Home /News /lifestyle /

ਨਵੀਆਂ ਗੱਡੀਆਂ ਖਰੀਦਣ ਵਾਲਿਆਂ ਲਈ ਖੁਸ਼ਖਬਰੀ ! ਅਗਲੇ ਮਹੀਨੇ ਤੋਂ ਘੱਟ ਜਾਵੇਗੀ ਗੱਡੀਆਂ ਦੀ ਆਨ ਰੋਡ ਕੀਮਤ

ਨਵੀਆਂ ਗੱਡੀਆਂ ਖਰੀਦਣ ਵਾਲਿਆਂ ਲਈ ਖੁਸ਼ਖਬਰੀ ! ਅਗਲੇ ਮਹੀਨੇ ਤੋਂ ਘੱਟ ਜਾਵੇਗੀ ਗੱਡੀਆਂ ਦੀ ਆਨ ਰੋਡ ਕੀਮਤ

  • Share this:

ਨਵੀਆਂ ਗੱਡੀਆਂ ਖਰੀਦਣ ਵਾਲਿਆਂ ਨੂੰ ਕੁਝ ਦਿਨ ਠਹਿਰ ਕੇ ਗੱਡੀ ਖਰੀਦਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਗੱਡੀ ਦੀ ਆਨ ਰੋਡ ਕੀਮਤ ਘੱਟ ਦੇਣੀ ਪਵੇਗੀ। ਅਜਿਹਾ ਭਾਰਤੀ ਇੰਸ਼ੋਰੈਂਸ ਰੈਗੂਲੇਟਰੀ ਤੇ ਵਿਕਾਸ ਅਥਾਰਟੀ (IRDAI) ਦੇ ਇਕ ਫ਼ੈਸਲੇ ਦੀ ਵਜ੍ਹਾ ਨਾਲ ਹੋਵੇਗਾ। IRDAI ਦੇ ਨਵੇਂ ਨਿਯਮ ਅਨੁਸਾਰ 1 ਅਗਸਤ 2020 ਤੋਂ ਨਵੀਆਂ ਗੱਡੀਆਂ ਖਰੀਦਣ ਵੇਲੇ ਹੁਣ ਲੰਬੀ ਮਿਆਦ ਦੀ ਇੰਸ਼ੋਰੈਂਸ ਪੈਕੇਜ ਪਾਲਿਸੀ ਨਹੀਂ ਖਰੀਦਣੀ ਪਵੇਗੀ। ਇੰਸ਼ੋਰੈਂਸ ਕੰਪਨੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ ਜਾ ਚੁੱਕਾ ਹੈ ਤੇ ਇਸ ਦੀ ਵਜ੍ਹਾ ਨਾਲ ਕਾਰ ਤੇ ਦੋ ਪਹੀਆ ਵਾਹਨ ਖਰੀਦਣ ਵਾਲਿਆਂ ਨੂੰ ਹੁਣ ਆਨ ਰੋਡ ਕੀਮਤ ਘੱਟ ਦੇਣੀ ਪਵੇਗੀ।

ਲੰਬੀ ਮਿਆਦ ਦੀ ਇੰਸ਼ੋਰੈਂਸ ਪਾਲਿਸੀ ਤਹਿਤ ਕਾਰ ਦੀ ਤਿੰਨ ਸਾਲ ਤੇ ਦੋ ਪਹੀਆ ਵਾਹਨਾਂ ਦੀ ਪੰਜ ਸਾਲ ਦੀ ਇੰਸ਼ੋਰੈਂਸ ਕਰਵਾਉਣੀ ਪੈ ਰਹੀ ਸੀ। ਨਿਯਮਾਂ 'ਚ ਬਦਲਾਅ ਦੀ ਵਜ੍ਹਾ ਨਾਲ 1 ਅਗਸਤ ਤੋਂ ਅਜਿਹਾ ਨਹੀਂ ਹੋਵੇਗਾ, ਹੁਣ ਕਾਰ ਖਰੀਦਣ ਵਾਲਿਆਂ ਨੂੰ ਇਕੱਠੇ ਤਿੰਨ ਸਾਲ ਤੇ ਦੋ ਪਹੀਆ ਵਾਹਨ ਖਰੀਦਣ ਵਾਲਿਆਂ ਨੂੰ ਇਕੱਠੀ ਪੰਜ ਸਾਲ ਦੀ ਇੰਸ਼ੋਰੈਂਸ ਨਹੀਂ ਕਰਵਾਉਣੀ ਪਵੇਗੀ।

ਉਂਝ ਨਵੇਂ ਵਾਹਨ ਖਰੀਦਣ ਵੇਲੇ ਖਰੀਦਦਾਰ ਨੂੰ ਲੰਬੀ ਮਿਆਦ ਲਈ ਥਰਡ ਪਾਰਟੀ ਮੋਟਰ ਬੀਮਾ ਤਾਂ ਖਰੀਦਣਾ ਹੀ ਪਵੇਗਾ। ਕਾਰ ਖਰੀਦਣ ਵੇਲੇ, ਥਰਡ ਪਾਰਟੀ ਬੀਮਾ ਤਿੰਨ ਸਾਲ ਦਾ ਕਰਵਾਉਣਾ ਪਵੇਗਾ। ਇਸੇ ਤਰ੍ਹਾਂ ਜੇਕਰ ਤੁਸੀਂ ਦੋ ਪਹੀਆ ਵਾਹਨ ਖਰੀਦ ਰਹੇ ਹੋ ਤਾਂ ਉਸ ਦੇ ਲਈ ਤੁਹਾਨੂੰ ਪੰਜ ਸਾਲ ਲਈ ਥਰਡ ਪਾਰਟੀ ਬੀਮਾ ਖਰੀਦਣਾ ਪਵੇਗਾ।

ਜੇਕਰ ਵਾਹਨ ਨੂੰ ਹੋਣ ਵਾਲੇ ਨੁਕਸਾਨ ਲਈ ਪਾਲਿਸੀ ਖਰੀਦਣ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਇਕ ਬੰਡਲ ਪਾਲਿਸੀ ਖਰੀਦ ਸਕਦੇ ਹੋ, ਯਾਨੀ ਇਸ ਵਿਚ ਥਰਡ ਪਾਰਟੀ ਇੰਸ਼ੋਰੈਂਸ ਦੇ ਨਾਲ ਖ਼ੁਦ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਵੀ ਸ਼ਾਮਲ ਹੈ। ਤੁਸੀਂ ਚਾਹੋ ਤਾਂ ਆਪਣੇ ਵਹੀਕਲ ਦਾ ਸਿਰਫ਼ ਡੈਮੇਜ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ।

Published by:Abhishek Bhardwaj
First published:

Tags: Cars, Insurance, Motor vehicles act, Motorcycle, Transport