• Home
 • »
 • News
 • »
 • lifestyle
 • »
 • OPPO A55 WHEN YOU GET A GREAT DESIGN IN JUST 15K A 50MP AI TRIPLE CAMERA AND A 5000MAH BATTERY CAN YOU TURN DOWN THIS AWESOME OFFER

OPPO A55 ਦੀ ਸਮੀਖਿਆ: ਜਦੋਂ ਤੁਹਾਨੂੰ ਸਿਰਫ਼ 15k ਵਿੱਚ ਇੱਕ ਸ਼ਾਨਦਾਰ ਡਿਜ਼ਾਈਨ, 50MP AI ਟ੍ਰਿਪਲ ਕੈਮਰਾ ਅਤੇ 5,000mAh ਦੀ ਬੈਟਰੀ ਮਿਲ ਰਹੀ ਹੋਵੇ, ਤਾਂ ਕੀ ਤੁਸੀਂ ਇਸ ਕਮਾਲ ਦੇ ਆਫਰ ਨੂੰ ਨਕਾਰ ਸਕੋਗੇ?

ਹਾਲ ਹੀ ਵਿੱਚ ਲਾਂਚ ਹੋਇਆ OPPO A55 ਸ਼ਾਨਦਾਰ ਡਿਜ਼ਾਈਨ, 16.55 ਸੈਂਟੀਮੀਟਰ ਦਾ ਵੱਡਾ ਡਿਸਪਲੇ, ਸੱਚਾ 50MP AI ਟ੍ਰਿਪਲ ਕੈਮਰਾ ਅਤੇ 18W ਫਾਸਟ-ਚਾਰਜਿੰਗ ਵਾਲੀ ਵੱਡੀ 5000mAh ਦੀ ਬੈਟਰੀ ਵਰਗੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਪੇਸ਼ ਕਰ ਰਿਹਾ ਹੈ ਜਿਸ ਇੱਕ ਵੱਖਰੀ ਗੱਲ ਹੈ।

OPPO A55

OPPO A55

 • Share this:
  ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਿਰਫ਼ ਕੁਝ ਹੀ ਸਾਲਾਂ ਵਿੱਚ ਬਜਟ ਸਮਾਰਟਫੋਨ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਹਾਲੇ ਤੱਕ, ਤੁਸੀਂ ਇੱਕ ਵਧੀਆ ਡਿਸਪਲੇ ਅਤੇ ਕੰਮ ਚਲਾਊ ਕੈਮਰਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹੋਵੇਗੇ, ਪਰ ਹੁਣ ਤੁਹਾਨੂੰ ਸਮਝੌਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ਤੁਸੀਂ ਸਿਰਫ਼ 15k ਵਿੱਚ ਪ੍ਰਾਪਤ ਕਰ ਸਕਦੇ ਹੋ  ਸ਼ਾਨਦਾਰ ਡਿਜ਼ਾਈਨ ਵਾਲਾ OPPO A55, ਜਿਸ ਵਿੱਚ 16.55cm ਦਾ ਵੱਡਾ ਡਿਸਪਲੇ ਹੈ, ਸ਼ਾਨਦਾਰ 50MP AI ਟ੍ਰਿਪਲ ਕੈਮਰਾ ਹੈ ਅਤੇ 18W ਦੀ ਫਾਸਟ-ਚਾਰਜਿੰਗ ਦੇ ਨਾਲ ਇਸ ਵਿੱਚ 5000mAh ਦੀ ਵੱਡੀ ਬੈਟਰੀ ਵੀ ਹੈ। ਇਨ੍ਹਾਂ ਤੋਂ ਇਲਾਵਾ, ਤੁਹਾਨੂੰ ਇਸ ਵਿੱਚ 4GB RAM ਅਤੇ 64GB ਦੀ ਸਟੋਰੇਜ ਮਿਲਦੀ ਹੈ, ਪਰ ਤੁਸੀਂ ਕੁਝ ਹੋਰ ਪੈਸੇ ਮਿਲਾ ਕੇ 6GB RAM ਅਤੇ 128GB ਸਟੋਰੇਜ ਵਾਲਾ ਮਾਡਲ ਵੀ ਲੈ ਸਕਦੇ ਹੋ।

  ਇਹ ਤਕਰੀਬਨ ਸਾਰਿਆਂ ਵਿਕਰੇਤਾਵਾਂ ਅਤੇ Amazon 'ਤੇ ਉਪਲਬਧ ਹੈ, ਹੁਣੇ ਤੁਸੀਂ ਇਸਦਾ 4GB/64GB ਵੈਰੀਐਂਟ ਖਰੀਦ ਸਕਦੇ ਹੋ ਅਤੇ 11 ਅਕਤੂਬਰ ਤੋਂ ਕੁਝ ਸ਼ਾਨਦਾਰ ਆਫਰਸ ਨਾਲ 6GB/128GB ਵੈਰੀਐਂਟ ਵੀ ਖਰੀਦ ਸਕਦੇ ਹੋ।

  ਅਤੇ ਕੀ ਅਸੀਂ ਤੁਹਾਨੂੰ ਦੱਸਿਆ ਕਿ ਇਸ ਵਿੱਚ ਇੱਕ 16MP ਦਾ ਸੈਲਫੀ ਕੈਮਰਾ, ਇੱਕ microSD ਕਾਰਡ ਸਲਾਟ, MediaTek Helio G35 ਚਿੱਪਸੈੱਟ, ਸਮਾਰਟ ਬੈਟਰੀ ਮੈਨੇਜਮੈਂਟ, IPx4 ਸਪਲੈਸ਼ ਰੇਜਿਸਟੈਂਸ ਅਤੇ ਹੋਰ ਵੀ ਬਹੁਤ ਕੁਝ ਹੈ!


  ਆਓ ਇਸਦੇ ਸਭ ਤੋਂ ਜ਼ਰੂਰੀ ਹਿੱਸੇ ਤੋਂ ਸ਼ੁਰੂਆਤ ਕਰਦੇ ਹਾਂ: ਕੈਮਰੇ


  ਫੋਨ ਦੇ ਇਸ ਛੋਟੇ ਜਿਹੇ ਹਿੱਸੇ 'ਤੇ ਪਿਕਸਲ ਬਿਨਿੰਗ ਨੂੰ ਸਪੋਰਟ ਕਰਨ ਵਾਲਾ 50MP ਦਾ ਪ੍ਰਾਇਮਰੀ ਰੀਅਰ ਕੈਮਰਾ ਹੈ। ਇਸਦੀ ਤਕਨੀਕ ਸ਼ੋਰ ਨੂੰ ਘਟਾਉਣ ਅਤੇ ਤਸਵੀਰ ਦੀ ਗੁਣਵੱਤਾ (ਖਾਸ ਕਰਕੇ ਘੱਟ ਰੋਸ਼ਨੀ ਵਿੱਚ) ਸੁਧਾਰਣ ਵਿੱਚ ਮਦਦ ਕਰਦੀ ਹੈ, ਤੁਸੀਂ ਇਸ ਨਾਲ 12.5MP ਦੀ ਤਸਵੀਰ ਵੀ ਖਿੱਚ ਸਕਦੇ ਹੋ ਜੋ ਇੱਕ ਨਿਯਮਿਤ 12MP ਸੈਂਸਰ ਤੋਂ ਖਿੱਚੀ ਗਈ ਤਸਵੀਰ ਨਾਲੋਂ ਵਧੀਆ ਦਿਖਾਈ ਦਿੰਦੀ ਹੈ। ਜੇ ਤੁਸੀਂ ਚਾਹੋ ਤਾਂ ਪੂਰੇ 50MP ਦੀ ਤਸਵੀਰ ਖਿੱਚਣ ਦਾ ਵਿਕਲਪ ਵੀ ਚੁਣ ਸਕਦੇ ਹੋ। ਅਸੀਂ ਇਸਦੇ ਰੀਅਰ ਕੈਮਰੇ ਨੂੰ ਟੈਸਟ ਕੀਤਾ, ਜਿੱਥੇ ਇਸਦੀ ਗੁਣਵੱਤਾ ਸਾਨੂੰ ਕਾਫੀ ਚੰਗੀ ਲੱਗੀ, ਇੱਥੇ ਤੱਕ ਕਿ ਘੱਟ ਰੋਸ਼ਨੀ/ਰਾਤ ਵਿੱਚ ਵੀ, ਇਸ ਨਾਲ ਖਿੱਚੀਆਂ ਤਸਵੀਰਾਂ ਦੀ ਕਲੈਰਿਟੀ ਸ਼ਲਾਘਾਯੋਗ ਹੈ।

  ਪ੍ਰਾਇਮਰੀ ਰੀਅਰ ਕੈਮਰੇ ਨੂੰ 2MP ਬੋਕੇਹ ਕੈਮਰਾ ਅਤੇ 2MP ਮੈਕਰੋ ਕੈਮਰਾ ਸਪੋਰਟ ਕਰਦਾ ਹੈ। ਬੋਕੇਹ ਬਾਰੇ ਗੱਲ ਕਰੀਏ ਤਾਂ OPPO A55 ਵਿੱਚ AI ਬਹੁਤ ਸਮਾਰਟ ਤਰੀਕੇ ਨਾਲ ਕੰਮ ਕਰਦੀ ਹੈ ਅਤੇ 50MP ਰੀਅਰ ਕੈਮਰੇ ਨੂੰ ਮਨਮੋਹਕ ਬੋਕੇਹ ਅਤੇ ਸਬਜੈਕਟ ਅਤੇ ਬੈਕਗ੍ਰਾਊਂਡ ਦੇ ਵਿਚਕਾਰ ਨਿਰਵਿਘਨ ਤਬਦੀਲੀ ਦੇ ਜਰੀਏ ਸ਼ਾਨਦਾਰ ਪੋਰਟ੍ਰੇਟ ਪ੍ਰਦਾਨ ਕਰਨ ਦੀ ਸਹੂਲਤ ਦਿੰਦੀ ਹੈ। ਮੈਂ ਇਸ ਡਿਵਾਈਸ ਨਾਲ ਕੁਝ ਅਸਲ ਰਚਨਾਤਮਕ ਬੋਕੇਹ ਇਫੈਕਟ ਵਾਲੀਆਂ ਤਸਵੀਰਾਂ ਖਿੱਚ ਸਕਦਾ/ਸਕਦੀ ਹਾਂ।

  ਇਸ ਵਿੱਚ ਇੱਕ ਨਾਈਟ ਮੋਡ ਵੀ ਹੈ, ਜੋ ਕਿ ਅਜਿਹੇ ਬਲਰ-ਫ੍ਰੀ ਲੰਬੇ ਐਕਸਪੋਜਰਾਂ ਦੀ ਸਹੂਲਤ ਦਿੰਦਾ ਹੈ, ਜੋ ਪ੍ਰੀਮੀਅਮ ਫੋਨਾਂ ਨੂੰ ਵੀ ਟੱਕਰ ਦੇ ਸਕਦੇ ਹਨ। ਨਾਈਟ ਮੋਡ ਵਿੱਚ HDR ਇਸਦੀ ਇੱਕ ਹੋਰ ਵਿਸ਼ੇਸ਼ਤਾ ਹੈ, ਜਿੱਥੇ ਇੱਕ ਹੈਰਾਨੀਜਨਕ ਕੁਦਰਤੀ ਨਾਈਟ ਪੋਰਟ੍ਰੇਟ ਲਈ, ਇਹ ਫੋਨ ਆਪਣੀ ਸਿਆਣਪ ਨਾਲ ਤੁਹਾਡੇ ਚਿਹਰੇ ਅਤੇ ਬੈਕਗ੍ਰਾਊਂਡ ਨੂੰ ਵੱਖ-ਵੱਖ ਪ੍ਰਦਰਸ਼ਿਤ ਕਰਦਾ ਹੈ। ਜਿਵੇਂ ਕਿ ਇਸ ਡਿਵਾਈਸ ਦੇ ਨਾਲ ਮੇਰੇ ਰਾਤ ਵੇਲੇ ਦੇ ਕੈਮਰੇ ਦੇ ਤਜਰਬੇ ਬਾਰੇ ਪਹਿਲਾਂ ਦੱਸਿਆ ਗਿਆ ਹੈ, ਜਿਸ ਕਰਕੇ ਇਸਦੀ ਪ੍ਰਮਾਣਿਕਤਾ ‘ਤੇ ਯਕੀਨਨ ਭਰੋਸਾ ਕੀਤਾ ਜਾ ਸਕਦਾ ਹੈ।

  16MP ਦਾ ਫਰੰਟ ਕੈਮਰਾ ਆਪਣੇ ਆਪ ਵਿੱਚ ਥੋੜ੍ਹਾ ਹੈਰਾਨ ਕਰਨ ਵਾਲਾ ਹੈ, ਭਾਵੇਂ ਦਿਨ ਹੋਵੇ ਜਾਂ ਰਾਤ, ਇਹ ਬਿਲਕੁਲ ਸਾਫ ਸੈਲਫੀਜ਼ ਖਿੱਚਦਾ ਹੈ। ਇੱਥੇ ਕੁਝ ਹੋਰ AI ਨੂੰ ਵੀ ਅਨੁਭਵ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਫਿਲਟਰਸ ਅਤੇ ਮੋਡਸ, ਵਧੀਆ ਰੰਗ ਅਤੇ ਤਸਵੀਰਾਂ ਦੇ ਵਿਲੱਖਣ ਸਟਾਈਲ ਪ੍ਰਦਾਨ ਕਰਦੇ ਹਨ, ਜੋ ਸੋਸ਼ਲ ਮੀਡੀਆ 'ਤੇ ਬਹੁਤ ਹੀ ਵਧੀਆ ਦਿਖਣਗੇ! ਮੈਂ ਆਪਣੀਆਂ ਕੁਝ ਸੈਲਫੀਜ਼ ਵਿੱਚ ਇਸ ਮੋਡ ਦੀ ਵਰਤੋਂ ਕੀਤੀ ਅਤੇ ਇਸ ਫੀਚਰ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ।


  ਸਲਿਮ ਫਾਰਮ ਫੈਕਟਰ ਅਤੇ ਬੇਮਿਸਾਲ ਡਿਜ਼ਾਈਨ
  Oppo A55 ਬਾਰੇ ਹੈਰਾਨੀਜਨਕ ਗੱਲ ਇਹ ਹੈ ਕਿ ਇਹ ਸਾਰੀ ਤਾਕਤ ਇੱਕ ਚੈਸੀ ਵਿੱਚ ਪੈਕ ਕੀਤੀ ਗਈ ਹੈ, ਜੋ ਸਿਰਫ਼ 8.4mm ਸਲਿਮ ਹੈ ਅਤੇ ਇਸਦਾ ਭਾਰ ਸਿਰਫ਼ 193 ਗ੍ਰਾਮ ਹੈ ਅਤੇ ਇਸ ਵਿੱਚ ਤੁਹਾਨੂੰ 5,000mAh ਦੀ ਬੈਟਰੀ ਵੀ ਮਿਲ ਰਹੀ ਹੈ।

  ਇਸ ਫੋਨ ਦੇ ਫਰੰਟ ਅਤੇ ਰੀਅਰ ਪੈਨਲ, ਇਸਨੂੰ ਬਹੁਤ ਹੀ ਸਮੂਦ ਅਤੇ ਪ੍ਰੀਮੀਅਮ ਬਣਾਉਂਦੇ ਹਨ ਅਤੇ ਫ੍ਰੇਮ ਵਿੱਚ ਸਿਲਵਰ ਮੈਟਲਿਕ ਪਿਗਮੈਂਟਸ ਦੀ ਵਰਤੋਂ, ਡਿਵਾਈਸ ਨੂੰ ਇੱਕ ਖੂਬਸੂਰਤ ਮੈਟਾਲਿਕ ਚਮਕ ਦਿੰਦੀ ਹੈ। ਇਸਦੀ ਚਮਕ ਦੀ ਗੱਲ ਕਰੀਏ, ਖਾਸ ਕਰਕੇ ਇਸਦੇ ਰੇਨਬੋ ਬਲਿਊ ਫਿਨਿਸ਼ (ਫੋਨ ਸਟੈਰੀ ਬਲੈਕ ਰੰਗ ਵਿੱਚ ਵੀ ਉਪਲਬਧ ਹੈ) ‘ਤੇ ਵਿਸ਼ਵਾਸ ਕਰਨ ਲਈ, ਉਸਨੂੰ ਵੇਖਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੇ ਮੈਨੂੰ ਡਿਵਾਈਸ ਬਾਰੇ ਪੁੱਛਿਆ ਅਤੇ ਉਹ ਕੀਮਤ ਦੇ ਮੁਕਾਬਲੇ ਇਸ ਡਿਜ਼ਾਈਨ ਦੀ ਪ੍ਰੀਮੀਅਮ ਕੁਆਲਿਟੀ ਤੋਂ ਬਹੁਤ ਹੈਰਾਨ ਹੋਏ।

