Home /News /lifestyle /

Palak Wada Recipe: ਘਰ ‘ਚ ਬਣਾਓ ਸਿਹਤਮੰਦ ਤੇ ਸਵਾਦ ਭਰਪੂਰ ਪਾਲਕ ਵੜਾ, ਜਾਣੋ ਵਿਧੀ

Palak Wada Recipe: ਘਰ ‘ਚ ਬਣਾਓ ਸਿਹਤਮੰਦ ਤੇ ਸਵਾਦ ਭਰਪੂਰ ਪਾਲਕ ਵੜਾ, ਜਾਣੋ ਵਿਧੀ

ਪਾਲਕ ਦਾ ਵੜਾ ਬਹੁਤ ਹੀ ਸਵਾਦ ਤੇ ਸਿਹਤ ਲਈ ਪੌਸ਼ਟਿਕ ਹੁੰਦਾ ਹੈ।

ਪਾਲਕ ਦਾ ਵੜਾ ਬਹੁਤ ਹੀ ਸਵਾਦ ਤੇ ਸਿਹਤ ਲਈ ਪੌਸ਼ਟਿਕ ਹੁੰਦਾ ਹੈ।

Palak Wada Recipe: ਪਾਲਕ ਦਾ ਵੜਾ ਬਹੁਤ ਹੀ ਸਵਾਦ ਤੇ ਸਿਹਤ ਲਈ ਪੌਸ਼ਟਿਕ ਹੁੰਦਾ ਹੈ। ਇਸਨੂੰ ਤੁਹਾਡੇ ਘਰ ਦੇ ਸਾਰੇ ਮੈਂਬਰ ਬਹੁਤ ਪਸੰਦ ਕਰਨਗੇ। ਖ਼ਾਸ ਤੌਰ ਤੇ ਬੱਚਿਆਂ ਨੂੰ ਇਹ ਬਹੁਤ ਪਸੰਦ ਆਉਂਦਾ ਹੈ। ਜੇਕਰ ਤੁਹਾਡੇ ਬੱਚੇ ਪਾਲਕ ਦੀ ਸਬਜ਼ੀ ਆਦਿ ਨਹੀਂ ਖਾਂਦੇ ਤਾਂ ਤੁਸੀਂ ਉਨ੍ਹਾਂ ਲਈ ਪਾਲਕ ਵੜਾ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕਿ ਪਾਲਕ ਵੜਾ ਬਣਾਉਣ ਦੀ ਆਸਾਨ ਰੈਸਿਪੀ ਕੀ ਹੈ।

ਹੋਰ ਪੜ੍ਹੋ ...
  • Share this:

Healthy Food Recipe: ਤੁਸੀਂ ਆਪਣੀ ਜ਼ਿਦਗੀ ਵਿੱਚ ਕਈ ਤਰ੍ਹਾਂ ਦਾ ਵੜਾ ਖਾਧਾ ਹੋਵੇਗਾ। ਕੀ ਤੁਸੀਂ ਕਦੇ ਪਾਲਕ ਵੜਾ ਖਾਧਾ ਹੈ। ਅੱਜ ਕੱਲ੍ਹ ਪਾਲਕ ਵੜਾ ਬਹੁਤ ਹੀ ਮਸ਼ਹੂਰ ਹੋ ਰਿਹਾ ਹੈ। ਪਾਲਕ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਇਹ ਸਾਡੇ ਸਰੀਰ ਵਿੱਚ ਕਈ ਪੌਸ਼ਟਿਕ ਤੱਤਾਂ ਦੀ ਕਮੀਂ ਨੂੰ ਪੂਰਾ ਕਰਦਾ ਹੈ। ਇਸ ਲਈ ਸਾਨੂੰ ਸਰਦੀਆਂ ਦੇ ਮੌਸਮ ਵਿੱਲ ਪਾਲਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਪਾਲਕ ਦਾ ਵੜਾ ਬਹੁਤ ਹੀ ਸਵਾਦ ਤੇ ਸਿਹਤ ਲਈ ਪੌਸ਼ਟਿਕ ਹੁੰਦਾ ਹੈ। ਇਸਨੂੰ ਤੁਹਾਡੇ ਘਰ ਦੇ ਸਾਰੇ ਮੈਂਬਰ ਬਹੁਤ ਪਸੰਦ ਕਰਨਗੇ। ਖ਼ਾਸ ਤੌਰ ਤੇ ਬੱਚਿਆਂ ਨੂੰ ਇਹ ਬਹੁਤ ਪਸੰਦ ਆਉਂਦਾ ਹੈ। ਜੇਕਰ ਤੁਹਾਡੇ ਬੱਚੇ ਪਾਲਕ ਦੀ ਸਬਜ਼ੀ ਆਦਿ ਨਹੀਂ ਖਾਂਦੇ ਤਾਂ ਤੁਸੀਂ ਉਨ੍ਹਾਂ ਲਈ ਪਾਲਕ ਵੜਾ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕਿ ਪਾਲਕ ਵੜਾ ਬਣਾਉਣ ਦੀ ਆਸਾਨ ਰੈਸਿਪੀ ਕੀ ਹੈ।

