ਇਲੈਕਟ੍ਰਿਕ ਸਕੂਟਰਾਂ ਦੀ ਗੱਲ ਕਰੀਏ ਤਾਂ ਕੁੱਝ ਕੰਪਨੀਆਂ ਨੂੰ ਇਸ ਮਾਮਲੇ ਵਿੱਚ ਨੁਕਸਾਨ ਝੱਲਣਾ ਪਿਆ ਹੈ। ਵਾਹਨਾਂ ਵਿੱਚ ਖਰਾਬੀ ਕਾਰਨ ਕਈ ਇਲੈਕਟ੍ਰਿਕ ਸਕੂਟਰਾਂ ਨੂੰ ਕੰਪਨੀਆਂ ਵੱਲੋਂ ਵਾਪਸ ਮੰਗਵਾਇਆ ਗਿਆ ਸੀ। ਪਰ ਹੁਣ ਇਲੈਕਟ੍ਰਿਕ ਸਕੂਟਰਾਂ ਦੀ ਦੁਨੀਆ ਵਿੱਚ ਇੱਕ ਹੋਰ ਸਕੂਟਰ ਦੀ ਐਂਟਰੀ ਹੋਣ ਜਾ ਰਹੀ ਹੈ। ਬਾਈਕ ਨਿਰਮਾਤਾ ਕੰਪਨੀ Yamaha ਭਾਰਤ 'ਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Yamaha Neo ਲਾਂਚ ਕਰਨ ਜਾ ਰਹੀ ਹੈ। Yamaha ਨੇ ਇਸ ਸਾਲ ਅਪ੍ਰੈਲ 'ਚ ਡੀਲਰਸ ਦੀ ਬੈਠਕ 'ਚ ਦੋ ਇਲੈਕਟ੍ਰਿਕ ਸਕੂਟਰ Neo ਅਤੇ E01 ਨੂੰ ਪ੍ਰਦਰਸ਼ਿਤ ਕੀਤਾ ਸੀ।
ਕੰਪਨੀ ਹੁਣ ਭਾਰਤੀ ਬਾਜ਼ਾਰ 'ਚ Neo ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ, Neo ਇਲੈਕਟ੍ਰਿਕ ਸਕੂਟਰ ਦੇ ਲਾਂਚ ਬਾਰੇ ਕੰਪਨੀ ਦੁਆਰਾ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਮੀਡੀਆ ਰਿਪੋਰਟਾਂ ਮੁਤਾਬਕ ਇਸ ਇਲੈਕਟ੍ਰਿਕ ਸਕੂਟਰ ਨੂੰ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। Yamaha Neo ਦੀ ਯੂਰਪੀ ਬਾਜ਼ਾਰ 'ਚ ਕੀਮਤ ਕਰੀਬ 2.58 ਲੱਖ ਰੁਪਏ ਹੈ। ਪਰ ਭਾਰਤੀ ਬਾਜ਼ਾਰ 'ਚ ਇਸ ਨੂੰ ਘੱਟ ਕੀਮਤ 'ਤੇ ਪੇਸ਼ ਕੀਤਾ ਜਾਵੇਗਾ। ਇਸ ਸਕੂਟਰ ਨੂੰ ਦੋ ਕਲਰ ਆਪਸ਼ਨ ਮਿਲਕੀ ਵਾਈਟ ਅਤੇ ਮਿਡਨਾਈਟ ਬਲੈਕ 'ਚ ਪੇਸ਼ ਕੀਤਾ ਜਾਵੇਗਾ।
Yamaha Neo ਯੂਰਪੀ ਬਾਜ਼ਾਰ 'ਚ ਪਹਿਲਾਂ ਹੀ ਮੌਜੂਦ ਹੈ। ਇਸ ਇਲੈਕਟ੍ਰਿਕ ਸਕੂਟਰ 'ਚ ਦੋ ਰਿਮੂਵੇਬਲ ਬੈਟਰੀ ਪੈਕ 50.4 V, 19.2 Ah Li-ion ਦਿੱਤੇ ਗਏ ਹਨ। ਇਹ ਬੈਟਰੀਆਂ 2.5 kW ਦੀ ਇਲੈਕਟ੍ਰਿਕ ਮੋਟਰ ਨਾਲ ਜੁੜੀਆਂ ਹੋਈਆਂ ਹਨ। ਸਕੂਟਰ ਸਿੰਗਲ ਚਾਰਜ 'ਚ 70 ਕਿਲੋਮੀਟਰ ਦੀ ਰੇਂਜ ਦਿੰਦਾ ਹੈ। Yamaha Neo ਨੂੰ ਸਲੀਕ ਲੁੱਕ ਦਿੱਤਾ ਗਿਆ ਹੈ। ਸਮਾਰਟਫੋਨ ਕਨੈਕਟੀਵਿਟੀ ਦੇ ਨਾਲ ਇਸ ਸਕੂਟਰ 'ਚ ਡਿਜੀਟਲ LCD ਇੰਸਟਰੂਮੈਂਟ ਕੰਸੋਲ, ਸਮਾਰਟ ਕੀ ਇੰਟੀਗ੍ਰੇਸ਼ਨ, LED ਲਾਈਟਿੰਗ ਸਿਸਟਮ ਦਿੱਤਾ ਗਿਆ ਹੈ। ਇਸ 'ਚ 27-ਲੀਟਰ ਅੰਡਰਸੀਟ ਸਟੋਰੇਜ ਸਮੇਤ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। Yamaha Neo ਵਿੱਚ ਸਟੈਂਡਰਡ ਟੈਲੀਸਕੋਪਿਕ ਫਰੰਟ ਫੋਰਕਸ ਅਤੇ ਰਿਅਰ ਮੋਨੋਸ਼ੌਕ ਵੀ ਦਿੱਤੇ ਗਏ ਹਨ।
Yamaha E01 ਇਲੈਕਟ੍ਰਿਕ ਸਕੂਟਰ
Yahama E01 ਇਲੈਕਟ੍ਰਿਕ ਸਕੂਟਰ ਨੂੰ Neo ਤੋਂ ਜ਼ਿਆਦਾ ਪਾਵਰ 'ਚ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ E01 ਇਲੈਕਟ੍ਰਿਕ ਸਿੰਗਲ ਚਾਰਜ 'ਤੇ 100 ਕਿਲੋਮੀਟਰ ਦੀ ਰੇਂਜ ਦੇ ਸਕਦਾ ਹੈ। Yamaha ਦੇ ਇਸ ਇਲੈਕਟ੍ਰਿਕ ਸਕੂਟਰ ਵਿੱਚ ਤਿੰਨ ਰਾਈਡਿੰਗ ਮੋਡ ਉਪਲਬਧ ਹਨ। ਇਸ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਨੂੰ ਸਾਧਾਰਨ ਚਾਰਜਰ ਨਾਲ ਲਗਭਗ 5 ਘੰਟਿਆਂ ਵਿੱਚ ਅਤੇ ਇੱਕ ਫਾਸਟ ਚਾਰਜਰ ਨਾਲ 1 ਘੰਟੇ ਵਿੱਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ। ਇਸ ਇਲੈਕਟ੍ਰਿਕ ਸਕੂਟਰ 'ਚ ਡਿਊਲ ਚੈਨਲ ABS, ਡਿਊਲ ਰੀਅਰ ਸਸਪੈਂਸ਼ਨ, ਟ੍ਰੈਕਸ਼ਨ ਕੰਟਰੋਲ ਸਿਸਟਮ ਅਤੇ ਬੈਲਟ ਡ੍ਰਾਈਵ ਸਿਸਟਮ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile