Home /News /lifestyle /

Airtel ਫਾਈਬਰ ਪਲਾਨਸ ਦੀ ਕਰ ਰਿਹਾ ਪੇਸ਼ਕਸ਼, 14 OTT ਪਲੇਟਫਾਰਮ ਦਾ ਮਿਲੇਗਾ Access

Airtel ਫਾਈਬਰ ਪਲਾਨਸ ਦੀ ਕਰ ਰਿਹਾ ਪੇਸ਼ਕਸ਼, 14 OTT ਪਲੇਟਫਾਰਮ ਦਾ ਮਿਲੇਗਾ Access

Airtel ਦੇ ਫਾਈਬਰ Plans ਰਾਹੀਂ 14 OTT ਪਲੇਟਫਾਰਮ ਦਾ ਮਿਲੇਗਾ Access

Airtel ਦੇ ਫਾਈਬਰ Plans ਰਾਹੀਂ 14 OTT ਪਲੇਟਫਾਰਮ ਦਾ ਮਿਲੇਗਾ Access

Airtel Xstream Plan: ਲੋਕਾਂ ਵਿੱਚ ਇੰਟਰਨੈੱਟ ਦੀ ਵਰਤੋਂ ਅਤੇ OTT ਪਲੇਟਫਾਰਮ ਵਿੱਚ ਵਧਦੇ ਰੁਝਾਨਾਂ ਨੂੰ ਦੇਖਦਿਆਂ ਟੈਲੀਕਾਮ ਕੰਪਨੀਆਂ ਵੀ ਗਾਹਕਾਂ ਨੂੰ ਆਪਣੀ ਕੰਪਨੀ ਨਾਲ ਬਣਾਈ ਰੱਖਣ ਲਈ ਨਵੇ ਪਲਾਨਜ਼ ਦੀ ਪੇਸ਼ਕਸ਼ ਕਰ ਰਹੀਆਂ ਹਨ। ਹਾਲ ਹੀ 'ਚ Airtel ਨੇ ਆਪਣੇ Airtel ਐਕਸਸਟ੍ਰੀਮ ਫਾਈਬਰ ਵਿੱਚ ਤਿੰਨ ਨਵੇਂ ਪਲਾਨ ਪੇਸ਼ ਕੀਤੇ ਹਨ। ਇਸ ਵਿੱਚੋਂ, ਕੰਪਨੀ ਨੇ ਇੱਕ ਬੇਸਿਕ ਪਲਾਨ ਲਈ 1,000 ਰੁਪਏ ਅਤੇ ਦੋ ਪਲਾਨ 1500 ਦੇ ਵਿੱਚ ਪ੍ਰੋਫੈਸ਼ਨਲ ਅਤੇ ਐਂਟਰਟੇਨਮੈਂਟ ਕੈਟੇਗਰੀ ਲਈ ਪੇਸ਼ ਕੀਤੇ ਹਨ।

ਹੋਰ ਪੜ੍ਹੋ ...
  • Share this:

ਤਿੰਨ Airtel ਐਕਸਸਟ੍ਰੀਮ ਫਾਈਬਰ ਆਲ-ਇਨ-ਵਨ ਪਲਾਨ ਵਿੱਚ ਸ਼ਾਮਲ ਹਨ ਪ੍ਰੋਫੈਸ਼ਨਲ + ਟੀਵੀ, ਜਿਸਦੀ ਕੀਮਤ 1,599 ਰੁਪਏ ਹੈ, ਐਂਟਰਟੇਨਮੈਂਟ + ਟੀਵੀ ਪਲਾਨ ਜਿਸਦੀ ਕੀਮਤ 1,099 ਰੁਪਏ ਹੈ, ਅਤੇ ਬੇਸਿਕ + ਟੀਵੀ ਪਲਾਨ, ਜਿਸਦੀ ਕੀਮਤ 699 ਰੁਪਏ ਹੈ। ਇਨ੍ਹਾਂ ਤਿੰਨਾਂ ਪਲਾਨਜ਼ ਵਿੱਚ, ਗਾਹਕਾਂ ਨੂੰ ਅਨਲਿਮਿਟਿਡ ਡੇਟਾ ਪ੍ਰਤੀ ਮਹੀਨਾ, ਅਨਲਿਮਿਟਿਡ ਕਾਲਿੰਗ ਅਤੇ ਵਿੰਕ ਮਿਊਜ਼ਿਕ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਤਿੰਨਾ ਪਲਾਨਜ਼ ਵਿੱਚ ਡਿਜ਼ਨੀ ਪਲੱਸ ਹੌਟਸਟਾਰ (Disney Plus Hotstar) ਅਤੇ 14 ਹੋਰ OTT ਐਪਸ ਸਪੋਰਟ ਵੀ ਮਿਲਦੇ ਹਨ। 1,599 ਰੁਪਏ ਦਾ ਪਲਾਨ OTT ਸਟ੍ਰੀਮਿੰਗ ਐਪਸ ਜਿਵੇਂ ਕਿ Netflix, Amazon Prime ਅਤੇ Disney Plus Hotstar ਐਪਸ ਤੱਕ ਪਹੁੰਚ ਦਿੰਦਾ ਹੈ, ਅਤੇ 1,099 ਰੁਪਏ ਦਾ ਪਲਾਨ Amazon Prime ਅਤੇ Disney Plus Hotstar ਐਪਸ ਤੱਕ ਪਹੁੰਚ ਦਿੰਦਾ ਹੈ।

699 ਰੁਪਏ ਦਾ ਬੇਸਿਕ ਪਲਾਨ

ਇਹ ਇੱਕ ਨਵਾਂ ਬੇਸਿਕ + ਟੀਵੀ ਪਲਾਨ ਹੈ ਜੋ 40Mbps ਤੱਕ ਦੀ ਸਪੀਡ ਅਤੇ Disney Plus Hotstar ਐਪ ਦਾ ਐਕਸੈਸ ਦਿੱਤਾ ਗਿਆ ਹੈ। ਇਸ ਵਿੱਚ, ਤੁਹਾਨੂੰ 14 OTT ਲਈ Airtel Xstream Premium Single Login ਵੀ ਮਿਲਦਾ ਹੈ, ਜਿਸ ਵਿੱਚ SonyLIV, ErosNow, Lionsgate Play, Hoichoi, ManoramaMax, Shemaroo, Ultra, HungamaPlay, EPICon, DivoTV, Klikk, Nammaflix, Dollywood ਅਤੇ Shorts TV ਸ਼ਾਮਲ ਹਨ। ਤੁਹਾਨੂੰ Airtel 4K Xstream Box 'ਤੇ 350 ਚੈਨਲ ਵੀ ਮਿਲਦੇ ਹਨ।

Airtel 1,099 ਫਾਈਬਰ ਪਲਾਨ

ਇਸ ਨੂੰ ਐਂਟਰਟੇਨਮੈਂਟ + ਟੀਵੀ ਪਲਾਨ ਕਿਹਾ ਜਾਂਦਾ ਹੈ ਅਤੇ ਅਨਲਿਮਿਟਿਡ ਡੇਟਾ ਦੇ ਨਾਲ 200Mbps ਸਪੀਡ ਦੀ ਪੇਸ਼ਕਸ਼ ਕਰਦਾ ਹੈ। ਇਹ ਪੈਕੇਜ ਬੇਸਿਕ ਪਲਾਨ ਜਿਵੇਂ 14 OTT ਲਈ Airtel Xstream ਪ੍ਰੀਮੀਅਮ ਲੌਗਇਨ ਅਤੇ Airtel 4K Xstream ਬਾਕਸ 'ਤੇ 350 ਚੈਨਲਸ ਨਾਲ ਮਿਲਦਾ ਹੈ।

Airtel Xstream ਦਾ 1,599 ਰੁਪਏ ਦਾ ਫਾਈਬਰ ਪਲਾਨ

ਇਹ ਨਵਾਂ Airtel ਐਕਸਸਟ੍ਰੀਮ ਫਾਈਬਰ ਪਲਾਨ 300 Mbps ਸਪੀਡ ਅਤੇ ਅਨਲਿਮਿਟਿਡ ਬੈਂਡਵਿਡਥ ਨਾਲ ਆਉਂਦਾ ਹੈ। ਇਸ ਪਲਾਨ ਨੂੰ 'ਪ੍ਰੋਫੈਸ਼ਨਲ + ਟੀਵੀ' ਪਲਾਨ ਕਿਹਾ ਜਾਂਦਾ ਹੈ। OTT ਐਪਸ ਲਈ, ਗਾਹਕਾਂ ਨੂੰ Netflix, Amazon Prime ਅਤੇ Disney Plus Hotstar ਐਪਸ ਦਾ ਐਕਸੈੱਸ ਵੀ ਦਿੱਤਾ ਜਾਂਦਾ ਹੈ।
Published by:rupinderkaursab
First published:

Tags: Airtel, Plan, Tech News, Technology

ਅਗਲੀ ਖਬਰ