Home /News /lifestyle /

Ola Electric Recalls: ਇਲੈਕਟ੍ਰਿਕ ਸਕੂਟਰਾਂ ਨੂੰ ਵਾਪਸ ਮੰਗਵਾਉਣ ਵਾਲੀ ਤੀਜੀ ਕੰਪਨੀ ਬਣੀ Ola, ਇਨ੍ਹਾਂ ਕੰਪਨੀਆਂ ਨੇ ਵੀ ਚੁੱਕਿਆ ਕਦਮ

Ola Electric Recalls: ਇਲੈਕਟ੍ਰਿਕ ਸਕੂਟਰਾਂ ਨੂੰ ਵਾਪਸ ਮੰਗਵਾਉਣ ਵਾਲੀ ਤੀਜੀ ਕੰਪਨੀ ਬਣੀ Ola, ਇਨ੍ਹਾਂ ਕੰਪਨੀਆਂ ਨੇ ਵੀ ਚੁੱਕਿਆ ਕਦਮ

 ਇਲੈਕਟ੍ਰਿਕ ਸਕੂਟਰਾਂ ਨੂੰ ਵਾਪਸ ਮੰਗਵਾਉਣ ਵਾਲੀ ਤੀਜੀ ਕੰਪਨੀ ਬਣੀ Ola, ਇਨ੍ਹਾਂ ਕੰਪਨੀਆਂ ਨੇ ਵੀ ਚੁੱਕਿਆ ਕਦਮ

ਇਲੈਕਟ੍ਰਿਕ ਸਕੂਟਰਾਂ ਨੂੰ ਵਾਪਸ ਮੰਗਵਾਉਣ ਵਾਲੀ ਤੀਜੀ ਕੰਪਨੀ ਬਣੀ Ola, ਇਨ੍ਹਾਂ ਕੰਪਨੀਆਂ ਨੇ ਵੀ ਚੁੱਕਿਆ ਕਦਮ

ਆਟੋਮੋਬਾਈਲ ਮਾਰਕੀਟ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਲੋਕਾਂ ਵੱਲੋਂ ਤਰਜ਼ੀਹ ਦਿੱਤੀ ਜਾ ਰਹੀ ਹੈ ਤੇ ਕਈ ਕੰਪਨੀਆਂ ਆਪਣੇ ਗਾਹਕਾਂ ਦਾ ਮੁਤਾਬਕ ਨਵੇਂ ਮਾਡਲ ਵੀ ਮਾਰਕੀਟ ਵਿੱਚ ਉਤਾਰ ਰਹੀਆਂ ਹਨ। ਪਰ ਇੱਕ ਕੰਪਨੀ ਅਜਿਹੀ ਵੀ ਹੈ ਜਿਸ ਨੂੰ ਆਪਣੇ ਇਲੈਕਟ੍ਰਿਕ ਵਾਹਨ ਕਿਸੇ ਖਰਾਬੀ ਕਾਰਨ ਵਾਪਸ ਮੰਗਵਾਉਣੇ ਪੈ ਰਹੇ ਹਨ।

ਹੋਰ ਪੜ੍ਹੋ ...
  • Share this:
ਆਟੋਮੋਬਾਈਲ ਮਾਰਕੀਟ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਲੋਕਾਂ ਵੱਲੋਂ ਤਰਜ਼ੀਹ ਦਿੱਤੀ ਜਾ ਰਹੀ ਹੈ ਤੇ ਕਈ ਕੰਪਨੀਆਂ ਆਪਣੇ ਗਾਹਕਾਂ ਦਾ ਮੁਤਾਬਕ ਨਵੇਂ ਮਾਡਲ ਵੀ ਮਾਰਕੀਟ ਵਿੱਚ ਉਤਾਰ ਰਹੀਆਂ ਹਨ। ਪਰ ਇੱਕ ਕੰਪਨੀ ਅਜਿਹੀ ਵੀ ਹੈ ਜਿਸ ਨੂੰ ਆਪਣੇ ਇਲੈਕਟ੍ਰਿਕ ਵਾਹਨ ਕਿਸੇ ਖਰਾਬੀ ਕਾਰਨ ਵਾਪਸ ਮੰਗਵਾਉਣੇ ਪੈ ਰਹੇ ਹਨ।

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਓਲਾ ਦੀ ਜਿਸ ਦੇ ਇਲੈਕਟ੍ਰਿਕ ਸਕੂਟਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੰਪਨੀ ਗਾਹਕਾਂ ਤੋਂ ਆਪਣੇ ਸਕੂਟਰ ਵਾਪਸ ਮੰਗਵਾ ਰਹੀ ਹੈ। ਕੰਪਨੀ ਨੇ ਇਸ ਦੇ ਲਈ 1,441 ਯੂਨਿਟ ਵਾਪਸ ਮੰਗਵਾਏ ਹਨ। ਹਾਲਾਂਕਿ, ਇਲੈਕਟ੍ਰਿਕ ਸਕੂਟਰਾਂ ਲਈ ਇਹ ਪਹਿਲੀ ਰੀਕਾਲ ਨਹੀਂ ਹੈ। ਇਸ ਤੋਂ ਪਹਿਲਾਂ ਦੋ ਵੱਡੀਆਂ ਇਲੈਕਟ੍ਰਿਕ ਟੂ-ਵਾਹਨ ਕੰਪਨੀਆਂ ਵੀ ਇਹ ਫੈਸਲਾ ਲੈ ਚੁੱਕੀਆਂ ਹਨ।

ਓਲਾ ਇਲੈਕਟ੍ਰਿਕ (Ola Electric) ਨੇ ਕਿਹਾ ਹੈ, “ਇਹ ਸਕੂਟਰ ਸਾਡੇ ਸਰਵਿਸ ਇੰਜੀਨੀਅਰਾਂ ਦੁਆਰਾ ਨਿਰੀਖਣ ਕੀਤੇ ਜਾਣਗੇ ਅਤੇ ਸਾਰੇ ਬੈਟਰੀ ਪ੍ਰਣਾਲੀਆਂ, ਥਰਮਲ ਪ੍ਰਣਾਲੀਆਂ ਦੇ ਨਾਲ-ਨਾਲ ਸੁਰੱਖਿਆ ਪ੍ਰਣਾਲੀਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।”

ਓਲਾ ਇਲੈਕਟ੍ਰਿਕ ਨੇ ਕਿਹਾ ਕਿ ਇਸ ਦੇ ਬੈਟਰੀ ਸਿਸਟਮ ਪਹਿਲਾਂ ਹੀ ਸਾਰੇ ਮਿਆਰਾਂ ਦੀ ਪਾਲਣਾ ਕਰਦੇ ਹਨ। ਇਸ ਤੋਂ ਇਲਾਵਾ ਭਾਰਤ ਲਈ ਨਵੇਂ ਪ੍ਰਸਤਾਵਿਤ ਸਟੈਂਡਰਡ ਨੂੰ AIS 156 ਲਈ ਟੈਸਟ ਕੀਤਾ ਗਿਆ ਹੈ।

ਇਨ੍ਹਾਂ ਕੰਪਨੀਆਂ ਨੇ ਵੀ ਵਾਪਸ ਮੰਗਵਾਏ ਸਕੂਟਰ
ਓਲਾ ਇਲੈਕਟ੍ਰਿਕ ਹੀ ਅਜਿਹੀ ਕੰਪਨੀ ਨਹੀਂ ਜਿਸ ਦੇ ਇਲੈਕਟ੍ਰਿਕ ਸਕੂਟਰਾਂ ਵਿੱਚ ਖਰਾਬੀ ਆਈ ਹੋਵੇ ਬਲਕਿ ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਨਿਰਮਾਤਾਵਾਂ ਨੂੰ ਆਪਣੇ ਵਾਹਨ ਵਾਪਸ ਮੰਗਵਾਉਣੇ ਪਏ ਹਨ। ਇਨ੍ਹਾਂ ਵਿੱਚ ਓਕੀਨਾਵਾ ਆਟੋਟੈਕ ਨੇ 3,000 ਤੋਂ ਵੱਧ ਯੂਨਿਟਾਂ ਨੂੰ ਵਾਪਸ ਮੰਗਵਾਇਆ ਸੀ, ਜਦੋਂ ਕਿ PureEV ਨੇ ਲਗਭਗ 2,000 ਯੂਨਿਟਾਂ ਲਈ ਸਮਾਨ ਵਾਪਸ ਬੁਲਾਇਆ ਸੀ। ਹਾਲ ਹੀ 'ਚ ਇਹ ਫੈਸਲਾ ਓਲਾ ਇਲੈਕਟ੍ਰਿਕ ਨੇ ਵੀ ਲਿਆ ਹੈ।

ਸਰਕਾਰ ਨੇ ਬਣਾਈ ਜਾਂਚ ਟੀਮ
ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਇੱਕ ਮਾਹਿਰ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਹੈ, ਜੋ ਨਾ ਸਿਰਫ਼ ਇਲੈਕਟ੍ਰਿਕ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਇਕੱਠੀ ਕਰੇਗੀ ਸਗੋਂ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਜ਼ਰੂਰੀ ਸੁਝਾਅ ਵੀ ਦੇਵੇਗੀ। ਉਨ੍ਹਾਂ ਇਨ੍ਹਾਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕੋਈ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਸਬੰਧਤ ਕੰਪਨੀਆਂ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ।
Published by:rupinderkaursab
First published:

Tags: Auto, Auto industry, Auto news, Automobile, Electric, Electric Scooter

ਅਗਲੀ ਖਬਰ