  OPPO ਨੇ ਜੋ ਜਾਦੂ ਇਸਦੇ ਪਿਛਲੇ ਹਿੱਸੇ ‘ਤੇ ਕੀਤਾ ਹੈ, ਉਸਨੂੰ ਵੇਖਣਾ ਸੱਚਮੁੱਚ ਇੱਕ ਵਿਸ਼ੇਸ਼ ਅਤੇ ਸ਼ਾਨਦਾਰ ਤਜਰਬਾ ਹੈ। ਫੋਨ ਦੇ ਪਿਛਲੇ ਪਾਸੇ ‘ਤੇ ਆਕਰਸ਼ਕ ਚਮਕ ਹੈ, ਜੋ ਰੋਸ਼ਨੀ ਨੂੰ ਖੂਬਸੂਰਤੀ ਨਾਲ ਆਕਰਸ਼ਿਤ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਰੀਅਰ ਕੈਮਰਾ ਯੂਨਿਟ ਦੇ ਆਲੇ-ਦੁਆਲੇ 3D ਗਲਾਸ ਅਤੇ CD-ਪੈਟਰਨ ਰਿੰਗਸ ਕਰਕੇ, ਇਸਦੀ ਜਿੰਨੀ ਤਾਰੀਫ ਕੀਤੀ ਜਾਵੇ, ਘੱਟ ਹੀ ਲੱਗੇਗੀ।

  16.55 cm ਦਾ LCD ਪੈਨਲ ਅਤੇ ਪੰਚ ਹੋਲ ਕੈਮਰਾ, ਫੋਨ ਦੇ ਡਿਜ਼ਾਈਨ ਦਾ ਪੱਧਰ ਹੋਰ ਵੀ ਉੱਚਾ ਚੁੱਕਦੇ ਹਨ।


  ਸਾਰਾ ਦਿਨ ਚੱਲਣ ਵਾਲੀ ਬੈਟਰੀ ਲਾਈਫ (ਅਤੇ ਕੁਝ ਹੋਰ ਵੀ) ਅਤੇ ਤੁਹਾਨੂੰ ਕਦੇ ਵੀ ਨਿਰਾਸ਼ ਨਾ ਕਰਨ ਵਾਲੀ ਸ਼ਾਨਦਾਰ ਪਰਫਾਰਮੈਂਸ


  ਇਸ ਸਲਿਮ ਚੈਸੀ ਵਿੱਚ 5,000mAh ਦੀ ਬੈਟਰੀ ਕਰਕੇ, ਇਸਦੀ ਸੰਭਾਵਨਾ ਨਹੀਂ ਹੈ ਕਿ ਤੁਹਾਨੂੰ ਅਚਾਨਕ ਤੋਂ ਕਿਸੇ ਵੇਲੇ ਚਾਰਜਿੰਗ ਦੀ ਸਮੱਸਿਆ ਝੱਲਣੀ ਪਵੇ। ਪਰ ਜੇ ਕਿਸੇ ਕਾਰਨ ਤੁਸੀਂ ਅਜਿਹੀ ਸਥਿਤੀ ‘ਤੇ ਪਹੁੰਚ ਵੀ ਜਾਂਦੇ ਹੋ, ਤਾਂ ਸੁਪਰ ਪਾਵਰ ਸੇਵਿੰਗ ਮੋਡ ਅਤੇ ਸੁਪਰ ਨਾਈਟ ਟਾਈਮ ਸਟੈਂਡਬਾਏ ਵਰਗੀਆਂ ਇਸਦੀਆਂ ਵਿਸ਼ੇਸ਼ਤਾਵਾਂ ਕਰਕੇ, ਤੁਸੀਂ ਆਪਣੇ ਮਹੱਤਵਪੂਰਨ ਅਲਾਰਮ ਮਿਸ ਹੋਣ ਦੇ ਡਰ ਤੋਂ ਬਗੈਰ, ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਜਾਂ ਚੈਨ ਦੀ ਨੀਂਦ ਸੌਂ ਸਕਦੇ ਹੋ। ਮੀਡੀਅਮ ਤੋਂ ਹੈਵੀ ਵਰਤੋਂ ਦੇ ਨਾਲ, ਡਿਵਾਈਸ ਅਰਾਮ ਨਾਲ 2 ਦਿਨਾਂ ਤੱਕ ਚੱਲ ਗਿਆ ਸੀ ਅਤੇ ਬਿਨਾਂ ਕੋਈ ਬੈਟਰੀ ਦੀ ਚਿੰਤਾ ਦੇ, ਇਸਨੇ ਮੇਰੇ ਬਹੁਤ ਸਾਰੇ ਕੰਮਾਂ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕੀਤੀ।

  ਜਦੋਂ ਤੁਹਾਨੂੰ ਟਾਪ-ਅੱਪ ਕਰਨ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਅਕਸਰ ਨਹੀਂ ਹੁੰਦਾ, ਡਿਵਾਈਸ 18W ਦੀ ਫਾਸਟ-ਚਾਰਜਿੰਗ ਨੂੰ ਸਪੋਰਟ ਕਰਦਾ ਹੈ, ਜੋ ਤੁਹਾਨੂੰ ਸਿਰਫ਼ 30 ਮਿੰਟਾਂ ਵਿੱਚ ਤੁਹਾਡੀ ਕੁੱਲ ਬੈਟਰੀ ਲਾਈਫ ਦਾ ਤੀਜਾ ਹਿੱਸਾ ਪ੍ਰਦਾਨ ਕਰ ਦੇਵੇਗਾ. ਇੱਕ ਅਨੁਕੂਲਿਤ ਨਾਈਟ ਚਾਰਜਿੰਗ ਮੋਡ ਅਤੇ ਟੈਂਪਰੇਚਰ ਸੈਂਸਰਸ ਦੀ ਰੇਂਜ ਇਹ ਸੁਨਿਸ਼ਚਿਤ ਕਰਦੀ ਹੈ, ਕਿ ਤੁਹਾਡੀ ਚਾਰਜਿੰਗ ਦੀਆਂ ਆਦਤਾਂ ਕਰਕੇ ਬੈਟਰੀ ਲਾਈਫ ਪ੍ਰਭਾਵਿਤ ਨਾ ਹੋਵੇ।


  ਕੁੱਲ ਮਿਲਾ ਕੇ, ਇੱਕ ਸ਼ਾਨਦਾਰ ਤਕਨੀਕੀ ਤਜਰਬਾ


  ਬੈਟਰੀ-ਲਾਈਫ ਅਨੁਕੂਲਤਾ, ਦਮਦਾਰ ਪ੍ਰੋਸੈਸਰ ਤੋਂ ਲੈ ਕੇ ਆਲ-ਡੇ ਆਈ ਕੇਅਰ, ਨਿਮਨਤਮ ਸਿਸਟਮ ਲੈਗ ਅਤੇ ਬਿਹਤਰ ਫ੍ਰੇਮ ਰੇਟਸ ਤੱਕ ਦੀਆਂ ਵਿਸ਼ੇਸ਼ਤਾਵਾਂ ਦੀ ਇੱਕ ਸ਼ਾਨਦਾਰ ਰੇਂਜ ਕਰਕੇ, ਫੋਨ ਦਿਨ ਭਰ ਸਮੂਦ ਅਤੇ ਐਕਟਿਵ ਮਹਿਸੂਸ ਹੋਵੇਗਾ, ਇਸ ਲਈ ColorOS 11.1.ਦਾ ਵੀ ਧੰਨਵਾਦ ਹੈ। Google Translate ਲਈ FlexiDrop ਅਤੇ ਤਿੰਨ ਉਂਗਲਾਂ ਦੇ ਇਸ਼ਾਰਿਆਂ ਵਰਗੀਆਂ ਵਿਸ਼ੇਸ਼ਤਾਵਾਂ, ਯੂਜ਼ਰ ਨੂੰ ਬਿਹਤਰੀਨ ਤਜਰਬਾ ਪ੍ਰਦਾਨ ਕਰਨ ਵਿੱਚ ਮਦਦ ਕਰਦੀਆਂ ਹਨ, ਇਸ ਵਿੱਚ ਗੇਮ ਫੋਕਸ ਮੋਡਸ ਅਤੇ ਗੇਮਰਸ ਲਈ ਸਟੀਮਲਾਈਨਡ ਨੋਟੀਫਿਕੇਸ਼ਨਸ ਜਿਹੇ ਫੀਚਰ ਵੀ ਹਨ। OS ਮੇਰੇ ਲਈ ਬਹੁਤ ਹੀ ਸੌਖਾ ਅਤੇ ਅਨੰਦਮਈ ਤਜਰਬਾ ਹੈ। ਵਾਧੂ ਗੋਪਨੀਯਤਾ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ, ਤੁਹਾਡੇ ਸੰਵੇਦਨਸ਼ੀਲ ਦਸਤਾਵੇਜ਼ਾਂ ਅਤੇ ਤਸਵੀਰਾਂ ਨੂੰ ਸੁਰੱਖਿਅਤ ਰੱਖਦੀਆਂ ਹਨ, ਜਿਸ ਕਰਕੇ ਚਿੰਤਾ-ਮੁਕਤ ਰਹਿਣ ਵਿੱਚ ਮਦਦ ਮਿਲਦੀ ਹੈ।


  ਅੰਤਿਮ ਫੈਸਲਾ: ਬਹੁਤ ਹੀ ਕਿਫਾਇਤੀ ਕੀਮਤ ‘ਤੇ ਇੱਕ ਕਮਾਲ ਦਾ ਫੋਨ
  ਬਾਜ਼ਾਰ ਵਿੱਚ ਕੋਈ ਵੀ ਹੋਰ ਫੋਨ ਅਜਿਹੀ ਕਿਫਾਇਤੀ ਕੀਮਤ ‘ਤੇ, ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਅਜਿਹੇ ਪ੍ਰਭਾਵਸ਼ਾਲੀ ਸੁਮੇਲ ਦੀ ਪੇਸ਼ਕਸ਼ ਨਹੀਂ ਕਰਦਾ। ਸਿਰਫ਼ 50MP AI ਟ੍ਰਿਪਲ ਕੈਮਰਾ ਅਤੇ 16MP ਸੈਲਫੀ ਕੈਮਰਾ ਹੋਣਾ ਹੀ ਕਾਫੀ ਹੁੰਦਾ, ਪਰ ਬੇਮਿਸਾਲ ਡਿਜ਼ਾਈਨ, ਕਮਾਲ ਦੇ AI ਫੀਚਰਸ, ਵੱਡੀ ਬੈਟਰੀ, ਖੂਬਸੂਰਤ ਡਿਸਪਲੇ ਅਤੇ ਹਰ ਉਹ ਚੀਜ਼ ਕਰਕੇ, ਜਿਸ ਬਾਰੇ ਅਸੀਂ ਚਰਚਾ ਕੀਤੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਕਿ OPPO A55, ਬਹੁਤ ਹੀ ਕਿਫਾਇਤੀ ਕੀਮਤ ‘ਤੇ ਇੱਕ ਕਮਾਲ ਦਾ ਫੋਨ ਹੈ।  Oppo A55 ਦੋ ਵੈਰੀਐਂਟ ਵਿੱਚ ਉਪਲਬਧ ਹੈ: 4+64GB ਵੈਰੀਐਂਟ ਇਸ ਵੇਲੇ ₹15,490 ਵਿੱਚ ਉਪਲਬਧ ਹੈ ਅਤੇ 6+128GB ਵਾਲਾ ਮਾਡਲ, 11 ਅਕਤੂਬਰ ਤੋਂ Amazon ਅਤੇ ਸਾਰੇ ਪ੍ਰਮੁੱਖ ਰਿਟੇਲ ਆਊਟਲੈਟਸ ‘ਤੇ ₹17,490 ਵਿੱਚ ਉਪਲਬਧ ਹੋਵੇਗਾ।
  Published by:Ashish Sharma
  First published: