ਮਹਾ ਸ਼ਿਵਰਾਤਰੀ 2023: ਹਿੰਦੂ ਧਰਮ ਵਿੱਚ ਹਰ ਤਿਉਹਾਰ ਦਾ ਆਪਣਾ ਮਹੱਤਵ ਹੈ। ਮਹਾ ਸ਼ਿਵਰਾਤਰੀ ਦਾ ਇਹ ਦਿਨ ਮਹਾਦੇਵ ਦੇ ਭਗਤਾਂ ਲਈ ਬਹੁਤ ਖ਼ਾਸ ਹੈ। ਮਹਾ ਸ਼ਿਵਰਾਤਰੀ 'ਤੇ ਸ਼ਿਵਲਿੰਗ ਦਾ ਰੁਦ੍ਰਾਭਿਸ਼ੇਕ ਕਰਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਸ਼ਿਵ ਦਾ ਰੁਦ੍ਰਾਭਿਸ਼ੇਕ ਕਰਵਾਉਣਾ ਚਾਹੀਦਾ ਹੈ। ਇਸ ਦਾ ਵਿਸ਼ੇਸ਼ ਫਲ ਪ੍ਰਾਪਤ ਹੁੰਦਾ ਹੈ। ਇਸ ਦਿਨ ਭੋਲੇਨਾਥ ਅਤੇ ਮਾਤਾ ਪਾਰਵਤੀ ਦੀ ਪੂਜਾ ਰੀਤੀ-ਰਿਵਾਜਾਂ ਨਾਲ ਕੀਤੀ ਜਾਂਦੀ ਹੈ। ਸਾਲ 2023 ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ 18 ਫਰਵਰੀ ਨੂੰ ਆ ਰਿਹਾ ਹੈ। ਇਸ ਦਿਨ ਇੱਕ ਬਹੁਤ ਹੀ ਖ਼ਾਸ ਯੋਗਾ ਬਣ ਜਾ ਰਿਹਾ ਹੈ। ਮਹਾ ਸ਼ਿਵਰਾਤਰੀ ਦੇ ਦਿਨ ਪ੍ਰਦੋਸ਼ ਵਰਤ ਵੀ ਆ ਰਿਹਾ ਹੈ। ਇਸ ਕਾਰਨ ਇਹ ਸ਼ਿਵਰਾਤਰੀ ਹੋਰ ਵੀ ਖ਼ਾਸ ਹੋ ਗਈ ਹੈ। ਇਸ ਦਿਨ ਵਿਸ਼ੇਸ਼ ਸੰਜੋਗ ਬਣ ਰਹੇ ਹਨ ਜਿਨ੍ਹਾਂ ਦਾ ਸ਼ੁੱਭ ਪ੍ਰਭਾਵ 3 ਰਾਸ਼ੀਆਂ 'ਤੇ ਦੇਖਣ ਨੂੰ ਮਿਲੇਗਾ। ਆਓ ਜਾਣਦੇ ਹਾਂ ਇਨ੍ਹਾਂ ਰਾਸ਼ੀਆਂ ਤੇ ਉਨ੍ਹਾਂ ਨੂੰ ਹੋਣ ਵਾਲੇ ਲਾਭ ਬਾਰੇ...
ਇਸ ਸਾਲ ਦੀ ਮਹਾ ਸ਼ਿਵਰਾਤਰੀ ਮੌਕੇ ਮੇਖ਼, ਕਰਕ ਤੇ ਧਨੁ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਬਦਲਣ ਵਾਲੀ ਹੈ ਤੇ ਬਹੁਤ ਸਾਰੀਆਂ ਸਕਾਰਾਤਮਿਕ ਸੰਭਾਵਨਾਵਾਂ ਤੇ ਮੌਕੇ ਆਪਣੇ ਰਾਹ ਖੋਲ੍ਹਣਗੇ।
ਮੇਖ਼ ਰਾਸ਼ੀ : ਜੋਤਿਸ਼ ਸ਼ਾਸਤਰ ਮੁਤਾਬਿਕ ਮਹਾ ਸ਼ਿਵਰਾਤਰੀ 'ਤੇ ਮੇਖ ਰਾਸ਼ੀ ਦੇ ਲੋਕਾਂ ਦੀ ਕਿਸਮਤ ਬਦਲਣ ਵਾਲੀ ਹੈ। ਜਿਨ੍ਹਾਂ ਲੋਕਾਂ ਦੀ ਰਾਸ਼ੀ ਮੇਖ਼ ਹੈ ਉਨ੍ਹਾਂ ਨੂੰ ਆਮਦਨ ਦੇ ਨਵੇਂ ਸਰੋਤ ਮਿਲਣਗੇ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
ਕਰਕ ਰਾਸ਼ੀ : ਜੋਤਿਸ਼ ਸ਼ਾਸਤਰ ਦੇ ਅਨੁਸਾਰ, ਮਹਾ ਸ਼ਿਵਰਾਤਰੀ ਉਨ੍ਹਾਂ ਲੋਕਾਂ ਲਈ ਚੰਗੀ ਕਿਸਮਤ ਲੈ ਕੇ ਆਈ ਹੈ ਜਿਨ੍ਹਾਂ ਦੀ ਰਾਸ਼ੀ ਕਰਕ ਹੈ। ਕਰਕ ਰਾਸ਼ੀ ਦੇ ਲੋਕਾਂ ਨੂੰ ਸਫਲਤਾ ਮਿਲੇਗੀ। ਵਪਾਰ ਵਿੱਚ ਲਾਭ ਹੋਵੇਗਾ, ਨੌਕਰੀ ਵਿੱਚ ਤਰੱਕੀ ਵੀ ਹੋ ਸਕਦੀ ਹੈ।
ਧਨੁ ਰਾਸ਼ੀ : ਜੋਤਿਸ਼ ਸ਼ਾਸਤਰ ਅਨੁਸਾਰ ਜਿਨ੍ਹਾਂ ਲੋਕਾਂ ਦੀ ਰਾਸ਼ੀ ਧਨੁ ਹੈ ਉਨ੍ਹਾਂ ਲਈ ਮਹਾ ਸ਼ਿਵਰਾਤਰੀ ਬਹੁਤ ਖ਼ਾਸ ਹੋਣ ਵਾਲੀ ਹੈ। ਧਨੁ ਰਾਸ਼ੀ ਦੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ, ਨਵੀਂ ਨੌਕਰੀ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਧਨ ਲਾਭ ਹੋ ਸਕਦਾ ਹੈ, ਵਪਾਰ ਵਧ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cancer, Lord Shiva, Mahashivratri, Shivratri