Home /News /lifestyle /

ਬਿਲਕੁਲ ਨਵੇਂ ਅਵਤਾਰ 'ਚ ਆ ਰਿਹਾ ਹੈ OnePlus 10R 5G, ਇਸ ਦਿਨ ਹੋਵੇਗਾ ਲਾਂਚ

ਬਿਲਕੁਲ ਨਵੇਂ ਅਵਤਾਰ 'ਚ ਆ ਰਿਹਾ ਹੈ OnePlus 10R 5G, ਇਸ ਦਿਨ ਹੋਵੇਗਾ ਲਾਂਚ

ਬਿਲਕੁਲ ਨਵੇਂ ਅਵਤਾਰ 'ਚ ਆ ਰਿਹਾ ਹੈ OnePlus 10R 5G, ਇਸ ਦਿਨ ਹੋਵੇਗਾ ਲਾਂਚ

ਬਿਲਕੁਲ ਨਵੇਂ ਅਵਤਾਰ 'ਚ ਆ ਰਿਹਾ ਹੈ OnePlus 10R 5G, ਇਸ ਦਿਨ ਹੋਵੇਗਾ ਲਾਂਚ

OnePlus 10R 5G ਪ੍ਰਾਈਮ ਬਲੂ ਐਡੀਸ਼ਨ ਭਾਰਤ ਵਿੱਚ 22 ਸਤੰਬਰ ਨੂੰ ਲਾਂਚ ਹੋਣ ਲਈ ਤਿਆਰ ਹੈ। OnePlus 10R 5G ਦੇ ਦੋ ਵਰਜ਼ਨ ਫ਼ੋਨ ਜਿਨ੍ਹਾਂ ਵਿੱਚੋਂ 150W ਸੁਪਰਵੋਕ ਫਾਸਟ ਚਾਰਜਿੰਗ ਵਾਲਾ ਐਂਡੂਰੈਂਸ ਐਡੀਸ਼ਨ ਸੀਅਰਾ ਬਲੈਕ ਕਲਰ ਵਿੱਚ ਆਉਂਦਾ ਹੈ, ਜਦੋਂ ਕਿ 80W ਸੁਪਰਵੋਕ ਫਾਸਟ ਚਾਰਜਿੰਗ ਸਪੋਰਟ ਵਾਲਾ ਸਟੈਂਡਰਡ ਮਾਡਲ ਫੋਰੈਸਟ ਗ੍ਰੀਨ ਅਤੇ ਸੀਏਰਾ ਬਲੈਕ ਕਲਰ ਵੇਰੀਐਂਟ ਵਿੱਚ ਆਉਂਦਾ ਹੈ। OnePlus 10R 5G ਪ੍ਰਾਈਮ ਬਲੂ ਐਡੀਸ਼ਨ ਭਾਰਤ ਵਿੱਚ 22 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

OnePlus 10R 5G ਪ੍ਰਾਈਮ ਬਲੂ ਐਡੀਸ਼ਨ ਭਾਰਤ ਵਿੱਚ 22 ਸਤੰਬਰ ਨੂੰ ਲਾਂਚ ਹੋਣ ਲਈ ਤਿਆਰ ਹੈ। OnePlus 10R 5G ਦੇ ਦੋ ਵਰਜ਼ਨ ਫ਼ੋਨ ਜਿਨ੍ਹਾਂ ਵਿੱਚੋਂ 150W ਸੁਪਰਵੋਕ ਫਾਸਟ ਚਾਰਜਿੰਗ ਵਾਲਾ ਐਂਡੂਰੈਂਸ ਐਡੀਸ਼ਨ ਸੀਅਰਾ ਬਲੈਕ ਕਲਰ ਵਿੱਚ ਆਉਂਦਾ ਹੈ, ਜਦੋਂ ਕਿ 80W ਸੁਪਰਵੋਕ ਫਾਸਟ ਚਾਰਜਿੰਗ ਸਪੋਰਟ ਵਾਲਾ ਸਟੈਂਡਰਡ ਮਾਡਲ ਫੋਰੈਸਟ ਗ੍ਰੀਨ ਅਤੇ ਸੀਏਰਾ ਬਲੈਕ ਕਲਰ ਵੇਰੀਐਂਟ ਵਿੱਚ ਆਉਂਦਾ ਹੈ। OnePlus 10R 5G ਪ੍ਰਾਈਮ ਬਲੂ ਐਡੀਸ਼ਨ ਭਾਰਤ ਵਿੱਚ 22 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। OnePlus India ਆਨਲਾਈਨ ਸਟੋਰ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ OnePlus ਨੇ ਖੁਲਾਸਾ ਕੀਤਾ ਹੈ ਕਿ ਇਸ ਵਰਜ਼ਨ ਨੂੰ Amazon ਰਾਹੀਂ ਵਿਕਰੀ ਲਈ ਉਪਲਬਧ ਕਰਵਾਇਆ ਜਾਵੇਗਾ।

ਆਪਣੇ ਮਿਡ ਰੇਂਟ ਕਮਾਲ ਦੇ ਫੋਨ ਤੇ ਉਨ੍ਹਾਂ ਦੇ ਹਾਈ ਕੁਆਲਿਟੀ ਕੈਮਰਿਆਂ ਲਈ ਮਸ਼ਹੁਰ OnePlus ਨੇ ਇਸ ਫੋਨ ਵਿੱਚ ਵੀ ਕੈਮਰਾ ਕੁਆਲਿਟੀ ਬਰਕਰਾਰ ਰੱਖੀ ਹੈ। ਡਿਵਾਈਸ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਤੇ OnePlus ਨੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਫੋਨ ਦੇ 150W ਮਾਡਲ ਵਿੱਚ 4,500mAh ਦੀ ਬੈਟਰੀ ਹੈ, ਜਦੋਂ ਕਿ 80W ਮਾਡਲ ਵਿੱਚ 5,000mAh ਦੀ ਬੈਟਰੀ ਹੈ। ਇਸ ਫੋਨ 'ਚ 5G, 4G LTE, ਵਾਈਫਾਈ, ਬਲੂਟੁੱਥ, GPS ਅਤੇ USB ਟਾਈਪ-ਸੀ ਪੋਰਟ ਹੈ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ OnePlus 10R 5G ਭਾਰਤ ਵਿੱਚ ਇਸ ਸਾਲ ਦੀ ਸ਼ੁਰੂਆਤ ਵਿੱਚ ਅਪ੍ਰੈਲ ਵਿੱਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੇ ਸਟੈਂਡਰਡ ਵੇਰੀਐਂਟ ਦੀ ਲਾਂਚ ਕੀਮਤ 38,999 ਰੁਪਏ ਰੱਖੀ ਗਈ ਸੀ ਅਤੇ ਐਂਡੂਰੈਂਸ ਐਡੀਸ਼ਨ ਵੇਰੀਐਂਟ ਦੀ ਕੀਮਤ 43,999 ਰੁਪਏ ਰੱਖੀ ਗਈ ਸੀ। OnePlus 10R 5G ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ 6.7 ਇੰਚ ਦੀ ਫੁੱਲ HD+ ਰੈਜ਼ੋਲਿਊਸ਼ਨ AMOLED ਸਕਰੀਨ ਹੈ। ਡਿਸਪਲੇਅ ਦੀ ਸੁਰੱਖਿਆ ਲਈ ਇਸ 'ਚ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਇਹ MediaTek Dimensity 8100 MAX ਪ੍ਰੋਸੈਸਰ ਦੇ ਨਾਲ ਆਉਂਦਾ ਹੈ। OnePlus ਨੇ ਆਪਣੇ ਨਵੀਨਤਮ ਫੋਨ ਵਿੱਚ 12GB ਤੱਕ ਰੈਮ ਅਤੇ 256GB ਤੱਕ ਸਟੋਰੇਜ ਵਿਕਲਪ ਦਿੱਤਾ ਹੈ। ਡਿਊਲ ਸਿਮ ਸਪੋਰਟ ਵਾਲਾ ਇਹ ਫੋਨ ਐਂਡ੍ਰਾਇਡ 12 'ਤੇ ਆਧਾਰਿਤ Oxygen OS 'ਤੇ ਕੰਮ ਕਰਦਾ ਹੈ।

Published by:Drishti Gupta
First published:

Tags: One plus, Tech News, Tech updates, Technology