Home /News /lifestyle /

Officers Choice Whiskey ਨਿਰਮਾਤਾ ਨੇ IPO ਲਈ ਦਿੱਤੀ ਅਰਜ਼ੀ, 2,000 ਕਰੋੜ ਰੁਪਏ ਜੁਟਾਉਣ ਦਾ ਹੈ ਟੀਚਾ

Officers Choice Whiskey ਨਿਰਮਾਤਾ ਨੇ IPO ਲਈ ਦਿੱਤੀ ਅਰਜ਼ੀ, 2,000 ਕਰੋੜ ਰੁਪਏ ਜੁਟਾਉਣ ਦਾ ਹੈ ਟੀਚਾ

ਕੰਪਨੀ ਦੀ ਇਸ ਆਈਪੀਓ ਰਾਹੀਂ 2,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ ਆਈਪੀਓ ਵਿੱਚ, 1,000 ਕਰੋੜ ਰੁਪਏ ਦਾ ਨਵਾਂ ਇਸ਼ੂ ਹੋਵੇਗਾ, ਜਦੋਂ ਕਿ ਕੰਪਨੀ ਦੇ ਪ੍ਰਮੋਟਰ ਵਿਕਰੀ ਲਈ ਪੇਸ਼ਕਸ਼ ਦੇ ਤਹਿਤ 1,000 ਕਰੋੜ ਰੁਪਏ ਦੇ ਸ਼ੇਅਰ ਵੇਚਣਗੇ।

  • Share this:
ਸ਼ੇਅਰ ਬਾਜ਼ਾਰ 'ਚ IPO ਤੋਂ ਪੈਸਾ ਕਮਾਉਣ ਦੇ ਚਾਹਵਾਨ ਨਿਵੇਸ਼ਕਾਂ ਨੂੰ ਇਕ ਹੋਰ ਮੌਕਾ ਮਿਲਣ ਵਾਲਾ ਹੈ। ਅਲਾਈਡ ਬਲੈਂਡਰਜ਼ ਅਤੇ ਡਿਸਟਿਲਰੀਜ਼, ਆਫਿਸਰਜ਼ ਚੁਆਇਸ (Officers Choice) ਵਰਗੀ ਇੱਕ ਮਸ਼ਹੂਰ ਵਿਸਕੀ ਨਿਰਮਾਤਾ ਕੰਪਨੀ ਨੇ SEBI ਕੋਲ IPO ਲਈ ਸ਼ੁਰੂਆਤੀ ਦਸਤਾਵੇਜ਼ (DRHP) ਜਮ੍ਹਾ ਕਰ ਦਿੱਤੇ ਹਨ।

ਕੰਪਨੀ ਦੀ ਇਸ ਆਈਪੀਓ ਰਾਹੀਂ 2,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ ਆਈਪੀਓ ਵਿੱਚ, 1,000 ਕਰੋੜ ਰੁਪਏ ਦਾ ਨਵਾਂ ਇਸ਼ੂ ਹੋਵੇਗਾ, ਜਦੋਂ ਕਿ ਕੰਪਨੀ ਦੇ ਪ੍ਰਮੋਟਰ ਵਿਕਰੀ ਲਈ ਪੇਸ਼ਕਸ਼ ਦੇ ਤਹਿਤ 1,000 ਕਰੋੜ ਰੁਪਏ ਦੇ ਸ਼ੇਅਰ ਵੇਚਣਗੇ।

ਇਸ ਵਿੱਚ ਕੰਪਨੀ ਦੀ ਪ੍ਰਮੋਟਰ ਬੀਨਾ ਕਿਸ਼ੋਰ ਛਾਬੜੀਆ 500 ਕਰੋੜ ਰੁਪਏ ਦੇ ਸ਼ੇਅਰ ਵੇਚੇਗੀ। ਇਸ ਤੋਂ ਇਲਾਵਾ ਰੇਸ਼ਮ ਛਾਬੜੀਆ, ਜਤਿੰਦਰ ਹੇਮਦੇਵ 250 ਕਰੋੜ ਰੁਪਏ ਦੇ ਸ਼ੇਅਰ ਅਤੇ ਨੀਸ਼ਾ ਕਿਸ਼ੋਰ ਛਾਬੜੀਆ 250 ਕਰੋੜ ਰੁਪਏ ਦੇ ਸ਼ੇਅਰ ਵੇਚਣਗੇ। ICICI ਸਕਿਓਰਿਟੀਜ਼ ਐਕਸਿਸ ਕੈਪੀਟਲ, ਜੇਐਮ ਫਾਈਨਾਂਸ਼ੀਅਲ, ਕੋਟਕ ਮਹਿੰਦਰਾ ਕੈਪੀਟਲ ਅਤੇ ਇਕਵਿਟਾਸ ਕੈਪੀਟਲ ਇਸ ਆਈਪੀਓ ਦੇ ਪ੍ਰਬੰਧਕ ਹਨ।

ਕੰਪਨੀ ਦੇ ਪ੍ਰਮੋਟਰ
ਅਲਾਈਡ ਬਲੈਂਡਰਜ਼ ਦੇ ਪ੍ਰਮੋਟਰਾਂ ਵਿੱਚ ਉਪਰੋਕਤ ਤੋਂ ਇਲਾਵਾ ਬੀਕੇਸੀ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ, ਰਾਜਾਰਾਮ ਛਾਬੜੀਆ, ਆਫੀਸਰਜ਼ ਚੁਆਇਸ ਸਪਿਰਿਟ ਪ੍ਰਾਈਵੇਟ ਲਿਮਟਿਡ, ਓਰੀਐਂਟਲ ਰੇਡੀਓਜ਼, ਬੀਕੇਸੀ ਐਂਟਰਪ੍ਰਾਈਜ਼ਿਜ਼ ਸ਼ਾਮਲ ਹਨ। ਬੀਨਾ ਛਾਬੜੀਆ ਦੀ ਕੰਪਨੀ 'ਚ 52.20 ਫੀਸਦੀ ਹਿੱਸੇਦਾਰੀ ਹੈ। ਜਦਕਿ ਰੇਸ਼ਮ ਛਾਬੜੀਆ ਨੇ 24 ਫੀਸਦੀ ਅਤੇ ਨਿਸ਼ਾ ਛਾਬੜੀਆ ਦੀ 19.96 ਫੀਸਦੀ ਹਿੱਸੇਦਾਰੀ ਹੈ। ਪਿਛਲੇ ਸਾਲ ਦਸੰਬਰ ਤੱਕ ਕੰਪਨੀ 'ਤੇ ਕਰੀਬ 927 ਕਰੋੜ ਰੁਪਏ ਦਾ ਕਰਜ਼ਾ ਸੀ।

ਕੰਪਨੀ ਦਾ ਕਾਰੋਬਾਰ
ਅਲਾਈਡ ਬਲੈਂਡਰਸ ਐਂਡ ਡਿਸਟਿਲਰੀਜ਼ ਭਾਰਤ ਦੀ ਤੀਜੀ ਸਭ ਤੋਂ ਵੱਡੀ ਇੰਡੀਆ ਮੇਡ ਵਿਦੇਸ਼ੀ ਸ਼ਰਾਬ ਨਿਰਮਾਤਾ ਹੈ। ਇਸ ਦਾ ਫਲੈਗਸ਼ਿਪ ਬ੍ਰਾਂਡ ਆਫੀਸਰਜ਼ ਚੁਆਇਸ ਹੈ ਜੋ ਕਿ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਲਿਕਰ ਬ੍ਰਾਂਡਾਂ ਵਿੱਚੋਂ ਇੱਕ ਹੈ। ਮਾਰਚ 2022 ਤੱਕ, ਕੰਪਨੀ ਦੇ ਪੋਰਟਫੋਲੀਓ ਵਿੱਚ 10 ਬ੍ਰਾਂਡ ਸ਼ਾਮਲ ਸਨ। ਵਿਸਕੀ ਤੋਂ ਇਲਾਵਾ, ਕੰਪਨੀ ਬ੍ਰਾਂਡੀ, ਰਮ ਅਤੇ ਵੋਡਕਾ ਵੀ ਤਿਆਰ ਕਰਦੀ ਹੈ।

ਇਸ ਤੋਂ ਇਲਾਵਾ ਕੰਪਨੀ ਬੋਤਲਬੰਦ ਪਾਣੀ ਵੀ ਵੇਚਦੀ ਹੈ। ਪਿਛਲੇ ਸਾਲ ਦੇ ਅੰਤ ਤੱਕ, ਕੰਪਨੀ ਨੇ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਪਣੀ ਸ਼ਰਾਬ ਵੇਚੀ ਹੈ। ਕੰਪਨੀ ਭਾਰਤ ਤੋਂ ਇਲਾਵਾ, ਕੰਪਨੀ ਪੱਛਮੀ ਏਸ਼ੀਆ, ਉੱਤਰੀ ਅਤੇ ਦੱਖਣੀ ਅਮਰੀਕਾ, ਅਫਰੀਕਾ, ਏਸ਼ੀਆ ਅਤੇ ਯੂਰਪ ਸਮੇਤ 22 ਬਾਜ਼ਾਰਾਂ ਵਿੱਚ ਨਿਰਯਾਤ ਕਰਦੀ ਹੈ।

ਜਾਣ ਲਓ ਸਟਾਕ ਮਾਰਕੀਟ ਦੀ ਸਥਿਤੀ
ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਹਾਲਾਂਕਿ ਕਾਰੋਬਾਰ ਬੰਦ ਹੋਣ ਤੱਕ ਬਾਜ਼ਾਰ ਨੇ ਲੀਡ ਲੈ ਲਈ ਅਤੇ ਹਰੇ ਨਿਸ਼ਾਨ 'ਤੇ ਬੰਦ ਹੋਇਆ। ਨਿਫਟੀ 18.15 ਅੰਕਾਂ ਦੇ ਵਾਧੇ ਨਾਲ 15,850.20 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਸੈਂਸੈਕਸ 16.17 ਅੰਕਾਂ ਦੇ ਵਾਧੇ ਨਾਲ 53,177.45 'ਤੇ ਬੰਦ ਹੋਇਆ। ਹਾਲਾਂਕਿ, ਬੈਂਕ ਨਿਫਟੀ ਲਾਭ ਨਹੀਂ ਬਣਾ ਸਕਿਆ ਅਤੇ 168.80 ਅੰਕ ਡਿੱਗ ਕੇ 33,642.45 'ਤੇ ਬੰਦ ਹੋਇਆ।
Published by:Ashish Sharma
First published:

Tags: IPO, Whisky

ਅਗਲੀ ਖਬਰ