Home /News /lifestyle /

Oppo ਨੇ ਲਾਂਚ ਕੀਤੇ ਸਸਤੇ Enco Air 2i Airbuds ਤੇ ਨਵਾਂ Oppo Band2, ਜਾਣੋ ਕੀ ਹੈ ਇਨ੍ਹਾਂ 'ਚ ਖਾਸ

Oppo ਨੇ ਲਾਂਚ ਕੀਤੇ ਸਸਤੇ Enco Air 2i Airbuds ਤੇ ਨਵਾਂ Oppo Band2, ਜਾਣੋ ਕੀ ਹੈ ਇਨ੍ਹਾਂ 'ਚ ਖਾਸ

Oppo ਨੇ ਲਾਂਚ ਕੀਤੇ ਸਸਤੇ Enco Air 2i Airbuds ਤੇ ਨਵਾਂ Oppo Band2

Oppo ਨੇ ਲਾਂਚ ਕੀਤੇ ਸਸਤੇ Enco Air 2i Airbuds ਤੇ ਨਵਾਂ Oppo Band2

Oppo ਨੇ ਆਪਣੇ Oppo Enco Air 2i ਟਰੂ ਵਾਇਰਲੈੱਸ ਸਟੀਰੀਓ ਈਅਰਫੋਨ ਅਤੇ Oppo Watch ਸੀਰੀਜ਼ ਦੇ Oppo Band2 ਨੂੰ ਚੀਨ ਵਿੱਚ ਲਾਂਚ ਕੀਤਾ ਹੈ। ਦੋਵੇਂ Gadgets ਵਰਤਮਾਨ ਵਿੱਚ ਚੀਨ ਵਿੱਚ ਪ੍ਰੀ-ਆਰਡਰ ਲਈ ਉਪਲਬਧ ਹਨ।

  • Share this:
ਚੀਨੀ ਬ੍ਰਾਂਡ Oppo ਨੇ ਆਪਣੇ Enco Air 2i Airbuds ਤੇ Oppo ਵਾਚ ਸੀਰੀਜ਼ ਦੇ Oppo ਬੈਂਡ 2 ਨੂੰ ਚੀਨ ਵਿੱਚ ਲਾਂਚ ਕੀਤਾ ਹੈ। ਬਿਲਕੁਲ ਨਵੇਂ TWS ਈਅਰਬਡਸ 28 ਘੰਟੇ ਦੀ ਬੈਟਰੀ ਲਾਈਫ ਵਾਲੇ ਕੇਸ ਦੇ ਨਾਲ ਆਉਂਦੇ ਹਨ। Oppo ਦਾ ਦਾਅਵਾ ਹੈ ਕਿ ਇਹ ਈਅਰਬਡਸ ਲਗਭਗ 10 ਮੀਟਰ ਦੀ ਰੇਂਜ ਦੇ ਨਾਲ ਬਲੂਟੁੱਥ v5.2 ਕਨੈਕਟੀਵਿਟੀ ਦਿੰਦੇ ਹਨ, ਜਦੋਂ ਕਿ, ਨਵਾਂ Oppo ਬੈਂਡ 2 500 nits ਦੀ ਪੀਕ ਬ੍ਰਾਈਟਨੈੱਸ ਦੇ ਨਾਲ 1.57-ਇੰਚ AMOLED ਡਿਸਪਲੇਅ ਸਪੋਰਟ ਕਰਦਾ ਹੈ। ਦੋਵੇਂ ਗੈਜੇਟਸ ਵਰਤਮਾਨ ਵਿੱਚ ਚੀਨ ਵਿੱਚ ਪ੍ਰੀ-ਆਰਡਰ ਲਈ ਉਪਲਬਧ ਹਨ।

Oppo ਦੇ ਨਵੀਨਤਮ ਆਡੀਓ ਡਿਵਾਈਸ ਦੀ ਕੀਮਤ 149 ਯੂਆਨ (1,800 ਰੁਪਏ) ਰੱਖੀ ਗਈ ਹੈ ਅਤੇ ਇਹ ਓਬਸੀਡੀਅਨ ਬਲੈਕ ਅਤੇ ਕ੍ਰਿਸਟਲ ਵ੍ਹਾਈਟ ਕਲਰ ਵਿਕਲਪਾਂ ਵਿੱਚ ਉਪਲਬਧ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਚੀਨੀ ਬ੍ਰਾਂਡ 16 ਅਗਸਤ, 2022 ਤੋਂ ਨਵੇਂ TWS ਈਅਰਬਡਸ ਦੀ ਸ਼ਿਪਿੰਗ ਸ਼ੁਰੂ ਕਰ ਦੇਵੇਗਾ। ਇਸ ਦੇ ਨਾਲ ਹੀ, Oppo ਦੇ ਨਵੀਨਤਮ ਬੈਂਡ ਦਾ ਬੇਸ ਵੇਰੀਐਂਟ 249 ਯੂਆਨ (2,900 ਰੁਪਏ) ਅਤੇ NFC ਵੇਰੀਐਂਟ 299 ਯੂਆਨ (3,500 ਰੁਪਏ) ਦੀ ਕੀਮਤ 'ਤੇ ਆਵੇਗਾ। ਇਹ ਡਾਰਕ ਨਾਈਟ ਅਤੇ ਕਲੀਅਰ ਕਲਾਊਡ ਬਲੂ ਰੰਗਾਂ ਵਿੱਚ ਉਪਲਬਧ ਹੈ। Oppo ਦੇ 19 ਅਗਸਤ, 2022 ਤੋਂ ਆਪਣੀ ਸਮਾਰਟਵਾਚ ਦੀ ਸ਼ਿਪਿੰਗ ਸ਼ੁਰੂ ਕਰਨ ਦੀ ਉਮੀਦ ਹੈ।

