Home /News /lifestyle /

Office Tips: ਇਨ੍ਹਾਂ Tips ਨੂੰ ਅਪਣਾ ਕੇ ਤੁਸੀਂ ਬਣ ਸਕਦੇ ਹੋ ਇੱਕ ਬਿਹਤਰ Boss 

ਕੰਮ ਦੇ ਪ੍ਰੈਸ਼ਰ ਕਾਰਨ ਕਈ ਵਾਰ ਅਸੀਂ ਚਿੜਚਿੜੇ ਹੋ ਜਾਂਦੇ ਹਾਂ ਪਰ ਇਸ ਚਿੜਚਿੜੇਪਣ ਨੂੰ ਦੂਰ ਕਰ ਕੇ ਸਭ ਨਾਲ ਘੁਲਮਿਲ ਕੇ ਰਹਿਣਾ ਸਾਡੇ ਅੰਦਰ ਲੀਡਰਸ਼ਿਪ ਕੁਆਲਿਟੀ ਦਰਸਾਉਂਦਾ ਹੈ। ਇਸ ਲਈ ਤੁਹਾਡੇ ਅੰਦਰ ਕੁੱਝ ਅਜਿਹੀਆਂ ਕੁਆਲਿਟੀਜ਼ ਹੋਣੀਆ ਚਾਹੀਦੀਆਂ ਹਨ ਜਾਂ ਤੁਹਾਨੂੰ ਕੁੱਝ ਅਜਿਹੇ ਕੰਮ ਦਫਤਰ ਵਿੱਚ ਕਰਨੇ ਚਾਹੀਦੇ ਹਨ ਜਿਸ ਨਾਲ ਦਫਤਰ ਦਾ ਮਹੌਲ ਸ਼ਾਂਤਮਈ ਬਣਿਆ ਰਹੇ।

ਹੋਰ ਪੜ੍ਹੋ ...
  • Share this:

ਦਫਤਰ ਵਿੱਚ ਕੰਮ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇੱਕ ਚੰਗਾ ਕਰਮਚਾਰੀ ਬਣਨ ਲਈ ਕਈ ਤਰ੍ਹਾਂ ਦੀ ਕੁਆਲਿਟੀ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ। ਆਪਣੇ ਕੰਮ ਵਿੱਚ ਨਿਪੁਨ ਹੋਣ ਦੇ ਨਾਲ ਨਾਲ ਤੁਹਾਨੂੰ ਲੋਕਾਂ ਵਿੱਚ ਘੁਲਣਾ ਮਿਲਣਾ ਆਉਣਾ ਚਾਹੀਦਾ ਹੈ। ਦਫਤਰ ਵਿੱਚ ਖੁਸ਼ੀ ਦਾ ਮਹੋਲ ਬਣਾਉਣਾ ਹਰੇਕ ਦੀ ਜ਼ਿੰਮੇਵਾਰੀ ਹੁੰਦੀ ਹੈ।

ਕੰਮ ਦੇ ਪ੍ਰੈਸ਼ਰ ਕਾਰਨ ਕਈ ਵਾਰ ਅਸੀਂ ਚਿੜਚਿੜੇ ਹੋ ਜਾਂਦੇ ਹਾਂ ਪਰ ਇਸ ਚਿੜਚਿੜੇਪਣ ਨੂੰ ਦੂਰ ਕਰ ਕੇ ਸਭ ਨਾਲ ਘੁਲਮਿਲ ਕੇ ਰਹਿਣਾ ਸਾਡੇ ਅੰਦਰ ਲੀਡਰਸ਼ਿਪ ਕੁਆਲਿਟੀ ਦਰਸਾਉਂਦਾ ਹੈ। ਇਸ ਲਈ ਤੁਹਾਡੇ ਅੰਦਰ ਕੁੱਝ ਅਜਿਹੀਆਂ ਕੁਆਲਿਟੀਜ਼ ਹੋਣੀਆ ਚਾਹੀਦੀਆਂ ਹਨ ਜਾਂ ਤੁਹਾਨੂੰ ਕੁੱਝ ਅਜਿਹੇ ਕੰਮ ਦਫਤਰ ਵਿੱਚ ਕਰਨੇ ਚਾਹੀਦੇ ਹਨ ਜਿਸ ਨਾਲ ਦਫਤਰ ਦਾ ਮਹੌਲ ਸ਼ਾਂਤਮਈ ਬਣਿਆ ਰਹੇ।

ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਾ ਹਟੋ : ਦਫਤਰ ਵਿੱਚ ਹਰੇਕ ਦਾ ਸੁਭਾਅ ਇੱਕ ਜਿਹਾ ਨਹੀਂ ਹੁੰਦਾ। ਕੁੱਝ ਲੋਕ ਮਦਦਗਾਰ ਸੁਭਾਅ ਦੇ ਹੁੰਦੇ ਹਨ ਤਾਂ ਕੁੱਝ ਦੂਜਿਆਂ ਨੂੰ ਨੀਵਾਂ ਦਿਖਾਉਂਦੇ ਹਨ । ਦਫਤਰ ਦਾ ਮਹੌਲ ਦੋਸਤਾਨਾ ਬਣਾਈ ਰੱਖਣ ਲਈ ਬੌਸ ਤੋਂ ਲੈ ਕੇ ਹਰੇਕ ਕਰਮਚਾਰੀ ਤੱਕ ਨੂੰ ਮਦਦਗਾਰ ਸੁਭਾਅ ਦਾ ਹੋਣਾ ਚਾਹੀਦਾ ਹੈ।

