Home /News /lifestyle /

PAN-Aadhaar Link: ਇਨਕਮ ਟੈਕਸ ਰਿਟਰਨ ਭਰਨ ਲਈ PAN-Aadhaar Link ਲਾਜ਼ਮੀ, ਪੜ੍ਹੋ ਜਾਣਕਾਰੀ

PAN-Aadhaar Link: ਇਨਕਮ ਟੈਕਸ ਰਿਟਰਨ ਭਰਨ ਲਈ PAN-Aadhaar Link ਲਾਜ਼ਮੀ, ਪੜ੍ਹੋ ਜਾਣਕਾਰੀ

  PAN-Aadhaar Link

PAN-Aadhaar Link

PAN-Aadhaar Link: ਪੈਨ ਕਾਰਡ ਅਤੇ ਆਧਾਰ ਕਾਰਡ ਦੋ ਅਜਿਹੇ ਦਸਤਾਵੇਜ ਹਨ ਜਿਹਨਾਂ ਤੋਂ ਬਿਨ੍ਹਾਂ ਸਾਡੇ ਪੈਸੇ ਨਾਲ ਜੁੜੇ ਬਹੁਤ ਸਾਰੇ ਕੰਮ ਨਹੀਂ ਹੋ ਸਕਦੇ। ਹਰ ਵਿਅਕਤੀ ਲਈ ਪੈਨ ਕਾਰਡ ਅਤੇ ਆਧਾਰ ਕਾਰਡ ਦੋਵਾਂ ਨੂੰ ਲਿੰਕ ਕਰਵਾਉਣਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਤੁਹਾਡਾ ਪੈਨ ਕਾਰਡ ਬੰਦ ਹੋ ਜਾਵੇਗਾ ਅਤੇ ਤੁਸੀਂ ਇਸ ਤੋਂ ਬਿਨ੍ਹਾਂ Income Tax Return ਨਹੀਂ ਭਰ ਸਕਦੇ। ਇਸ ਤੋਂ ਇਲਾਵਾ 50,000 ਤੋਂ ਵੱਧ ਦੀ ਕਿਸੇ ਵੀ ਟ੍ਰਾਂਜ਼ੈਕਸ਼ਨ ਲਈ ਪੈਨ ਕਾਰਡ ਦਾ ਆਧਾਰ ਨਾਲ ਲਿੰਕ ਹੋਣਾ ਲਾਜ਼ਮੀ ਹੈ।

ਹੋਰ ਪੜ੍ਹੋ ...
  • Share this:

ਇਹ ਜਾਣਕਾਰੀ ਇਨਕਮ ਟੈਕਸ ਵਿਭਾਗ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਹੈ। ਹੁਣ ਤੱਕ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਬਾਰੇ ਕਈ ਵਾਰ ਕਿਹਾ ਜਾ ਚੁੱਕਾ ਹੈ ਪਰ ਇਸਦੇ ਬਾਵਜੂਦ ਵੀ ਬਹੁਤ ਸਾਰੇ ਅਜਿਹੇ ਲੋਕ ਹਨ ਜਿਹਨਾਂ ਨੇ ਅਜੇ ਤੱਕ ਇਹ ਕੰਮ ਨਹੀਂ ਕੀਤਾ ਹੈ

ਵਿਭਾਗ ਨੇ ਇਸਨੂੰ ਲਿੰਕ ਕਰਨ ਦੀ ਤਰੀਕ ਨੂੰ ਅੱਗੇ ਵਧਾਉਂਦੇ ਹੋਏ 31 ਮਾਰਚ 2023 ਕਰ ਦਿੱਤੀ ਹੈ। ਪਹਿਲਾਂ ਇਹ ਤਰੀਕ 1 ਜੁਲਾਈ 2022 ਸੀ। ਨਾਲ ਹੀ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਇਸ ਸਮੇਂ ਤੱਕ ਵੀ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕਰਦਾ ਤਾਂ ਉਸਦਾ ਪੈਨ ਕਾਰਡ ਰੱਦ ਕਰ ਦਿੱਤਾ ਜਾਵੇਗਾ ਅਤੇ ਇਸ ਨਾਲ ਉਹ ਇਨਕਮ ਟੈਕਸ ਦੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕਣਗੇ।

ਇਸ ਤਰੀਕ ਤੋਂ ਬਾਅਦ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ 'ਤੇ 1,000 ਰੁਪਏ ਦਾ ਜ਼ੁਰਮਾਨਾ ਵੀ ਭਰਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਘਰ ਬੈਠੇ ਹੀ ਲਿੰਕ ਕਰ ਸਕਦੇ ਹੋ। ਇਸਦੀ ਪ੍ਰਕਿਰਿਆ ਬਹੁਤ ਹੀ ਆਸਾਨ ਹੈ।

ਸਭ ਤੋਂ ਪਹਿਲਾਂ ਤੁਹਾਨੂੰ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।

ਉਸ ਤੋਂ ਬਾਅਦ Link Aadhar 'ਤੇ ਕਲਿੱਕ ਕਰਨਾ ਹੈ।

ਹੁਣ ਤੁਹਾਨੂੰ ਪੈਨ ਨੰਬਰ ਅਤੇ ਯੂਜ਼ਰ ਆਈਡੀ ਦੇ ਨਾਲ ਆਧਾਰ ਕਾਰਡ ਦੇ ਅਨੁਸਾਰ ਆਪਣਾ ਨਾਮ ਅਤੇ ਜਨਮ ਮਿਤੀ ਦਰਜ ਕਰਨੀ ਪਵੇਗੀ।

ਇਸ ਤੋਂ ਬਾਅਦ ਪ੍ਰੋਫਾਈਲ ਸੈਟਿੰਗ 'ਤੇ ਜਾ ਕੇ, ਆਧਾਰ ਕਾਰਡ ਲਿੰਕ ਦਾ ਵਿਕਲਪ ਚੁਣਨਾ ਹੋਵੇਗਾ।

ਇਸ ਤੋਂ ਬਾਅਦ ਤੁਸੀਂ ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ।

ਸਭ ਤੋਂ ਅਖੀਰ 'ਤੇ 'Link Aadhaar' 'ਤੇ ਕਲਿੱਕ ਕਰੋ।

ਇਹਨਾਂ ਲੋਕਾਂ ਨੂੰ ਹੈ ਛੋਟ

ਤੁਹਾਨੂੰ ਦੱਸ ਦੇਈਏ ਕਿ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਨਕਮ ਟੈਕਸ ਐਕਟ 1961 ਦੇ ਤਹਿਤ ਕੁਝ ਲੋਕਾਂ ਨੂੰ ਇਸ ਦੀ ਛੋਟ ਦਿੱਤੀ ਜਾਂਦੀ ਹੈ। ਜਿਸ ਵਿੱਚ ਅਸਾਮ, ਜੰਮੂ-ਕਸ਼ਮੀਰ ਅਤੇ ਮੇਘਾਲਿਆ ਦੇ ਲੋਕਾਂ ਤੋਂ ਇਲਾਵਾ, NRIs ਅਤੇ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਆਦਿ ਸ਼ਾਮਲ ਹਨ।

Published by:Rupinder Kaur Sabherwal
First published:

Tags: Aadhar card, Business, Tech News