HOME » NEWS » Life

ਪੁਰਾਣੀ ਕਾਰ ਬਦਲੇ ਨਵੀਂ ਉਤੇ ਪੰਜ ਫੀਸਦੀ ਛੋਟ ਮਿਲੇਗੀ: ਗਡਕਰੀ

News18 Punjabi | News18 Punjab
Updated: March 8, 2021, 11:32 AM IST
share image
ਪੁਰਾਣੀ ਕਾਰ ਬਦਲੇ ਨਵੀਂ ਉਤੇ ਪੰਜ ਫੀਸਦੀ ਛੋਟ ਮਿਲੇਗੀ: ਗਡਕਰੀ
ਪੁਰਾਣੀ ਕਾਰ ਬਦਲੇ ਨਵੀਂ ਉਤੇ ਪੰਜ ਫੀਸਦੀ ਛੋਟ ਮਿਲੇਗੀ: ਗਡਕਰੀ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਪੁਰਾਣੇ ਵਾਹਨ ਨੂੰ ਕਬਾੜ ਕਰਨ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਹੁਣ ਉਹ ਅਜਿਹਾ ਕਰਕੇ ਨਵੇਂ ਵਾਹਨ ਦੀ ਖ਼ਰੀਦ ’ਤੇ ਲੱਗਪਗ ਪੰਜ ਫ਼ੀਸਦੀ ਤੱਕ ਛੋਟ ਲੈ ਸਕਦੇ ਹਨ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ , ‘ਪੁਰਾਣੇ ਵਾਹਨਾਂ ਨੂੰ ਕਬਾੜ ਕਰਨ ਬਦਲੇ ਵਾਹਨ ਕੰਪਨੀਆਂ ਗਾਹਕਾਂ ਨੂੰ ਨਵੇਂ ਵਾਹਨਾਂ ਦੀ ਖ਼ਰੀਦ ’ਤੇ ਪੰਜ ਫ਼ੀਸਦੀ ਛੋਟ ਦੇਣਗੀਆਂ।’

ਵਾਹਨਾਂ ਨੂੰ ਸਵੈ-ਇੱਛਾ ਨਾਲ ਕਬਾੜ ਕਰਨ ਦੀ ਨੀਤੀ ਦਾ ਐਲਾਨ 2020-21 ਦੇ ਕੇਂਦਰੀ ਬਜਟ ’ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਇਸ ਨੀਤੀ ਦੇ ਚਾਰ ਮੁੱਖ ਤੱਤ ਹਨ। ਨਵੇਂ ਵਾਹਨਾਂ ’ਤੇ ਛੋਟ ਤੋਂ ਇਲਾਵਾ, ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ’ਤੇ ਗਰੀਨ ਟੈਕਸ ਅਤੇ ਹੋਰ ਟੈਕਸਾਂ ਦਾ ਪ੍ਰਬੰਧ ਹੈ। ਉਨ੍ਹਾਂ ਨੂੰ ਆਟੋਮੈਟਿਕ ਸਹੂਲਤਾਂ ਦੇ ਲਾਜ਼ਮੀ ਫਿਟਨੈੱਸ ਅਤੇ ਪ੍ਰਦਸ਼ੂਣ ਪ੍ਰੀਖਣਾਂ ’ਚੋਂ ਲੰਘਣਾ ਪਵੇਗਾ। ਇਸ ਲਈ ਦੇਸ਼ ਵਿੱਚ ਆਟੋਮੈਟਿਕ ਫਿਟਨੈੱਸ ਸੈਂਟਰ ਦੀ ਲੋੜ ਪਵੇਗੀ, ਜਿਸ ਸਬੰਧੀ ਅਸੀਂ ਕੰਮ ਕਰ ਰਹੇ ਹਾਂ।’ ਉਨ੍ਹਾਂ ਕਿਹਾ ਕਿ ਆਟੋਮੈਟਿਕ ਪ੍ਰੀਖਣ ਪਾਸ ਨਾ ਕਰ ਸਕਣ ਵਾਹਨਾਂ ’ਤੇ ਜੁਰਮਾਨਾ ਲੱਗੇਗਾ।

ਉਨ੍ਹਾਂ ਦੱਸਿਆ ਕਿ ਆਟੋਮੈਟਿਕ ਫਿਟਨੈੱਸ ਪ੍ਰੀਖਣ ਜਨਤਕ-ਨਿੱਜੀ ਭਾਈਵਾਲੀ ਤਹਿਤ ਕੀਤੇ ਜਾਣਗੇ, ਜਦਕਿ ਸਰਕਾਰ ਨਿੱਜੀ ਭਾਈਵਾਲਾਂ ਅਤੇ ਸੂਬਾ ਸਰਕਾਰਾਂ ਨੂੰ ਵਾਹਨ ਕਬਾੜ ਕਰਨ ਵਾਲੇ ਪਲਾਂਟ ਲਾਉਣ ’ਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਨੀਤੀ ਵਾਹਨ ਉਦਯੋਗ ਲਈ ਵਰਦਾਨ ਸਾਬਤ ਹੋਵੇਗੀ।
Published by: Gurwinder Singh
First published: March 8, 2021, 11:29 AM IST
ਹੋਰ ਪੜ੍ਹੋ
ਅਗਲੀ ਖ਼ਬਰ