Home /News /lifestyle /

ਓਮੀਕਰੋਨ ਨੇ ਘਟਾਈ ਪ੍ਰਤੀ ਵਿਅਕਤੀ ਆਮਦਨ, ਫਿਰ ਵੀ ਲੋਕ ਜ਼ਰੂਰਤ ਤੋਂ ਜ਼ਿਆਦਾ ਕਰ ਰਹੇ ਖਰਚ

ਓਮੀਕਰੋਨ ਨੇ ਘਟਾਈ ਪ੍ਰਤੀ ਵਿਅਕਤੀ ਆਮਦਨ, ਫਿਰ ਵੀ ਲੋਕ ਜ਼ਰੂਰਤ ਤੋਂ ਜ਼ਿਆਦਾ ਕਰ ਰਹੇ ਖਰਚ

ਓਮੀਕਰੋਨ ਨੇ ਘਟਾਈ ਪ੍ਰਤੀ ਵਿਅਕਤੀ ਆਮਦਨ, ਫਿਰ ਵੀ ਲੋਕ ਜ਼ਰੂਰਤ ਤੋਂ ਜ਼ਿਆਦਾ ਕਰ ਰਹੇ ਖਰਚ (ਫਾਈਲ ਫੋਟੋ)

ਓਮੀਕਰੋਨ ਨੇ ਘਟਾਈ ਪ੍ਰਤੀ ਵਿਅਕਤੀ ਆਮਦਨ, ਫਿਰ ਵੀ ਲੋਕ ਜ਼ਰੂਰਤ ਤੋਂ ਜ਼ਿਆਦਾ ਕਰ ਰਹੇ ਖਰਚ (ਫਾਈਲ ਫੋਟੋ)

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਤੋਂ ਬਾਅਦ ਆਏ ਨਵੇਂ ਵੇਰੀਐਂਟ ਓਮੀਕਰੋਨ ਨੇ ਵੀ ਲੋਕਾਂ ਦੀ ਨਿਜੀ ਤੇ ਆਰਥਿਕ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਦੀ ਆਮਦਨ ਵਿੱਚ ਮਾਮੂਲੀ ਵਾਧਾ ਜ਼ਰੂਰ ਕੀਤਾ ਗਿਆ ਹੈ ਪਰ ਮਿਆਰੀ ਜੀਵਨ ਲਈ ਲੋਕਾਂ ਦੇ ਖਰਚੇ ਵੱਧ ਗਏ ਹਨ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਤੋਂ ਬਾਅਦ ਆਏ ਨਵੇਂ ਵੇਰੀਐਂਟ ਓਮੀਕਰੋਨ ਨੇ ਵੀ ਲੋਕਾਂ ਦੀ ਨਿਜੀ ਤੇ ਆਰਥਿਕ ਜ਼ਿੰਦਗੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਹਾਲਾਤਾਂ ਨੂੰ ਦੇਖਦਿਆਂ ਲੋਕਾਂ ਦੀ ਆਮਦਨ ਵਿੱਚ ਮਾਮੂਲੀ ਵਾਧਾ ਜ਼ਰੂਰ ਕੀਤਾ ਗਿਆ ਹੈ ਪਰ ਮਿਆਰੀ ਜੀਵਨ ਲਈ ਲੋਕਾਂ ਦੇ ਖਰਚੇ ਵੱਧ ਗਏ ਹਨ।

  ਉਧਰ ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ. ਐੱਸ. ਓ.) ਨੇ ਅਧਿਕਾਰਤ ਅੰਕੜੇ ਜਾਰੀ ਕੀਤੇ ਹਨ ਜਿਨ੍ਹਾਂ ਮੁਤਾਬਕ ਚਾਲੂ ਵਿੱਤੀ ਸਾਲ 'ਚ ਓਮੀਕਰੋਨ ਵੇਰੀਐਂਟ ਕਾਰਨ ਪ੍ਰਤੀ ਵਿਅਕਤੀ ਆਮਦਨ ਓਨੀ ਨਹੀਂ ਵਧੀ ਜਿੰਨੀ ਕਿ ਅਨੁਮਾਨਿਤ ਸੀ। ਭਾਵੇਂ ਇਹ ਕਮੀ ਮਾਮੂਲੀ ਲੱਗਦੀ ਹੋਵੇ ਪਰ 2011-12 ਦੇ ਹਿਸਾਬ ਨਾਲ ਇਸ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

