ਸਿਹਤਮੰਦ ਬੰਦੇ ਦਾ ਮੰਤਰਾ ਹੈ 'ਸੰਤਰਾ'


Updated: December 26, 2018, 5:56 PM IST
ਸਿਹਤਮੰਦ ਬੰਦੇ ਦਾ ਮੰਤਰਾ ਹੈ 'ਸੰਤਰਾ'

Updated: December 26, 2018, 5:56 PM IST
ਫਲਾਂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ । ਫਲਾਂ ‘ਚ ਸੰਤਰੇ ਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ। ਸੰਤਰੇ ਦੇ ਸੇਵਨ ਨਾਲ ਸਰੀਰ ‘ਚ ਵਿਟਾਮਿਨ ਸੀ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਸੰਤਰੇ ਦਾ ਫਲ ਸਰੀਰ ‘ਚ ਤਾਜਗੀ ਦਾ ਅਹਿਸਾਸ ਵੀ ਕਰਦਾ ਹੈ। ਸੰਤਰਾ ਇੱਕ ਅਜਿਹਾ ਫਲ ਹੈ ਜੋ ਸਰਦੀ ਅਤੇ ਗਰਮੀ ਦੋਨਾਂ ਮੌਸਮ ਵਿੱਚ ਹੀ ਸਰੀਰ ਦੇ ਫਾਇਦੇਮੰਦ ਸਾਬਤ ਹੁੰਦਾ ਹੈ। ਸੰਤਰਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ। ਤੁਹਾਨੂੰ ਦੱਸ ਦੱਸ ਦੇਈਏ ਕਿ ਇਸ ‘ਚ ਵਿਟਾਮਿਨ-ਸੀ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਵਿੱਚ ਹਮੇਸ਼ਾ ਹੀ ਵਿਟਾਮਿਨ c ਦੀ ਮਾਤਰਾ ਬਣੀ ਰਹੇਗੀ। ਇਸ ਤੋਂ ਇਲਾਵਾ ਸੰਤਰਾ ਚਮੜੀ ਲਈ ਵੀ ਬਹੁਤ ਲਾਭਕਾਰੀ ਹੈ।

ਸੰਤਰੇ ਦੇ ਰਸ ‘ਚ ਭਰਪੂਰ ਮਾਤਰਾ ਵਿੱਚ ਸਾਇਟਰਿਕ ਐਸਿਡ ਪਾਇਆ ਜਾਂਦਾ ਹੈ ਜੋ ਪਿੰਪਲਸ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਆਪਣੇ ਚਿਹਰੇ ‘ਤੇ ਥੋੜ੍ਹਾ ਜਿਹਾ ਸੰਤਰੇ ਦਾ ਰਸ ਲਗਾਕੇ ਰਗੜੋ । ਸੁੱਕ ਜਾਣ ‘ਤੇ ਚਿਹਰੇ ਨੂੰ ਧੋ ਲਓ। ਇਸ ਤੋਂ ਇਲਾਵਾ ਤੁਸੀਂ ਸੰਤਰੇ ਦਾ ਫੇਸ ਪੈਕ ਵੀ ਲਗਾ ਸੱਕਦੇ ਹੋ ।

ਉਥੇ ਹੀ ਸੰਤਰੇ ਦੇ ਛਿਲਕਿਆਂ ਨੂੰ ਦਹੀ ਜਾਂ ਦੁੱਧ ਦੇ ਨਾਲ ਮਿਲਾਕੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ। ਇਸ ਨਾਲ ਸਕਿਨ ਦੀ ਪਰੇਸ਼ਾਨੀ ਦੂਰ ਹੁੰਦੀ ਹੈ।

ਇਸਦੇ ਨਾਲ ਹੀ ਤੁਸੀ ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ । ਸੰਤਰੇ ਦੇ ਪਾਊਡਰ ‘ਚ ਮੁਲਤਾਨੀ ਮਿੱਟੀ ਅਤੇ ਸ਼ਹਿਦ ਮਿਲਾਕੇ ਪੇਸਟ ਤਿਆਰ ਕਰ ਲਓ । ਇਸਨੂੰ ਚਿਹਰੇ ‘ਤੇ ਲਗਾਓ। ਇਸ ਨਾਲ ਡੈੱਡ ਸੈਲਸ ਦੂਰ ਹੋ ਜਾਣਗੇ ।
First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