Home /News /lifestyle /

PAN-Aadhaar Link: ਪੈਨ ਤੇ ਆਧਾਰ ਅੱਜ ਹੀ ਕਰੋ ਲਿੰਕ, ਨਹੀਂ ਤਾਂ ਦੇਣਾ ਹੋਵੇਗਾ ਦੁੱਗਣਾ ਜੁਰਮਾਨਾ

PAN-Aadhaar Link: ਕੀ ਤੁਸੀਂ ਹੁਣ ਤੱਕ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕੀਤਾ ਹੈ ਜਾਂ ਨਹੀਂ। ਜੇਕਰ ਨਹੀਂ ਕੀਤਾ ਤਾਂ ਕਿਸੇ ਵੀ ਹਾਲਤ ਵਿੱਚ 30 ਜੂਨ 2022 ਤੋਂ ਪਹਿਲਾਂ-ਪਹਿਲਾਂ ਇਹ ਕੰਮ ਕਰ ਲਓ। ਕਿਉਂਕਿ 30 ਜੂਨ ਤੋਂ ਬਾਅਦ ਤੁਹਾਨੂੰ ਦੁੱਗਣਾ ਜੁਰਮਾਨਾ ਭਰਨਾ ਪਵੇਗਾ। ਦਰਅਸਲ, 1 ਅਪ੍ਰੈਲ 2022 ਤੋਂ ਆਧਾਰ ਨੂੰ ਪੈਨ ਨੰਬਰ ਨਾਲ ਲਿੰਕ ਕਰਨ 'ਤੇ 500 ਰੁਪਏ ਦਾ ਜ਼ੁਰਮਾਨਾ ਦੇਣਾ ਪਵੇਗਾ। ਪਰ ਜੇਕਰ ਤੁਸੀਂ 30 ਜੂਨ 2022 ਤੱਕ ਲਿੰਕ ਨਹੀਂ ਕਰਦੇ, ਤਾਂ ਤੁਹਾਨੂੰ 1 ਜੁਲਾਈ ਤੋਂ 1,000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।

ਹੋਰ ਪੜ੍ਹੋ ...
  • Share this:

30 ਜੂਨ ਤੋਂ ਬਾਅਦ ਦੁੱਗਣਾ ਜੁਰਮਾਨਾ : ਦਰਅਸਲ, ਮਾਰਚ ਮਹੀਨੇ ਵਿੱਚ, ਸੀਬੀਡੀਟੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਸੀ ਕਿ 1 ਅਪ੍ਰੈਲ, 2022 ਤੋਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਜੁਰਮਾਨਾ ਅਦਾ ਕਰਨਾ ਹੋਵੇਗਾ। 1 ਅਪ੍ਰੈਲ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ, ਯਾਨੀ 30 ਜੂਨ ਤੱਕ, ਪੈਨ ਨੂੰ ਆਧਾਰ ਨਾਲ ਲਿੰਕ ਕਰਨ 'ਤੇ 500 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ। ਇਸ ਮਿਆਦ ਦੇ ਬਾਅਦ ਲਿੰਕ ਕਰਨ 'ਤੇ 1000 ਰੁਪਏ ਦਾ ਜ਼ੁਰਮਾਨਾ ਦੇਣਾ ਪਵੇਗਾ। ਇਸ ਦੇ ਨਾਲ ਹੀ ਸੀਬੀਡੀਟੀ ਨੇ ਕਿਹਾ ਹੈ ਕਿ ਟੈਕਸਦਾਤਾਵਾਂ ਨੂੰ ਅਸੁਵਿਧਾ ਨਾ ਹੋਣ ਦੇਣ ਲਈ ਉਨ੍ਹਾਂ ਨੂੰ ਇਹ ਸਹੂਲਤ ਦਿੱਤੀ ਜਾ ਰਹੀ ਹੈ ਕਿ ਉਹ 31 ਮਾਰਚ 2023 ਤੱਕ ਆਧਾਰ ਨੂੰ ਪੈਨ ਨਾਲ ਲਿੰਕ ਕਰ ਸਕਦੇ ਹਨ। ਹਾਲਾਂਕਿ ਜੁਰਮਾਨਾ ਭਰਨਾ ਪਵੇਗਾ। ਦਰਅਸਲ, ਬਿਨਾਂ ਜੁਰਮਾਨੇ ਦੇ ਆਧਾਰ ਨੂੰ ਪੈਨ ਨਾਲ ਲਿੰਕ ਕਰਨ ਦੀ ਅੰਤਿਮ ਮਿਤੀ 31 ਮਾਰਚ, 2022 ਤੱਕ ਸੀ। ਉਦੋਂ ਲਿੰਕ ਕਰਨ ਦਾ ਕੋਈ ਚਾਰਜ ਨਹੀਂ ਸੀ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਕਈ ਵਾਰ ਇਸ ਡੈੱਡਲਾਈਨ ਨੂੰ ਵਧਾ ਚੁੱਕੀ ਹੈ ਅਤੇ ਆਖਰੀ ਤਰੀਕ 31 ਮਾਰਚ 2022 ਰੱਖੀ ਗਈ ਸੀ। ਸੀਬੀਡੀਟੀ ਦੇ ਨੋਟੀਫਿਕੇਸ਼ਨ ਮੁਤਾਬਕ 1 ਅਪ੍ਰੈਲ 2022 ਤੋਂ ਬਾਅਦ ਵੀ ਪੈਨ ਨੂੰ ਆਧਾਰ ਨਾਲ ਲਿੰਕ ਕੀਤਾ ਜਾ ਸਕਦਾ ਹੈ ਪਰ ਇਸ ਲਈ ਜੁਰਮਾਨਾ ਭਰਨਾ ਪਵੇਗਾ।

