Home /News /lifestyle /

Oppo ਆਪਣੇ ਚੁਨਿੰਦਾ Smartphones ਨੂੰ ਦੇਵੇਗਾ 4 ਸਾਲ ਦੀ OS ਅਪਡੇਟ

Oppo ਆਪਣੇ ਚੁਨਿੰਦਾ Smartphones ਨੂੰ ਦੇਵੇਗਾ 4 ਸਾਲ ਦੀ OS ਅਪਡੇਟ

Oppo ਆਪਣੇ ਖਾਸ ਚੁਣੇ ਸਮਾਰਟਫੋਨ ਲਈ 4 ਸਾਲ ਦੀ ਇਹ ਅਪਡੇਟ

Oppo ਆਪਣੇ ਖਾਸ ਚੁਣੇ ਸਮਾਰਟਫੋਨ ਲਈ 4 ਸਾਲ ਦੀ ਇਹ ਅਪਡੇਟ

Oppo ਵੱਲੋਂ ਇੱਕ ਪ੍ਰੈਸ ਰਿਲੀਜ਼ ਵਿੱਚ ਪੁਸ਼ਟੀ ਕੀਤੀ ਹੈ ਕਿ ਉਹ ਆਉਣ ਵਾਲੇ ਸਾਲ 2023 ਵਿੱਚ ਚਾਰ ਸਾਲਾਂ ਦੇ ਐਂਡਰਾਇਡ ਅਪਡੇਟਸ ਅਤੇ ਪੰਜ ਸਾਲਾਂ ਦੇ ਸਕਿਓਰਿਟੀ ਅਪਡੇਟ ਰੋਲ ਆਊਟ ਕਰੇਗੀ। ਹਾਲਾਂਕਿ, ਕੰਪਨੀ ਇਸ ਫੀਚਰ ਨੂੰ ਆਪਣੇ ਚੋਣਵੇਂ ਫਲੈਗਸ਼ਿਪ ਮਾਡਲਾਂ ਲਈ ਪੇਸ਼ ਕਰੇਗੀ। ਕੰਪਨੀ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਪੇਸ਼ ਕੀਤਾ ਜਾ ਰਿਹਾ ColorOS 13 (ColorOS 13) ਪਿਛਲੇ ColorOS ਵਰਜ਼ਨ ਨਾਲੋਂ ਬਹੁਤ ਤੇਜ਼ ਹੋਵੇਗਾ।

ਹੋਰ ਪੜ੍ਹੋ ...
  • Share this:

ਸਮਾਰਟਫੋਨ ਨਿਰਮਾਤਾ ਕੰਪਨੀ Oppo ਵੱਲੋਂ ਇੱਕ ਖਾਸ ਘੋਸ਼ਣਾ ਕੀਤੀ ਗਈ ਹੈ। ਕੰਪਨੀ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਪੁਸ਼ਟੀ ਕੀਤੀ ਹੈ ਕਿ ਉਹ ਆਉਣ ਵਾਲੇ ਸਾਲ 2023 ਵਿੱਚ ਚਾਰ ਸਾਲਾਂ ਦੇ ਐਂਡਰਾਇਡ ਅਪਡੇਟਸ ਅਤੇ ਪੰਜ ਸਾਲਾਂ ਦੇ ਸਕਿਓਰਿਟੀ ਅਪਡੇਟ ਰੋਲ ਆਊਟ ਕਰੇਗੀ। ਹਾਲਾਂਕਿ, ਕੰਪਨੀ ਇਸ ਫੀਚਰ ਨੂੰ ਆਪਣੇ ਚੋਣਵੇਂ ਫਲੈਗਸ਼ਿਪ ਮਾਡਲਾਂ ਲਈ ਪੇਸ਼ ਕਰੇਗੀ। ਕੰਪਨੀ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਪੇਸ਼ ਕੀਤਾ ਜਾ ਰਿਹਾ ColorOS 13 (ColorOS 13) ਪਿਛਲੇ ColorOS ਵਰਜ਼ਨ ਨਾਲੋਂ ਬਹੁਤ ਤੇਜ਼ ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਐਂਡਰਾਇਡ 13 ਨੂੰ ਅਗਸਤ ਵਿੱਚ ਲਾਂਚ ਕੀਤਾ ਗਿਆ ਸੀ ਅਤੇ ਉਸੇ ਸਮੇਂ ਓਪੋ ਨੇ ਕਲਰਓਐਸ 13 ਦੀ ਘੋਸ਼ਣਾ ਕੀਤੀ ਸੀ, ਜੋ ਕਿ ਆਪਣੀ ਨਵੀਂ ਫਲੇਵਰਡ ਸਕਿਨ ਕਲਰਓਐਸ 12 ਦਾ ਅਪਡੇਟਿਡ ਵਰਜ਼ਨ ਸੀ।


ਓਪੋ ਨੇ ਹੁਣ ਤੱਕ 33 ਫੋਨਾਂ ਲਈ ColorOS 13 ਪੇਸ਼ ਕੀਤਾ ਹੈ

Oppo ਦੇ ਅਨੁਸਾਰ, ColorOS 13 ਨੂੰ ਰਿਲੀਜ਼ ਹੋਣ ਤੋਂ ਬਾਅਦ 33 ਫੋਨਾਂ ਲਈ ਰੋਲਆਊਟ ਕੀਤਾ ਗਿਆ ਹੈ। ਇਸ ਨਾਲ ColorOS ਬ੍ਰਾਂਡ ਦੇ ਕਸਟਮ ਸਕਿਨ ਦੇ ਇਤਿਹਾਸ ਵਿੱਚ 'ਸਭ ਤੋਂ ਤੇਜ਼ ਅਤੇ ਸਭ ਤੋਂ ਵੱਡਾ' ਅੱਪਡੇਟ ਬਣ ਗਿਆ। ColorOS 12 ਦੇ ਮੁਕਾਬਲੇ, ColorOS 13 ਸਟੇਬਲ ਹੈ ਅਤੇ ਕੰਪਨੀ ਦੇ 50 ਪ੍ਰਤੀਸ਼ਤ ਤੋਂ ਵੱਧ ਹੈਂਡਸੈੱਟਾਂ ਲਈ ਜਾਰੀ ਕੀਤਾ ਗਿਆ ਹੈ। ਇਹ ਐਕਵਾਮੋਰਫਿਕ ਡਿਜ਼ਾਈਨ ਲਿਆਉਂਦਾ ਹੈ ਜੋ ਬਿਹਤਰ ਵਿਜ਼ੂਅਲ ਪ੍ਰਦਾਨ ਕਰਦਾ ਹੈ। OS ਵਿੱਚ ਪੂਰੇ UI ਵਿੱਚ ਇੱਕ ਕਾਰਡ-ਸ਼ੈਲੀ ਲੇਆਉਟ ਹੈ ਅਤੇ ਕੰਟਰੋਲ ਸੈਂਟਰ, AOD, ਅਤੇ ਹੋਰ ਕਈ ਸੁਧਾਰ ਦੇਖਣ ਨੂੰ ਮਿਲੇ। ਮਲਟੀ-ਸਕ੍ਰੀਨ ਕਨੈਕਟ, ਬਿਟਮੋਜੀ ਅਤੇ ਕੁਆਂਟਮ ਐਨੀਮੇਸ਼ਨ ਇੰਜਣ ਲਈ ਸਪੋਰਟ, Spotify ਲਈ AOD, AES, ਅਤੇ ਹੋਰ ਵੀ ਬਹੁਤ ਕੁਝ ਇਸ ਵਿੱਚ ਸ਼ਾਮਲ ਕੀਤਾ ਗਿਆ ਸੀ। Oppo Find X6 ਸੰਭਾਵਤ ਤੌਰ 'ਤੇ ਇਸ ਅਪਡੇਟ ਪ੍ਰਾਪਤ ਕਰ ਸਕਦਾ ਹੈ ਹਾਲਾਂਕਿ Oppo ਨੇ ਕਿਸੇ ਖਾਸ ਫਲੈਗਸ਼ਿਪ ਡਿਵਾਈਸ ਦੀ ਪੁਸ਼ਟੀ ਨਹੀਂ ਕੀਤੀ ਹੈ


ਤੁਹਾਨੂੰ ਦਸ ਦੇਈਏ ਕਿ ਇਸ ਵੇਲੇ ਸਿਰਫ ਗੂਗਲ ਇਕਲੌਤੀ ਅਜਿਹੀ ਕੰਪਨੀ ਹੈ ਜੋ ਆਪਣੇ ਫੋਨ ਵਿੱਚ ਇੰਨੇ ਜ਼ਿਆਦਾ ਸਮੇਂ ਲਈ ਸਾਫਟਵੇਅਰ ਅਪਡੇਟ ਤੇ ਸਕਿਓਰਿਟੀ ਅਪਡੇਟ ਦਿੰਦੀ ਹੈ। ਬਾਕੀ ਫੋਨ ਜ਼ਿਆਦਾ ਤੋਂ ਜ਼ਿਆਦਾ ਦੋ ਸਾਲ ਲਈ ਹੀ ਸਾਫਟਵੇਅਰ ਜਾਂ ਸਕਿਓਰਿਟੀ ਅਪਡੇਟ ਦਿੰਦੇ ਹਨ। ਖੈਰ ਓਪੋ ਵੱਲੋਂ ਵੀ ਆਪਣੇ ਸਾਰੇ ਫੋਨਸ ਨੂੰ ਇਹ ਅਪਡੇਟ ਨਹੀਂ ਮੁਹੱਈਆ ਕਰਵਾਈ ਜਾ ਰਹੀ। ਦਰਅਸਲ ਇਸ ਪਿੱਛੇ ਕਾਰਨ ਇਹ ਹੈ ਕਿ ਸਾਫਟਵੇਅਰ ਨੂੰ ਚਲਾਉਣ ਲਈ ਦਮਦਾਰ ਹਾਰਡਵੇਅਰ ਦੀ ਲੋੜ ਹੁੰਦੀ ਹੈ। ਗੂਗਲ ਹਾਰਡਵੇਅਰ ਦੇ ਮਾਮਲੇ ਵਿੱਚ ਪਿਕਸਲ ਸੀਰੀਜ਼ ਵਿੱਚ ਸਭ ਤੋਂ ਵਧੀਆ ਸਪੈਕਸ ਦੀ ਵਰਤੋਂ ਕਰਦਾ ਹੈ, ਇਸ ਲਈ ਗੂਗਲ ਦੇ ਫੋਨ ਇੰਨੇ ਸਮੇਂ ਲਈ ਸਾਫਟਵੇਅਰ ਓਐਸ ਅਪਡੇਟਸ ਅਪਣਾ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ Oppo ਇਸ ਲੰਬੀ ਸਾਫਟਵੇਅਰ ਅਪਡੇਟ ਲਈ ਕਿਹੜੇ ਸਮਾਰਟਫੋਨਸ ਨੂੰ ਸ਼ਾਮਲ ਕਰਦਾ ਹੈ।

Published by:Shiv Kumar
First published:

Tags: Android Phone, Smartphone, Tech News, Tech news update