ ਜ਼ਰੂਰ ਪਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Health care, Health care tips, Healthy Food