Home /News /lifestyle /

ਬਿਨਾਂ ਕਾਗਜ਼ੀ ਕਾਰਵਾਈ ਦੇ ਘਰ ਬੈਠੇ ਖੋਲ੍ਹੋ SBI 'ਚ ਬਚਤ ਖਾਤਾ, Step by Step ਸਮਝੋ ਪੂਰੀ ਪ੍ਰਕਿਰਿਆ

ਦੇਸ਼ ਲਗਾਤਾਰ ਡਿਜੀਟਲਾਈਜੇਸ਼ਨ ਵੱਲ ਵੱਧ ਰਿਹਾ ਹੈ। ਭਾਵੇਂ ਬਾਹਰੋਂ ਖਾਣਾ ਮੰਗਵਾਉਣਾ ਹੋਵੇ ਜਾਂ ਕਿਸੇ ਨੂੰ ਪੈਸੇ ਭੇਜਣੇ ਹੋਣ ਸਾਰਾ ਕੰਮ ਆਨਲਾਈਨ ਜਾਂ ਸਮਾਰਟਫੋਨ ਦੀ ਮਦਦ ਨਾਲ ਚੁਟਕੀਆਂ ਵਿੱਚ ਹੋ ਜਾਂਦਾ ਹੈ। ਹੁਣ ਤਾਂ ਤੁਸੀਂ ਘਰ ਬੈਠੇ ਸੇਵਿੰਗਸ ਅਕਾਊਂਟ ਖੋਲਿਆ ਜਾ ਸਕਦਾ ਹੈ। ਤੁਹਾਨੂੰ ਇਹ ਪੜ੍ਹ ਕੇ ਯਕੀਨ ਨਹੀਂ ਆਵੇਗਾ ਪਰ ਇਹ ਸੱਚ ਹੈ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਇੱਕ ਅਜਿਹੀ ਸੁਵਿਧਾ ਸ਼ੁਰੂ ਕੀਤੀ ਹੈ ਜਿਸ ਨਾਲ ਤੁਸੀਂ ਘਰ ਬੈਠੇ ਹੀ ਬਚਤ ਖਾਤਾ ਖੋਲ੍ਹ ਸਕੋਗੇ।

ਹੋਰ ਪੜ੍ਹੋ ...
  • Share this:

ਹੁਣ ਤੁਹਾਨੂੰ ਬੈਂਕ ਜਾ ਕੇ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਹੋਵੇਗੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਬਿਨਾਂ ਕਾਗਜ਼ੀ ਕਾਰਵਾਈ ਤੇ ਇਹ ਸੰਭਵ ਕਿਵੇਂ ਹੋਵੇਗਾ। ਇਹ ਸੰਭਵ ਹੋਵੇਗਾ ਐਸਬੀਆਈ ਦੀ YONO ਐਪ ਰਾਹੀਂ। ਦਿੱਤੀ ਜਾਂਦੀ ਹੈ। SBI ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਗਾਹਕ ਸਿਰਫ਼ OTP ਅਤੇ ਵੀਡੀਓ KYC ਰਾਹੀਂ ਆਸਾਨੀ ਨਾਲ ਡਿਜੀਟਲ ਬਚਤ ਖਾਤਾ ਖੁਲ੍ਹਵਾ ਸਕਦੇ ਹਨ।

ਐਸਬੀਆਈ ਡਿਜੀਟਲ ਬਚਤ ਖਾਤਾ ਕਿਵੇਂ ਖੋਲ੍ਹਿਆ ਜਾਵੇ

ਇਸ ਦੇ ਲਈ ਪਹਿਲਾਂ ਤੁਹਾਨੂੰ SBI ਦੀ ਡਿਜੀਟਲ ਬੈਂਕਿੰਗ ਐਪ SBI YONO ਨੂੰ ਐਂਡ੍ਰਾਇਡ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ SBI YONO ਐਪ ਖੋਲ੍ਹੋ ਅਤੇ ਅਕਾਉਂਟ ਓਪਨਿੰਗ ਸੈਕਸ਼ਨ 'ਤੇ ਜਾਓ। ਫਿਰ ਡਿਜੀਟਲ ਸੇਵਿੰਗਜ਼ ਅਕਾਉਂਟ ਦੇ ਤਹਿਤ ਅਪਲਾਈ ਨਾਓ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ 'ਓਪਨ ਵਿਦ ਆਧਾਰ ਈ-ਕੇਵਾਈਸੀ' 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ, ਜਿੱਥੇ ਤੁਹਾਨੂੰ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਭਰਨੀ ਹੋਵੇਗੀ।

ਇਸ ਤੋਂ ਬਾਅਦ ਤੁਹਾਨੂੰ OTP ਮਿਲੇਗਾ। ਇਸ ਨੂੰ ਭਰੋ ਅਤੇ ਸਬਮਿਟ 'ਤੇ ਕਲਿੱਕ ਕਰੋ। ਫਿਰ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਜਿਵੇਂ ਨਾਮ ਅਤੇ ਪਤਾ ਆਦਿ ਦਰਜ ਕਰਨੀ ਪਵੇਗੀ। ਇਸ ਦੇ ਨਾਲ ਹੀ ਤੁਹਾਨੂੰ ਸੈਲਫੀ ਵੀ ਅਪਲੋਡ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਸਰਵਿਸਿਜ਼ ਅਤੇ ਕਾਰਡ ਟਾਈਪ ਚੁਣਨਾ ਹੋਵੇਗਾ। ਅੰਤ ਵਿੱਚ, ਤੁਹਾਨੂੰ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਕੇ ਆਪਣੀ OTP ਵੈਰੀਫਿਕੇਸ਼ਨ ਕਰਨੀ ਪਵੇਗੀ। ਇਸ ਤੋਂ ਬਾਅਦ ਤੁਹਾਡਾ ਡਿਜੀਟਲ ਬਚਤ ਖਾਤਾ ਖੁੱਲ੍ਹ ਜਾਵੇਗਾ।

ਜ਼ਿਕਰਯੋਗ ਹੈ ਕਿ ਹਰ ਕੋਈ ਇਸ ਤਰ੍ਹਾਂ ਖਾਤਾ ਨਹੀਂ ਖੋਲ੍ਹ ਸਕਦਾ। ਇਸ ਲਈ 18 ਸਾਲ ਤੋਂ ਵੱਧ ਉਮਰ ਹੋਣੀ ਜ਼ਰੂਰੀ ਹੈ। ਗਾਹਕ ਕੋਲ ਇੱਕ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਵੀ ਹੋਣਾ ਚਾਹੀਦਾ ਹੈ। ਇਸ ਲਈ ਭਾਰਤੀ ਨਾਗਰਿਕਤਾ ਹੋਣੀ ਜ਼ਰੂਰੀ ਹੈ। ਖਾਤਾ ਖੋਲ੍ਹਣ ਲਈ ਤੁਹਾਡੇ ਕੋਲ ਪੈਨ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਗਾਹਕ ਇੱਕ ਮੋਬਾਈਲ ਰਾਹੀਂ ਇੱਕ ਸਮੇਂ ਵਿੱਚ SBI ਵਿੱਚ ਸਿਰਫ਼ ਇੱਕ ਡਿਜੀਟਲ ਬਚਤ ਖਾਤਾ ਖੋਲ੍ਹ ਸਕਦਾ ਹੈ।

Published by:Drishti Gupta
First published:

Tags: Bank, Business, Earn money, MONEY, SBI