HOME » NEWS » Life

Google Pay ਤੋਂ ਮੁਫਤ ‘ਚ ਨਹੀਂ ਭੇਜ ਸਕੋਗੇ ਪੈਸੇ, ਡਿਜੀਟਲ ਪੇਮੈਂਟ ਐਪ ਤੋਂ ਲੱਗੇਗਾ ਚਾਰਜ

News18 Punjabi | News18 Punjab
Updated: November 24, 2020, 9:47 PM IST
share image
Google Pay ਤੋਂ ਮੁਫਤ ‘ਚ ਨਹੀਂ ਭੇਜ ਸਕੋਗੇ ਪੈਸੇ, ਡਿਜੀਟਲ ਪੇਮੈਂਟ ਐਪ ਤੋਂ ਲੱਗੇਗਾ ਚਾਰਜ
ਡਿਜੀਟਲ ਭੁਗਤਾਨ ਪਲੇਟਫਾਰਮ ਗੂਗਲ ਪੇ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਪਭੋਗਤਾ ਨੂੰ ਫੰਡਾਂ ਦੇ ਟ੍ਰਾਂਸਫਰ ਲਈ ਕਿੰਨਾ ਭੁਗਤਾਨ ਕਰਨਾ ਪਏਗਾ। ਦਰਅਸਲ, ਗੂਗਲ ਜਨਵਰੀ 2021 ਤੋਂ ਐਪ 'ਤੇ ਪੀਅਰ-ਟੂ-ਪੀਅਰ ਪੇਮੈਂਟ ਸਹੂਲਤ ਨੂੰ ਬੰਦ ਕਰਨ ਜਾ ਰਹੀ ਹੈ।

ਡਿਜੀਟਲ ਭੁਗਤਾਨ ਪਲੇਟਫਾਰਮ ਗੂਗਲ ਪੇ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਪਭੋਗਤਾ ਨੂੰ ਫੰਡਾਂ ਦੇ ਟ੍ਰਾਂਸਫਰ ਲਈ ਕਿੰਨਾ ਭੁਗਤਾਨ ਕਰਨਾ ਪਏਗਾ। ਦਰਅਸਲ, ਗੂਗਲ ਜਨਵਰੀ 2021 ਤੋਂ ਐਪ 'ਤੇ ਪੀਅਰ-ਟੂ-ਪੀਅਰ ਪੇਮੈਂਟ ਸਹੂਲਤ ਨੂੰ ਬੰਦ ਕਰਨ ਜਾ ਰਹੀ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਡਿਜੀਟਲ ਭੁਗਤਾਨ ਪਲੇਟਫਾਰਮ ਗੂਗਲ-ਪੇ (Google Pay) ਦੇ ਉਪਭੋਗਤਾ ਹੁਣ ਕਿਸੇ ਨੂੰ ਵੀ ਪੈਸੇ ਮੁਫਤ ਵਿਚ ਟਰਾਂਸਫਰ ਨਹੀਂ ਕਰ ਸਕਣਗੇ, ਅਰਥਾਤ, ਉਨ੍ਹਾਂ ਨੂੰ ਇਸਦਾ ਚਾਰਜ ਅਦਾ ਕਰਨਾ ਪਏਗਾ। ਗੂਗਲ-ਪੇ ਜਨਵਰੀ 2021 ਤੋਂ ਪੀਅਰ ਤੋਂ ਪੀਅਰ ਪੇਮੈਂਟ ਸੁਵਿਧਾ ਨੂੰ ਬੰਦ ਕਰਨ ਜਾ ਰਹੀ ਹੈ। ਇਸ ਦੀ ਬਜਾਏ, ਕੰਪਨੀ ਦੁਆਰਾ ਤੁਰੰਤ ਪੈਸਾ ਟ੍ਰਾਂਸਫਰ ਭੁਗਤਾਨ ਪ੍ਰਣਾਲੀ ਸ਼ਾਮਲ ਕੀਤੀ ਜਾਏਗੀ। ਇਸ ਤੋਂ ਬਾਅਦ, ਉਪਭੋਗਤਾਵਾਂ ਨੂੰ ਪੈਸੇ ਟ੍ਰਾਂਸਫਰ ਕਰਨ ਲਈ ਇੱਕ ਫੀਸ ਦੇਣੀ ਪਵੇਗੀ। ਹਾਲਾਂਕਿ, ਕੰਪਨੀ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਇਸ ਦੇ ਲਈ ਉਪਭੋਗਤਾਵਾਂ ਤੋਂ ਕਿੰਨਾ ਫੀਸ ਲਏ ਜਾਣਗੇ।

ਗੂਗਲ ਵੱਲੋਂ ਵੈਬ ਐਪ ਬੰਦ ਕਰਨ ਦਾ ਐਲਾਨ

ਗੂਗਲ ਪੇ ਹੁਣ ਮੋਬਾਈਲ ਜਾਂ pay.google.com ਤੋਂ ਪੈਸੇ ਭੇਜਣ ਅਤੇ ਮੰਗਵਾਉਣ ਦੀ ਸੁਵਿਧਾ ਦਿੰਦਾ ਹੈ। ਹਾਲਾਂਕਿ, ਗੂਗਲ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਵੈਬ ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਯੂਜਰਸ 2021 ਦੀ ਸ਼ੁਰੂਆਤ ਤੋਂ ਪੇ-ਐਪ ਐਪ ਰਾਹੀਂ ਪੈਸੇ ਟ੍ਰਾਂਸਫਰ ਨਹੀਂ ਕਰ ਸਕਣਗੇ। ਕੰਪਨੀ ਨੇ ਕਿਹਾ ਹੈ ਕਿ ਇਸ ਦੇ ਲਈ ਯੂਜ਼ਰਸ ਨੂੰ ਗੂਗਲ ਪੇ ਦੀ ਵਰਤੋਂ ਕਰਨੀ ਪਵੇਗੀ। ਨਾਲ ਹੀ, ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ਗੂਗਲ ਪੇ ਦਾ ਸਮਰਥਨ ਪੇਜ ਵੀ ਅਗਲੇ ਸਾਲ ਜਨਵਰੀ ਤੋਂ ਬੰਦ ਕਰ ਦਿੱਤਾ ਜਾਵੇਗਾ। ਕਾਬਲਗੌਰ ਹੈ ਕਿ ਜਦੋਂ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਪੈਸੇ ਭੇਜਦੇ ਹੋ, ਤਾਂ ਇਸ ਰਕਮ ਨੂੰ ਪਹੁੰਚਣ ਵਿੱਚ ਇੱਕ ਤੋਂ ਤਿੰਨ ਦਿਨ ਲੱਗਦੇ ਹਨ। ਜਦ ਕਿ ਡੈਬਿਟ ਕਾਰਡ ਤੋਂ ਤੁਰੰਤ ਟਰਾਂਸਫਰ ਹੋ ਜਾਂਦਾ ਹੈ।
ਗੂਗਲ ਨੇ ਸਪੋਰਟ ਪੇਜ ਤੋਂ ਐਲਾਨ ਕੀਤਾ ਹੈ ਕਿ ਜਦੋਂ ਤੁਸੀਂ ਡੈਬਿਟ ਕਾਰਡ ਨਾਲ ਪੈਸੇ ਟ੍ਰਾਂਸਫਰ ਕਰਦੇ ਹੋ ਤਾਂ 1.5 ਪ੍ਰਤੀਸ਼ਤ ਜਾਂ  0.31 ਡਾਲਰ (ਜੋ ਵੀ ਵੱਧ ਹੈ) ਦੀ ਫੀਸ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਗੂਗਲ ਤੋਂ ਇੰਸਟੈਂਟ ਮਨੀ ਟ੍ਰਾਂਸਫਰ (Instant Money Transfer) ਉਤੇ ਇੱਕ ਚਾਰਜ ਵੀ ਲਿਆ ਜਾ ਸਕਦਾ ਹੈ। ਪਿਛਲੇ ਹਫਤੇ ਗੂਗਲ ਦੁਆਰਾ ਕਈ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਸਨ। ਇਹ ਸਾਰੀਆਂ ਵਿਸ਼ੇਸ਼ਤਾਵਾਂ ਅਮਰੀਕੀ ਐਂਡਰਾਇਡ (Android) ਅਤੇ ਆਈਓਐਸ (iOS) ਉਪਭੋਗਤਾਵਾਂ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ ਗੂਗਲ ਪੇ ਦਾ ਲੋਗੋ ਵੀ ਬਦਲਾਅ ਕੀਤਾ ਹੈ।
Published by: Ashish Sharma
First published: November 24, 2020, 9:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading