Home /News /lifestyle /

ਪ੍ਰਧਾਨ ਮੰਤਰੀ ਆਵਾਸ ਯੋਜਨਾ: ਇੱਕ ਸਾਲ ਲਈ ਵਧ ਸਕਦੀ ਹੈ ਕਿਫਾਇਤੀ ਘਰਾਂ ਲਈ ਛੋਟ

ਪ੍ਰਧਾਨ ਮੰਤਰੀ ਆਵਾਸ ਯੋਜਨਾ: ਇੱਕ ਸਾਲ ਲਈ ਵਧ ਸਕਦੀ ਹੈ ਕਿਫਾਇਤੀ ਘਰਾਂ ਲਈ ਛੋਟ

ਪ੍ਰਧਾਨ ਮੰਤਰੀ ਆਵਾਸ ਯੋਜਨਾ: ਇੱਕ ਸਾਲ ਲਈ ਵਧ ਸਕਦੀ ਹੈ ਕਿਫਾਇਤੀ ਘਰਾਂ ਲਈ ਛੋਟ

ਪ੍ਰਧਾਨ ਮੰਤਰੀ ਆਵਾਸ ਯੋਜਨਾ: ਇੱਕ ਸਾਲ ਲਈ ਵਧ ਸਕਦੀ ਹੈ ਕਿਫਾਇਤੀ ਘਰਾਂ ਲਈ ਛੋਟ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਫਾਇਤੀ ਆਵਾਸ ਯੋਜਨਾ ਵਿੱਚ, ਲੋਕਾਂ ਨੂੰ ਟੈਕਸ ਵਿੱਚ ਛੋਟ ਦਿੱਤੀ ਜਾਂਦੀ ਹੈ ਅਤੇ ਇਹ ਛੋਟ ਆਮਦਨ ਦੇ ਹਿਸਾਬ ਨਾਲ ਮਿਲਦੀ ਹੈ। ਇਸ ਵਿੱਚ ਸਾਲਾਨਾ ਆਮਦਨ ਦੀ ਸ਼ਰਤ 3 ਲੱਖ ਰੁਪਏ, 3 ਤੋਂ 6 ਲੱਖ ਰੁਪਏ, 9 ਤੋਂ 12 ਲੱਖ ਰੁਪਏ ਅਤੇ 12 ਤੋਂ 18 ਲੱਖ ਰੁਪਏ ਤੱਕ ਰੱਖੀ ਗਈ ਹੈ। ਇਸ ਯੋਜਨਾ ਦੇ ਤਹਿਤ, ਵਾਧੂ ਟੈਕਸ ਕਟੌਤੀ ਅਤੇ ਵਿਆਜ 'ਤੇ ਸਬਸਿਡੀ ਸਿਰਫ ਪਹਿਲੇ ਘਰ ਦੀ ਖਰੀਦ 'ਤੇ ਉਪਲਬਧ ਹੈ। ਘਰ ਦੀ ਕੀਮਤ 45 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ 'ਚ ਜੇਕਰ ਪਤੀ ਜਾਂ ਪਤਨੀ ਦੇ ਨਾਂ 'ਤੇ ਪਹਿਲਾਂ ਹੀ ਘਰ ਹੈ ਤਾਂ ਛੋਟ ਨਹੀਂ ਦਿੱਤੀ ਜਾ ਸਕਦੀ।

ਹੋਰ ਪੜ੍ਹੋ ...
  • Share this:
ਪ੍ਰਧਾਨ ਮੰਤਰੀ ਕਿਫਾਇਤੀ ਆਵਾਸ ਯੋਜਨਾ ਤਹਿਤ ਕਿਫਾਇਤੀ ਘਰਾਂ ਲਈ ਛੋਟ ਇੱਕ ਸਾਲ ਲਈ ਵਧਾਈ ਜਾ ਸਕਦੀ ਹੈ। ਕੇਂਦਰ ਸਰਕਾਰ ਨੇ ਸਾਲ 2015 ਵਿੱਚ ਹਰ ਲੋੜਵੰਦ ਨਾਗਰਿਕ ਨੂੰ ਘਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਕਿਫਾਇਤੀ ਆਵਾਸ ਯੋਜਨਾ ਸ਼ੁਰੂ ਕੀਤੀ ਸੀ। ਇਸ ਦਾ ਮਕਸਦ 2 ਕਰੋੜ ਲੋੜਵੰਦਾਂ ਨੂੰ ਘਰ ਮੁਹੱਈਆ ਕਰਵਾਉਣਾ ਸੀ। ਸਰਕਾਰ ਨੇ ਇਸ ਯੋਜਨਾ ਨੂੰ ਪੂਰਾ ਕਰਨ ਲਈ 2022 ਦਾ ਟੀਚਾ ਰੱਖਿਆ ਸੀ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਾਲ 2022 ਤੱਕ ਦੋ ਵੱਡੀਆਂ ਯੋਜਨਾਵਾਂ ਦੇ ਪੂਰੇ ਹੋਣ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚੋਂ ਇੱਕ ਹੈ 2022 ਤੱਕ ਘਰ ਮੁਹੱਈਆ ਕਰਵਾਉਣਾ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸ਼ਾਮਿਲ ਸੀ । ਪਰ ਸਰਕਾਰ ਆਪਣੇ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਅਤੇ ਇਨ੍ਹਾਂ ਟੀਚਿਆਂ ਵਿੱਚ ਕੋਰੋਨਾ ਮਹਾਂਮਾਰੀ ਅੜਿੱਕਾ ਬਣ ਰਹੀ ਹੈ।

ਕੋਰੋਨਾ ਦੇ ਵਧਦੇ ਸੰਕਰਮਣ ਦੇ ਮੱਦੇਨਜ਼ਰ, ਸਰਕਾਰ ਆਪਣੀਆਂ ਰਿਆਇਤੀ ਯੋਜਨਾਵਾਂ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਸਭ ਨੂੰ ਮਕਾਨ ਦੇਣ ਦਾ ਟੀਚਾ ਪੂਰਾ ਨਾ ਹੋਣ ਨੂੰ ਦੇਖਦੇ ਹੋਏ ਸਰਕਾਰ ਇਸ ਸਾਲ ਬਜਟ 'ਚ ਸਸਤੇ ਮਕਾਨਾਂ 'ਤੇ 1.50 ਲੱਖ ਰੁਪਏ ਦੀ ਵਾਧੂ ਟੈਕਸ ਛੋਟ ਨੂੰ ਇਕ ਸਾਲ ਹੋਰ ਵਧਾ ਸਕਦੀ ਹੈ।

ਜਾਣਕਾਰੀ ਮੁਤਾਬਕ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ 'ਚ ਸਸਤੇ ਘਰਾਂ 'ਤੇ ਵਾਧੂ ਟੈਕਸ ਛੋਟ ਨੂੰ ਇਕ ਸਾਲ ਹੋਰ ਵਧਾਉਣ ਦਾ ਐਲਾਨ ਵੀ ਹੋ ਸਕਦਾ ਹੈ। ਸਰਕਾਰ ਦੇ ਇਸ ਕਦਮ ਤੋਂ ਬਾਅਦ ਇਹ ਸਕੀਮ 31 ਮਾਰਚ 2023 ਤੱਕ ਲਾਗੂ ਰਹੇਗੀ।

ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਸਾਲ ਵੀ ਬਜਟ 'ਚ ਕਿਫਾਇਤੀ ਰਿਹਾਇਸ਼, ਰੀਅਲ ਅਸਟੇਟ ਅਤੇ ਨਿਰਮਾਣ 'ਤੇ ਜ਼ਿਆਦਾ ਧਿਆਨ ਦੇ ਸਕਦੀ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਫਾਇਤੀ ਆਵਾਸ ਯੋਜਨਾ ਵਿੱਚ, ਲੋਕਾਂ ਨੂੰ ਟੈਕਸ ਵਿੱਚ ਛੋਟ ਦਿੱਤੀ ਜਾਂਦੀ ਹੈ ਅਤੇ ਇਹ ਛੋਟ ਆਮਦਨ ਦੇ ਹਿਸਾਬ ਨਾਲ ਮਿਲਦੀ ਹੈ। ਇਸ ਵਿੱਚ ਸਾਲਾਨਾ ਆਮਦਨ ਦੀ ਸ਼ਰਤ 3 ਲੱਖ ਰੁਪਏ, 3 ਤੋਂ 6 ਲੱਖ ਰੁਪਏ, 9 ਤੋਂ 12 ਲੱਖ ਰੁਪਏ ਅਤੇ 12 ਤੋਂ 18 ਲੱਖ ਰੁਪਏ ਤੱਕ ਰੱਖੀ ਗਈ ਹੈ। ਇਸ ਯੋਜਨਾ ਦੇ ਤਹਿਤ, ਵਾਧੂ ਟੈਕਸ ਕਟੌਤੀ ਅਤੇ ਵਿਆਜ 'ਤੇ ਸਬਸਿਡੀ ਸਿਰਫ ਪਹਿਲੇ ਘਰ ਦੀ ਖਰੀਦ 'ਤੇ ਉਪਲਬਧ ਹੈ। ਘਰ ਦੀ ਕੀਮਤ 45 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ 'ਚ ਜੇਕਰ ਪਤੀ ਜਾਂ ਪਤਨੀ ਦੇ ਨਾਂ 'ਤੇ ਪਹਿਲਾਂ ਹੀ ਘਰ ਹੈ ਤਾਂ ਛੋਟ ਨਹੀਂ ਦਿੱਤੀ ਜਾ ਸਕਦੀ।
Published by:Amelia Punjabi
First published:

Tags: Home, Home loan, Investment, MONEY, Narendra modi, PM Awas Yojana, Pm cares fund, Prime Minister

ਅਗਲੀ ਖਬਰ