ਜੇਕਰ ਤੁਸੀਂ Ola ਦਾ ਇਲੈਕਟ੍ਰਿਕ ਸਕੂਟਰ ਲੈਣ ਬਾਰੇ ਸੋਚਦੇ ਹੋ ਤਾਂ ਤੁਸੀਂ ਸੋਚਦੇ ਹੋ ਕਿ ਇਸਦੀ ਡਿਲੀਵਰੀ ਹਮੇਸ਼ਾਂ ਲੇਟ ਹੁੰਦੀ ਹੈ। ਪਰ ਓਲਾ ਹੁਣ ਇਸ 'ਤੇ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਓਲਾ ਜਲਦੀ ਹੀ ਆਪਣੇ Ola ਇਲੈਕਟ੍ਰਿਕ ਸਕੂਟਰ ਦੀ ਡਿਲੀਵਰੀ ਆਪਣੇ ਗਾਹਕਾਂ ਨੂੰ 2-3 ਦਿਨਾਂ ਵਿੱਚ ਸ਼ੁਰੂ ਕਰ ਦੇਵੇਗੀ। ਇਸ ਗੱਲ ਦਾ ਖੁਲਾਸਾ Ola ਦੇ ਸੀਈਓ ਭਾਵਿਸ਼ ਅਗਰਵਾਲ ਨੇ ਟਵਿੱਟਰ ਰਾਹੀਂ ਕੀਤਾ ਹੈ।
ਇਹ ਸਾਰਾ ਕੁੱਝ ਅਗਲੇ ਹਫ਼ਤੇ ਤੋਂ ਸ਼ੁਰੂ ਹੋਵੇਗਾ। ਇਹ ਗੱਲ ਇਸ 'ਤੇ ਵੀ ਨਿਰਭਰ ਕਰਦੀ ਹੈ ਕਿ ਤੁਸੀਂ ਰਜਿਸਟ੍ਰੇਸ਼ਨ ਕਦੋਂ ਕਰਵਾਈ ਹੈ। ਤੁਸੀਂ ਇਸ ਦੇ ਲਈ ਓਲਾ ਦੇ ਕੇਂਦਰ 'ਤੇ ਜਾ ਕੇ ਔਨਲਾਈਨ ਜਾਂ ਟੈਸਟ ਰਾਈਡ ਦੇ ਦੌਰਾਨ ਆਰਡਰ ਦੇ ਸਕਦੇ ਹੋ।
ਕੰਪਨੀ ਹਾਲ ਹੀ ਵਿੱਚ ਇੱਕ ਲੱਖ ਯੂਨਿਟ ਰੋਲ ਆਊਟ ਕਰਨ ਵਾਲੀ ਸਭ ਤੋਂ ਤੇਜ਼ ਈਵੀ ਨਿਰਮਾਤਾ ਬਣ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੰਪਨੀ ਤਾਮਿਲਨਾਡੂ ਵਿਚਲੀ ਫੈਕਟਰੀ ਵਿੱਚ ਹੀ ਨਿਰਮਾਣ ਕਰ ਰਹੀ ਹੈ। ਇਹ ਵੀ ਮਹੱਤਵਪੂਰਨ ਹੈ ਕਿ ਓਲਾ ਇਲੈਕਟ੍ਰਿਕ ਭਾਰਤ ਵਿੱਚ ਸਭ ਤੋਂ ਵੱਡੀ ਇਲੈਕਟ੍ਰਿਕ ਦੋਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੈ ਜਿਸ ਨੇ ਅਕਤੂਬਰ ਵਿੱਚ ਹੀ 20,000 ਸਕੂਟਰ ਵੇਚੇ ਹਨ।
ਇਸ ਤੋਂ ਇਲਾਵਾ ਓਲਾ ਨੇ ਸਭ ਤੋਂ ਸਸਤਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। Ola ਨੇ S1 ਇਲੈਕਟ੍ਰਿਕ ਸਕੂਟਰ ਨੂੰ 99,999 ਰੁਪਏ ਅਤੇ S1 Pro ਨੂੰ 1,39,999 ਰੁਪਏ ਵੇਚਿਆ ਹੈ।ਹੁਣ ਕੰਪਨੀ ਨੇ 84,999 ਰੁਪਏ ਦੀ ਕੀਮਤ ਵਿੱਚ ਇੱਕ ਨਵਾਂ ਇਲੈਕਟ੍ਰਿਕ ਸਕੂਟਰ ਮਾਡਲ S1 Air ਵੀ ਲਾਂਚ ਕੀਤਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਸੀਂ ਸਿਰਫ 999 ਰੁਪਏ ਵਿੱਚ ਆਪਣੇ ਲਈ Ola S1 Air ਦੀ ਬੂਕਿੰਗ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Company, Electric, Electric Scooter, Ola, Trending News