Office Tips: ਦਫ਼ਤਰ ਵਿੱਚ ਆਪਣੇ ਸਹਿਕਰਮੀਆਂ ਨਾਲ ਚੰਗਾ ਰਿਸ਼ਤਾ ਬਣਾਉਣਾ ਇੱਕ ਔਖਾ ਕੰਮ ਹੈ। ਬਹੁਤ ਸਾਰੇ ਲੋਕ ਚਾਹੁੰਦੇ ਹੋਏ ਵੀ ਅਜਿਹਾ ਨਹੀਂ ਕਰ ਪਾਉਂਦੇ। ਪਰ ਅਸੀਂ ਰੋਜ਼ਾਨਾ ਆਪਣਾ ਬਹੁਤਾ ਸਮਾਂ ਦਫ਼ਤਰ ਵਿੱਚ ਬਤਾਉਂਦੇ ਹਾਂ। ਇਸ ਲਈ ਸਹਿਕਰਮੀਆਂ ਦੇ ਨਾਲ ਚੰਗੇ ਸੰਬੰਧ ਹੋਣਾ ਲਾਜ਼ਮੀ ਹੈ। ਇਸਦਾ ਤੁਹਾਡੇ ਦਫ਼ਤਰੀ ਕੰਮ ਉੱਤੇ ਵੀ ਅਸਰ ਪੈਂਦਾ ਹੈ। ਕੁਝ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੇ ਦਫ਼ਤਰ ਵਿੱਚ ਸਹਿਕਰਮੀਆਂ ਨਾਲ ਚੰਗੇ ਸੰਬੰਧ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ-
ਲੋੜ ਵੇਲੇ ਦਿਓ ਸਾਥ
ਤੁਹਾਨੂੰ ਲੋੜ ਵੇਲੇ ਆਪਣੇ ਸਹਿਕਰਮੀਆਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ। ਜੇਕਰ ਤੁਹਾਡਾ ਸਹਿਕਰਮੀ ਤੁਹਾਡੇ ਤੋਂ ਕਿਸੇ ਤਰ੍ਹਾਂ ਦੀ ਮਦਦ ਮੰਗਦਾ ਹੈ ਤਾਂ ਤੁਹਾਨੂੰ ਉਸਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਸਖ਼ਸ਼ੀਅਤ ਦਾ ਵੀ ਚੰਗਾ ਪ੍ਰਭਾਵ ਪੈਦਾ ਹੈ ਅਤੇ ਆਪਸੀ ਰਿਸ਼ਤਿਆਂ ਵਿੱਚ ਸੁਧਾਰ ਆਉਂਦਾ ਹੈ।
ਗੱਪਾਂ ਮਾਰ ਕੇ ਨਾ ਕਰੋ ਟਾਇਮਪਾਸ
ਅਸੀਂ ਅਕਸਰ ਹੀ ਦਫ਼ਤਰ ਵਿੱਚ ਆਪਣੇ ਸਹਿਕਰਮੀਆਂ ਬਾਰੇ ਗੱਲਾਂ ਕਰਦੇ ਰਹਿੰਦੇ ਹਾਂ। ਇਸਦਾ ਤੁਹਾਡੀ ਸਖ਼ਸ਼ੀਅਤ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਕਿਸੇ ਬਾਰੇ ਗੱਲਾਂ ਕਰਨ ਦੀ ਬਜਾਇ ਤੁਹਾਨੂੰ ਕੰਮ ਨਾਲ ਸੰਬੰਧਿਤ ਗੱਲਾਂ ਕਰਨੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਤੁਹਾਡੇ ਸਹਿਕਰਮੀਆਂ ਉੱਤੇ ਤੁਹਾਡੀ ਸਖ਼ਸੀਅਤ ਦਾ ਚੰਗਾ ਪ੍ਰਭਾਵ ਪਵੇਗਾ ਅਤੇ ਉਨ੍ਹਾਂ ਨਾਲ ਤੁਹਾਡੇ ਸੰਬੰਧ ਚੰਗੇ ਹੋਣਗੇ।
ਟੀਮ ਵਰਕ ਦੀ ਭਾਵਨਾ
ਦਫ਼ਤਰ ਵਿੱਚ ਸਹਿਕਰਮੀਆਂ ਦੇ ਨਾਲ ਚੰਗੇ ਸੰਬੰਧ ਸਥਾਪਿਤ ਕਰਨ ਲਈ ਤੁਹਾਡੇ ਵਿੱਚ ਟੀਮ ਵਰਕ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਸਹਿਕਰਮੀਆਂ ਦੀ ਮਦਦ ਕਰਦੇ ਹੋ ਤਾਂ ਇਸਦਾ ਅਸਰ ਤੁਹਡੇ ਕੰਮ ਤੇ ਸੰਬੰਧਾਂ ਦੋਵਾਂ ਉੱਤੇ ਹੀ ਪਵੇਗਾ।
ਸਮੇਂ ਦੇ ਪਾਬੰਦ ਹੋਵੋ
ਆਪਣੇ ਦਫ਼ਤਰੀ ਸਹਿਕਰਮੀਆਂ ਦੇ ਨਾਲ ਸੰਬੰਧ ਚੰਗੇ ਬਣਾ ਲਈ ਤੁਹਾਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਤੁਹਾਨੂੰ ਇੱਧਰ ਉੱਧਰ ਸਮਾਂ ਖ਼ਰਾਬ ਕਰਨ ਦੀ ਬਜਾਇ, ਇਸਨੂੰ ਦਫ਼ਤਰੀ ਕੰਮ ਵਿੱਚ ਲਗਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਨੂੰ ਆਪਣੇ ਕੰਮ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ।
ਦੂਜਿਆਂ ਦੇ ਵਿਚਾਰਾਂ ਨੂੰ ਥਾਂ ਦਿਓ
ਅਕਸਰ ਹੀ ਸਾਡੇ ਆਪਣੇ ਦਫ਼ਤਰੀ ਸਹਿਕਰਮੀਆਂ ਦੇ ਨਾਲ ਵਿਚਾਰ ਨਹੀਂ ਮਿਲਦੇ। ਇਹ ਇੱਕ ਆਮ ਗੱਲ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਆਪਣੇ ਵਿਚਾਰ ਹੀ ਥੋਪਨ ਦੀ ਬਜਾਇ ਦੂਜਿਆਂ ਦੇ ਵਿਚਾਰਾਂ ਨੂੰ ਵੀ ਥਾਂ ਦੇਣੀ ਚਾਹੀਦੀ ਹੈ। ਉਨ੍ਹਾਂ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Office, Relationship Tips