Home /News /lifestyle /

ਛੋਟੀ ਉਮਰੇ ਕਾਰ ਖਰੀਦਣ ਵਾਲੇ ਲੋਕ ਕਰਦੇ ਨੇ ਜ਼ਿਆਦਾ ਸੈਕਸ, ਸਟੱਡੀ ਵਿਚ ਸਾਹਮਣੇ ਆਈਆਂ ਦਿਲਚਸਪ ਗੱਲਾਂ...

ਸੈਕਸ਼ੂਏਲਿਟੀ ਰਿਸਰਚ ਐਂਡ ਸੋਸ਼ਲ ਪਾਲਿਸੀ ਨਾਮ ਦੇ ਜਰਨਲ ਵਿਚ ਪ੍ਰਕਾਸ਼ਤ ਇਕ ਅਧਿਐਨ ਦੇ ਅਨੁਸਾਰ, ਪੱਛਮੀ ਮੈਕਸੀਕੋ ਦੀ ਇਕ ਯੂਨੀਵਰਸਿਟੀ ਵਿਚ 17 ਤੋਂ 24 ਸਾਲ ਦੇ ਵਿਚਕਾਰ 809 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੈਕਸ ਜੀਵਨ ਬਾਰੇ ਪੁੱਛਿਆ ਗਿਆ ਸੀ। ਇਸ ਦੌਰਾਨ ਵਿਦਿਆਰਥੀਆਂ ਤੋਂ ਪੁੱਛੇ ਗਏ ਪ੍ਰਸ਼ਨ ਵਿੱਚ ਸੈਕਸ, ਸਮਾਜਿਕ ਅਤੇ ਆਰਥਿਕ ਪੱਖਾਂ ਉੱਤੇ ਜ਼ੋਰ ਦਿੱਤਾ ਗਿਆ।

ਹੋਰ ਪੜ੍ਹੋ ...
 • Share this:

  ਇਕ ਤਾਜ਼ਾ ਖੋਜ ਅਨੁਸਾਰ, ਜੋ ਕੋਈ ਨੌਜਵਾਨ ਛੋਟੀ ਉਮਰੇ ਹੀ ਕਾਰ ਖਰੀਦਦਾ ਜਾਂ ਉਸ ਨੂੰ ਕੋਈ ਕਾਰ ਗਿਫਟ ਮਿਲਦੀ ਹੈ, ਤਾਂ ਉਸ ਦੀ ਸੈਕਸ ਲਾਈਫ ਕਾਫ਼ੀ ਐਕਟਿਵ ਰਹਿੰਦੀ ਹੈ। ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਵਿਅਕਤੀ ਕੋਲ ਛੋਟੀ ਉਮਰ ਵਿਚ ਕਾਰ ਹੁੰਦੀ ਹੈ, ਉਸ ਦਾ ਸਵੈ-ਮਾਣ ਵਧਦਾ ਹੈ ਅਤੇ ਕਾਰ ਉਸ ਲਈ ਰੁਤਬੇ ਦਾ ਪ੍ਰਤੀਕ ਬਣ ਜਾਂਦੀ ਹੈ।

  ਇਹੀ ਚੀਜ਼ ਔਰਤਾਂ ਨੂੰ ਬਹੁਤ ਆਕਰਸ਼ਤ ਕਰਦੀ ਹੈ। ਹਿੰਦੁਸਤਾਨ ਟਾਈਮਜ਼ ਵਿਚ ਪ੍ਰਕਾਸ਼ਤ ਖ਼ਬਰ ਅਨੁਸਾਰ ਮੈਕਸੀਕੋ ਦੀ ਯੂਨੀਵਰਸਿਟੀ ਆਫ ਕੋਲੀਮਾ ਵਿਚ ਕੀਤੀ ਗਈ ਇਕ ਖੋਜ ਵਿਚ ਇਹ ਖੁਲਾਸਾ ਹੋਇਆ ਹੈ ਕਿ ਕਿਸੇ ਵਿਅਕਤੀ ਕੋਲ ਕਾਰ ਹੋਣ ਉਤੇ ਹੀ ਉਸ ਦੀ ਸੈਕਸ ਦੀ ਇੱਛਾ ਵਧ ਜਾਂਦੀ ਹੈ।

  ਅਧਿਐਨ ਦੇ ਪ੍ਰਮੁੱਖ ਲੇਖਕ ਡੇਵਿਡ ਹਰਨੇਂਡੇਜ਼ ਦਾ ਕਹਿਣਾ ਹੈ ਕਿ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਵਿਚ ਇਕ ਕਾਰ ਦਾ ਮਾਲਕ ਹੋਣਾ ਇਕ ਸੈਕਸ਼ੂਅਲ ਇੰਹੈਨਸਰ (ਵਧਾਉਣ) ਦਾ ਕੰਮ ਕਰਦਾ ਹੈ। ਡੇਵਿਡ ਦੇ ਅਨੁਸਾਰ, ਔਰਤਾਂ ਉਨ੍ਹਾਂ ਆਦਮੀਆਂ ਜਾਂ ਮੁੰਡਿਆਂ ਵੱਲ ਵਧੇਰੇ ਧਿਆਨ ਦਿੰਦੀਆਂ ਹਨ ਜਿਨ੍ਹਾਂ ਕੋਲ ਰਹਿਣ ਲਈ ਵਧੇਰੇ ਸਰੋਤ ਹਨ ਅਤੇ ਕਾਰ ਉਨ੍ਹਾਂ ਸਰੋਤਾਂ ਵਿੱਚੋਂ ਇੱਕ ਹੈ।

  ਸੈਕਸ਼ੂਏਲਿਟੀ ਰਿਸਰਚ ਐਂਡ ਸੋਸ਼ਲ ਪਾਲਿਸੀ ਨਾਮ ਦੇ ਜਰਨਲ ਵਿਚ ਪ੍ਰਕਾਸ਼ਤ ਇਕ ਅਧਿਐਨ ਦੇ ਅਨੁਸਾਰ, ਪੱਛਮੀ ਮੈਕਸੀਕੋ ਦੀ ਇਕ ਯੂਨੀਵਰਸਿਟੀ ਵਿਚ 17 ਤੋਂ 24 ਸਾਲ ਦੇ ਵਿਚਕਾਰ 809 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੈਕਸ ਜੀਵਨ ਬਾਰੇ ਪੁੱਛਿਆ ਗਿਆ ਸੀ। ਇਸ ਦੌਰਾਨ ਵਿਦਿਆਰਥੀਆਂ ਤੋਂ ਪੁੱਛੇ ਗਏ ਪ੍ਰਸ਼ਨ ਵਿੱਚ ਸੈਕਸ, ਸਮਾਜਿਕ ਅਤੇ ਆਰਥਿਕ ਪੱਖਾਂ ਉੱਤੇ ਜ਼ੋਰ ਦਿੱਤਾ ਗਿਆ।

  ਇਹ ਪਤਾ ਲਗਾਉਣ ਲਈ ਕਿ ਕਿਹੜੇ ਵਿਦਿਆਰਥੀਆਂ ਦੀ ਚੰਗੀ ਸੈਕਸ ਲਾਈਫ ਹੈ, ਖੋਜਕਰਤਾਵਾਂ ਵੱਲੋਂ ਵਿਦਿਆਰਥੀਆਂ ਨੂੰ 2 ਸਮੂਹਾਂ ਵਿੱਚ ਵੰਡਿਆ ਗਿਆ ਸੀ। ਇੱਕ, ਜਿਸ ਕੋਲ ਇੱਕ ਕਾਰ ਸੀ ਅਤੇ ਦੂਸਰਾ ਜਿਸ ਕੋਲ ਕਾਰ ਨਹੀਂ ਸੀ।

  ਸਵਾਲਾਂ ਅਤੇ ਜਵਾਬਾਂ ਤੋਂ ਬਾਅਦ, ਖੋਜਕਰਤਾਵਾਂ ਨੂੰ ਪਤਾ ਲੱਗਿਆ ਕਿ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਕਾਰਾਂ ਖਰੀਦੀਆਂ, ਉਨ੍ਹਾਂ ਵਿਚ ਵਧੇਰੇ ਸੈਕਸ ਦੀ ਇੱਛਾ ਸੀ। ਰਿਸਰਚ ਦੇ ਅਨੁਸਾਰ, ਜਿਨ੍ਹਾਂ ਲੋਕਾਂ ਕੋਲ ਕਾਰ ਸੀ, ਉਨ੍ਹਾਂ ਦੁਗਣਾ ਸੈਕਸ ਕੀਤਾ ਅਤੇ ਉਨ੍ਹਾਂ ਕੋਲ ਸੈਕਸ ਪਾਰਟਨਰ ਵੀ ਜਿਆਦਾ ਸਨ।

  Published by:Gurwinder Singh
  First published:

  Tags: Life, Love life, Relationships, Sex, Study, Valentine week celebrations, Valentines Day 2020