ਵਿਚਾਰਾਂ ਦੇ ਮਤਭੇਦਾਂ ਨੂੰ ਮਹੱਤਵ ਦਿਓ: ਕਦੇ-ਕਦਾਈਂ ਦਫਤਰ ਵਿੱਚ ਕਿਸੇ ਕੰਮ ਨੂੰ ਲੈ ਕੇ ਬੌਸ ਅਤੇ ਕਰਮਚਾਰੀ ਵਿਚਕਾਰ ਵਿਚਾਰਾਂ ਦਾ ਮਤਭੇਦ ਹੋ ਜਾਂਦਾ ਹੈ। ਸਾਹਮਣੇ ਵਾਲੇ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣੋ ਅਤੇ ਉਨ੍ਹਾਂ ਨੂੰ ਢੁਕਵਾਂ ਜਵਾਬ ਦਿਓ ਤਾਂ ਜੋ ਦਫਤਰ ਦਾ ਮਹੌਲ ਨਾ ਵਿਗੜੇ।

ਮੌਜ-ਮਸਤੀ ਦਾ ਸਮਾਂ ਕੱਢੋ : ਦਫ਼ਤਰ ਵਿਚ ਜ਼ਿਆਦਾ ਕੰਮ ਦਾ ਦਬਾਅ ਅਤੇ ਫਿਰ ਸਮੇਂ 'ਤੇ ਕੰਮ ਪੂਰਾ ਕਰਨ ਦੀ ਕਾਹਲੀ ਵਿੱਚ ਲੋਕ ਸਿਰਫ ਦਫਤਰ ਦੇ ਕੰਮ ਨੂੰ ਹੀ ਤਰਜੀਹ ਦਿੰਦੇ ਹਨ ਤੇ ਨਿੱਜੀ ਜੀਵਨ ਨੂੰ ਨਹੀਂ ਦਿੰਦੇ। ਇੰਝ ਕਰਨ ਨਾਲ ਅਸੀਂ ਮਾਨਸਿਕ ਤੌਰ ਉੱਤੇ ਬਿਮਾਰ ਵੀ ਹੋ ਸਕਦੇ ਹਾਂ। ਖੁਦ ਨੂੰ ਨਿੱਜੀ ਜੀਵਨ ਵਿੱਚ ਤੇ ਦਫਤਰ ਵਿੱਚ ਮੌਜ-ਮਸਤੀ ਕਰਨ ਦਿਓ।

ਸਾਰੇ ਕਰਮਚਾਰੀਆਂ ਨਾਲ ਚੰਗਾ ਵਿਵਹਾਰ ਜ਼ਰੂਰੀ ਹੈ : ਜੇ ਤੁਸੀਂ ਟੀਮ ਹੈਂਡਲ ਕਰ ਰਹੇ ਹੋ ਜਾਂ ਕਿਸੇ ਟੀਮ ਦੇ ਅੰਦਰ ਕਮ ਕਰ ਰਹੇ ਹੋ ਤਾਂ ਇੱਕ ਦੂਜੇ ਨਾਲ ਚੰਗਾ ਵਿਵਹਾਰ ਕਰਨਾ ਸਿੱਖੋ। ਹਰੇਕ ਨੂੰ ਚਿਹਰੇ ਉੱਤੇ ਮੁਸਕਰਾਹਟ ਨਾਲ ਮਿਲੋ। ਇਸ ਨਾਲ ਦਫਤਰ ਦਾ ਕੰਮ ਕਦੋਂ ਪੂਰਾ ਹੋ ਜਾਵੇਗਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ।

ਟੀਮ ਵਰਕ ਜ਼ਰੂਰੀ ਹੈ : ਦਫ਼ਤਰ ਵਿੱਚ ਟੀਮ ਵਰਕ ਨੂੰ ਮਹੱਤਵ ਦਿਓ। ਅਜਿਹੀ ਸਥਿਤੀ ਵਿੱਚ, ਇੱਕ ਦੂਜੇ ਨਾਲ ਚੰਗੀ ਬਾਂਡਿੰਗ ਰਹੇਗੀ ਅਤੇ ਦਫਤਰ ਵਿੱਚ ਖੁਸ਼ਹਾਲ ਮਾਹੌਲ ਬਣਿਆ ਰਹੇਗਾ।

ਗੱਪਾਂ ਤੋਂ ਬਚੋ: ਕਈ ਵਾਰ ਦਫ਼ਤਰ ਵਿੱਚ ਛੋਟੇ-ਛੋਟੇ ਗਰੁੱਪ ਬਣ ਜਾਂਦੇ ਹਨ ਜੋ ਇੱਕ ਦੂਜੇ ਪ੍ਰਤੀ ਅਫਵਾਹਾਂ ਫੈਲਾਉਂਦੇ ਹਨ। ਦਫ਼ਤਰ ਵਿੱਚ ਗੱਪ-ਸ਼ੱਪ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਨਾ ਕਰੋ।

Published by:Tanya Chaudhary
First published:

Tags: Career, Job, Lifestyle, Office