ਅੱਜ ਕੱਲ੍ਹ ਸਮਾਰਟ ਟੀਵੀ ਖਰੀਦਣ ਦਾ ਟ੍ਰੈਂਡ ਹੈ। ਹਰ ਕੋਈ ਆਪਣੇ ਲਈ ਸਮਾਰਟ ਟੀਵੀ ਖਰੀਦਣਾ ਚਾਹੁਦਾ ਹੈ। OnePlus ਨੇ ਭਾਰਤ ਵਿੱਚ ਆਪਣਾ ਨਵਾਂ ਸਮਾਰਟ ਟੀਵੀ ਲਾਂਚ ਕੀਤਾ ਹੈ। 55 ਇੰਚ ਦਾ ਇਹ ਸਮਾਰਟ ਟੀਵੀ OnePlus ਦੀ Y-ਸੀਰੀਜ਼ ਦਾ ਤੀਜਾ ਮਾਡਲ ਹੈ। ਇਸਦਾ ਨਾਂ Y1S Pro 4K ਰੱਖਿਆ ਗਿਆ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮਾਡਲ 43-ਇੰਚ ਅਤੇ 50-ਇੰਚ ਸਕਰੀਨ ਨਾਲ ਪੇਸ਼ ਕੀਤੇ ਗਏ ਹਨ। ਆਓ ਜਾਣਦੇ ਹਾਂ OnePlus Y1S Pro 55-ਇੰਚ ਦੇ ਦਮਦਾਰ ਫੀਚਰਾਂ ਬਾਰੇ ਡਿਟੇਲ-
OnePlus ਦੇ ਨਵੇਂ ਸਮਾਰਟ ਟੀਵੀ ਦੇ ਫੀਚਰ
Y-ਸੀਰੀਜ਼ ਤਹਿਤ OnePlus ਦੇ ਪੇਸ਼ ਕੀਤੇ ਗਈ ਤੀਜੇ ਸਮਾਰਟ ਟੀਵੀ ਮਾਡਲ Y1S Pro 4K ਦੀ ਸਕਰੀਨ 55 ਇੰਚ ਦਿੱਤੀ ਗਈ ਹੈ। ਇਸਦੀ ਸਕਰੀਨ 4K UHD LED ਬੇਜ਼ਲ-ਲੈੱਸ ਹੈ। ਇਸ ਡਿਸਪਲੇ ਵਿੱਚ HDR10+ ਡੀਕੋਡਿੰਗ, HDR10 ਅਤੇ HLG ਫਾਰਮੈਟ ਹਨ। ਇਸ ਦੇ ਨਾਲ ਹੀ ਇੱਥੇ ਆਟੋ ਲੋਅ ਲੇਟੈਂਸੀ ਮੋਡ ਅਤੇ MEMC ਨੂੰ ਵੀ ਸਪੋਰਟ ਵੀ ਦਿੱਤੀ ਗਈ ਹੈ। ਇਸ ਸਪੋਰਟ ਤੇਜ਼ ਰਫ਼ਤਾਰ ਵਾਲੇ ਦ੍ਰਿਸ਼ਾਂ ਨੂੰ ਨਿਰਵਿਘਨ ਦੇਖਣ ਲਈ ਬਹੁਤ ਫ਼ਾਇਦਮੰਦ ਹੈ।
OnePlus Y1S Pro 55-ਇੰਚ ਦੀ ਮੈਬਰੀ ਤੇ ਇੰਨਟਰਨਲ ਸਟੋਰੇਜ ਦੀ ਗੱਲ ਕਰੀਏ, ਤਾਂ ਇਸ ਵਿੱ 2GB ਰੈਮ ਅਤੇ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸਦੇ ਨਾਲ ਹੀ ਇਸਨੂੰ 64-ਬਿਟ Mediatek MT9216 ਪ੍ਰੋਸੈਸਰ ਦੁਆਰਾ ਸੰਚਾਲਿਤ ਕੀਤਾ ਗਿਆ ਹੈ।ਇਸਦੇ ਨਾਲ ਹੀ OnePlus ਦੇ ਇਸ ਸਮਾਰਟ ਟੀਵੀ ਵਿੱਚ ਕੰਪਨੀ ਦਾ ਇਨ-ਹਾਊਸ ਗਾਮਾ ਇੰਜਣ ਵੀ ਦਿੱਤਾ ਗਿਆ ਹੈ। OnePlus ਦਾ ਇਹ ਇਨ-ਹਾਊਸ ਗਾਮਾ ਇੰਜਣ ਡਾਇਨਾਮਿਕ ਕਲਰ ਅਤੇ ਕੰਟਰਾਸਟ ਪੇਸ਼ ਕਰਨ ਦਾ ਦਾਅਵਾ ਕਰਦਾ ਹੈ। ਇਸ ਸਮਾਰਟ ਟੀਵੀ ਵਿੱਚ ਆਵਾਜ਼ ਲਈ 24 ਸਪੀਕਰ ਦਿੱਤੇ ਗਏ ਹਨ।
ਕਨੈਕਟੀਵਿਟੀ ਲਈ ਇਸ 'ਚ ਵਾਈ-ਫਾਈ 802.11 ac, 2.4GHz + 5GHz, ਬਲੂਟੁੱਥ 5.0 LE, 3x HDMI, 2x USB, ਆਪਟੀਕਲ ਅਤੇ ਈਥਰਨੈੱਟ ਸਪੋਰਟ ਦਿੱਤੀ ਗਈ ਹੈ। OnePlus Y1S Pro 4K 55-ਇੰਚ ਦੇ ਰਿਮੋਟ ਵਿੱਚ ਗੂਗਲ ਅਸਿਸਟੈਂਟ ਇਨੇਬਲ ਵੌਇਸ ਕੰਟਰੋਲ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਰਤੋਂਕਾਰ ਇਸ ਨੂੰ OnePlus Connect ਐਪ ਰਾਹੀਂ ਵੀ ਕੰਟਰੋਲ ਕਰ ਸਕਦੇ ਹਨ। ਇਸ ਤੋਂ ਇਲਾਵਾ ਟੀਵੀ ਨੂੰ OnePlus Buds, Buds Pro ਅਤੇ Watch ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ।
OnePlus ਸਮਾਰਟ ਟੀਵੀ ਦੀ ਕੀਮਤ
Y-ਸੀਰੀਜ਼ ਤਹਿਤ ਪੇਸ਼ ਕੀਤੇ ਗਏ OnePlus ਦੇ ਤੀਜੇ ਸਮਾਰਟ ਟੀਵੀ ਦੀ ਕੀਮਤ 39,999 ਰੁਪਏ ਹੈ। ਇਸਦੀ ਵਿਕਰੀ 13 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ। ਗਾਹਕ ਇਸਨੂੰ OnePlus ਅਤੇ Flipkart ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਖਰੀਦ ਸਕਦੇ ਹਨ। ਜੇਕਰ ਤੁਸੀਂ ਇਸਨੂੰ ਆਫਲਾਈਨ ਖਰੀਦਣਾ ਚਾਹੁੰਦੇ ਹੋ, ਤਾਂ ਆਪਣੇ ਨਜ਼ਦੀਕੀ ਸ਼ਹਿਰ ਵਿੱਚ ਮੌਜੂਦ OnePlus ਐਕਸਪੀਰੀਅੰਸ ਸਟੋਰਸ ਜਾਂ ਮੇਜਰ ਰਿਟੇਲ ਸਟੋਰਾਂ ਤੋਂ ਖਰੀਦ ਸਕਦੇ ਹੋ।
ਇਸਦੇ ਨਾਲ ਹੀ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਮਾਰਟ ਟੀਵੀ ਨੂੰ ਖਰੀਦਣ ਲਈ ਜੇਕਰ ਤੁਸੀਂ ICICI ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ 3,000 ਰੁਪਏ ਦੀ ਤੁਰੰਤ ਛੂਟ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਇਸ ਟੀਵੀ ਨੂੰ ਈਐਮਆਈ ਰਾਹੀਂ ਵੀ ਖਰੀਦ ਸਕਦੇ ਹੋ। ਕੰਪਨੀ ਇਸ ਸਮਾਰਟ ਟੀਵੀ ਲਈ 9 ਮਹੀਨਿਆਂ ਲਈ ਨੋ ਕੌਸਟ ਈਐਨਆਈ (No Cost EMI) ਦੀ ਸੁਵਿਧਾ ਦੇ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।