• Home
  • »
  • News
  • »
  • lifestyle
  • »
  • ONE PLUS LAUNCHES ITS NEW ONEPLUS BUDS Z 2 KNOW ALL ABOUT IT S FEATURES AND SPECIFICATIONS AP AS

OnePlus ਨੇ ਮਾਰਕਿਟ ‘ਚ ਉਤਾਰੇ ਨਵੇਂ ਈਅਰਫ਼ੋਨਜ਼, Features ਪੜ੍ਹ ਕੇ ਹੋ ਜਾਓਗੇ ਹੈਰਾਨ

ਵੰਨ ਪਲੱਸ ਬੱਡਜ਼ ਜ਼ੈੱਡ-2 ‘ਚ 11 ਐਮ.ਐਮ. (11 mm) ਦੇ ਡਰਾਈਵਰਜ਼ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਲਾਈਫ਼ 38 ਘੰਟੇ ਦੀ ਹੈ। ਵੰਨ ਪਲੱਸ ਬੱਡਜ਼ ਜ਼ੈੱਡ-2 ਨੂੰ ਵੰਨ ਪਲੱਸ ਜ਼ੈੱਡ ਦੇ ਅਗਲੇ ਵਰਜ਼ਨ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਵੰਨ ਪਲੱਸ ਬੱਡਜ਼ ਜ਼ੈੱਡ ਨੂੰ ਪਿਛਲੇ ਸਾਲ ਲੌਂਚ ਕੀਤਾ ਗਿਆ ਸੀ।

OnePlus ਨੇ ਮਾਰਕਿਟ ‘ਚ ਉਤਾਰੇ ਨਵੇਂ ਈਅਰਫ਼ੋਨਜ਼, Features ਪੜ੍ਹ ਕੇ ਹੋ ਜਾਓਗੇ ਹੈਰਾਨ

  • Share this:
    ਚੀਨੀ ਸਮਾਰਟਫ਼ੋਨ ਕੰਪਨੀ (Chinese Smartphone Company)ਵੰਨ ਪਲੱਸ (OnePlus) ਨੇ ਮਾਰਕਿਟ ‘ਚ ਆਪਣੇ ਨਵੇਂ ਈਅਰਫ਼ੋਨਜ਼ (Earphones) ਉਤਾਰ ਦਿੱਤੇ ਹਨ। ਕੰਪਨੀ ਨੇ ਇਸ ਦਾ ਨਾਂਅ ਵੰਨ ਪਲੱਸ ਬੱਡਜ਼ ਜ਼ੈੱਡ-2 (OnePlus Buds Z2) ਰੱਖਿਆ ਹੈ। ਇਹ ਬਿਨਾਂ ਤਾਰ ਵਾਲੇ ਈਅਰ ਫ਼ੋਨਜ਼ (Wireless Earphones) ਹਨ, ਜਿਸ ਵਿੱਚ ਗ਼ਜ਼ਬ ਦੇ ਫ਼ੀਚਰਜ਼ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਖ਼ਾਸ ਫ਼ੀਚਰ ਹੈ ਐਕਟਿਵ ਨੌਇਸ ਕੈਂਸਲੇਸ਼ਨ (Active Noise Cancellation)।

    ਵੰਨ ਪਲੱਸ ਬੱਡਜ਼ ਜ਼ੈੱਡ-2 ‘ਚ 11 ਐਮ.ਐਮ. (11 mm) ਦੇ ਡਰਾਈਵਰਜ਼ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਲਾਈਫ਼ 38 ਘੰਟੇ ਦੀ ਹੈ। ਵੰਨ ਪਲੱਸ ਬੱਡਜ਼ ਜ਼ੈੱਡ-2 ਨੂੰ ਵੰਨ ਪਲੱਸ ਜ਼ੈੱਡ ਦੇ ਅਗਲੇ ਵਰਜ਼ਨ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਵੰਨ ਪਲੱਸ ਬੱਡਜ਼ ਜ਼ੈੱਡ ਨੂੰ ਪਿਛਲੇ ਸਾਲ ਲੌਂਚ ਕੀਤਾ ਗਿਆ ਸੀ।

    ਵੰਨ ਪਲੱਸ ਬੱਡਜ਼ ਦੇਖਣ ‘ਚ ਬੱਡਜ਼ ਜ਼ੈੱਡ ਵਰਗੇ ਹੀ ਹਨ। ਡਿਜ਼ਾਇਨ ਭਾਵੇਂ ਪੁਰਾਣਾ ਹੈ, ਪਰ ਫ਼ੀਚਰਜ਼ ਸਭ ਨਵੇਂ ਹਨ। ਇਸ ‘ਚ ਐਕਟਿਵ ਨੌਇਸ ਕੈਂਸਲੇਸ਼ਨ ਦਾ ਆਪਸ਼ਨ ਵੀ ਹੈ, ਜੋ ਇਸ ਦੇ ਪਿਛਲੇ ਵਰਜ਼ਨ ਵਿੱਚ ਮੌਜੂਦ ਨਹੀਂ ਸੀ।

    ਵੰਨ ਪਲੱਸ ਬੱਡਜ਼ ਜ਼ੈੱਡ-2 ਨੂੰ ਚੀਨ ‘ਚ ਲੌਂਚ ਕਰਨ ਤੋਂ ਬਾਅਦ ਕੰਪਨੀ ਨੇ ਇਸ ਡਿਵਾਈਸ ਨੂੰ ਗਲੋਬਲ ਮਾਰਕਿਟ ਵਿੱਚ ਲੌਂਚ ਕੀਤਾ ਹੈ। ਬੱਡਜ਼ ਜ਼ੈੱਡ-2 ਨੂੰ 99 ਡਾਲਰ (7500 ਰੁਪਏ) ਦੀ ਕੀਮਤ ਵਿੱਚ ਅਮਰੀਕਾ ਵਿੱਚ ਲੌਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ ਯੂਰੋਪ ਵਿੱਚ ਵੀ ਲੌਂਚ ਕੀਤਾ ਹੈ। ਇਸ ਨੂੰ ਸਫ਼ੇਦ ਰੰਗ ਵਿੱਚ ਵੀ ਇਸ ਵਾਰ ਪੇਸ਼ ਕੀਤਾ ਗਿਆ ਹੈ।

    ਵੰਨ ਪਲੱਸ ਨੇ ਆਪਣੇ ਇਸ ਪ੍ਰੋਡਕਟ ਨੂੰ ਫ਼ਿਲਹਾਲ ਭਾਰਤ ਲੌਂਚ ਕਰਨ ਬਾਰੇ ਕੋਈ ਪਲਾਨ ਨਹੀਂ ਦੱਸਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਬੱਡਜ਼ ਜ਼ੈੱਡ ਨੂੰ ਭਾਰਤ ਵਿੱਚ ਲੌਂਚ ਕੀਤਾ ਸੀ। ਇਸ ਕਰਕੇ ਇਹ ਮੰਨਿਆ ਜਾ ਰਿਹਾ ਸੀ ਕਿ ਕੰਪਨੀ ਆਪਣੇ ਇਸ ਨਵੇਂ ਵਰਜ਼ਨ ਨੂੰ ਵੀ ਇੰਡੀਆ ‘ਚ ਲੌਂਚ ਕਰ ਸਕਦੀ ਹੈ।

    ਵੰਨ ਪਲੱਸ ਬੱਡਜ਼ ਜ਼ੈੱਡ-2 ਵਿੱਚ 11 ਐਮ.ਐਮ. ਡਰਾਈਵਰਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਬੇਸ ਹੈਵੀ ਮਿਊਜ਼ਿਕ ਦਾ ਮਜ਼ਾ ਦਿੰਦਾ ਹੈ। ਇਹ ਪਿੱਛੇ ਹੋਣ ਵਾਲੇ ਰੌਲੇ ਨੂੰ 40 ਡੀਬੀ ਤਕ ਘੱਟ ਕਰ ਸਕਦਾ ਹੈ। ਇਸ ਦੇ ਨਾਲ ਹੀ ਬੇਹਤਰ ਕਾਲ ਕੁਆਲਿਟੀ ਲਈ ਇਸ ਵਿੱਚ ਤਿੰਨ ਮਾਈਕ ਸੈੱਟਅੱਪ ਦੀ ਸਹੂਲਤ ਦਿਤੀ ਗਈ ਹੈ।

    ਇਨ੍ਹਾਂ ਈਅਰ ਫ਼ੋਨਜ਼ ਦੇ ਹਰ ਬੱਡ ਵਿੱਚ 40 ਐਮਏਐਚ ਦੀ ਬੈਟਰੀ ਦਿਤੀ ਗਈ ਹੈ। ਇਸ ਦੇ ਚਾਰਜਿੰਗ ਕੇਸ ਵਿੱਚ 520 ਐਮਏਐਚ ਬੈਟਰੀ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿੰਗਲ ਚਾਰਜ ‘ਤੇ 38 ਘੰਟੇ ਤੱਕ ਚਲਦੀ ਹੈ। ਇਹ ਫ਼ਾਸਟ ਚਾਰਜਿੰਗ ਤਕਨਾਲੋਜੀ ਦੇ ਨਾਲ ਆਉਂਦਾ ਹੈ। ਪਾਣੀ ਤੇ ਪਸੀਨੇ ਤੋਂ ਬਚਾਅ ਲਈ ਵੰਨ ਪਲੱਸ ਦੇ ਇਨ੍ਹਾਂ ਈਅਰ ਫ਼ੋਨਜ਼ ਵਿੱਚ ਆਈਪੀ 55 ਰੇਟਿੰਗ ਦਿਤੀ ਗਈ ਹੈ। ਇਸ ਵਿੱਚ ਕਨੈਕਟਿਵਿਟੀ ਲਈ ਬਲੂਟੂਥ 5.2 ਵਰਜ਼ਨ ਦਾ ਇਸਤੇਮਾਲ ਕੀਤਾ ਗਿਆ ਹੈ।
    Published by:Amelia Punjabi
    First published: