Home /News /lifestyle /

TVS ਦੇ ਰਹੀ ਹੈ ਨਵਰਾਤਰਿਆਂ 'ਚ ਧਮਾਕੇਦਾਰ ਆਫਰ, ਮਿਲੇਗਾ 8 ਹਜ਼ਾਰ ਤੱਕ ਦਾ ਡਿਸਕਾਊਂਟ

TVS ਦੇ ਰਹੀ ਹੈ ਨਵਰਾਤਰਿਆਂ 'ਚ ਧਮਾਕੇਦਾਰ ਆਫਰ, ਮਿਲੇਗਾ 8 ਹਜ਼ਾਰ ਤੱਕ ਦਾ ਡਿਸਕਾਊਂਟ

TVS ਦੇ ਰਹੀ ਹੈ ਨਵਰਾਤਰਿਆਂ 'ਚ ਧਮਾਕੇਦਾਰ ਆਫਰ, ਮਿਲੇਗਾ 8 ਹਜ਼ਾਰ ਤੱਕ ਦਾ ਡਿਸਕਾਊਂਟ

TVS ਦੇ ਰਹੀ ਹੈ ਨਵਰਾਤਰਿਆਂ 'ਚ ਧਮਾਕੇਦਾਰ ਆਫਰ, ਮਿਲੇਗਾ 8 ਹਜ਼ਾਰ ਤੱਕ ਦਾ ਡਿਸਕਾਊਂਟ

ਬਿਹਤਰ ਮਾਈਲੇਜ ਅਤੇ ਦਿੱਖ ਕਾਰਨ TVS ਮੋਟਰਸਾਈਕਲ ਹਮੇਸ਼ਾ ਹੀ ਲੋਕਾਂ 'ਚ ਪ੍ਰਸਿੱਧ ਰਹੀ ਹੈ। ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਨੂੰ ਚਾਂਦੀ ਦੇ ਸਿੱਕੇ ਅਤੇ ਹੋਰ ਕਈ ਆਕਰਸ਼ਕ ਤੋਹਫ਼ੇ ਵੀ ਦਿੱਤੇ ਜਾ ਰਹੇ ਹਨ।

  • Share this:

Discount on TVS Motorcycles: ਜੇਕਰ ਤਿਉਹਾਰਾਂ ਦੇ ਸੀਜ਼ਨ ਵਿੱਚ ਤੁਸੀਂ ਨਵਾਂ ਮੋਟਰ ਸਾਈਕਲ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। TVS ਕੰਪਨੀ ਬਹੁਤ ਹੀ ਘੱਟ ਡਾਊਨ ਪੇਮੈਂਟ ਦੇ ਨਾਲ ਮੋਟਰ ਸਾਈਕਲ ਖਰੀਦਣ ਦੀ ਆਫ਼ਰ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਆਫਰ ਸਿਰਫ਼ TVS Radeon, Sport ਅਤੇ Star City ਮੋਟਰਸਾਈਕਲਾਂ 'ਤੇ ਦਿੱਤਾ ਜਾ ਰਿਹਾ ਹੈ। ਇਸ ਆਫਰ ਦੇ ਤਹਿਤ ਤੁਸੀਂ ਬਸ 5555 ਰੁਪਏ ਦੀ ਡਾਊਨ ਪੇਮੈਂਟ ਕਰਕੇ ਮੋਟਰ ਸਾਈਕਲ ਘਰ ਲੈ ਕੇ ਜਾ ਸਕਦੇ ਹੋ। ਕੰਪਨੀ ਮੁਤਾਬਕ ਸਭ ਤੋਂ ਜ਼ਿਆਦਾ ਡਿਸਕਾਊਂਟ 8,000 ਰੁਪਏ ਹੈ।

ਜ਼ਿਕਰਯੋਗ ਹੈ ਕਿ ਆਪਣੀ ਬਿਹਤਰ ਮਾਈਲੇਜ ਅਤੇ ਦਿੱਖ ਕਾਰਨ TVS ਮੋਟਰਸਾਈਕਲ ਹਮੇਸ਼ਾ ਹੀ ਲੋਕਾਂ 'ਚ ਪ੍ਰਸਿੱਧ ਰਹੀ ਹੈ। ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਨੂੰ ਚਾਂਦੀ ਦੇ ਸਿੱਕੇ ਅਤੇ ਹੋਰ ਕਈ ਆਕਰਸ਼ਕ ਤੋਹਫ਼ੇ ਵੀ ਦਿੱਤੇ ਜਾ ਰਹੇ ਹਨ।

ਦੇਖੋ ਕਿਸ ਮੋਟਰ ਸਾਈਕਲ 'ਤੇ ਮਿਲ ਰਹੀ ਹੈ ਕਿੰਨੀ ਛੋਟ

TVS ਸਟਾਰ ਸਿਟੀ ਪਲੱਸ

TVS ਦਾ ਇਹ ਮੋਟਰ ਸਾਈਕਲ ਹੀਰੋ ਸਪਲੈਂਡਰ ਦਾ ਮੁਕਾਬਲੇਬਾਜ਼ ਰਿਹਾ ਹੈ। ਕੰਪਨੀ ਨੇ ਹੋਰ ਦੋ ਮੋਟਰਸਾਈਕਲਾਂ ਦੀ ਨਾਲ ਇਸ ਲਈ ਵਧੀਆ ਪੇਸ਼ਕਸ਼ ਕੀਤੀ ਹੈ। ਇਸ ਮੋਟਰਸਾਈਕਲ ਦੀ ਮਾਈਲੇਜ ਦੀ ਗੱਲ ਕਰੀਏ ਤਾਂ ਇਹ ਕੰਪਨੀ 86 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਾ ਦਾਅਵਾ ਕਰਦੀ ਹੈ। ਇਸ ਦੀ ਕੀਮਤ 70,205 ਰੁਪਏ ਤੋਂ 72,955 ਰੁਪਏ ਤੱਕ ਉਪਲਬਧ ਹੈ।

TVS Radeon

ਇਹ ਮੋਟਰ ਸਾਈਕਲ ਤੁਸੀਂ ਘੱਟੋ-ਘੱਟ ਡਾਊਨਪੇਮੈਂਟ ਸਕੀਮ ਤਹਿਤ 5555 ਰੁਪਏ 'ਚ ਘਰ ਲਿਆ ਸਕਦੇ ਹੋ। ਕੰਪਨੀ Radeon 'ਤੇ 8,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਸ ਦੇ ਨਾਲ ਹੀ 2100 ਰੁਪਏ ਦਾ ਕੈਸ਼ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਧਿਆਨ ਯੋਗ ਹੈ ਕਿ Radeon ਦੀ ਐਕਸ-ਸ਼ੋਰੂਮ ਕੀਮਤ 59,925 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 77,794 ਰੁਪਏ ਤੱਕ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮੋਟਰ ਸਾਈਕਲ 69 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਇਲੇਜ ਦਿੰਦੀ ਹੈ।

TVS ਸਪੋਰਟ

ਇਸ ਦੇ ਨਾਲ ਹੀ 2,100 ਰੁਪਏ ਦਾ ਫਿਕਸਡ ਡਿਸਕਾਊਂਟ ਹੈ। ਇਸ ਨੂੰ ਵੀ 5555 ਦੇ ਡਾਊਨ ਪੇਮੈਂਟ ਨਾਲ ਖਰੀਦਿਆ ਜਾ ਸਕਦਾ ਹੈ। TVS ਸਪੋਰਟ ਕੰਪਨੀ ਦਾ ਸਭ ਤੋਂ ਵੱਧ ਵਿਕਣ ਵਾਲਾ ਮੋਟਰਸਾਈਕਲ ਹੈ। ਇਸ ਦਾ ਕਾਰਨ ਹੈ ਇਸ ਦੀ ਮਾਈਲੇਜ। ਇਸ ਮੋਟਰਸਾਈਕਲ ਦੀ ਮਾਈਲੇਜ 74 ਕਿਲੋਮੀਟਰ ਪ੍ਰਤੀ ਲੀਟਰ ਹੈ। ਮੋਟਰਸਾਈਕਲ ਦੀ ਕੀਮਤ 64,050 ਰੁਪਏ ਤੋਂ 67,543 ਰੁਪਏ ਤੱਕ ਹੈ। ਇਸ 'ਤੇ 8,000 ਰੁਪਏ ਤੱਕ ਦਾ ਡਿਸਕਾਊਂਟ ਵੀ ਹੈ।

Published by:Tanya Chaudhary
First published:

Tags: Auto news, Discount, Motorcycle, Tvs