ਪੈਨ ਬੰਦ ਨਹੀਂ ਹੋਵੇਗਾ : ਦਰਅਸਲ, ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਆਧਾਰ ਨੂੰ ਪੈਨ ਨਾਲ ਲਿੰਕ ਨਹੀਂ ਕੀਤਾ ਗਿਆ ਤਾਂ ਪੈਨ ਕਾਰਡ ਬੰਦ ਹੋ ਜਾਵੇਗਾ। ਪਰ ਸੀਬੀਡੀਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ 31 ਮਾਰਚ 2023 ਤੱਕ ਅਜਿਹਾ ਬਿਲਕੁਲ ਨਹੀਂ ਹੋਵੇਗਾ। ਅਤੇ 1 ਅਪ੍ਰੈਲ 2022 ਤੋਂ ਬਾਅਦ ਵੀ ਜ਼ੁਰਮਾਨਾ ਅਦਾ ਕਰ ਕੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕੀਤਾ ਜਾ ਸਕਦਾ ਹੈ।

ਆਧਾਰ ਨੂੰ ਪੈਨ ਨਾਲ ਲਿੰਕ ਕਰਨਾ ਕਿਉਂ ਜ਼ਰੂਰੀ ਹੈ?

ਜੇਕਰ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਮਿਊਚਲ ਫੰਡ, ਡੀਮੈਟ ਖਾਤਾ, ਬੈਂਕ ਖਾਤਾ ਖੋਲ੍ਹਣ ਵਰਗੇ ਕੰਮ ਨਹੀਂ ਕਰ ਸਕੋਗੇ, ਕਿਉਂਕਿ ਇਨ੍ਹਾਂ ਸਭ ਲਈ ਪੈਨ ਕਾਰਡ ਜ਼ਰੂਰੀ ਹੈ। ਜੇਕਰ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਨਾ ਹੋਣ ਕਾਰਨ ਪੈਨ ਕਾਰਡ ਲਾਕ ਹੋ ਗਿਆ ਹੈ, ਤਾਂ ਤੁਸੀਂ ਅਜਿਹੀ ਕਿਸੇ ਵੀ ਸਹੂਲਤ ਦਾ ਲਾਭ ਨਹੀਂ ਲੈ ਸਕੋਗੇ ਜਿੱਥੇ ਪੈਨ ਕਾਰਡ ਲਾਜ਼ਮੀ ਹੈ। ਇਸ ਲਈ, ਜੇਕਰ ਤੁਸੀਂ ਅਜੇ ਤੱਕ ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਇਸ ਕੰਮ ਨੂੰ ਜਲਦੀ ਪੂਰਾ ਕਰੋ।

ਆਧਾਰ ਅਤੇ ਪੈਨ ਕਾਰਡ ਨੂੰ ਇਸ ਤਰ੍ਹਾਂ ਲਿੰਕ ਕਰੋ :

ਜੇਕਰ ਤੁਸੀਂ ਨਹੀਂ ਜਾਣਦੇ ਕਿ ਆਧਾਰ-ਪੈਨ ਨੂੰ ਕਿਵੇਂ ਲਿੰਕ ਕਰਨਾ ਹੈ, ਤਾਂ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਤਰ੍ਹਾਂ ਤੁਸੀਂ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰ ਸਕਦੇ ਹੋ।

ਇਨਕਮ ਟੈਕਸ ਈ-ਫਾਈਲਿੰਗ ਪੋਰਟਲ https://incometaxindiaefiling.gov.in/ ਖੋਲ੍ਹੋ।

ਇਸ 'ਤੇ ਰਜਿਸਟਰ ਕਰੋ (ਜੇਕਰ ਪਹਿਲਾਂ ਰਜਿਸਟਰ ਨਹੀਂ ਕੀਤਾ ਗਿਆ ਹੈ)।

ਤੁਹਾਡਾ ਪੈਨ (ਸਥਾਈ ਖਾਤਾ ਨੰਬਰ) ਤੁਹਾਡੀ ਯੂਜ਼ਰ ਆਈਡੀ ਹੋਵੇਗੀ।

ਯੂਜ਼ਰ ਆਈਡੀ, ਪਾਸਵਰਡ ਅਤੇ ਜਨਮ ਮਿਤੀ ਦਰਜ ਕਰਕੇ ਲੌਗ ਇਨ ਕਰੋ।

ਇੱਕ ਪੌਪ-ਅੱਪ ਵਿੰਡੋ ਖੁੱਲੇਗੀ ਜੋ ਤੁਹਾਨੂੰ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਹੇਗੀ।

ਜੇਕਰ ਪੌਪ ਅੱਪ ਵਿੰਡੋ ਨਹੀਂ ਖੁੱਲ੍ਹਦੀ ਹੈ ਤਾਂ ਮੀਨੂ ਬਾਰ 'ਤੇ 'ਪ੍ਰੋਫਾਈਲ ਸੈਟਿੰਗ' 'ਤੇ ਜਾਓ ਅਤੇ 'ਲਿੰਕ ਆਧਾਰ' 'ਤੇ ਕਲਿੱਕ ਕਰੋ।

ਪੈਨ ਦੇ ਅਨੁਸਾਰ, ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਦਾ ਪਹਿਲਾਂ ਹੀ ਜ਼ਿਕਰ ਕੀਤਾ ਜਾਵੇਗਾ।

ਆਪਣੇ ਆਧਾਰ ਅਤੇ ਪੈਨ ਕਾਰਡ ਵੇਰਵਿਆਂ ਦੀ ਪੁਸ਼ਟੀ ਕਰੋ।

ਜੇਕਰ ਵੇਰਵੇ ਮੇਲ ਖਾਂਦੇ ਹਨ, ਤਾਂ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ "ਹੁਣੇ ਲਿੰਕ ਕਰੋ" ਬਟਨ 'ਤੇ ਕਲਿੱਕ ਕਰੋ।

ਇੱਕ ਪੌਪ-ਅੱਪ ਮੈਸੇਜ ਤੁਹਾਨੂੰ ਸੂਚਿਤ ਕਰੇਗਾ ਕਿ ਤੁਹਾਡਾ ਆਧਾਰ ਤੁਹਾਡੇ ਪੈਨ ਨਾਲ ਸਫਲਤਾਪੂਰਵਕ ਲਿੰਕ ਹੋ ਗਿਆ ਹੈ।

Published by:rupinderkaursab
First published:

Tags: Aadhaar Card, Aadhaar PAN Link, Aadhar PAN Link Last Date, Centre govt, Govt