  2021-22 ਲਈ 1.5 ਲੱਖ ਦੀ ਕਮਾਈ
  ਐੱਨ.ਐੱਸ.ਓ. ਨੇ ਅਨੁਮਾਨ ਲਗਾਇਆ ਹੈ ਕਿ ਅੱਜ ਦੀਆਂ ਕੀਮਤਾਂ 'ਤੇ ਮੌਜੂਦਾ ਵਿੱਤੀ ਸਾਲ ਲਈ ਪ੍ਰਤੀ ਵਿਅਕਤੀ ਆਮਦਨ 1,49,848 ਰੁਪਏ ਹੈ। ਜਦਕਿ ਜਨਵਰੀ ਵਿੱਚ ਇਹ ਅਨੁਮਾਨ 500 ਰੁਪਏ ਵੱਧ ਸੀ, ਉਦੋਂ ਐਨਐਸਓ ਨੇ ਪ੍ਰਤੀ ਵਿਅਕਤੀ ਆਮਦਨ 1,50,326 ਰੁਪਏ ਦਾ ਅਨੁਮਾਨ ਲਗਾਇਆ ਸੀ। 2011-12 ਦੀਆਂ ਕੀਮਤਾਂ ਮੁਤਾਬਕ ਜਨਵਰੀ ਮਹੀਨੇ ਪ੍ਰਤੀ ਵਿਅਕਤੀ ਆਮਦਨ 93,973 ਰੁਪਏ ਸੀ, ਜੋ ਹੁਣ 2 ਹਜ਼ਾਰ ਰੁਪਏ ਘਟ ਕੇ 91,723 ਹੋ ਗਈ ਹੈ।

  ਦੋ ਸਾਲ ਪਿੱਛੇ ਚਲੀ ਗਈ ਆਮ ਆਦਮੀ ਦੀ ਕਮਾਈ
  ਐੱਨ.ਐੱਸ.ਓ. ਦੁਆਰਾ 31 ਜਨਵਰੀ ਨੂੰ ਜਾਰੀ ਕੀਤੇ ਗਏ ਸੋਧੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਆਮ ਆਦਮੀ ਦੀ ਆਮਦਨ 2 ਸਾਲ ਪਿੱਛੇ ਚਲੀ ਗਈ ਹੈ। ਕਿਉਂਕਿ 2011-12 ਦੇ ਹਿਸਾਬ ਨਾਲ ਇਸ ਸਾਲ ਦੀ ਪ੍ਰਤੀ ਵਿਅਕਤੀ ਆਮਦਨ ਨਾ ਸਿਰਫ ਪ੍ਰੀ-ਕੋਵਿਡ 2019-20 ਵਿੱਚ 94,270 ਰੁਪਏ ਤੋਂ ਘੱਟ ਹੈ ਬਲਕਿ ਇਹ 2018-19 ਤੋਂ ਵੀ ਹੇਠਾਂ ਆ ਗਈ ਹੈ। ਉਦੋਂ ਪ੍ਰਤੀ ਵਿਅਕਤੀ ਆਮਦਨ 92,133 ਰੁਪਏ ਸੀ।

  ਇੱਥੇ… ਸਹੂਲਤਾਂ ਲਈ ਖਰਚੇ ਵਧਾ ਦਿੱਤੇ
  ਇਸ ਦੇ ਨਾਲ ਹੀ ਨੈਸ਼ਨਲ ਸਟੈਟਿਸਟਿਕਸ ਦੇ ਦਫਤਰ ਦਾ ਕਹਿਣਾ ਹੈ ਕਿ ਪ੍ਰਤੀ ਵਿਅਕਤੀ ਆਮਦਨ ਦੇ ਪਹਿਲੇ ਅਤੇ ਦੂਜੇ ਅਨੁਮਾਨਾਂ ਵਿਚਾਲੇ ਓਮੀਕਰੋਨ ਦਾ ਪ੍ਰਭਾਵ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ। ਇਸ ਦੇ ਬਾਵਜੂਦ ਲੋਕਾਂ ਨੇ ਆਪਣੀਆਂ ਸਹੂਲਤਾਂ 'ਤੇ ਖਰਚਾ ਵਧਾ ਦਿੱਤਾ ਹੈ। ਜਨਵਰੀ ਵਿੱਚ ਪ੍ਰਤੀ ਵਿਅਕਤੀ ਖਰਚਾ 59,043 ਰੁਪਏ ਅਨੁਮਾਨਿਤ ਸੀ, ਜੋ ਹੁਣ ਵੱਧ ਕੇ 61,054 ਰੁਪਏ ਹੋ ਗਿਆ ਹੈ। ਹਾਲਾਂਕਿ, ਇਹ ਵੀ 61,594 ਰੁਪਏ ਦੇ ਪ੍ਰੀ-ਕੋਵਿਡ ਪੱਧਰ ਤੋਂ ਹੇਠਾਂ ਹੈ। ਮੌਜੂਦਾ ਕੀਮਤ 'ਤੇ ਪ੍ਰਤੀ ਵਿਅਕਤੀ ਨਿੱਜੀ ਖਪਤ ਦਾ ਖਰਚ ਜਨਵਰੀ 'ਚ 97,563 ਰੁਪਏ ਦੱਸਿਆ ਗਿਆ ਸੀ, ਜੋ ਹੁਣ 5 ਹਜ਼ਾਰ ਰੁਪਏ ਵੱਧ ਕੇ 102,476 ਰੁਪਏ ਹੋ ਗਿਆ ਹੈ।
  Published by:rupinderkaursab
  First published:

  Tags: Corona, COVID-19, GDP, Income

  ਅਗਲੀ ਖਬਰ