Paneer Anardana Kebab Recipe : ਕੁਝ ਲੋਕ ਪਨੀਰ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਲਈ ਪਨੀਰ ਤੋਂ ਬਣੀਆਂ ਚੀਜ਼ਾਂ ਵੀ ਉਹ ਖੁਸ਼ੀ ਨਾਲ ਖਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਪਨੀਰ ਦੀ ਕੋਈ ਵੱਖਰੀ ਰੈਸਿਪੀ ਬਣਾਉਣ ਬਾਰੇ ਸੋਚ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਪਨੀਰ ਅਨਾਰਦਾਨਾ ਕਬਾਬ ਦੀ ਰੈਸਿਪੀ ਲੈ ਕੇ ਆਏ ਹਾਂ। ਮਸਾਲਿਆਂ ਦੇ ਵਿੱਚ ਲਪੇਟੇ ਹੋਏ ਪਨੀਰ ਦੇ ਕਰਿਸਪੀ ਸੁਆਦ ਦਾ ਆਨੰਦ ਦੁਪਹਿਰ ਦੇ ਖਾਣੇ ਨਾਲ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਸਟਾਰਟਰ ਦੇ ਤੌਰ 'ਤੇ ਵੀ ਟ੍ਰਾਈ ਕਰ ਸਕਦੇ ਹੋ।
ਜੇਕਰ ਸ਼ਾਮ ਦੀ ਚਾਹ ਲਈ ਖਾਸ ਮਹਿਮਾਨ ਆ ਰਹੇ ਹਨ, ਤਾਂ ਉਨ੍ਹਾਂ ਦਾ ਸਵਾਗਤ ਇਸ ਰੈਸੇਪੀ ਨਾਲ ਕਰੋ। ਬਹੁਤ ਸਾਰੇ ਲੋਕ ਪਨੀਰ ਕਬਾਬਾਂ ਨੂੰ ਗਰਿੱਲ ਕਰਨ ਲਈ ਮਾਈਕ੍ਰੋਵੇਵ, ਗ੍ਰਿਲਰ ਜਾਂ ਬਰਨਰ ਗੈਸ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਪਹਿਲੀ ਵਾਰ ਪਨੀਰ ਕਬਾਬ ਦੀ ਰੈਸਿਪੀ ਬਣਾਉਣ ਜਾ ਰਹੇ ਹੋ ਅਤੇ ਇਸ ਨੂੰ ਬਣਾਉਣ ਦਾ ਤਰੀਕਾ ਸੋਚ ਰਹੇ ਹੋ, ਤਾਂ ਦੱਸ ਦਈਏ ਕਿ ਤੁਸੀਂ ਇਸ ਨੂੰ ਤਵੇ 'ਤੇ ਜਾਂ ਪੈਨ ਵਿੱਚ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਪਨੀਰ ਦੀ ਇਸ ਮਸਾਲੇਦਾਰ ਰੈਸਿਪੀ ਨੂੰ ਕਿਵੇਂ ਬਣਾਉਣਾ ਹੈ।
ਸਮੱਗਰੀ
ਪਨੀਰ - 200 ਗ੍ਰਾਮ
ਸ਼ਿਮਲਾ ਮਿਰਚ - 1 ਮੋਟੇ ਟੁਕੜਿਆਂ ਵਿੱਚ ਕੱਟੀ
ਪਿਆਜ਼ - 2 ਮੋਟੇ ਟੁਕੜਿਆਂ ਵਿੱਚ ਕੱਟੇ
ਟਮਾਟਰ - 2 ਮੋਟੇ ਟੁਕੜਿਆਂ ਵਿੱਚ ਕੱਟੇ
ਗਰਮ ਮਸਾਲਾ - 1 ਚਮਚ
ਚਾਟ ਮਸਾਲਾ - 2 ਚਮਚ
ਮਿਰਚ ਪਾਊਡਰ - 1 ਚਮਚ
ਦਹੀਂ - 4 ਚਮਚ
ਕਰੀਮ - 1 ਚਮਚ
ਹਲਦੀ - ਅੱਧਾ ਚਮਚ
ਅਨਾਰਦਾਨਾ ਪਾਊਡਰ - 1 ਚਮਚ
ਕਾਲੀ ਮਿਰਚ ਪਾਊਡਰ - ਚਮਚ
ਬੇਸਨ - 1 ਚਮਚ
ਰਿਫਾਇੰਡ ਤੇਲ - 3 ਚਮਚ
ਲੂਣ - ਸੁਆਦ ਅਨੁਸਾਰ
ਪਨੀਰ ਅਨਾਰਦਾਨਾ ਕਬਾਬ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਪਨੀਰ ਨੂੰ ਵੱਡੇ ਕਿਊਬ ਵਿੱਚ ਕੱਟ ਲਓ। ਧਿਆਨ ਰੱਖੋ ਕਿ ਪਨੀਰ ਨੂੰ ਛੋਟਾ ਨਾ ਕੱਟਿਆ ਜਾਵੇ। ਜੇਕਰ ਤੁਸੀਂ ਪਨੀਰ ਨੂੰ ਗੈਸ 'ਤੇ ਗਰਿੱਲ ਕਰਦੇ ਹੋ, ਤਾਂ ਸੰਭਵ ਹੈ ਕਿ ਪਨੀਰ ਦੇ ਛੋਟੇ ਟੁਕੜੇ ਸੜ ਸਕਦੇ ਹਨ। ਇੱਕ ਭਾਂਡੇ ਵਿੱਚ ਬੇਸਨ,ਦਹੀਂ, ਕਰੀਮ, ਚਾਟ ਮਸਾਲਾ, ਗਰਮ ਮਸਾਲਾ, ਮਿਰਚ ਪਾਊਡਰ, ਅਨਾਰਦਾਨਾ ਪਾਊਡਰ, ਕਾਲੀ ਮਿਰਚ ਪਾਊਡਰ, ਹਲਦੀ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ। ਧਿਆਨ ਰਹੇ ਕਿ ਦਹੀਂ ਗਾੜ੍ਹਾ ਹੋਵੇ, ਤਾਂ ਕਿ ਮਿਸ਼ਰਣ ਵੀ ਸੰਘਣਾ ਬਣ ਸਕੇ ਅਤੇ ਇਸ ਨੂੰ ਪਨੀਰ 'ਤੇ ਚੰਗੀ ਤਰ੍ਹਾਂ ਲਪੇਟਿਆ ਜਾ ਸਕੇ। ਇਸ ਮਿਸ਼ਰਣ ਵਿੱਚ ਪਨੀਰ ਦੇ ਟੁਕੜਿਆਂ ਨੂੰ 20 ਮਿੰਟ ਲਈ ਰੱਖੋ। ਹੁਣ ਪੈਨ 'ਚ ਤੇਲ ਗਰਮ ਕਰੋ ਅਤੇ ਪਨੀਰ ਨੂੰ ਮਿਸ਼ਰਣ 'ਚ ਚੰਗੀ ਤਰ੍ਹਾਂ ਲਪੇਟੋ ਅਤੇ ਇਸ ਨੂੰ ਪੈਨ 'ਤੇ ਚਾਰੇ ਪਾਸਿਓਂ ਵਾਰੀ-ਵਾਰੀ ਸੇਕ ਲਓ। ਬਾਕੀ ਬਚੇ ਹੋਏ ਮਿਸ਼ਰਣ ਵਿੱਚ ਪਿਆਜ਼, ਸ਼ਿਮਲਾ ਮਿਰਚ ਅਤੇ ਟਮਾਟਰ ਪਾ ਕੇ ਚੰਗੀ ਤਰ੍ਹਾਂ ਲਪੇਟੋ ਅਤੇ ਤਵੇ 'ਤੇ ਸੇਕ ਲਓ। ਟਮਾਟਰ ਦੇ ਬੀਜਾਂ ਨੂੰ ਕੱਢ ਦਿਓ, ਨਹੀਂ ਤਾਂ ਉਹ ਕਰਿਸਪੀ ਨਹੀਂ ਹੋਣਗੇ। ਪਰੋਸਣ ਤੋਂ ਪਹਿਲਾਂ ਇਕ ਪੈਨ ਵਿੱਚ ਪਨੀਰ ਅਤੇ ਸਾਰੀਆਂ ਸਬਜ਼ੀਆਂ ਨੂੰ ਗਰਮ ਕਰੋ ਅਤੇ ਟੂਥਪਿੱਕ ਲਗਾ ਕੇ ਸਰਵ ਕਰੋ। ਇਸ ਨੂੰ ਪੁਦੀਨੇ ਅਤੇ ਦਹੀਂ ਦੀ ਚਟਨੀ ਨਾਲ ਖਾਣ 'ਤੇ ਸੁਆਦ ਹੋਰ ਵੀ ਵਧੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Paneer, Recipe