HOME » NEWS » Life

OPPO A52: 20,000 ਰੁਪਏ ਤੋਂ ਘੱਟ 'ਚ ਮਿਲਣ ਵਾਲਾ ਬੈਸਟ ਸਮਾਰਟਫੋਨ

News18 Punjabi | News18 Punjab
Updated: July 9, 2020, 5:42 PM IST
share image
OPPO A52: 20,000 ਰੁਪਏ ਤੋਂ ਘੱਟ 'ਚ ਮਿਲਣ ਵਾਲਾ ਬੈਸਟ ਸਮਾਰਟਫੋਨ
OPPO A52: 20,000 ਰੁਪਏ ਤੋਂ ਘੱਟ 'ਚ ਮਿਲਣ ਵਾਲਾ ਬੈਸਟ ਸਮਾਰਟਫੋਨ

 ਇਹ ਹਮੇਸ਼ਾ ਇੱਕ ਸੁਪਨੇ ਵਾਂਗ ਹੈ ਕਿ ਇੱਕ ਅਜਿਹਾ ਸਮਾਰਟ ਫੋਨ ਮਿਲ ਜਾਵੇ, ਜਿਸ ਵਿੱਚ ਪ੍ਰੀਮੀਅਮ ਫੀਚਰਸ ਵੀ ਹੋਣ ਅਤੇ ਉਹ ਸਾਡੇ ਬਜਟ ਤੋਂ ਬਾਹਰ ਵੀ ਨਾ ਹੋਵੇ।

  • Share this:
  • Facebook share img
  • Twitter share img
  • Linkedin share img
OPPO A52  ਲਾਂਚ ਹੋਣ ਦੇ ਨਾਲ, ਇਹ ਸੁਪਨਾ ਹੁਣ ਹਕੀਕਤ ਵਿੱਚ ਤਬਦੀਲ ਹੋ ਗਿਆ ਹੈ। ਭਾਵੇਂ ਇਸਦਾ ਸਟੇਲਰ ਡਿਸਪਲੇਅ, ਵੱਡੀ ਬੈਟਰੀ, ਸ਼ਾਨਦਾਰ ਸਟੋਰੇਜ ਜਾਂ ਕੁਐਡ-ਕੈਮਰਾ ਸੈੱਟਅਪ ਹੋਵੇ, ਇਹ ਸਮਾਰਟ ਫੋਨ ਸਾਰਾ ਦਿਨ ਇਸਤੇਮਾਲ ਕੀਤੇ ਜਾਣ ਲਈ ਬਣਿਆ ਹੈ, ਉਹ ਵੀ ਤੁਹਾਡੇ ਬੈਂਕ ਬੈਲੇੰਸ ਨੂੰ ਬਿਨਾਂ ਘਟਾਏ।  OPPO A52 ਦੇ ਟਾਪ ਫੀਚਰਸ ਬਾਰੇ ਜਾਣਨ ਤੋਂ ਬਾਅਦ, ਤੁਹਾਡਾ ਦਿਲ ਕਰੇਗਾ ਕਿ ਇਸ ਸਮਾਰਟ ਫੋਨ ਨੂੰ ਹੁਣੇ ਖਰੀਦ ਲਵਾਂ।

ਇਮਰਸਿਵ FHD+ ਪੰਚ ਹੌਲ ਡਿਸਪਲੇਅ

FHD+ 2400x1080 ਨੀਓ ਡਿਸਪਲੇਅ ਰੈਜ਼ੋਲਿਊਸ਼ਨ ਅਤੇ ਇਸਦੇ ਪੰਚ ਹੌਲ ਸੈਟਅੱਪ ਵਿੱਚ 1.73 mm ਦੀ ਅਲਟਰਾ-ਨੈਰੋ ਸਾਈਡ ਦੇ ਨਾਲ, OPPO A52 ਦੀ ਪਹਿਲੀ ਝਲਕ ਬੇਹੱਦ ਆਕਰਸ਼ਕ ਹੈ। ਇਸਦੀ 6.5” ਕ੍ਰਿਸਪ ਰੈਜ਼ੋਲਿਊਸ਼ਨ ਵਾਲੀ ਸਕ੍ਰੀਨ, 90.5% ਸਕ੍ਰੀਨ-ਟੂ-ਬਾਡੀ ਰੇਸ਼ੋ ਹੈ, ਜੋ ਸ਼ੋਅਜ਼ ਦੇਖਣੇ ਅਤੇ ਗੇਮ ਖੇਡਣਾ, ਬੇਹੱਦ ਅਨੰਦ ਮਈ ਬਣਾਉਂਦੀ ਹੈ।


ਅਸਮਾਨ ਦੇ ਰੰਗਾਂ ਤੋਂ ਪ੍ਰੇਰਿਤ ਹੋ ਕੇ, OPPO A52 3D ਕੂਐਡ-ਕਰਵ ਡਿਜ਼ਾਇਨ ਇਸਤੇਮਾਲ ਕਰਦਾ ਹੈ। ਜਿਸਨੂੰ ਕੰਸਟੇਲੇਸ਼ਨ  ਡਿਜ਼ਾਇਨ ਕਹਿੰਦੇ ਹਨ। ਅਜਿਹੇ ਸਮਾਰਟ ਫੋਨ ਨੂੰ ਰੱਖਣ ਦਾ ਆਪਣਾ ਆਨੰਦ ਹੈ, ਜੋ ਕਿ 192 ਗ੍ਰਾਮ ਦਾ ਬੇਹੱਦ ਹਲਕਾ ਫੋਨ ਹੈ, ਜਿਸਦਾ ਬੈਕ ਸਰਫੇਸ ਬਿਨਾਂ ਫਿੰਗਰਪ੍ਰਿੰਟਸ ਦੇ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਇਸਦੀ ਅਧਿਕਤਮ ਬ੍ਰਾਈਟਨੈੱਸ 480 nits ਹੈ, ਜਿਸ ਕਾਰਨ ਤੁਸੀਂ ਇਸਦੀ ਸਕ੍ਰੀਨ ਨੂੰ ਸੂਰਜ ਦੀ ਤੇਜ਼ ਰੋਸ਼ਨੀ ਵਿੱਚ ਵੀ ਆਸਾਨੀ ਨਾਲ ਪੜ੍ਹ ਸਕਦੇ ਹੋ। ਇਸ ਸਮਾਰਟ ਫੋਨ ਦੇ ਡਿਜ਼ਾਇਨ ਦੇ ਕਾਰਨ, ਤੁਸੀਂ ਇਸਦੇ ਸਾਈਡ ਫਿੰਗਰਪ੍ਰਿੰਟ ਅਨਲਾਕ ਮਕੈਨੀਜ਼ਮ ਦੀ ਵੀ ਵਰਤੋਂ ਕਰ ਸਕਦੇ ਹੋ, ਜੋ ਤੁਹਾਨੂੰ ਇੱਕ ਹੱਥ ਦੇ ਨਾਲ ਫੋਨ ਵਰਤਣ ਦਾ ਬਿਹਤਰ ਅਨੁਭਵ ਪ੍ਰਦਾਨ ਕਰੇਗਾ।

ਇਹ ਵੀ ਧਿਆਨ ਦੇਣਯੋਗ ਗੱਲ ਹੈ ਕਿ ਇਸ ਫੋਨ ਵਿੱਚ TÜV ਰਾਈਨਲੈਂਡ ਵਲੋਂ ਪ੍ਰਮਾਣਿਤ ਆਈ-ਕੇਅਰ ਮੋਡ ਹੈ, ਜੋ ਅੱਖਾਂ ਨੂੰ ਬਲੂ ਲਾਈਟ ਤੋਂ ਬਚਾਉਂਦਾ ਹੈ ਅਤੇ ਅੱਖਾਂ ਤੇ ਪੈਣ ਵਾਲੇ ਤਣਾਅ ਨੂੰ ਵੀ ਘੱਟ ਕਰਦਾ ਹੈ। OPPO ਵਲੋਂ ਆਫਰ ਕੀਤੇ  ਡਿਸਪਲੇਅ, ਹੋਰ ਬ੍ਰੈਂਡਸ ਵਲੋਂ ਤਕਰੀਬਨ ਦੁੱਗਣੀ ਕੀਮਤ ਤੇ ਮਿਲਦੇ ਹਨ, ਜਦ ਕਿ A52 ਵਿੱਚ ਅਜਿਹਾ ਡਿਸਪਲੇਅ ਪਹਿਲਾਂ ਤੋਂ ਹੀ ਲੱਗਿਆ ਮਿਲ ਜਾਵੇਗਾ।

