Home /News /lifestyle /

OnePlus Nord 2T 5G ਫੌਨ ਭਾਰਤ ਵਿਚ ਹੋ ਜਾਣ ਰਿਹਾ ਲਾਂਚ, ਜਾਣੋ ਫੀਚਰ

OnePlus Nord 2T 5G ਫੌਨ ਭਾਰਤ ਵਿਚ ਹੋ ਜਾਣ ਰਿਹਾ ਲਾਂਚ, ਜਾਣੋ ਫੀਚਰ

 OnePlus Nord 2T 5G ਫੌਨ ਭਾਰਤ ਵਿਚ ਹੋ ਜਾਣ ਰਿਹਾ ਲਾਂਚ, ਜਾਣੋ ਫੀਚਰ

OnePlus Nord 2T 5G ਫੌਨ ਭਾਰਤ ਵਿਚ ਹੋ ਜਾਣ ਰਿਹਾ ਲਾਂਚ, ਜਾਣੋ ਫੀਚਰ

ਵਨ ਪਲੱਸ ਫੌਨਾਂ ਨੇ ਭਾਰਤ ਦੀ ਫੌਨ ਮਾਰਕੀਟ ਵਿਚ ਪਿਛਲੇ ਕੁਝ ਸਮੇਂ ਵੀ ਕਾਫ਼ੀ ਤਰੱਕੀ ਕੀਤੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ OnePlus Nord 2T 5G ਇਸ ਮਹੀਨੇ ਦੇ ਅੰਤ ਵਿੱਚ ਭਾਰਤ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਸਮਾਰਟਫੋਨ ਦੀ ਕੀਮਤ ਅਤੇ ਸਪੈਸੀਫਿਕੇਸ਼ਨ ਵੀ ਪ੍ਰਾਪਤ ਹੋ ਗਏ ਹਨ। ਹਾਲਾਂਕਿ, ਫੋਨ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਦੀ ਸਹੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਫੋਨ ਨੂੰ ਐਮਾਜੌਨ (Amazon) ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਪਿਛਲੇ ਮਹੀਨੇ ਵੈਨਿਲਾ OnePlus Nord 2 ਨੂੰ ਗਲੋਬਲੀ ਲਾਂਚ ਕੀਤਾ ਸੀ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਮਿਲੀ ਜਾਣਕਾਰੀ ਮੁਤਾਬਿਕ ਇਸ ਸਮਾਰਟਫੋਨ 'ਚ 90Hz ਰਿਫਰੈਸ਼ ਰੇਟ ਦੇ ਨਾਲ 6.43-ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ। ਇਹ MediaTek Dimension 1300 SoC ਚਿੱਪਸੈੱਟ ਦੁਆਰਾ ਸੰਚਾਲਿਤ ਹੈ। OnePlus ਹੈਂਡਸੈੱਟ ਇੱਕ 50 ਮੈਗਾਪਿਕਸਲ ਕੈਮਰਾ ਸੈਂਸਰ ਅਤੇ 80W ਫਾਸਟ ਚਾਰਜਿੰਗ ਦੇ ਨਾਲ 4,500mAh ਬੈਟਰੀ ਦੁਆਰਾ ਸਮਰਥਤ ਹੈ।

OnePlus 2T 5G ਕੀਮਤ

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਦੇਸ਼ ਵਿੱਚ OnePlus 2T 5G ਦੀ ਕੀਮਤ ਲਗਭਗ 30,000 ਰੁਪਏ ਹੋਵੇਗੀ। ਇਸ ਨੂੰ ਐਮਾਜ਼ਾਨ ਰਾਹੀਂ ਵੇਚਿਆ ਜਾਵੇਗਾ। ਦੱਸ ਦੇਈਏ ਕਿ OnePlus Nord 2T 5G ਨੂੰ ਕਈ ਦੇਸ਼ਾਂ ਵਿੱਚ ਮਈ ਵਿੱਚ 8GB RAM + 128GB ਸਟੋਰੇਜ ਵੇਰੀਐਂਟ ਦੇ ਨਾਲ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਸੀ। ਇਸ ਦੇ 12GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 399 ਯੂਰੋ (ਲਗਭਗ 33,400 ਰੁਪਏ) ਹੈ।

ਇਹ ਸਮਾਰਟਫੋਨ ਗ੍ਰੇ ਸ਼ੈਡੋ ਅਤੇ ਜੇਡ ਫੋਗ ਕਲਰ ਆਪਸ਼ਨ 'ਚ ਉਪਲੱਬਧ ਹੈ। ਧਿਆਨ ਯੋਗ ਹੈ ਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਭਾਰਤੀ ਵੇਰੀਐਂਟ ਨੂੰ ਗਲੋਬਲ ਮਾਡਲ ਵਾਂਗ ਹੀ ਸੰਰਚਨਾ ਅਤੇ ਰੰਗ ਵਿਕਲਪਾਂ ਵਿੱਚ ਪੇਸ਼ ਕੀਤਾ ਜਾਵੇਗਾ ਜਾਂ ਨਹੀਂ।

OnePlus Nord 2T 5G ਦੇ ਫੀਚਰ

OnePlus Nord 2T ਵਿੱਚ ਇੱਕ 6.43-ਇੰਚ ਦੀ FHD+ AMOLED ਡਿਸਪਲੇਅ 90Hz ਰਿਫਰੈਸ਼ ਰੇਟ ਅਤੇ ਸੈਲਫੀ ਸਨੈਪਰ ਲਈ ਪੰਚ-ਹੋਲ ਕੱਟਆਊਟ ਹੋਵੇਗੀ। ਹੈਂਡਸੈੱਟ MediaTek Dimensity 1300 ਚਿਪਸੈੱਟ ਦੁਆਰਾ ਸੰਚਾਲਿਤ ਹੋਵੇਗਾ, ਜੋ ਕਿ 12GB ਤੱਕ LPDDR4x ਰੈਮ ਅਤੇ 256GB UFS 3.1 ਸਟੋਰੇਜ ਨਾਲ ਜੋੜਿਆ ਜਾਵੇਗਾ।

ਹੈਂਡਸੈੱਟ 256GB ਤੱਕ ਦੀ ਅੰਦਰੂਨੀ ਸਟੋਰੇਜ ਦੀ ਪੇਸ਼ਕਸ਼ ਕਰਦਾ ਹੈ ਅਤੇ ਇੱਕ 4,500mAh ਬੈਟਰੀ ਪੈਕ ਕਰਦਾ ਹੈ ਜੋ 80W SuperVOOC ਵਾਇਰਡ ਚਾਰਜਿੰਗ ਨਾਲ ਆਉਂਦੀ ਹੈ। ਇਸ ਵਿੱਚ ਔਥਨਟੀਕੇਸ਼ਨ ਲਈ ਇੱਕ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ।

ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ

ਫੋਟੋਗ੍ਰਾਫੀ ਲਈ, OnePlus Nord 2T 5G ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ 50-ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ। 8-ਮੈਗਾਪਿਕਸਲ ਦਾ ਅਲਟਰਾ-ਵਾਈਡ ਸ਼ੂਟਰ ਅਤੇ 2-ਮੈਗਾਪਿਕਸਲ ਦਾ ਪੋਰਟਰੇਟ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫਰੰਟ 'ਤੇ 32 ਮੈਗਾਪਿਕਸਲ ਦਾ ਕੈਮਰਾ ਹੈ।
Published by:rupinderkaursab
First published:

Tags: Mobile phone, Tech News, Technology

ਅਗਲੀ ਖਬਰ