• Home
  • »
  • News
  • »
  • lifestyle
  • »
  • ONLINE FRAUD IS HAPPENING THROUGH FAKE PAYMENT APP KNOW HOW TO AVOID IT GH AK

ਫਰਜ਼ੀ ਪੇਮੈਂਟ ਐਪ ਰਾਹੀਂ ਹੋ ਰਹੀ ਹੈ ਆਨਲਾਈਨ ਧੋਖਾਧੜੀ, ਇਸ ਤਰ੍ਹਾਂ ਕਰ ਸਕਦੇ ਹੋ ਬਚਾਅ

ਕੋਰੋਨਾ ਮਹਾਂਮਾਰੀ ਦੇ ਕਰਕੇ ਜ਼ਿਆਦਾਤਰ ਲੋਕ ਕੈਸ਼ ਦੀ ਥਾਂ ਡਿਜੀਟਲ ਪੇਮੇਂਟ ਮੋਡ ਦੀ ਵਰਤੋਂ ਕਰ ਰਹੇ ਹਨ। ਚਾਹ ਦੀ ਦੁਕਾਨ 'ਤੋਂ ਲੈ ਕੇ ਇਕ ਸਬਜ਼ੀ ਵਾਲਾ ਵੀ ਇਹਨਾਂ ਐਪਸ ਦੀ ਵਰਤੋਂ ਕਰ ਰਿਹਾ ਹੈ, ਪਰ ਇਸਦੇ ਨਾਲ ਹੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਈਬਰ ਅਪਰਾਧੀ ਵੀ ਇਸ ਸਹੂਲਤ ਦਾ ਭਰਪੂਰ ਫਾਇਦਾ ਉਠਾ ਰਹੇ ਹਨ ਜਿਸ ਕਰਕੇ ਸਾਨੂੰ ਥੋੜਾ ਜਿਹਾ ਸਾਵਧਾਨ ਰਹਿਣਾ ਪਵੇਗਾ।

ਫਰਜ਼ੀ ਪੇਮੈਂਟ ਐਪ ਰਾਹੀਂ ਹੋ ਰਹੀ ਹੈ ਆਨਲਾਈਨ ਧੋਖਾਧੜੀ, ਇਸ ਤਰ੍ਹਾਂ ਕਰ ਸਕਦੇ ਹੋ ਬਚਾਅ

  • Share this:
ਭਾਰਤ ਵਿਚ ਡਿਜੀਟਲ ਭੁਗਤਾਨ ਐਪ Paytm, PhonePe ਜਾਂ Google Pay ਵਰਗੀਆਂ ਡਿਜੀਟਲ ਟ੍ਰਾਂਜੈਕਸ਼ਨ ਐਪਸ ਦੀ ਵਰਤੋਂ ਵਿਚ, ਪਿਛਲੇ ਕੁਝ ਸਾਲਾਂ ਵਿੱਚ ਬਹੁਤ ਵਾਧਾ ਹੋਇਆ ਹੈ। ਕੋਰੋਨਾ ਮਹਾਂਮਾਰੀ ਦੇ ਕਰਕੇ ਜ਼ਿਆਦਾਤਰ ਲੋਕ ਕੈਸ਼ ਦੀ ਥਾਂ ਡਿਜੀਟਲ ਪੇਮੇਂਟ ਮੋਡ ਦੀ ਵਰਤੋਂ ਕਰ ਰਹੇ ਹਨ। ਚਾਹ ਦੀ ਦੁਕਾਨ 'ਤੋਂ ਲੈ ਕੇ ਇਕ ਸਬਜ਼ੀ ਵਾਲਾ ਵੀ ਇਹਨਾਂ ਐਪਸ ਦੀ ਵਰਤੋਂ ਕਰ ਰਿਹਾ ਹੈ, ਪਰ ਇਸਦੇ ਨਾਲ ਹੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਾਈਬਰ ਅਪਰਾਧੀ ਵੀ ਇਸ ਸਹੂਲਤ ਦਾ ਭਰਪੂਰ ਫਾਇਦਾ ਉਠਾ ਰਹੇ ਹਨ ਜਿਸ ਕਰਕੇ ਸਾਨੂੰ ਥੋੜਾ ਜਿਹਾ ਸਾਵਧਾਨ ਰਹਿਣਾ ਪਵੇਗਾ।

ਤੁਸੀਂ ਖਬਰਾਂ ਵਿਚ ਵੀ ਦੇਖਿਆ ਅਤੇ ਸੁਣਿਆ ਹੋਵੇਗਾ ਕਿ ਜਿਵੇਂ-ਜਿਵੇਂ ਡਿਜੀਟਲ ਲੈਣ-ਦੇਣ ਦੀ ਦੁਨੀਆਂ 'ਚ ਸੁਵਿਧਾਵਾਂ ਵਧ ਰਹੀਆਂ ਹਨ, ਓਨੀ ਹੀ ਤੇਜ਼ੀ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਵਧ ਰਹੇ ਹਨ। ਪਿਛਲੇ ਹਫਤੇ ਦਿੱਲੀ 'ਚ 'ਕੌਨ ਬਣੇਗਾ ਕਰੋੜਪਤੀ' ਦੇ ਨਾਂ 'ਤੇ ਇਕ ਔਰਤ ਤੋਂ 8.50 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਸਾਈਬਰ ਠੱਗਾਂ ਨੇ ਔਰਤ ਦੇ ਮੋਬਾਈਲ 'ਤੇ ਐਸਐਮਐਸ ਭੇਜ ਕੇ 'ਕੇਬੀਸੀ' ਦੇ ਲੱਕੀ ਡਰਾਅ ਵਿੱਚ ਚੁਣੇ ਜਾਣ ਅਤੇ 25 ਲੱਖ ਜਿੱਤਣ ਦਾ ਬਹਾਨਾ ਲਾਇਆ। ਇਸ ਤੋਂ ਬਾਅਦ ਚਾਰ ਦਿਨਾਂ ਦੇ ਅੰਦਰ ਹੀ ਠੱਗਾਂ ਨੇ ਔਰਤ ਤੋਂ ਸਾਢੇ ਅੱਠ ਲੱਖ ਰੁਪਏ ਠੱਗ ਲਏ।

ਇਸ ਮਾਮਲੇ ਤੋਂ ਇਹ ਪਤਾ ਲੱਗਦਾ ਹੈ ਕਿ ਤਮਾਮ ਜਾਗਰੂਕਤਾ ਦੇ ਬਾਵਜੂਦ ਲੋਕ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਕੇ ਆਪਣੀ ਮਿਹਨਤ ਦੀ ਕਮਾਈ ਗੁਆ ਬੈਠਦੇ ਹਨ। ਫਰਜ਼ੀ ਐਪਸ ਦੀ ਵਰਤੋਂ ਕਰਕੇ ਠੱਗੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਇੱਕ ਫਰਜ਼ੀ ਪੇਟੀਐਮ ਐਪ ਦੀ ਘਟਨਾ ਸਾਹਮਣੇ ਆਈ ਹੈ, ਜਿਸ ਰਾਹੀਂ ਸਾਈਬਰ ਅਪਰਾਧੀਆਂ ਨੇ ਲੋਕਾਂ ਤੋਂ ਲੱਖਾਂ ਰੁਪਏ ਲੁੱਟੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੈਦਰਾਬਾਦ ਪੁਲਿਸ ਨੇ ਜਾਅਲੀ ਪੇਟੀਐਮ ਐਪ ਰਾਹੀਂ ਧੋਖਾਧੜੀ ਕਰਨ ਵਾਲੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਫਰਜ਼ੀ ਐਪ ਅਸਲੀ ਐਪ ਦੀ ਤਰ੍ਹਾਂ ਦਿਖਾਈ ਦਿੰਦੀ ਹੈ, ਜਿਸ ਕਾਰਨ ਲੋਕ ਇਹਨਾਂ ਦੇ ਜਾਲ ਵਿਚ ਫਸ ਜਾਂਦੇ ਹਨ।

ਹੈਦਰਾਬਾਦ ਵਾਂਗ ਦੇਸ਼ ਦੇ ਕਈ ਹੋਰ ਹਿੱਸਿਆਂ ਤੋਂ ਵੀ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਔਨਲਾਈਨ ਲੈਣ-ਦੇਣ ਕਰਦੇ ਸਮੇਂ ਹਮੇਸ਼ਾ ਚੌਕਸ ਰਹਿਣਾ ਅਤੇ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਦੂਰ ਰਹਿਣਾ ਜ਼ਰੂਰੀ ਹੈ। ਕੇਵਾਈਸੀ ਦੇ ਨਾਂ 'ਤੇ ਵੀ ਕਾਫੀ ਧੋਖਾਧੜੀ ਹੋ ਰਹੀ ਹੈ। ਪੇਟੀਐੱਮ ਐਪ ਨਾਲ ਧੋਖਾਧੜੀ ਦੇ ਮਾਮਲੇ 'ਚ ਦੁਕਾਨ ਤੋਂ ਕੋਈ ਚੀਜ਼ ਖਰੀਦਣ ਤੋਂ ਬਾਅਦ ਦੁਕਾਨਦਾਰ ਨੂੰ ਜਦੋਂ ਪੇਮੇਂਟ ਕੀਤੀ ਜਾਂਦੀ ਹੈ ਤਾਂ ਦੁਕਾਨਦਾਰ ਨੂੰ ਜਾਅਲੀ ਰਸੀਦ ਦਿਖਾਈ ਜਾਂਦੀ ਹੈ। ਇਹ ਫਰਜ਼ੀ ਐਪ ਦੁਕਾਨਦਾਰ ਨੂੰ ਨੋਟੀਫਿਕੇਸ਼ਨ ਵੀ ਦਿਖਾਉਂਦੀ ਹੈ ਕਿ ਪੈਸੇ ਮਿਲ ਗਏ ਹਨ, ਪਰ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕੁਝ ਵੀ ਜਮ੍ਹਾ ਨਹੀਂ ਹੁੰਦਾ। ਇਸ ਲਈ ਹੁਣ ਸਾਨੂੰ ਥੋੜਾ ਜਿਹਾ ਸਾਵਧਾਨ ਰਹਿਣ ਦੀ ਲੋੜ੍ਹ ਹੈ ਨਹੀਂ ਤਾਂ ਇਸ ਠੱਗੀ ਦਾ ਅਗਲਾ ਸ਼ਿਕਾਰ ਅਸੀਂ ਹੋ ਸਕਦੇ ਹਾਂ।
Published by:Ashish Sharma
First published: