Home /News /lifestyle /

ONORC ਵਿੱਚ ਸ਼ਾਮਲ ਹੋਣ ਵਾਲਾ ਆਖਰੀ ਰਾਜ ਬਣਿਆ ਅਸਾਮ, ਮਿਲਣਗੀਆਂ ਇਹ ਸਹੂਲਤਾਂ 

ONORC ਵਿੱਚ ਸ਼ਾਮਲ ਹੋਣ ਵਾਲਾ ਆਖਰੀ ਰਾਜ ਬਣਿਆ ਅਸਾਮ, ਮਿਲਣਗੀਆਂ ਇਹ ਸਹੂਲਤਾਂ 

ONORC 'ਚ ਸ਼ਾਮਲ ਹੋਣ ਵਾਲਾ ਆਖਰੀ ਰਾਜ ਬਣਿਆ ਅਸਾਮ, ਜਾਣੋ ਕੀ ਹੋਵੇਗਾ ਲਾਭ 

ONORC 'ਚ ਸ਼ਾਮਲ ਹੋਣ ਵਾਲਾ ਆਖਰੀ ਰਾਜ ਬਣਿਆ ਅਸਾਮ, ਜਾਣੋ ਕੀ ਹੋਵੇਗਾ ਲਾਭ 

ਇੱਕ ਸਮਾਂ ਸੀ ਜਦੋਂ ਦਸਤਾਵੇਜ਼ ਦੇ ਤੌਰ 'ਤੇ ਸਿਰਫ ਰਾਸ਼ਨ ਕਾਰਡ ਹੀ ਹੁੰਦੇ ਸਨ। ਕਿਸੇ ਵੀ ਸਰਕਾਰੀ ਕੰਮ ਲਈ ਰਾਸ਼ਨ ਕਾਰਡ ਦਿਖਾਉਣਾ ਹੀ ਕਾਫੀ ਹੁੰਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਤੇ ਤਕਨੀਕਾਂ ਵਧਦੀਆਂ ਗਈਆਂ। ਦਸਤਾਵੇਜ਼ਾਂ ਦੀ ਸੂਚੀ ਵਿੱਚ ਵੋਟਰ ਕਾਰਡ, ਡ੍ਰਾਈਵਿੰਗ ਲਾਇਸੰਸ ਤੇ ਹੁਣ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਹੋ ਗਏ ਹਨ। ਹੁਣ ਰਾਸ਼ਨ ਕਾਰਡ ਸਿਰਫ ਸਰਕਾਰੀ ਰਾਸ਼ਨ ਲੈਣ ਲਈ ਹੀ ਵਰਤਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਪਰ ਭਾਰਤ ਦੇਸ਼ ਦਾ ਇੱਕ ਹੋਰ ਸੂਬਾ ਓਐਨਓਆਰਸੀ (ONORC) ਵਿੱਚ ਸ਼ਾਮਲ ਹੋ ਗਿਆ ਹੈ। ਜੀ ਹਾਂ ਅਸਾਮ ਨੇ ਆਖ਼ਰਕਾਰ ਰਾਸ਼ਨ ਕਾਰਡ ਪੋਰਟੇਬਿਲਟੀ (Ration Card Portability) ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਕੇਂਦਰ ਦਾ 'ਵਨ ਨੇਸ਼ਨ, ਵਨ ਰਾਸ਼ਨ ਕਾਰਡ' ਯਾਨੀ ONORC (One Nation, One Ration Card) ਪ੍ਰੋਗਰਾਮ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ। ਖੁਰਾਕ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ONORC ਦੇ ਤਹਿਤ, ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (NFSA) ਦੇ ਤਹਿਤ ਕਵਰ ਕੀਤੇ ਗਏ ਲਾਭਪਾਤਰੀ ਆਪਣੀ ਪਸੰਦ ਦੇ ਕਿਸੇ ਵੀ ਇਲੈਕਟ੍ਰਾਨਿਕ ਪੁਆਇੰਟ ਆਫ ਸੇਲ ਡਿਵਾਈਸ (ePoS)-ਲੈਸ ਰਾਸ਼ਨ ਦੁਕਾਨਾਂ ਤੋਂ ਸਬਸਿਡੀ ਵਾਲੇ ਅਨਾਜ ਦਾ ਕੋਟਾ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਬਾਇਓਮੀਟ੍ਰਿਕ ਪ੍ਰਮਾਣਿਕਤਾ ਦੇ ਨਾਲ ਆਪਣੇ ਮੌਜੂਦਾ ਰਾਸ਼ਨ ਕਾਰਡ ਦੀ ਵਰਤੋਂ ਕਰਨੀ ਪਵੇਗੀ।

ONORC ਨੂੰ ਲਾਗੂ ਕਰਨ ਵਾਲਾ ਅਸਾਮ 36ਵਾਂ ਰਾਜ

ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਸਾਮ ONORC ਨੂੰ ਲਾਗੂ ਕਰਨ ਵਾਲਾ 36ਵਾਂ ਰਾਜ/ਯੂਟੀ ਬਣ ਗਿਆ ਹੈ। ਇਸ ਦੇ ਨਾਲ, ਓਐਨਓਆਰਸੀ ਪ੍ਰੋਗਰਾਮ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਭਰ ਵਿੱਚ ਖੁਰਾਕ ਸੁਰੱਖਿਆ ਨੂੰ 'ਪੋਰਟੇਬਲ' (Portable) ਬਣਾਇਆ ਗਿਆ ਹੈ।

ONORC ਸਕੀਮ 2019 ਵਿੱਚ ਸ਼ੁਰੂ ਕੀਤੀ ਗਈ ਸੀ

ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕਿਸੇ ਵੀ ਰਾਜ ਦੀ ਸਰਕਾਰੀ ਰਾਸ਼ਨ ਦੁਕਾਨ ਤੋਂ ਰਾਸ਼ਨ ਮੁਹੱਈਆ ਕਰਵਾਉਣ ਲਈ ਅਗਸਤ 2019 ਵਿੱਚ 'ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ' ਯੋਜਨਾ ਸ਼ੁਰੂ ਕੀਤੀ ਸੀ। ਸਰਕਾਰ ਨੇ ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ 'ਮੇਰਾ ਰਾਸ਼ਨ' ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਹੈ। ਇਹ ਐਪ ਲਾਭਪਾਤਰੀਆਂ ਨੂੰ ਅਸਲ ਸਮੇਂ ਦੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ। ਇਹ ਵਰਤਮਾਨ ਵਿੱਚ 13 ਭਾਸ਼ਾਵਾਂ ਵਿੱਚ ਉਪਲਬਧ ਹੈ। ਗੂਗਲ ਪਲੇ ਸਟੋਰ ਤੋਂ ਹੁਣ ਤੱਕ ਐਪ ਨੂੰ 20 ਲੱਖ ਤੋਂ ਵੱਧ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।

Published by:rupinderkaursab
First published:

Tags: Assam, Assam news, Business, Ration card