ਪੈਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਕਿਉਂਕਿ ਇਸ ਤੋਂ ਬਿਨਾਂ ਬਹੁਤ ਸਾਰੇ ਕੰਮ ਨਹੀਂ ਹੁੰਦੇ। ਬੈਂਕ ਵਿੱਚ ਖਾਤਾ ਖੋਲ੍ਹਣ ਤੋਂ ਲੈ ਕੇ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਤੱਕ ਸਭ ਲਈ ਪੈਨ ਕਾਰਡ ਜ਼ਰੂਰੀ ਹੈ। ਸਰਕਾਰ ਨੇ ਪੈਨ ਕਾਰਡ ਨੂੰ ਕਈ ਵਾਰ ਆਪਣੇ ਬੈਂਕ ਅਤੇ ਆਧਾਰ ਨਾਲ ਲਿੰਕ ਕਰਨ ਲਈ ਕਿਹਾ ਹੈ ਅਤੇ ਹੁਣ ਇਹ ਕੰਮ ਤੁਹਾਨੂੰ 31 ਮਾਰਚ, 2023 ਕਰਨਾ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤੁਹਾਡਾ ਪੈਨ ਕਾਰਡ ਬੰਦ ਹੋ ਸਕਦਾ ਹੈ ਅਤੇ ਇਸ ਤੋਂ ਇਲਾਵਾ ਤੁਹਾਨੂੰ 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।
ਪੈਨ ਕਾਰਡ ਸਾਡੇ ਇਨਕਮ ਟੈਕਸ ਭਰਨ ਸਮੇਂ ਸਭ ਤੋਂ ਜ਼ਰੂਰੀ ਦਸਤਾਵੇਜ਼ ਹੈ ਅਤੇ ਇਸ ਤੋਂ ਬਿਨਾਂ ਤੁਸੀਂ ਆਪਣਾ ਟੈਕਸ ਵੀ ਨਹੀਂ ਫਾਈਲ ਕਰ ਸਕਦੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਤੁਹਾਡਾ ਪੈਨ ਕਾਰਡ ਵੈਲਡ ਨਹੀਂ ਹੈ ਤਾਂ ਤੁਹਾਨੂੰ ਆਮਦਨ ਕਰ ਐਕਟ 1961 ਦੀ ਧਾਰਾ 272N ਦੇ ਤਹਿਤ 10000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਜੇਕਰ ਤੁਹਾਨੂੰ ਨਹੀਂ ਪਤਾ ਕਿ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਿਵੇਂ ਕਰਨਾ ਹੈ ਤਾਂ ਅਸੀਂ ਤੁਹਾਨੂੰ ਆਸਾਨ ਤਰੀਕਾ ਦਸਦੇ ਹਾਂ ਜਿਸ ਨਾਲ ਤੁਸੀਂ ਘਰ ਬੈਠੇ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇਹਨਾਂ ਕਦਮਾਂ ਦੀ ਪਾਲਣਾ ਕਰਨੀ ਹੋਵੇਗੀ:
>> ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਜਾਓ।
>> ਆਧਾਰ ਕਾਰਡ ਵਿੱਚ ਦਿੱਤੇ ਅਨੁਸਾਰ ਨਾਮ, ਪੈਨ ਨੰਬਰ ਅਤੇ ਆਧਾਰ ਨੰਬਰ ਦਰਜ ਕਰੋ।
>> ਜੇਕਰ ਆਧਾਰ ਕਾਰਡ ਵਿੱਚ ਸਿਰਫ ਜਨਮ ਦਾ ਸਾਲ ਦਿੱਤਾ ਗਿਆ ਹੈ ਤਾਂ ਵਰਗ 'ਤੇ ਨਿਸ਼ਾਨ ਲਗਾਓ।
>> ਹੁਣ ਕੈਪਚਾ ਕੋਡ ਦਰਜ ਕਰੋ।
>> ਹੁਣ ਲਿੰਕ ਆਧਾਰ ਬਟਨ 'ਤੇ ਕਲਿੱਕ ਕਰੋ
>> ਤੁਹਾਡਾ ਪੈਨ ਆਧਾਰ ਨਾਲ ਲਿੰਕ ਕੀਤਾ ਜਾਵੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜੇਕਰ ਉਪਰੋਕਤ ਤਰੀਕਾ ਤੁਹਾਨੂੰ ਪੇਚੀਦਾ ਲਗਦਾ ਹੈ ਤਾਂ ਤੁਸੀਂ ਇੱਕ ਐੱਸਐੱਮਐੱਸ ਦੁਆਰਾ ਪੈਨ-ਆਧਾਰ ਨੂੰ ਲਿੰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਸਿਰਫ ਆਪਣੇ ਫ਼ੋਨ 'ਤੇ UIDPAN ਟਾਈਪ ਕਰਕੇ ਅਤੇ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣਾ ਪੈਨ ਕਾਰਡ ਦਰਜ ਕਰਕੇ 567678 ਜਾਂ 56161 'ਤੇ ਭੇਜਣਾ ਹੈ। ਇਸ ਤਰ੍ਹਾਂ ਤੁਹਾਡਾ ਪੈਨ-ਆਧਾਰ ਨਾਲ ਲਿੰਕ ਹੋ ਜਾਵੇਗਾ ਅਤੇ ਤੁਸੀਂ ਜੁਰਮਾਨੇ ਤੋਂ ਬਚ ਜਾਵੋਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: PAN card, Tech News, Tech updates, Technology