Oppo Enco Air 2i ਦੇ ਸਪੈਸੀਫਿਕੇਸ਼ਨਸ
Oppo Enco Air 2i ਬਲੂਟੁੱਥ v5.2 ਕਨੈਕਟੀਵਿਟੀ, AAC ਸਪੋਰਟ ਅਤੇ SBC ਬਲੂਟੁੱਥ ਕੋਡੇਕ ਦੇ ਨਾਲ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਕਾਲਾਂ ਲਈ AI ਨੌਇਸ ਕੈਂਸਲੇਸ਼ਨ ਤਕਨਾਲੋਜੀ ਸਪੋਰਟ ਹੈ। ਚੀਨੀ ਕੰਪਨੀ ਦੇ ਅਨੁਸਾਰ, Oppo Enco Air 2i ਨੂੰ 10mm ਡਰਾਈਵਰਾਂ ਦੇ ਨਾਲ 20Hz ਤੋਂ 20,000Hz ਦੀ ਫ੍ਰੀਕੁਐਂਸੀ ਰੇਂਜ ਮਿਲਦੀ ਹੈ।

28 ਘੰਟੇ ਦੀ ਬੈਟਰੀ ਲਾਈਫ
Oppo ਦੇ ਇਹ ਈਅਰਬਡਸ ਮਜ਼ਬੂਤ ​​ਬੈਟਰੀ ਲਾਈਫ ਦੇ ਨਾਲ ਆਉਂਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਬਡਸ ਸਿੰਗਲ ਚਾਰਜ ਅਤੇ 50% ਵਾਲੀਅਮ 'ਤੇ 7 ਘੰਟੇ ਤੱਕ ਚੱਲਦੇ ਹਨ। ਬਡਸ ਵਿੱਚ ਬੈਟਰੀ 40-40mAh ਹੈ। ਇਨ੍ਹਾਂ ਬਡਜ਼ ਦੇ ਚਾਰਜਿੰਗ ਕੇਸ 'ਚ 460mAh ਦੀ ਬੈਟਰੀ ਹੈ, ਜੋ ਬਡਸ ਦੀ ਬੈਟਰੀ ਲਾਈਫ 28 ਘੰਟੇ ਤੱਕ ਬਣਾਉਂਦੀ ਹੈ।

Oppo ਬੈਂਡ 2 ਦੇ ਸਪੈਸੀਫਿਕੇਸ਼ਨਸ
Oppo Band 2 256×402 ਪਿਕਸਲ ਰੈਜ਼ੋਲਿਊਸ਼ਨ ਅਤੇ 500 nits ਦੀ ਪੀਕ ਬ੍ਰਾਈਟਨੈਸ ਦੇ ਨਾਲ ਇੱਕ 1.57-ਇੰਚ AMOLED ਡਿਸਪਲੇਅ ਨਾਲ ਆਉਂਦੀ ਹੈ। ਬੈਂਡ ਇੱਕ ਆਇਤਾਕਾਰ ਡਾਇਲ ਦੇ ਨਾਲ ਆਉਂਦਾ ਹੈ। ਇਸ ਨੂੰ 200 ਬੈਂਡ ਫੇਸ ਮਿਲਦੇ ਹਨ। ਬੈਂਡ ਵਿੱਚ ਰੇਸਿੰਗ, ਸਵੀਮਿੰਗ, ਈ-ਸਪੋਰਟਸ ਮੋਡ ਸਮੇਤ 100 ਤੋਂ ਵੱਧ ਸਪੋਰਟ ਮੋਡ ਉਪਲਬਧ ਹਨ। Oppo ਬੈਂਡ 2 ਦਿਲ ਦੀ ਗਤੀ ਦੀ ਨਿਗਰਾਨੀ ਅਤੇ ਸਲੀਪ ਟਰੈਕਿੰਗ ਦੀ ਵੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ Oppo NFC ਸਪੋਰਟ ਦੇ ਨਾਲ ਬੈਂਡ ਦਾ ਇੱਕ ਹੋਰ ਵੇਰੀਐਂਟ ਵੀ ਵੇਚ ਰਿਹਾ ਹੈ। ਦੋਵੇਂ ਵੇਰੀਐਂਟ 5 ATM ਤੱਕ ਵਾਟਰ ਰੋਧਕ ਹਨ। ਇਨ੍ਹਾਂ ਵਿੱਚ 200mAh ਦੀ ਬੈਟਰੀ ਹੈ ਜੋ Oppo ਨੇ 14 ਦਿਨਾਂ ਤੱਕ ਚੱਲਣ ਦਾ ਦਾਅਵਾ ਕੀਤਾ ਹੈ।
Published by:Tanya Chaudhary
First published:

Tags: Lifestyle, Oppo, Tech News, Tech updates, Technology

ਅਗਲੀ ਖਬਰ