Oats Paneer Cheela Recipe: ਜੇ ਤੁਸੀਂ ਇੱਕ ਚੰਗੀ ਡਾਈਟ ਫਾਲੋ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਓਟਸ ਨੂੰ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਓਟਸ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਨਾਸ਼ਤੇ 'ਚ ਓਟਸ ਖਾਣ ਨਾਲ ਇਸ 'ਚ ਮੌਜੂਦ ਐਂਟੀਆਕਸੀਡੈਂਟ ਚੰਗੀ ਤਰ੍ਹਾਂ ਨਾਲ ਸੋਖ ਜਾਂਦੇ ਹਨ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਵਿੱਚ ਜ਼ਿੰਕ, ਕੈਲਸ਼ੀਅਮ, ਪ੍ਰੋਟੀਨ, ਆਇਰਨ, ਵਿਟਾਮਿਨ ਬੀ, ਵਿਟਾਮਿਨ ਈ ਅਤੇ ਮੈਂਗਨੀਜ਼ ਵੀ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਓਟਸ ਨੂੰ ਕਈ ਤਰੀਕਿਆਂ ਨਾਲ ਡਾਈਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਇਨ੍ਹਾਂ ਵਿੱਚੋਂ ਇੱਕ ਹੈ ਓਟਸ ਪਨੀਰ ਦਾ ਚੀਲਾ, ਇਹ ਖਾਣ ਵਿੱਚ ਲਾਜਵਾਬ ਹੁੰਦਾ ਹੈ ਤੇ ਬਣ ਵੀ ਬਹੁਤ ਜਲਦੀ ਜਾਂਦਾ ਹੈ। ਇਸ ਨੂੰ ਬਣਾਉਣ ਲਈ ਜ਼ਿਆਦਾ ਸਮੱਗਰੀ ਦੀ ਵੀ ਲੋੜ ਨਹੀਂ ਪੈਂਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਓਟਸ ਪਨੀਰ ਚੀਲਾ ਬਣਾਉਣ ਲਈ ਜ਼ਰੂਰੀ ਸਮੱਗਰੀ
2 ਕੱਪ ਓਟਸ, 1 ਬਾਰੀਕ ਕੱਟਿਆ ਪਿਆਜ਼, 2 ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਅੱਧਾ ਪਿਆਲਾ ਪੀਸਿਆ ਹੋਇਆ ਪਨੀਰ, ਘਿਓ ਜਾਂ ਤੇਲ
ਓਟਸ ਪਨੀਰ ਚੀਲਾ ਬਣਾਉਣ ਦੀ ਵਿਧੀ : ਓਟਸ ਪਨੀਰ ਚੀਲਾ ਬਣਾਉਣ ਲਈ ਪਹਿਲਾਂ ਓਟਸ ਨੂੰ ਲੈ ਕੇ ਮਿਕਸਰ 'ਚ ਪਾ ਲਓ। ਇਸ ਤੋਂ ਬਾਅਦ ਮਿਕਸਰ 'ਚ ਪਿਆਜ਼, ਹਰੀ ਮਿਰਚ ਅਤੇ ਨਮਕ ਪਾਓ। ਇਸ ਤੋਂ ਬਾਅਦ ਪਾਣੀ ਪਾ ਕੇ ਪੇਸਟ ਬਣਾ ਲਓ। ਪੇਸਟ ਨੂੰ ਜ਼ਿਆਦਾ ਪਤਲਾ ਨਾ ਕਰੋ। ਹੁਣ ਇਸ ਮਿਸ਼ਰਣ ਨੂੰ ਇਕ ਪਾਸੇ ਰੱਖ ਦਿਓ। ਹੁਣ ਇੱਕ ਤਵਾ ਜਾਂ ਪੈਨ ਗਰਮ ਕਰੋ ਤੇ ਇਸ 'ਤੇ ਘਿਓ ਜਾਂ ਤੇਲ ਪਾਓ।
ਜਦੋਂ ਘਿਓ ਗਰਮ ਹੋ ਜਾਵੇ ਤਾਂ ਓਟਸ ਦੇ ਮਿਸ਼ਰਣ ਨੂੰ ਤਵੇ 'ਤੇ ਫੈਲਾਓ ਅਤੇ ਇਸ ਨੂੰ ਚੀਲੇ ਦਾ ਆਕਾਰ ਦਿਓ। ਇੱਕ ਪਾਸੇ ਤੋਂ ਚੰਗੀ ਤਰ੍ਹਾਂ ਸੇਕ ਲਓ। ਦੂਜੇ ਪਾਸੇ ਤੋਂ ਥੋੜ੍ਹਾ ਘੱਟ ਪਕਾਓ ਅਤੇ ਇਸ 'ਤੇ ਪਨੀਰ ਨੂੰ ਪੀਸ ਲਓ। ਇਸ ਦੇ ਉੱਪਰ ਬਾਰੀਕ ਕੱਟੀਆਂ ਹਰੀਆਂ ਮਿਰਚਾਂ ਪਾਓ। ਤੁਸੀਂ ਚਾਹੋ ਤਾਂ ਇਸ 'ਤੇ ਚਾਟ ਮਸਾਲਾ ਵੀ ਪਾ ਸਕਦੇ ਹੋ। ਤੁਸੀਂ ਇਸ ਨੂੰ ਇਸ ਤਰ੍ਹਾਂ ਖਾ ਸਕਦੇ ਹੋ ਅਤੇ ਇਸ ਦੇ ਨਾਲ ਚਟਨੀ ਜਾਂ ਕੈਚੱਪ ਵੀ ਸਰਵ ਕੀਤੀ ਜਾ ਸਕਦੀ ਹੈ। ਬੱਚੇ ਵੀ ਇਸ ਨੂੰ ਬੜੇ ਚਾਅ ਨਾਲ ਖਾਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।