 

ਪਰਫਾਰਮੈਂਸ ਦਾ ਕੋਈ ਮੁਕਾਬਲਾ ਨਹੀਂ

6GB RAM+128GB ਸਟੋਰੇਜ ਕੰਫੀਗਰੇਸ਼ਨ ਦੇ ਨਾਲ,ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ OPPO A52, ਤੁਹਾਡੇ ਵਲੋਂ ਦਿੱਤੇ ਗਏ ਹਰੇਕ ਟਾਸਕ ਨੂੰ ਆਸਾਨੀ ਨਾਲ ਕਰ ਸਕਦਾ ਹੈ। OPPO ਦਾ ਪ੍ਰੋਪ੍ਰਾਈਟਰੀ ਹਾਈਪਰ ਬੂਸਟ, ਕੁਐਲਕਮ ਸਨੈਪਡਰੈਗਨ 665 ਦੇ ਪਾਵਰਫੁੱਲ ਪ੍ਰੋਸੈਸਰ ਦੇ ਨਾਲ, ਘੱਟ ਪਾਵਰ ਖਰਚ ਕਰਦਿਆਂ ਬਿਹਤਰੀਨ ਪਰਫਾਰਮੈਂਸ ਦਿੰਦੇ ਹੋਏ, ਸਮਾਰਟ ਫੋਨ ਦਾ ਆਸਾਨੀ ਦੇ ਨਾਲ ਚਲਨਾ, ਸੁਨਿਸ਼ਚਿਤ ਕਰਦਾ ਹੈ।ਪੂਰਾ ਦਿਨ ਚਲਦਾ ਹੈ

ਜੇਕਰ ਅਸੀਂ ਡਿਵਾਈਸ ਨੂੰ ਵਰਤਣ ਦੀ ਗੱਲ ਕਰੀਏ, ਤਾਂ ਸਾਡੇ ਕਹਿਣ ਦਾ ਮਤਲਬ ਉਸਨੂੰ ਸਾਰਾ ਦਿਨ ਵਰਤਣਾ ਹੁੰਦਾ ਹੈ। ਆਖਿਰਕਾਰ, 5000mAh ਦੀ ਬੈਟਰੀ  ਇਸੇ ਲਈ ਦਿੱਤੀ ਗਈ ਹੈ। ਸਿਰਫ ਇਹੀ ਨਹੀਂ, OPPO A52, 18W ਦੀ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ, ਜੋ ਕਿ ਤੁਹਾਡੇ ਸਮਾਰਟਫੋਨ ਨੂੰ ਬਹੁਤ ਤੇਜ਼ੀ ਨਾਲ ਚਾਰਜ ਕਰ ਸਕਦਾ ਹੈ। ਅਤੇ ਕੀ ਅਸੀਂ ਇਸਦੀ ਰਿਵਰਸ ਚਾਰਜਿੰਗ ਦੇ ਬਾਰੇ ਦੱਸਿਆ ਹੈ, ਜਿਸ ਰਾਹੀਂ  OPPO A52 ਨੂੰ ਦੂਜੇ  ਡਿਵਾਈਸ ਤੋਂ ਵੀ ਚਾਰਜ ਕੀਤਾ ਜਾ ਸਕਦਾ ਹੈ?

https://twitter.com/oppomobileindia/status/1271380046633029632/photo/1

 

ਆਕਰਸ਼ਕ ਫੋਟੋਆਂ ਖਿੱਚਦਾ ਹੈ

ਬਿਲਕੁਲ ਨਵਾਂ OPPO A52, 12MP ਅਲਟਰਾ HD ਮੇਨ ਕੈਮਰੇ ਦੇ ਨਾਲ, ਕੂਐਡ ਕੈਮਰਾ ਸੈਟਅੱਪ ਬਣਾਉਂਦਾ ਹੈ। ਇਸਦੇ ਪ੍ਰਾਈਮਰੀ ਕੈਮਰੇ ਵਿੱਚ 8MP ਅਲਟਰਾ-ਵਾਈਡ-ਐਂਗਲ ਲੈਂਸ, 2MP ਪੋਰਟਪੇਟ ਲੈਂਸ ਅਤੇ 2MP ਮੋਨੋ ਲੈਂਸ ਸ਼ਾਮਿਲ ਹਨ।

ਸਿਰਫ 12MP ਦੇ ਕੈਮਰੇ ਦੀ ਗੱਲ ਨਹੀਂ, ਜੋ ਕ੍ਰਿਸਪ ਅਤੇ ਕਲੀਅਰ ਫੋਟੋਆਂ ਖਿੱਚਦਾ ਹੈ, ਸਗੋਂ ਇਸਦਾ 119.1 ਡਿਗਰੀ ਦਾ ਵਾਈਡ-ਐਂਗਲ ਲੈਂਸ, ਦਾਇਰਾ ਵਧਾਉਂਦਾ ਹੈ ਅਤੇ ਦੋ ਯੂਨੀਕ ਪੋਰਟਰੇਟ-ਸਟਾਈਲ ਲੈਂਸਿਸ, ਬੇਮਿਸਾਲ ਇਮੇਜ ਕਵਾਲਿਟੀ ਪ੍ਰਦਾਨ ਕਰਦੇ ਹਨ।

ਤੁਸੀਂ ਬਿਨਾਂ ਕਲੈਰਿਟੀ ਅਤੇ ਸ਼ੋਰ ਦੀ ਚਿੰਤਾ ਕੀਤੇ, ਰਾਤ ਨੂੰ ਵੀ ਸ਼ੂਟ ਕਰ ਸਕਦੇ ਹੋ, ਇਸਦੇ ਵੱਡੇ ਅਪਰਚਰ ਅਤੇ ਅਲਟਰਾ ਨਾਈਟ ਮੋਡ 2.0 ਦਾ ਧੰਨਵਾਦ ਹੈ, ਜੋ ਡੁਅਲ ਪੋਰਟਰੇਟ ਲੈਂਸਿਸ ਰਾਹੀਂ ਸਟਾਈਲਿਸ਼ ਫੋਟੋਆਂ, ਫਿਲਟਰਸ ਅਤੇ AI ਬਿਊਟੀਫਿਕੇਸ਼ਨ ਦੇ ਨਾਲ ਤੁਹਾਡੇ ਸੈਲਫੀ ਅਨੁਭਵ ਨੂੰ ਸ਼ਾਨਦਾਰ ਬਣਾਉਂਦਾ ਹੈ ਅਤੇ OPPO A52 ਦੇ ਇਨ-ਬਿਲਡ ਜਾਇਰੋਸਕੋਪ ਅਤੇ ਇਲੈਕਟ੍ਰਾਨਿਕ ਇਮੇਜ ਸਟੇਬਿਲਾਈਜ਼ੇਸ਼ਨ ਦੇ ਕਾਰਨ, ਇਹ 4K ਰੈਜ਼ੋਲਿਊਸ਼ਨ ਵਿੱਚ ਬਲਰ-ਫ੍ਰੀ ਰਿਕਾਰਡਿੰਗ ਕਰਦਾ ਹੈ।  OPPO A52 ਵਿੱਚ ਕ੍ਰੀਏਟਿਵ ਵੀਡੀਓ ਫਿਲਟਰਸ ਦੇ ਨਾਲ, OPPO ਦਾ ਸੁਲੂਪ ਵੀਡੀਓ ਐਡੀਟਰ ਵੀ ਸ਼ਾਮਿਲ ਹੈ, ਜਿਸ ਨਾਲ ਤੁਸੀਂ ਆਪਣੀ ਫੁੱਟੇਜ ਨੂੰ ਤੁਰੰਤ ਐਡਿਟ ਕਰਕੇ, ਸੋਸ਼ਲ ਮੀਡੀਆ ਸਟਾਰ ਬਣ ਸਕਦੇ ਹੋ।ਭਾਵੇਂ ਗੱਲ ਕਰੀਏ ਫੋਟੋਆਂ ਜਾਂ ਵੀਡੀਓਜ਼ ਦੀ, OPPO A52 ਨੂੰ ਹਰੇਕ ਸ਼ਾਟ ਵਿੱਚ ਹੈਰਾਨੀਜਨਕ ਨਤੀਜੇ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ।

ਇਸ ਨੂੰ ਪਸੰਦ ਕਰਨ ਦੇ ਕੁਝ ਹੋਰ ਕਾਰਨ

OPPO A52, Android 10 ਤੇ ਬਣੇ ColorOS 7.1 ਦੇ ਨਵੀਨਤਮ ਕੰਫੀਗਰੇਸ਼ਨ ਨੂੰ ਵਰਤਦਾ ਹੈ, ਜੋ ਕਿ ਯੂਜ਼ਰ ਇੰਟਰਫੇਸ ਨੂੰ ਹੋਰ ਆਸਾਨ ਬਣਾਉਂਦਾ ਹੈ, ਬਲੋਟਵੇਅਰ ਨੂੰ ਹਟਾਉਂਦਾ ਹੈ ਅਤੇ ਬਹੁਤ ਹੀ ਸ਼ਾਨਦਾਰ ਅਨੁਭਵ ਪ੍ਰਦਾਨ ਕਰਦਾ ਹੈ। ਇਸ ਡਿਵਾਈਸ ਵਿੱਚ ਡੁਅਲ ਸਟੀਰੀਓ ਸਪੀਕਰਸ ਲਗਾਏ ਗਏ ਹਨ, ਜੋ ਕਿ ਚੌਤਰਫਾ ਸਾਊਂਟ ਇਫੈਕਟ ਦਿੰਦੇ ਹਨ ਅਤੇ ਇਹ Dirac 2.0 ਸਾਊਂਟ ਇਫੈਕਟ ਦੇ ਨਾਲ ਆਉਂਦਾ ਹੈ, ਜੋ ਕਿ ਮਿਊਜ਼ਿਕ, ਵੀਡੀਓਜ਼ ਅਤੇ ਗੇਮਸ ਦੇ ਵਿਚਕਾਰ ਸਾਊਂਟ ਇਫੈਕਟ ਮੋਡਸ ਨੂੰ ਆਟੋਮੈਟਿਕਲੀ ਸਵਿੱਚ ਕਰ ਦਿੰਦਾ ਹੈ।

ਇਹ ਸਮਾਰਟਫੋਨ, ਮਲਟੀਪਲ ਮੋਡਸ ਵਿੱਚ ਆਉਂਦਾ ਹੈ, ਜੋ ਕਿ ਹਰੇਕ ਮੋਡ ਦੀ ਸੈਟਿੰਗ ਅਤੇ ਜਾਣਕਾਰੀ ਨੂੰ ਸੁਰੱਖਿਅਤ ਰੱਖਦੇ ਹੋਏ, ਵਰਕ ਅਤੇ ਪਲੇ ਮੋਡ ਨੂੰ ਸਵਿੱਚ ਕਰਨ ਵਿੱਚ ਮਦਦ ਕਰਦਾ ਹੈ। ਇਸ ਫੋਨ ਦੇ ਕਨੈਕਟੀਵਿਟੀ ਵਿਕਲਪਾਂ ਵਿੱਚ, Wi-Fi, LTE, ਬਲੂਟੁੱਥ, 3.5mm ਹੈਡਫੋਨ ਜੈਕ (ਵਾਹ!), ਅਤੇ ਚਾਰਜਿੰਗ ਲਈ USB ਟਾਈਪ-C ਪੋਰਟ ਸ਼ਾਮਿਲ ਹਨ।

OPPO A52, ਦੋ ਸ਼ਾਨਦਾਰ ਰੰਗਾਂ - ਟਵਾਈਲਾਈਟ ਬਲੈਕ ਅਤੇ ਸਟ੍ਰੀਮ ਵਾਈਟ ਵਿੱਚ, ਸਾਰਿਆਂ ਆਫਲਾਈਨ ਅਤੇ Amazon, Flipkart ਜਿਹੇ ਆਨਲਾਈਨ ਸਟੋਰਸ ਵਿੱਖੇ ਉਪਲਬਧ ਹੈ। ਇਸਦੀ ਕੀਮਤ ₹16,990 ਹੈ। ਗਾਹਕ ਇਸਨੂੰ ਵਖੋਂ-ਵੱਖ ਲੈਂਡਰਸ ਕੋਲੋ ਆਕਰਸ਼ਕ EMI ਤੇ ਵੀ ਖਰੀਦ ਸਕਦੇ ਹਨ, ਜਿਵੇਂ ਕਿ ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ, ਛੇ ਮਹੀਨੇ ਤੱਕ ਦੀ ਨੋ ਕੋਸਟ EMI ਤੇ, Bank of Baroda ਦੇ ਕ੍ਰੈਡਿਟ ਕਾਰਡ EMI ਅਤੇ Federal Bank ਦੇ ਡੈਬਿਟ ਕਾਰਡ EMI ਰਾਹੀਂ 5% ਕੈਸ਼ਬੈਕ ਤੇ।

OPPO, ਜਲਦ ਹੀ A52 ਨੂੰ 4GB+128GB ਅਤੇ 8GB+128GB ਦੀ ਸਟੋਰੇਜ ਨਾਲ ਵੀ ਰਿਲੀਜ਼ ਕਰਨ ਦੀ ਉਮੀਦ ਕਰ ਰਿਹਾ ਹੈ। ਹੁਣੇ ਲਈ, ਸਾਡਾ ਸੁਝਾਅ ਹੈ ਕਿ A52 ਨੂੰ OPPO Enco W11 ਦੇ ਨਾਲ ਖਰੀਦੋ।

ਇਹ ਸ਼ਾਨਦਾਰ ਹੈਡਫੋਨਸ, ਇਨ-ਏਅਰ ਡਿਜ਼ਾਇਨ ਅਤੇ IP55 ਡਸਟ ਅਤੇ ਵਾਟਰਪਰੂਫ ਸਰਟੀਫਿਕੇਸ਼ਨ ਦੇ ਨਾਲ ਆਉਂਦੇ ਹਨ।

ਏਅਰਬਡਸ, ਨਵੇਂ ਬਲੂਟੁੱਥ ਲੋਅ-ਡਿਲੇ ਡਬਲ ਟ੍ਰਾਂਸਮਿਸ਼ਨ ਦੀ ਵਰਤੋਂ ਰਾਹੀਂ, ਸੁਣਨ ਦਾ ਇੱਕ ਬਹੁਤ ਵਧੀਆ ਅਨੁਭਵ ਦਿੰਦੇ ਹਨ। ਇਨ੍ਹਾਂ ਦੀ ਬੈਟਰੀ ਵੀ 20 ਘੰਟਿਆਂ ਤੱਕ ਚਲਦੀ ਹੈ। ਇੱਕ ਵਾਰ ਚਾਰਜ ਕਰਨ ਤੋਂ ਬਾਅਦ, ਤੁਸੀਂ 5 ਘੰਟਿਆਂ ਤੱਕ ਗਾਣੇ ਸੁਣ ਸਕਦੇ ਹੋ ਅਤੇ ਸਿਰਫ 15 ਮਿੰਟ ਹੋਰ ਚਾਰਜ ਕਰਕੇ, ਤੁਸੀਂ ਹੋਰ ਇੱਕ ਘੰਟਾ ਸੁਣ ਸਕਦੇ ਹੋ। (OPPO Enco W11 Flipkart ਤੇ ₹2499 ਵਿੱਚ ਉਪਲਬਧ ਹੈ - ਇੱਥੇ ਖਰੀਦੋ)ਆਪਣੇ ਨਵੇਂ OPPO A52 ਦੇ ਨਾਲ, Enco W11 ਨੂੰ ਜੋੜੇ ਅਤੇ ਅੱਜ ਹੀ ਆਪਣੇ ਮੋਬਾਈਲ ਅਨੁਭਵ ਨੂੰ ਸਿਰਫ ₹20,000 ਤੋਂ ਵੀ ਘੱਟ ਵਿੱਚ ਅੱਪਗ੍ਰੇਡ ਕਰੋ। ਅਗਰ ਇਹ ਹਾਲੇ ਵੀ ਸਸਤਾ ਨਹੀਂ ਲੱਗ ਰਿਹਾ, ਤਾਂ ਫਿਰ ਅਸੀਂ ਹੋਰ ਕੁਝ ਨਹੀਂ ਕਹਿਣਾ!
Published by: Ashish Sharma
First published: July 9, 2020, 5:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading