• Home
 • »
 • News
 • »
 • lifestyle
 • »
 • ONION PRICE WHAT IS THE PRICE OF 1 KG ONION IN INDIA AMID SCANTY SUPPLY ONION PRICE EXPECTED TO TOUCH 100 RUPEES

ਦੀਵਾਲੀ ਤੱਕ 100 ਰੁਪਏ ਕਿੱਲੋ ਤੱਕ ਪਹੁੰਚ ਸਕਦੀਆਂ ਹਨ ਪਿਆਜ਼ ਦੀਆਂ ਕੀਮਤਾਂ

ਦੀਵਾਲੀ ਤੱਕ 100 ਰੁਪਏ ਕਿੱਲੋ ਤੱਕ ਪਹੁੰਚ ਸਕਦੀਆਂ ਹਨ ਪਿਆਜ਼ ਦੀਆਂ ਕੀਮਤਾਂ (ਸੰਕੇਤਕ ਫੋਟੋ)

 • Share this:
  ਦੇਸ਼ ਦੇ ਕਈ ਇਲਾਕਿਆਂ ਵਿਚ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਪਿਆਜ਼ ਦੀਆਂ ਕੀਮਤਾਂ (Onion Price) ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਦੇ ਵੱਸੋਂ ਬਾਹਰ ਹੋ ਸਕਦੀਆਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਜੇ ਪਿਆਜ਼ ਦੀ ਕੀਮਤ ਇਸੇ ਰਫਤਾਰ ਨਾਲ ਵਧਦੀ ਰਹੀ ਤਾਂ ਇਸ ਸਾਲ ਦੀਵਾਲੀ 'ਤੇ ਬਹੁਤ ਮਹਿੰਗਾ ਹੋ ਸਕਦਾ ਹੈ।

  ਇਸ ਸਮੇਂ, ਪ੍ਰਚੂਨ ਬਾਜ਼ਾਰ ਵਿੱਚ ਪਿਆਜ਼ 40-50 ਰੁਪਏ ਕਿੱਲੋ ਹੈ। ਸੋਮਵਾਰ ਨੂੰ, ਨਾਸਿਕ ਵਿੱਚ ਸਥਿਤ ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਦੀ ਮਾਰਕੀਟ ਲਾਸਲਗਾਓਂ ਵਿੱਚ ਪਿਆਜ਼ ਦੀ ਮਾਰਕੀਟ ਕੀਮਤ 6802 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ। ਇਹ ਕੀਮਤ ਇਸ ਸਾਲ ਸਭ ਤੋਂ ਵੱਧ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਚੂਨ ਬਾਜ਼ਾਰ ਵਿਚ ਪਿਆਜ਼ ਦੀਆਂ ਕੀਮਤਾਂ 100 ਰੁਪਏ ਤੋਂ ਪਾਰ ਪਹੁੰਚ ਸਕਦੀਆਂ ਹਨ।

  ਪਿਆਜ਼ ਮਹਿੰਗਾ ਕਿਉਂ ਹੋ ਰਿਹਾ ਹੈ? ਸੋਮਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਮਹਾਰਾਸ਼ਟਰ ਦੇ ਲਾਸਲਗਾਓਂ ਵਿਚ ਚੰਗੇ ਪਿਆਜ਼ਾਂ ਦਾ ਬਾਜ਼ਾਰੀ ਭਾਅ 6 ਹਜ਼ਾਰ 802 ਰੁਪਏ ਪ੍ਰਤੀ ਕੁਇੰਟਲ ਉਤੇ ਪਹੁੰਚ ਗਿਆ। ਅੰਗਰੇਜ਼ੀ ਅਖਬਾਰ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਇਸ ਕਾਰਨ ਪਿਆਜ਼ ਦੀ ਫਸਲ ਖੇਤਾਂ ਵਿਚ ਨਸ਼ਟ ਹੋ ਗਈ ਹੈ, ਜਿਸ ਕਾਰਨ ਪਿਆਜ਼ ਦੀਆਂ ਕੀਮਤਾਂ ਅਸਮਾਨ ਉਤੇ ਪਹੁੰਚ ਰਹੀਆਂ ਹਨ।

  ਪਿਆਜ਼ ਦੀਆਂ ਕੀਮਤਾਂ ਫਰਵਰੀ ਤੱਕ ਘੱਟ ਨਹੀਂ ਹੋਣਗੀਆਂ? ਵਪਾਰੀਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ, ਰਾਜਸਥਾਨ, ਗੁਜਰਾਤ ਅਤੇ ਕਰਨਾਟਕ ਵਿਚ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸੇ ਕਰਕੇ ਵਪਾਰੀਆਂ ਨੇ ਹੋਰਡਿੰਗਜ਼ ਵੀ ਸ਼ੁਰੂ ਕਰ ਦਿੱਤੀਆਂ ਹਨ।

  ਨਵੀਂ ਫਸਲ ਫਰਵਰੀ ਵਿਚ ਆਵੇਗੀ, ਉਦੋਂ ਤਕ ਪਿਆਜ਼ ਦੀ ਕੀਮਤ ਘਟਣ ਦੇ ਸੰਕੇਤ ਨਹੀਂ ਹਨ। ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦਾ ਇੱਕ ਕਾਰਨ ਹੋਟਲ ਅਤੇ ਢਾਬਿਆਂ ਦਾ ਮੁਖ ਖੁੱਲ੍ਹਣਾ ਹੈ। ਇਸ ਕਾਰਨ ਪਿਆਜ਼ ਦੀ ਮੰਗ ਵੀ ਵਧੀ ਹੈ, ਜਿਸ ਕਾਰਨ ਪਿਆਜ਼ ਮਹਿੰਗਾ ਹੋ ਰਿਹਾ ਹੈ।
  Published by:Gurwinder Singh
  First published:
  Advertisement
  Advertisement