• Home
  • »
  • News
  • »
  • lifestyle
  • »
  • PAN AADHAAR LINKING THE LAST DATE FOR PAN AADHAAR LINKING HAS BEEN EXTENDED TO MARCH 2022

ਪੈਨ-ਆਧਾਰ ਲਿੰਕਿੰਗ ਦੀ ਆਖਰੀ ਮਿਤੀ ਮਾਰਚ 2022 ਤੱਕ ਵਧੀ

ਪੈਨ-ਆਧਾਰ ਲਿੰਕਿੰਗ ਦੀ ਆਖਰੀ ਮਿਤੀ ਮਾਰਚ 2022 ਤੱਕ ਵਧੀ (ਸੰਕੇਤਕ ਫੋਟੋ)

ਪੈਨ-ਆਧਾਰ ਲਿੰਕਿੰਗ ਦੀ ਆਖਰੀ ਮਿਤੀ ਮਾਰਚ 2022 ਤੱਕ ਵਧੀ (ਸੰਕੇਤਕ ਫੋਟੋ)

  • Share this:
    ਪੈਨ-ਆਧਾਰ ਲਿੰਕਿੰਗ: ਜੇਕਰ ਤੁਸੀਂ ਵੀ ਆਪਣਾ ਪੈਨ ਕਾਰਡ ਆਪਣੇ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਹੈ ਤਾਂ ਜਾਣ ਲਓ ਕਿ ਪੈਨ ਕਾਰਡ ਅਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ ਨੂੰ ਆਮਦਨ ਕਰ ਵਿਭਾਗ ਨੇ ਦੁਬਾਰਾ ਵਧਾ ਦਿੱਤਾ ਹੈ।

    ਸੀਬੀਡੀਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਇਸ ਦਾ ਐਲਾਨ ਕੀਤਾ ਹੈ। ਐਲਾਨ ਵਿਚ ਕਿਹਾ ਗਿਆ ਹੈ ਕਿ ਇਸ ਦੀ ਸਮਾਂ ਸੀਮਾ ਛੇ ਮਹੀਨੇ ਵਧਾ ਕੇ 31 ਮਾਰਚ 2022 ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ, ਇਸ ਸਮੇਂ ਲਿੰਕ ਕਰਨ ਦੀ ਆਖਰੀ ਮਿਤੀ 30 ਸਤੰਬਰ 2021 ਸੀ।

    ਸੀਬੀਡੀਟੀ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਵੱਖ-ਵੱਖ ਹਿੱਸੇਦਾਰਾਂ ਦੁਆਰਾ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਲਈ ਸਮਾਂ ਸੀਮਾ ਵਧਾ ਦਿੱਤੀ ਗਈ ਹੈ। ਜਾਰੀ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ- ਪੈਨ ਨੂੰ ਆਧਾਰ ਨਾਲ ਜੋੜਨ ਲਈ ਆਮਦਨ ਕਰ ਵਿਭਾਗ ਨੂੰ ਆਧਾਰ ਨੰਬਰ ਦੀ ਜਾਣਕਾਰੀ ਦੇਣ ਦੀ ਆਖਰੀ ਮਿਤੀ 30 ਸਤੰਬਰ, 2021 ਤੋਂ ਵਧਾ ਕੇ 31 ਮਾਰਚ, 2022 ਕਰ ਦਿੱਤੀ ਗਈ ਹੈ।

    ਇਸ ਦੇ ਨਾਲ ਹੀ, ਆਮਦਨ ਕਰ ਵਿਭਾਗ ਐਕਟ ਦੇ ਤਹਿਤ ਜੁਰਮਾਨਾ ਲਗਾਉਣ ਦੀ ਮਿਤੀ 30 ਸਤੰਬਰ, 2021 ਤੋਂ ਵਧਾ ਕੇ 31 ਮਾਰਚ, 2022 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਬੇਨਾਮੀ ਪ੍ਰਾਪਰਟੀ ਟ੍ਰਾਂਜੈਕਸ਼ਨਾਂ ਦੀ ਰੋਕਥਾਮ ਐਕਟ, 1988 ਅਧੀਨ ਨਿਰਣਾਇਕ ਅਥਾਰਟੀ ਦੁਆਰਾ ਨੋਟਿਸ ਜਾਰੀ ਕਰਨ ਅਤੇ ਆਦੇਸ਼ ਪਾਸ ਕਰਨ ਦੀ ਆਖਰੀ ਮਿਤੀ ਮਾਰਚ 2022 ਤੱਕ ਵਧਾ ਦਿੱਤੀ ਗਈ ਹੈ।

    ਆਓ ਜਾਣਦੇ ਹਾਂ ਕਿ ਪੈਨ ਕਾਰਡ ਨਾਲ ਆਧਾਰ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ...

    1. ਸਭ ਤੋਂ ਪਹਿਲਾਂ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ www.incometaxindiaefiling.gov.in ਵੈਬਸਾਈਟ ਉਤੇ ਜਾਓ

    2. ਇੱਥੇ ਤੁਹਾਨੂੰ 'ਲਿੰਕ ਆਧਾਰ' ਦੇ ਵਿਕਲਪ 'ਤੇ ਕਲਿਕ ਕਰਨਾ ਹੋਵੇਗਾ

    3. ਜਿਵੇਂ ਹੀ ਤੁਸੀਂ ਵਿਕਲਪ ਉਤੇ ਕਲਿਕ ਕਰੋਗੇ, ਤੁਹਾਡੀ ਸਕ੍ਰੀਨ ਉਤੇ ਇੱਕ ਨਵਾਂ ਪੇਜ ਖੁੱਲ ਜਾਵੇਗਾ, ਇੱਥੇ ਤੁਹਾਨੂੰ ਆਪਣਾ ਆਧਾਰ ਨੰਬਰ, ਪੈਨ ਕਾਰਡ ਨੰਬਰ ਅਤੇ ਮੰਗੀ ਗਈ ਕੁਝ ਜਾਣਕਾਰੀ ਭਰਨੀ ਪਏਗੀ।

    4. ਇਸ ਤੋਂ ਬਾਅਦ, ਜਿਵੇਂ ਹੀ ਤੁਸੀਂ 'ਸਬਮਿਟ' ਦੇ ਬਟਨ 'ਤੇ ਕਲਿਕ ਕਰੋਗੇ, ਤੁਹਾਡਾ ਪੈਨ ਕਾਰਡ ਤੁਹਾਡੇ ਆਧਾਰ ਨਾਲ ਲਿੰਕ ਹੋ ਜਾਵੇਗਾ।
    Published by:Gurwinder Singh
    First published: