Home /News /lifestyle /

OnePlus ਦਾ ਪਹਿਲਾ ਟੈਬਲੇਟ ਜਲਦ ਹੋਵੇਗਾ ਲਾਂਚ, ਮੈਗਨੈਟਿਕ ਕੀਬੋਰਡ ਦੇ ਨਾਲ ਹੋਣਗੇ ਕਈ ਫੀਚਰਸ

OnePlus ਦਾ ਪਹਿਲਾ ਟੈਬਲੇਟ ਜਲਦ ਹੋਵੇਗਾ ਲਾਂਚ, ਮੈਗਨੈਟਿਕ ਕੀਬੋਰਡ ਦੇ ਨਾਲ ਹੋਣਗੇ ਕਈ ਫੀਚਰਸ

OnePlus Pad

OnePlus Pad

OnePlus 7 ਫਰਵਰੀ ਨੂੰ ਆਪਣੇ ਕਈ ਪ੍ਰਾਡਕਟ ਲਾਂਚ ਕਰਨ ਜਾ ਰਿਹਾ ਹੈ, ਜਿਸ ਵਿੱਚ ਕੰਪਨੀ ਦਾ ਪਹਿਲਾ ਟੈਬਲੇਟ (OnePlus Pad) ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕੰਪਨੀ ਸਮਾਰਟਫੋਨ, ਸਮਾਰਟ ਟੀਵੀ ਅਤੇ ਬਡਸ ਵੀ ਪੇਸ਼ ਕਰਨ ਜਾ ਰਹੀ ਹੈ। ਇਹ ਇਵੈਂਟ ਦਿੱਲੀ ਐਨਸੀਆਰ ਵਿੱਚ ਹੋਣ ਜਾ ਰਹੀ ਹੈ। ਲੇਟੈਸਟ ਟਵੀਟ 'ਚ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਟੈਬਲੇਟ ਨੂੰ ਮੈਗਨੈਟਿਕ ਕੀਬੋਰਡ ਅਤੇ ਸਟਾਈਲਸ ਪੈੱਨ ਲਈ ਸਪੋਰਟ ਨਾਲ ਲਾਂਚ ਕਰੇਗੀ।

ਹੋਰ ਪੜ੍ਹੋ ...
  • Share this:

OnePlus 7 ਫਰਵਰੀ ਨੂੰ ਆਪਣੇ ਕਈ ਪ੍ਰਾਡਕਟ ਲਾਂਚ ਕਰਨ ਜਾ ਰਿਹਾ ਹੈ, ਜਿਸ ਵਿੱਚ ਕੰਪਨੀ ਦਾ ਪਹਿਲਾ ਟੈਬਲੇਟ (OnePlus Pad) ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕੰਪਨੀ ਸਮਾਰਟਫੋਨ, ਸਮਾਰਟ ਟੀਵੀ ਅਤੇ ਬਡਸ ਵੀ ਪੇਸ਼ ਕਰਨ ਜਾ ਰਹੀ ਹੈ। ਇਹ ਇਵੈਂਟ ਦਿੱਲੀ ਐਨਸੀਆਰ ਵਿੱਚ ਹੋਣ ਜਾ ਰਹੀ ਹੈ। ਲੇਟੈਸਟ ਟਵੀਟ 'ਚ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਟੈਬਲੇਟ ਨੂੰ ਮੈਗਨੈਟਿਕ ਕੀਬੋਰਡ ਅਤੇ ਸਟਾਈਲਸ ਪੈੱਨ ਲਈ ਸਪੋਰਟ ਨਾਲ ਲਾਂਚ ਕਰੇਗੀ। ਆਓ ਜਾਣਦੇ ਹਾਂ ਇਸ ਬਾਰੇ ਸਭ ਕੁੱਝ।


ਬਿਲਕੁਲ ਨਵੇਂ ਵੀਡੀਓ ਟੀਜ਼ਰ ਵਿੱਚ, OnePlus ਨੇ ਆਪਣੇ ਆਉਣ ਵਾਲੇ ਟੈਬਲੇਟ ਦੇ ਡਿਜ਼ਾਈਨ ਦਾ ਖੁਲਾਸਾ ਕੀਤਾ ਹੈ। ਟੀਜ਼ਰ ਤੋਂ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ OnePlus ਪੈਡ ਹਰੇ ਰੰਗ ਵਿੱਚ OnePlus ਬ੍ਰਾਂਡਿੰਗ ਦੇ ਨਾਲ ਉਪਲਬਧ ਹੋਵੇਗਾ। ਹਾਲਾਂਕਿ ਇਸ ਦੇ ਹੋਰ ਕਲਰ ਵੇਰੀਐਂਟ 'ਚ ਆਉਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਇਸ 'ਚ ਸਿੰਗਲ ਰਿਅਰ ਕੈਮਰਾ ਅਤੇ LED ਫਲੈਸ਼ ਮਿਲ ਸਕਦੀ ਹੈ।


OnePlus ਪੈਡ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਵਨਪਲੱਸ ਦਾ ਪਹਿਲਾ ਟੈਬਲੇਟ 11.6-ਇੰਚ ਡਿਸਪਲੇ ਦੇ ਨਾਲ ਆਉਣ ਦੀ ਉਮੀਦ ਹੈ। ਵੀਡੀਓ ਟੀਜ਼ਰ ਦੇ ਮੁਤਾਬਕ ਇਹ ਮੈਟਲ ਯੂਨੀਬਾਡੀ ਡਿਜ਼ਾਈਨ ਦੇ ਨਾਲ ਆ ਸਕਦਾ ਹੈ। ਕੰਪਨੀ ਨੇ ਇਸ ਦੇ ਸਪੈਸੀਫਿਕੇਸ਼ਨ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ, ਪਰ ਇਹ ਟੈਬਲੇਟ Qualcomm Snapdragon 865 SoC ਅਤੇ 6GB ਤੱਕ ਰੈਮ ਅਤੇ 128GB ਇੰਟਰਨਲ ਸਟੋਰੇਜ ਦੇ ਨਾਲ ਆਉਣ ਦੀ ਉਮੀਦ ਹੈ। ਕੀਮਤ ਦੀ ਗੱਲ ਕਰੀਏ ਤਾਂ ਚੀਨ 'ਚ ਟੈਬਲੇਟ ਦੀ ਕੀਮਤ CNY 2,999 (ਕਰੀਬ 34,500 ਰੁਪਏ) ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਲੀਕ ਹੋਈ ਜਾਣਕਾਰੀ ਮੁਤਾਬਕ ਰੈਂਡਰ ਦਿਖਾਉਂਦਾ ਹੈ ਕਿ ਟੈਬਲੇਟ ਕਾਫੀ ਹੱਦ ਤੱਕ ਓਪੋ ਪੈਡ ਵਰਗਾ ਹੈ। ਹਾਲਾਂਕਿ ਕੁਝ ਫਰਕ ਕਰਨ ਲਈ ਕੰਪਨੀ ਨੇ ਪਿਛਲੇ ਪਾਸੇ ਇੱਕ ਸਰਕੂਲਰ ਕੈਮਰਾ ਮੋਡਿਊਲ ਦਿੱਤਾ ਗਿਆ ਹੈ।


7 ਫਰਵਰੀ ਨੂੰ ਕੀਤਾ ਜਾਵੇਗਾ ਲਾਂਚ: ਜਿਵੇਂ ਕਿ ਵਨਪਲੱਸ ਨੇ ਪਹਿਲਾਂ ਹੀ ਘੋਸ਼ਣਾ ਕੀਤੀ ਸੀ ਕਿ ਵਨਪਲੱਸ ਪੈਡ 7 ਫਰਵਰੀ ਨੂੰ ਕਲਾਉਡ 11 ਈਵੈਂਟ ਦੌਰਾਨ ਲਾਂਚ ਹੋਵੇਗਾ। ਇਸ ਤੋਂ ਇਲਾਵਾ OnePlus 11R 5G, OnePlus 11 5G, OnePlus Buds Pro 2 ਅਤੇ OnePlus TV 65Q2 Pro ਵੀ ਇਕੱਠੇ ਡੈਬਿਊ ਕਰਨਗੇ।

Published by:Rupinder Kaur Sabherwal
First published:

Tags: OnePlus, Tech News, Tech news update, Tech updates, Technology