ਪਾਲਕ ਵੜਾ ਬਣਾਉਣ ਲਈ ਲੋੜੀਂਦੀ ਸਮੱਗਰੀ

ਪਾਲਕ ਵੜਾ ਬਣਾਉਣ ਲਈ ਤੁਹਾਨੂੰ 2 ਤੋਂ 3 ਕੱਪ ਪਾਲਕ, 3 ਕੱਪ ਬੇਸਨ ਦਾ ਆਟਾ, 1/4 ਕੱਪ ਚੌਲਾਂ ਦਾ ਆਟਾ, 2 ਚਮਚ ਕੱਟਿਆ ਹੋਇਆ ਅਦਰਕ, ਅੱਧਾ ਕੱਪ ਕੱਟਿਆ ਹੋਇਆ ਪਿਆਜ਼, ਬਾਰੀਕ ਕੱਟੀ ਹੋਈ ਹਰੀ ਮਿਰਚ, 2 ਚਮਚ ਜੀਰਾ, 1 ਚਮਚ ਅਜਵਾਇਨ, 2 ਚਮਚ ਕਸਤੂਰੀ ਮੇਥੀ, ਨਮਕ ਤੇ ਤੇਲ ਆਦਿ ਦੀ ਲੋੜ ਪਵੇਗੀ।

ਪਾਲਕ ਵੜਾ ਰੈਸਿਪੀ


  • ਪਾਲਕ ਵੜਾ ਬਣਾਉਣ ਲਈ ਸਭ ਤੋਂ ਪਹਿਲਾਂ ਪਾਲਕ ਨੂੰ ਚੰਗੀ ਤਰ੍ਹਾਂ ਧੋਅ ਕੇ ਬਾਰੀਕ ਕੱਟ ਲਓ। ਇਸਦੇ ਨਾਲ ਹੀ ਪਿਆਜ, ਅਦਰਕ, ਹਰੀ ਮਿਰਚ ਆਦਿ ਨੂੰ ਵੀ ਬਾਰੀਕ ਕੱਟ ਲਓ.

  • ਕਿਸੇ ਵੱਡੇ ਕਟੋਰੋ ਵਿੱਚ ਬੇਸਨ ਤੇ ਚੌਲਾਂ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਈ।

  • ਇਸ ਮਿਲਾਏ ਹੋਏ ਆਟੇ ਵਿੱਚ ਪਿਆਜ਼, ਅਦਰਕ, ਹਰੀ ਮਿਰਚ, ਕਸੂਰੀ ਮੇਥੀ ਆਦਿ ਪਾ ਕੇ ਚੰਗੀ ਤਰ੍ਹਾਂ ਮਿਲਾਓ।

  • ਇਸ ਤੋਂ ਬਾਅਦ ਇਸ ਵਿੱਚ ਨਮਕ, ਲਾਲ ਮਿਰਚ ਪਾਊਡਰ, ਜੀਰਾ, ਅਜਵਾਇਨ ਤੇ ਲੋੜ ਅਨੁਸਾਰ ਹੋਰ ਮਸਾਲੇ ਪਾ ਕੇ ਮਿਕਸ ਕਰੋ।

  • ਸਭ ਤੋਂ ਆਖ਼ੀਰ ਵਿੱਚ ਇਸ ਤਿਆਰ ਮਿਸ਼ਰਨ ਵਿੱਚ ਪਾਲਕ ਮਿਲਾਓ। ਪਾਲਕ ਵਿੱਚ ਪਾਣੀ ਦੀ ਮਾਤਰਾਂ ਹੁੰਦੀ ਹੈ। ਇਸ ਨਾਲ ਹੀ ਇਹ ਮਿਸ਼ਰਨ ਗਿੱਲਾ ਹੋ ਜਾਵੇਗਾ। ਇਸ ਵਿੱਚ ਵਾਧੂ ਪਾਣੀ ਪਾਉਣ ਦੀ ਲੋੜ ਨਹੀਂ। ਜੇਕਰ ਲੋੜ ਲੱਗੇ ਤਾਂ ਲੋੜ ਅਨੁਸਾਰੀ ਪਾਣੀ ਮਿਲਾਓ।

  • ਇਸ ਮਿਸ਼ਰਨ ਦੇ ਆਪਣੇ ਹੱਥਾਂ ਦੇ ਨਾਲ ਵੜੇ ਤਿਆਰ ਕਰੋ। ਇਸ ਤੋਂ ਬਾਅਦ ਵਿੱਚ ਇੱਕ ਪੈਨ ਵਿੱਚ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਵੜਿਆਂ ਨੂੰ ਡੀਪ ਫਰਾਈ ਕਰੋ। ਪਾਲਕ ਵੱਡਿਆਂ ਨੂੰ ਉਦੋਂ ਤੱਕ ਫਰਾਈ ਕਰੋ ਜਦੋਂ ਤੱਕ ਉਹ ਦੋਵੇਂ ਪਾਸਿਆਂ ਤੋਂ ਸੁਨਹਿਰੀ ਅਤੇ ਕੁਰਕੁਰੇ ਨਾ ਹੋ ਜਾਣ।

Published by:Krishan Sharma
First published:

Tags: Healthy Food, Palak ki sabzi, Recipe