WhatsApp ਰਾਹੀਂ ਖੋਲੋ ਆਪਣਾ ਡਿਮੈਟ ਅਕਾਊਂਟ, IPO ਲਈ ਕਰ ਸਕਦੇ ਹੋ ਅਪਲਾਈ

ਅੱਪਸਟੌਕਸ ਵਟਸਐਪ ਰਾਹੀਂ ਆਈਪੀਓ ਨਾਲ ਸਬੰਧਤ ਐਪਲੀਕੇਸ਼ਨਾਂ ਲਈ ਐਂਡ-ਟੂ-ਐਂਡ ਸਪੋਰਟ ਪ੍ਰਦਾਨ ਕਰ ਰਿਹਾ ਹੈ। ਇਸ ਸੇਵਾ ਦਾ ਲਾਭ ਲੈਣ ਲਈ ਨਿਵੇਸ਼ਕ ਨੂੰ Upstox ਨਾਲ ਰਜਿਸਟਰ ਹੋਣ ਦੀ ਲੋੜ ਨਹੀਂ ਹੈ। ਉਹ WhatsApp ਚੈਟ ਵਿੰਡੋ ਰਾਹੀਂ IPO ਲਈ ਅਪਲਾਈ ਕਰ ਸਕਦੇ ਹਨ।

WhatsApp ਰਾਹੀਂ ਖੋਲੋ ਆਪਣਾ ਡਿਮੈਟ ਅਕਾਊਂਟ, IPO ਲਈ ਕਰ ਸਕਦੇ ਹੋ ਅਪਲਾਈ

  • Share this:
    ਨਵੀਂ ਦਿੱਲੀ- ਹੁਣ ਤੁਸੀਂ WhatsApp ਰਾਹੀਂ ਡੀਮੈਟ ਖਾਤਾ (Demat Account ) ਖੋਲ੍ਹ ਸਕਦੇ ਹੋ। ਜੇਕਰ ਤੁਹਾਡਾ ਖਾਤਾ ਖੁੱਲ ਚੁੱਕਾ ਹੈ ਤਾਂ ਤੁਸੀਂ IPO ਵਿੱਚ ਨਿਵੇਸ਼ ਕਰਨ ਲਈ WhatsApp ਦੀ ਵਰਤੋਂ ਵੀ ਕਰ ਸਕਦੇ ਹੋ। ਇਨਵੈਸਟਮੈਂਟ ਪਲੇਟਫਾਰਮ ਅਪਸਟੌਕਸ (Upstox) ਨੇ ਇਸ ਸੇਵਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਪਸਟੌਕਸ ਵਟਸਐਪ ਰਾਹੀਂ ਆਈਪੀਓ ਨਾਲ ਸਬੰਧਤ ਐਪਲੀਕੇਸ਼ਨਾਂ ਲਈ ਐਂਡ-ਟੂ-ਐਂਡ ਸਪੋਰਟ ਪ੍ਰਦਾਨ ਕਰ ਰਿਹਾ ਹੈ। ਇਸ ਸੇਵਾ ਦਾ ਲਾਭ ਲੈਣ ਲਈ ਨਿਵੇਸ਼ਕ ਨੂੰ Upstox ਨਾਲ ਰਜਿਸਟਰ ਹੋਣ ਦੀ ਲੋੜ ਨਹੀਂ ਹੈ। ਉਹ WhatsApp ਚੈਟ ਵਿੰਡੋ ਰਾਹੀਂ IPO ਲਈ ਅਪਲਾਈ ਕਰ ਸਕਦੇ ਹਨ।

    ਅਪਸਟੌਕਸ ਦੇ ਸਹਿ-ਸੰਸਥਾਪਕ ਸ਼੍ਰੀਨੀ ਵਿਸ਼ਵਨਾਥ ਦਾ ਕਹਿਣਾ ਹੈ ਕਿ ਇਸ ਏਕੀਕਰਣ ਦੇ ਨਾਲ, ਅਪਸਟੌਕਸ ਦਾ ਟੀਚਾ IPO ਐਪਲੀਕੇਸ਼ਨਾਂ ਵਿੱਚ 5 ਗੁਣਾ ਵਾਧਾ ਪ੍ਰਾਪਤ ਕਰਨਾ ਹੈ। ਕੰਪਨੀ ਦੀ ਯੋਜਨਾ ਵਿੱਤੀ ਸਾਲ 2022 ਦੇ ਅੰਤ ਤੱਕ ਇੱਕ ਕਰੋੜ ਗਾਹਕਾਂ ਨੂੰ ਪਾਰ ਕਰਨ ਦੀ ਹੈ। ਇਹ ਅੰਕੜਾ ਮੌਜੂਦਾ 7 ਮਿਲੀਅਨ ਗਾਹਕਾਂ ਤੋਂ ਬਹੁਤ ਜ਼ਿਆਦਾ ਹੈ।

    ਵਟਸਐਪ ਤੋਂ ਅੱਪਸਟੌਕਸ ਉਤੇ  ਲੈਣ-ਦੇਣ

    - ਗਾਹਕ ਨੂੰ ਆਪਣੇ ਮੋਬਾਈਲ ਫੋਨ ਦੇ ਸੰਪਰਕ ਵਿੱਚ ਅੱਪਸਟੌਕਸ ਦੇ ਵੈਰੀਫਾਈਡ ਵਟਸਐਪ ਪ੍ਰੋਫਾਈਲ ਨੰਬਰ ਨੂੰ ਸੇਵ ਕਰਨਾ ਹੋਵੇਗਾ ਅਤੇ ਵਟਸਐਪ 'ਤੇ ਇਸ ਨੰਬਰ 'ਤੇ ‘Hi’ ਭੇਜਣਾ ਹੋਵੇਗਾ।

    Upstox ਦਾ ਵੈਰੀਫਾਈਡ WhatsApp ਪ੍ਰੋਫਾਈਲ ਨੰਬਰ 9321261098 ਹੈ।

    WhatsApp ਚੈਟ ਬੋਟ 'Uva' ਦੀ ਵਰਤੋਂ ਕਰਕੇ 'IPO ਐਪਲੀਕੇਸ਼ਨ' 'ਤੇ ਕਲਿੱਕ ਕਰੋ।

    ਰਜਿਸਟਰਡ ਮੋਬਾਈਲ ਨੰਬਰ ਅਤੇ OTP (ਵਨ-ਟਾਈਮ ਪਾਸਵਰਡ) ਦਰਜ ਕਰੋ।

    – ‘Apply for IPO’ ਉਤੇ ਕਲਿਕ ਕਰੋ।

    - ਆਈਪੀਓ ਦੀ ਚੋਣ ਕਰੋ, ਤੁਸੀਂ ਜਿਸਦੀ ਚੋਣ ਕਰਨਾ ਚਾਹੁੰਦੇ ਹੋ।

    WhatsApp ਤੋਂ Upstox ਨਾਲ ਡੀਮੈਟ ਖਾਤਾ ਖੋਲ੍ਹੋ

    - WhatsApp ਵਿੱਚ ਚੈਟ ਵਿੰਡੋ ਦੀ ਵਰਤੋਂ ਕਰਦੇ ਹੋਏ, ‘Open an Account’ 'ਤੇ ਕਲਿੱਕ ਕਰੋ।

    ਮੋਬਾਈਲ ਨੰਬਰ ਦਰਜ ਕਰੋ ਅਤੇ OTP ਨਾਲ ਪੁਸ਼ਟੀ ਕਰੋ।

    ਈਮੇਲ ਪਤਾ ਦਰਜ ਕਰੋ ਅਤੇ OTP ਨਾਲ ਇਸਦੀ ਪੁਸ਼ਟੀ ਕਰੋ।

    ਜਨਮ ਮਿਤੀ ਦਰਜ ਕਰੋ।

    ਇਸ ਤੋਂ ਬਾਅਦ ਆਪਣੀ ਪੈਨ ਜਾਣਕਾਰੀ ਦਰਜ ਕਰੋ।

    ਹੁਣ ਬੋਟ ਤੁਹਾਨੂੰ ਕੁਝ ਸਧਾਰਨ ਰਸਮਾਂ ਲਈ ਅੱਪਸਟੌਕਸ ਪੰਨੇ 'ਤੇ ਰੀਡਾਇਰੈਕਟ ਕਰੇਗਾ। ਇਸ ਨਾਲ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ।

    ਨੋਟ: ਵਟਸਐਪ 'ਤੇ ਕੋਈ ਦਸਤਾਵੇਜ਼ ਅਪਲੋਡ ਨਹੀਂ ਕਰਨਾ ਹੈ ਅਤੇ ਨਾ ਹੀ ਕਿਸੇ ਦਸਤਾਵੇਜ਼ ਨੂੰ ਅਟੈਚਮੈਂਟ ਵਜੋਂ ਚੈਟ 'ਤੇ ਭੇਜਿਆ ਜਾਣਾ ਹੈ।
    Published by:Ashish Sharma
    First published: