Home /News /lifestyle /

Paneer Tikka Recipe: ਘਰ 'ਚ ਹੀ ਲਓ ਸੁਆਦੀ 'ਪਨੀਰ ਟਿੱਕਾ' ਦਾ ਸੁਆਦ, ਆਸਾਨ ਰੈਸਿਪੀ ਨਾਲ ਕਰੋ ਤਿਆਰ

ਰੈਸਟੋਰੈਂਟ ਸਟਾਈਲ 'ਪਨੀਰ ਟਿੱਕਾ' ਖਾਣਾ ਤਾਂ ਹਰੇਕ ਨੂੰ ਪਸੰਦ ਹੋਵੇਗਾ। ਮਸਾਲਾ ਪਨੀਰ, ਹਰੀ ਮਿਰਚ ਅਤੇ ਪਿਆਜ਼ ਤੋਂ ਬਣੇ, ਪਨੀਰ ਟਿੱਕਾ ਨੂੰ ਕਰੀਮ ਅਤੇ ਮਸਾਲਿਆਂ ਦੇ ਸੁਆਦੀ ਮਿਸ਼ਰਣ ਨਾਲ ਮੈਰੀਨੇਟ ਕੀਤਾ ਜਾਂਦਾ ਹੈ। ਫਿਰ ਪਨੀਰ ਦੇ ਟਿੱਕੇ ਨੂੰ ਉਦੋਂ ਤੱਕ ਭੁੰਨ ਕੇ ਤਿਆਰ ਕੀਤਾ ਜਾਂਦਾ ਹੈ ਜਦੋਂ ਤੱਕ ਉਹ ਕੁਰਕੁਰੇ ਨਾ ਹੋ ਜਾਣ। ਜੇਕਰ ਤੁਸੀਂ ਮਸਾਲੇਦਾਰ ਪਨੀਰ ਟਿੱਕਾ ਨੂੰ ਪਸੰਦ ਕਰਦੇ ਹੋ, ਤਾਂ ਤੁਸੀਂ ਇਸ ਰੈਸੇਪੀ ਨੂੰ ਜ਼ਰੂਰ ਅਜ਼ਮਾਓ। ਬੱਚਿਆਂ ਨੂੰ ਮਸਾਲੇਦਾਰ ਪਨੀਰ ਟਿੱਕਾ ਦਾ ਸੁਆਦ ਬਹੁਤ ਪਸੰਦ ਹੁੰਦਾ ਹੈ। ਇਹ ਪਾਰਟੀਆਂ ਵਿੱਚ ਇੱਕ ਵਧੀਆ ਸਟਾਰਟਰ ਡਿਸ਼ ਹੈ।

ਹੋਰ ਪੜ੍ਹੋ ...
  • Share this:

ਪਨੀਰ ਟਿੱਕਾ ਚਿਕਨ ਕਬਾਬ ਦਾ ਇੱਕ ਚੰਗਾ ਸ਼ਾਕਾਹਾਰੀ ਵਿਕਲਪ ਹੈ। ਇਸ ਸੁਆਦੀ ਪਕਵਾਨ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ। ਅਸੀਂ ਤੁਹਾਨੂੰ ਪਨੀਰ ਟਿੱਕਾ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸ ਰਹੇ ਹਾਂ।

ਪਨੀਰ ਟਿੱਕਾ ਲਈ ਸਮੱਗਰੀ
-500 ਗ੍ਰਾਮ ਪਨੀਰ
-10 ਗ੍ਰਾਮ ਅਦਰਕ
-100 ਗ੍ਰਾਮ ਪਿਆਜ਼
-20 ਗ੍ਰਾਮ ਹਰਾ ਧਨੀਆ
-1 ਚਮਚ ਚਾਟ ਮਸਾਲਾ
-100 ਗ੍ਰਾਮ ਅਨਾਰ ਦੇ ਬੀਜ
-1 ਚਮਚ ਲੂਣ (ਸਵਾਦ ਅਨੁਸਾਰ)
-5 ਤਾਜ਼ੀਆਂ ਪੀਸੀਆਂ ਹਰੀਆਂ ਮਿਰਚਾਂ
-100 ਮਿਲੀਲੀਟਰ ਤਾਜ਼ਾ ਕਰੀਮ
-1 ਚਮਚ ਗਰਮ ਮਸਾਲਾ ਪਾਊਡਰ

ਪਨੀਰ ਟਿੱਕਾ ਬਣਾਉਣ ਦੀ ਆਸਾਨ ਰੈਸਿਪੀ
1. ਸਭ ਤੋਂ ਪਹਿਲਾਂ 400 ਗ੍ਰਾਮ ਪਨੀਰ ਨੂੰ ਕਿਊਬ 'ਚ ਕੱਟ ਕੇ ਰੱਖੋ। 100 ਗ੍ਰਾਮ ਪਨੀਰ ਨੂੰ ਛਾਣ ਕੇ ਪੀਸ ਲਓ। ਇਸ ਤੋਂ ਬਾਅਦ ਪਿਆਜ਼, ਧਨੀਆ ਅਤੇ ਅਦਰਕ ਨੂੰ ਬਾਰੀਕ ਕੱਟ ਲਓ। ਹਰੀਆਂ ਮਿਰਚਾਂ ਨੂੰ ਪੀਸ ਕੇ ਮਿਸ਼ਰਣ ਬਣਾ ਲਓ।
2. ਥੋੜਾ ਜਿਹਾ ਪੀਸਿਆ ਹੋਇਆ ਪਨੀਰ ਮੈਸ਼ ਕਰੋ ਅਤੇ ਬਾਰੀਕ ਕੱਟਿਆ ਹੋਇਆ ਅਦਰਕ, ਨਮਕ, ਤਾਜ਼ੇ ਅਨਾਰ ਦੇ ਦਾਣੇ, ਹਰੀ ਮਿਰਚ ਅਤੇ ਹਰਾ ਧਨੀਆ ਪਾਓ ਅਤੇ ਇਸ ਨੂੰ ਮਿਲਾਓ। ਇਸ ਮਿਸ਼ਰਣ ਨੂੰ ਪਨੀਰ ਦੇ ਟੁਕੜਿਆਂ ਨਾਲ ਮਿਲਾਓ।
3. ਹੁਣ ਪੀਸਿਆ ਹੋਇਆ ਪਨੀਰ, ਤਾਜ਼ੀ ਕਰੀਮ, ਨਮਕ, ਕੱਟਿਆ ਹੋਇਆ ਧਨੀਆ ਅਤੇ ਚੁਟਕੀ ਭਰ ਗਰਮ ਮਸਾਲਾ ਪਾ ਕੇ ਮੈਰੀਨੇਡ ਤਿਆਰ ਕਰੋ। ਹੁਣ ਇਸ ਨੂੰ ਕੁਝ ਦੇਰ ਲਈ ਫਰਿੱਜ 'ਚ ਰੱਖੋ।
4. ਥੋੜ੍ਹੀ ਦੇਰ ਬਾਅਦ ਇਸ ਨੂੰ ਕੱਢ ਲਓ ਅਤੇ ਘੱਟ ਅੱਗ 'ਤੇ ਭੁੰਨ ਲਓ। ਪਨੀਰ ਦੇ ਕਿਊਬ ਦੇ ਮਿਸ਼ਰਣ 'ਤੇ ਮੈਰੀਨੇਟ ਕੀਤਾ ਮਸਾਲਾ ਲਗਾਓ ਅਤੇ 30 ਮਿੰਟ ਲਈ ਫਰਿੱਜ 'ਚ ਰੱਖੋ। ਇਸ ਨਾਲ ਪਨੀਰ 'ਤੇ ਮਸਾਲਾ ਚੰਗੀ ਤਰ੍ਹਾਂ ਸੈੱਟ ਹੋ ਜਾਵੇਗਾ।
5. ਇਸ ਤੋਂ ਬਾਅਦ ਇਕ ਨਾਨ-ਸਟਿਕ ਪੈਨ ਨੂੰ ਕੱਢ ਲਓ। ਇਸ 'ਤੇ ਮੱਖਣ ਪਾਓ ਅਤੇ ਪਨੀਰ ਨੂੰ ਪੈਨ 'ਚ ਪਾ ਦਿਓ। ਇਸ ਨੂੰ ਭੂਰਾ ਹੋਣ ਤੱਕ ਫਰਾਈ ਕਰੋ। ਜਦੋਂ ਇਹ ਪੂਰੀ ਤਰ੍ਹਾਂ ਸੁਨਹਿਰੀ ਅਤੇ ਕੁਰਕੁਰਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।
6. ਇਸ ਤਰ੍ਹਾਂ ਤੁਹਾਡਾ ਪਨੀਰ ਟਿੱਕਾ ਤਿਆਰ ਹੈ। ਇਸ 'ਤੇ ਤੁਸੀਂ ਕੱਟਿਆ ਪਿਆਜ਼ ਅਤੇ ਅਨਾਰ ਦੇ ਬੀਜ ਪਾਓ। ਇੱਕ ਚੁਟਕੀ ਚਾਟ ਮਸਾਲਾ ਛਿੜਕੋ ਅਤੇ ਚਟਨੀ ਦੇ ਨਾਲ ਸਰਵ ਕਰੋ।
Published by:Sarafraz Singh
First published:

Tags: Food

ਅਗਲੀ ਖਬਰ