Home /News /lifestyle /

Pan Card: ਆਪਣੇ PAN ਕਾਰਡ ਦੀ ਵਰਤੋਂ 'ਤੇ ਰੱਖੋ ਨਜ਼ਰ, ਹੋ ਸਕਦੀ ਹੈ ਗਲਤ ਵਰਤੋਂ

PAN ਕਾਰਡ ਇੱਕ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ ਜਿਸ ਦੀ ਵਰਤੋਂ ਬੈਂਕਾਂ ਵਿੱਚ ਖਾਤਾ ਖੋਲ੍ਹਣ ਤੋਂ ਲੈ ਕੇ ਇਨਕਮ ਟੈਕਸ ਭਰਨ ਤੱਕ ਲਾਜ਼ਮੀ ਹੈ। ਇਹ ਸਾਡੇ ਦੁਆਰਾ ਕੀਤੀਆਂ ਜਾਣ ਵਾਲੀਆਂ ਵਿੱਤੀ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਹੈ। ਤੁਹਾਡੇ PAN ਕਾਰਡ ਨਾਲ ਬਹੁਤ ਸਾਰੀ ਜਾਣਕਾਰੀ ਜੁੜੀ ਹੁੰਦੀ ਹੈ ਜਿਵੇਂ ਕਿ ਤੁਹਾਡਾ ਆਧਾਰ ਕਾਰਡ, ਤੁਹਾਡੇ ਬੈਂਕ ਖ਼ਾਤੇ, ਤੁਹਾਡੇ ਵਲੋਂ ਲਏ ਗਏ ਲੋਨ ਆਦਿ।

ਹੋਰ ਪੜ੍ਹੋ ...
  • Share this:

ਬਹੁਤ ਸਾਰੇ ਅਜਿਹੇ ਮਾਮਲੇ ਦਰਜ ਹੋਏ ਹਨ ਜਿਸ ਵਿੱਚ PAN ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ। ਕਿਸੇ ਹੋਰ ਦੇ PAN ਕਾਰਡ 'ਤੇ ਕਿਸੇ ਅਣਜਾਣ ਵਿਅਕਤੀ ਨੇ ਲੋਨ ਲਿਆ ਹੋਣ ਦੀਆਂ ਘਟਨਾਵਾਂ ਕਈ ਵਾਰ ਸਾਹਮਣੇ ਆਈਆਂ ਹਨ। ਇਸ ਲਈ PAN ਕਾਰਡ ਦੀ ਸੰਭਾਲ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਲਗਾਤਾਰ ਇਸਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਕੀਤੇ ਸਾਡੇ PAN ਕਾਰਡ ਦੀ ਕਿਸੇ ਨੇ ਗਲਤ ਵਰਤੋਂ ਤਾਂ ਨਹੀਂ ਕੀਤੀ। PAN ਕਾਰਡਦੀ ਸਾਰੀ ਜਾਣਕਾਰੀ ਕ੍ਰੈਡਿਟ ਬਿਊਰੋ ਕੋਲ ਵੀ ਜਾਂਦੀ ਹੈ ਜਿਸ ਨਾਲ ਲੋਨ ਲੈਂਦੇ ਸਮੇਂ ਤੁਹਾਡਾ ਕ੍ਰੈਡਿਟ ਸਕੋਰ ਚੈੱਕ ਕੀਤਾ ਜਾਂਦਾ ਹੈ।

ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਆਪਣੀ PAN ਕਾਰਡ ਬਾਰੇ ਸਾਰੀ ਜਾਣਕਾਰੀ ਕਿਵੇਂ ਲੈ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਘਰ ਬੈਠੇ ਆਪਣੇ PAN ਕਾਰਡ ਬਾਰੇ ਸਾਰੀ ਜਾਣਕਾਰੀ ਲੈਣ ਦਾ ਸੌਖਾ ਤਰੀਕਾ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਬਹੁਤ ਜਲਦੀ ਆਪਣੇ PAN ਕਾਰਡ ਬਾਰੇ ਸਾਰਾ ਕੁੱਝ ਜਾਣ ਸਕਦੇ ਹੋ।

ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ https://www.cibil.com/ ਵੈੱਬਸਾਈਟ 'ਤੇ ਜਾਣਾ ਹੋਵੇਗਾ।

ਫਿਰ ਤੁਸੀਂ 'Get Your CIBIL Score' 'ਤੇ ਜਾ ਕੇ ਕੋਈ ਵੀ ਸਬਸਕ੍ਰਿਪਸ਼ਨ ਪਲਾਨ ਲੈ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ, ਜਨਮ ਮਿਤੀ ਅਤੇ ਈਮੇਲ ਆਈਡੀ ਭਰਕੇ Login ਲਈ ਇੱਕ ਮਜ਼ਬੂਤ ਪਾਸਵਰਡ ਲਗਾਓ। ID Type ਵਿੱਚ Income Tax ID ਨੂੰ ਚੁਣੋ।

ਇਸ ਤੋਂ ਬਾਅਦ ਇਹ PAN ਕਾਰਡ ਨੰਬਰ ਦਰਜ ਕਰਨ ਲਈ ਕਹੇਗਾ ਅਤੇ ਤੁਸੀਂ Verify Your Identity 'ਤੇ ਕਲਿੱਕ ਕਰਨਾ ਹੈ ਅਤੇ ਫਿਰ ਜੋ ਪਲਾਨ ਤੁਸੀਂ ਚੁਣਿਆ ਸੀ ਉਹ ਭੁਗਤਾਨ ਕਰੋ।

ਇਸ ਤਰ੍ਹਾਂ ਤੁਹਾਡਾ ਖਾਤਾ ਬਣ ਜਾਵੇਗਾ ਅਤੇ ਤੁਸੀਂ Login ਕਰਕੇ ਇਹ ਜਾਣ ਸਕੋਗੇ ਕਿ ਤੁਹਾਡੇ PAN ਕਾਰਡ 'ਤੇ ਕਿੰਨੇ ਲੋਨ ਹਨ। ਜੇਕਰ ਤੁਹਾਡੇ PAN ਕਾਰਡ ਵਿੱਚ ਕੋਈ ਵੀ ਅਜਿਹਾ ਲੋਨ ਹੈ ਜਿਸਦੀ ਜਾਣਕਾਰੀ ਤੁਹਾਨੂੰ ਨਹੀਂ ਹੈ ਤਾਂ ਤੁਸੀਂ Income Tax ਦੀ ਵੈੱਬਸਾਈਟ 'ਤੇ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

Published by:Drishti Gupta
First published:

Tags: Business, PAN card