Home /News /lifestyle /

ਭਾਰਤ ਦਾ ਨੰਬਰ 1 ਇਲੈਕਟ੍ਰਿਕ ਟੂ-ਵ੍ਹੀਲਰ ਬਣਿਆ Okinawa, Hero ਅਤੇ OLA ਨੂੰ ਛੱਡਿਆ ਪਿੱਛੇ

ਭਾਰਤ 'ਚ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਿਕਰੀ 'ਚ ਮਹੀਨੇ 'ਤੇ ਮਹੀਨਾ (MoM) ਦੇ ਹਿਸਾਬ ਨਾਲ 9.89 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਦੇ 8 ਟਾਪ ਦੇ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਨੇ ਕੁੱਲ 38,693 ਯੂਨਿਟ ਵੇਚੇ। ਇਹ ਅੰਕੜੇ ਜੂਨ 2022 ਦੇ ਹਨ। ਇਸ ਦੇ ਨਾਲ ਹੀ ਮਈ 2022 'ਚ ਕੁੱਲ 35,212 ਇਕਾਈਆਂ ਵਿਕੀਆਂ।

ਹੋਰ ਪੜ੍ਹੋ ...
  • Share this:
ਭਾਰਤ 'ਚ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਿਕਰੀ 'ਚ ਮਹੀਨੇ 'ਤੇ ਮਹੀਨਾ (MoM) ਦੇ ਹਿਸਾਬ ਨਾਲ 9.89 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ ਦੇ 8 ਟਾਪ ਦੇ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਨੇ ਕੁੱਲ 38,693 ਯੂਨਿਟ ਵੇਚੇ। ਇਹ ਅੰਕੜੇ ਜੂਨ 2022 ਦੇ ਹਨ। ਇਸ ਦੇ ਨਾਲ ਹੀ ਮਈ 2022 'ਚ ਕੁੱਲ 35,212 ਇਕਾਈਆਂ ਵਿਕੀਆਂ।

ਭਾਰਤ ਵਿੱਚ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦਾ ਖੰਡ ਹੌਲੀ-ਹੌਲੀ ਵਧ ਰਿਹਾ ਹੈ ਅਤੇ ਗਾਹਕ ਰਵਾਇਤੀ ਦੋ ਪਹੀਆ ਵਾਹਨਾਂ ਦੀ ਬਜਾਏ ਇਲੈਕਟ੍ਰਿਕ ਵਾਹਨਾਂ ਵੱਲ ਸ਼ਿਫਟ ਹੋ ਰਹੇ ਹਨ।

ਸਭ ਤੋਂ ਜ਼ਿਆਦਾ ਇਲੈਕਟ੍ਰਿਕ ਦੋਪਹੀਆ ਵਾਹਨ ਵੇਚਣ ਦੇ ਮਾਮਲੇ 'ਚ ਓਕੀਨਾਵਾ (Okinawa) ਪਹਿਲੇ ਨੰਬਰ 'ਤੇ ਰਿਹਾ। ਕੰਪਨੀ ਨੇ ਜੂਨ 'ਚ 6,976 ਇਕਾਈਆਂ ਵੇਚੀਆਂ। ਹਾਲਾਂਕਿ ਮਈ ਦੇ ਮੁਕਾਬਲੇ ਕੰਪਨੀ ਦੀ ਵਿਕਰੀ 'ਚ 21.51 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਦੂਜੇ ਨੰਬਰ 'ਤੇ ਐਂਪੀਅਰ (Ampere) ਰਿਹਾ, ਜਿਸ ਨੇ 6,534 ਯੂਨਿਟ ਵੇਚੇ। ਮਈ ਦੇ ਮੁਕਾਬਲੇ ਕੰਪਨੀ ਨੇ 1,005 ਯੂਨਿਟ ਜ਼ਿਆਦਾ ਵੇਚੇ। ਮਈ 2022 ਵਿੱਚ, ਐਂਪੀਅਰ ਦੇ 5,529 ਯੂਨਿਟ ਵੇਚੇ ਗਏ ਸਨ।

ਨੰਬਰ 3 ਹੀਰੋ ਇਲੈਕਟ੍ਰਿਕ
ਵਿਕਰੀ ਦੇ ਮਾਮਲੇ 'ਚ ਹੀਰੋ ਇਲੈਕਟ੍ਰਿਕ (Hero Electric) ਤੀਜੇ ਨੰਬਰ 'ਤੇ ਰਹੀ। ਹੀਰੋ ਇਲੈਕਟ੍ਰਿਕ ਨੇ ਜੂਨ 2022 ਵਿੱਚ 6,486 ਯੂਨਿਟ ਵੇਚੇ ਹਨ। ਮਈ 'ਚ ਹੀਰੋ ਦੀਆਂ ਸਿਰਫ 2,739 ਯੂਨਿਟਸ ਹੀ ਵਿਕੀਆਂ।

ਓਲਾ (Ola) 5,689 ਯੂਨਿਟਸ ਦੇ ਨਾਲ ਚੌਥੇ ਨੰਬਰ 'ਤੇ ਖਿਸਕ ਗਈ ਹੈ। ਜੂਨ 'ਚ ਓਲਾ ਦੀਆਂ ਸਿਰਫ 5,698 ਇਕਾਈਆਂ ਹੀ ਵਿਕੀਆਂ। ਓਲਾ ਦੀ ਵਿਕਰੀ 'ਚ 34.47 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

TVS iCube (ਹੋਲਸੇਲ) ਪੰਜਵੇਂ ਨੰਬਰ 'ਤੇ ਰਿਹਾ। ਕੰਪਨੀ ਨੇ ਜੂਨ 2022 ਵਿੱਚ 4,667 ਯੂਨਿਟ ਵੇਚੇ। ਮਈ 'ਚ ਕੰਪਨੀ ਨੇ 2,637 ਯੂਨਿਟਸ ਵੇਚੇ ਸਨ। ਜੂਨ 'ਚ ਸੇਲ 76.98 ਫੀਸਦੀ ਵਾਧਾ ਦਰਜ ਕੀਤਾ ਹੈ।

ਛੇਵੇਂ ਨੰਬਰ 'ਤੇ 3,797 ਯੂਨਿਟਾਂ ਦੇ ਨਾਲ ਅਥਰ ਐਨਰਜੀ (Ather Energy) ਰਹੀ। ਅਥਰ ਦੀ ਵਿਕਰੀ ਮਈ ਦੇ ਮੁਕਾਬਲੇ 22.56 ਫੀਸਦੀ ਰਹੀ। ਰਿਵਾਲਟ (Revolt) 2,419 ਯੂਨਿਟਾਂ ਦੀ ਵਿਕਰੀ ਨਾਲ 7ਵੇਂ ਨੰਬਰ 'ਤੇ ਰਿਹਾ। Revolt ਨੇ ਵੀ ਸਕਾਰਾਤਮਕ ਵਿਕਰੀ ਦਰਜ ਕੀਤੀ ਅਤੇ ਮਈ ਦੇ ਮੁਕਾਬਲੇ 52 ਪ੍ਰਤੀਸ਼ਤ ਵੱਧ ਯੂਨਿਟ ਵੇਚੇ। Joy eBikes (ਥੋਕ) 2,125 ਯੂਨਿਟਾਂ ਦੇ ਨਾਲ ਆਖਰੀ ਸਥਾਨ 'ਤੇ ਰਿਹਾ।
Published by:rupinderkaursab
First published:

Tags: Life, Lifestyle, New Bikes In India, Sports Bikes

ਅਗਲੀ ਖਬਰ