Oil Free Snacks : ਸ਼ਾਮ ਦੀ ਚਾਹ ਦਾ ਜ਼ਿਕਰ ਹੋਵੇ ਤੇ ਨਾਲ ਸਨੈਕਸ ਨਾ ਹੋਣ ਤਾਂ ਚਾਹ ਦਾ ਸੁਆਦ ਅਧੂਰਾ ਲਗਦਾ ਹੈ। ਵੈਸੇ ਤਾਂ ਸਨੈਕਸ ਦਾ ਨਾਂ ਆਵੇ ਤਾਂ ਦਿਮਾਗ ਵਿੱਚ ਫਰਾਈ ਕੀਤੇ ਸਮੋਸੇ, ਪਕੌੜੇ ਹੀ ਆਉਂਦੇ ਹਨ। ਪਰ ਤੁਸੀਂ ਬਿਨਾਂ ਤੇਲ ਵਿੱਚ ਚਲੇ ਸਨੈਕਸ ਵੀ ਸ਼ਾਮ ਦੀ ਚਾਹ ਵਿੱਚ ਸ਼ਾਮਲ ਕਰ ਸਕਦੇ ਹੋ, ਉਨ੍ਹਾਂ ਨੂੰ ਬਣਾਉਣਾ ਆਸਾਨ ਹੈ ਤੇ ਇਨ੍ਹਾਂ ਨੂੰ ਬਣਾਉਣ ਵਿੱਚ ਜ਼ਿਆਦਾ ਸਮੱਗਰੀ ਵੀ ਨਹੀਂ ਲਗਦੀ ਹੈ। ਆਓ ਜਾਣਦੇ ਹਾਂ ਬਿਨਾਂ ਤੇਲ ਵਿੱਚ ਤਲੇ ਇਨ੍ਹਾਂ ਸਨੈਕਸ ਬਾਰੇ...
ਓਟਸ ਦਾ ਚਿਵੜਾ : ਘੱਟ ਚਰਬੀ ਵਾਲੇ ਓਟਸ ਦਾ ਚਿਵੜਾ ਸ਼ਾਮ ਦੀ ਚਾਹ ਦੇ ਨਾਲ ਪਰੋਸਿਆ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਓਟਸ ਦੇ ਨਾਲ ਪੋਹਾ, ਮੂੰਗਫਲੀ, ਛੋਲਿਆਂ ਦੀ ਦਾਲ ਅਤੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਓਟਸ ਦਾ ਚਿਵੜਾ ਸਵਾਦ ਵਿੱਚ ਵੀ ਬਹੁਤ ਵਧੀਆ ਹੁੰਦਾ ਹੈ।
ਸ਼ਕਰਕੰਦੀ ਚਾਟ : ਸ਼ਕਰਕੰਦੀ ਇੱਕ ਪੌਸ਼ਟਿਕ ਤੱਤ ਨਾਲ ਭਰਪੂਰ ਭੋਜਨ ਹੈ। ਜੇਕਰ ਤੁਸੀਂ ਸ਼ਾਮ ਦੀ ਚਾਹ ਦੇ ਨਾਲ ਸਿਹਤਮੰਦ ਸਨੈਕਸ ਪਰੋਸਣਾ ਚਾਹੁੰਦੇ ਹੋ, ਤਾਂ ਸ਼ਕਰਕੰਦੀ ਚਾਟ ਇੱਕ ਵਧੀਆ ਵਿਕਲਪ ਹੈ। ਇਸ ਨੂੰ ਬਣਾਉਣ ਲਈ ਸ਼ਕਰਕੰਦੀ ਨੂੰ ਉਬਾਲਣ ਤੋਂ ਬਾਅਦ ਇਸ 'ਚ ਚਾਟ ਮਸਾਲਾ, ਨਿੰਬੂ ਦਾ ਰਸ, ਮਿਰਚ, ਸੇਂਧਾ ਨਮਕ ਮਿਲਾ ਲਓ ਤੇ ਤੁਹਾਡੀ ਚਾਟ ਤਿਆਰ ਹੈ।
ਮੂੰਗ ਦਾਲ ਚਾਟ - ਸ਼ਾਮ ਦੀ ਚਾਹ ਦੇ ਨਾਲ ਮੂੰਗ ਦਾਲ ਚਾਟ ਸਰਵ ਕਰਨਾ ਇੱਕ ਚੰਗਾ ਵਿਕਲਪ ਹੈ। ਮੂੰਗ ਦਾਲ ਦੀ ਚਾਟ ਸਵਾਦ ਦੇ ਨਾਲ-ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਬਣਾਉਣ ਲਈ ਮੂੰਗੀ ਦੀ ਦਾਲ, ਗਾਜਰ, ਅਨਾਰ ਦਾਣਾ , ਪਿਆਜ਼, ਪੁਦੀਨੇ ਦੇ ਪੱਤੇ, ਧਨੀਆ ਪੱਤੇ, ਚਾਟ ਮਸਾਲਾ ਅਤੇ ਹੋਰ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ।
ਮਖਾਨਾ ਭੇਲ : ਸੁੱਕੇ ਮੇਵਿਆਂ ਵਿੱਚ ਸ਼ਾਮਿਲ ਮਖਾਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਮਖਨਾ ਭੇਲ ਬਣਾਉਣ ਲਈ ਪਹਿਲਾਂ ਇਨ੍ਹਾਂ ਨੂੰ ਸੁੱਕਾ ਭੁੰਨ ਲਓ ਅਤੇ ਫਿਰ ਇਸ ਵਿਚ ਚਾਟ ਮਸਾਲਾ ਅਤੇ ਹੋਰ ਮਸਾਲੇ ਪਾ ਕੇ ਮਖਨਾ ਭੇਲ ਤਿਆਰ ਕਰੋ।
ਸੋਇਆ ਇਡਲੀ - ਸ਼ਾਮ ਦੀ ਚਾਹ ਦੇ ਨਾਲ ਸੋਇਆ ਇਡਲੀ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਦੱਖਣੀ ਭਾਰਤੀ ਭੋਜਨ ਸੋਇਆ ਇਡਲੀ ਸੋਇਆਬੀਨ, ਉੜਦ ਦੀ ਦਾਲ ਅਤੇ ਚੌਲਾਂ ਦੀ ਮਦਦ ਨਾਲ ਬਣਾਈ ਜਾਂਦੀ ਹੈ। ਸੋਇਆ ਇਡਲੀ ਵੀ ਪੋਸ਼ਣ ਨਾਲ ਭਰਪੂਰ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Healthy Food, Life style, Recipe