Home /News /lifestyle /

Health Tips: ਗੋਲਗੱਪੇ ਖਾਣ ਨਾਲ ਫੈਲਦਾ ਹੈ ਟਾਈਫਾਈਡ ਤੇ ਹੈਜ਼ਾ! ਮਾਹਰਾਂ ਤੋਂ ਜਾਣੋ ਸੱਚਾਈ

Health Tips: ਗੋਲਗੱਪੇ ਖਾਣ ਨਾਲ ਫੈਲਦਾ ਹੈ ਟਾਈਫਾਈਡ ਤੇ ਹੈਜ਼ਾ! ਮਾਹਰਾਂ ਤੋਂ ਜਾਣੋ ਸੱਚਾਈ

Health Tips: ਗੋਲਗੱਪੇ ਖਾਣ ਨਾਲ ਫੈਲਦਾ ਹੈ ਟਾਈਫਾਈਡ ਤੇ ਹੈਜ਼ਾ! ਮਾਹਰਾਂ ਤੋਂ ਜਾਣੋ ਸੱਚਾਈ

Health Tips: ਗੋਲਗੱਪੇ ਖਾਣ ਨਾਲ ਫੈਲਦਾ ਹੈ ਟਾਈਫਾਈਡ ਤੇ ਹੈਜ਼ਾ! ਮਾਹਰਾਂ ਤੋਂ ਜਾਣੋ ਸੱਚਾਈ

Pani Puri: ਹੁਣ ਤੇਲੰਗਾਨਾ ਦੇ ਸਿਹਤ ਅਧਿਕਾਰੀਆਂ ਨੇ ਸੂਬੇ 'ਚ ਟਾਈਫਾਈਡ ਦੇ ਵਧਦੇ ਮਾਮਲਿਆਂ ਲਈ 'ਗੋਲਗੱਪਿਆਂ' ਨੂੰ ਜ਼ਿੰਮੇਵਾਰ ਠਹਿਰਾਇਆ ਹੈ। 'ਗੋਲਗੱਪੇ' ਖਾਣ ਦੇ ਸ਼ੌਕੀਨ ਲੋਕ ਇਨ੍ਹਾਂ ਦੋਵਾਂ ਮਾਮਲਿਆਂ ਤੋਂ ਬਾਅਦ ਕਾਫੀ ਉਲਝਣ 'ਚ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸੱਚਾਈ ਕੀ ਹੈ। ਤਾਂ ਆਓ ਮਾਹਰਾਂ ਤੋਂ ਜਾਣਦੇ ਹਾਂ ਕਿ ਇਸ ਪਿੱਛੇ ਸੱਚਾਈ ਕੀ ਹੈ?

ਹੋਰ ਪੜ੍ਹੋ ...
  • Share this:

ਗੋਲਗੱਪੇ ਖਾਣ ਦੇ ਮਾੜੇ ਪ੍ਰਭਾਵ: ਮੌਨਸੂਨ ਦੌਰਾਨ ਬਿਮਾਰੀਆਂ ਦਾ ਵਧਣਾ ਜਾਂ ਫੈਲਣਾ ਆਮ ਗੱਲ ਹੈ। ਜਿਸ ਲਈ ਲੋਕਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਕੁਝ ਹਫ਼ਤੇ ਪਹਿਲਾਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਇੱਕ ਮਹਾਨਗਰ ਖੇਤਰ ਵਿੱਚ 'ਹੈਜ਼ਾ' ਫੈਲ ਗਿਆ ਸੀ, ਜਿਸ ਕਾਰਨ ਉੱਥੋਂ ਦੇ ਪ੍ਰਸ਼ਾਸਨ ਨੇ 'ਗੋਲਗੱਪਿਆਂ' ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਪ੍ਰਸ਼ਾਸਨ ਦਾ ਮੰਨਣਾ ਸੀ ਕਿ 'ਗੋਲਗੱਪੇ' ਖਾਣ ਕਾਰਨ ਹੈਜ਼ੇ ਦੀ ਬਿਮਾਰੀ ਫੈਲ ਰਹੀ ਹੈ।

ਹੁਣ ਤੇਲੰਗਾਨਾ ਦੇ ਸਿਹਤ ਅਧਿਕਾਰੀਆਂ ਨੇ ਸੂਬੇ 'ਚ ਟਾਈਫਾਈਡ ਦੇ ਵਧਦੇ ਮਾਮਲਿਆਂ ਲਈ 'ਗੋਲਗੱਪਿਆਂ' ਨੂੰ ਜ਼ਿੰਮੇਵਾਰ ਠਹਿਰਾਇਆ ਹੈ। 'ਗੋਲਗੱਪੇ' ਖਾਣ ਦੇ ਸ਼ੌਕੀਨ ਲੋਕ ਇਨ੍ਹਾਂ ਦੋਵਾਂ ਮਾਮਲਿਆਂ ਤੋਂ ਬਾਅਦ ਕਾਫੀ ਉਲਝਣ 'ਚ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਸੱਚਾਈ ਕੀ ਹੈ। ਤਾਂ ਆਓ ਮਾਹਰਾਂ ਤੋਂ ਜਾਣਦੇ ਹਾਂ ਕਿ ਇਸ ਪਿੱਛੇ ਸੱਚਾਈ ਕੀ ਹੈ?

ਮਾਹਰ ਕਹਿੰਦੇ ਹਨ?

ਭਾਰਤੀ ਹਵਾਈ ਸੈਨਾ ਦੇ ਸਾਬਕਾ ਮੈਡੀਕਲ ਅਫ਼ਸਰ ਅਤੇ ਜਨਰਲ ਫਿਜ਼ੀਸ਼ੀਅਨ ਡਾ: ਵਰੁਣ ਚੌਧਰੀ (MD) ਅਨੁਸਾਰ ਟਾਈਫਾਈਡ (Thyphoid)ਅਤੇ ਹੈਜ਼ਾ (Smallpox) ਦੀ ਬੀਮਾਰੀ ਬੈਕਟੀਰੀਆ ਨਾਲ ਫੈਲਦੀ ਹੈ। ਜਦੋਂ ਲੋਕ ਇਸ ਬੈਕਟੀਰੀਆ ਨਾਲ ਸੰਕਰਮਿਤ ਭੋਜਨ ਪਦਾਰਥਾਂ ਦਾ ਸੇਵਨ ਕਰਦੇ ਹਨ ਤਾਂ ਉਹ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਬਰਸਾਤ ਦੇ ਮੌਸਮ ਵਿੱਚ ਸਟ੍ਰੀਟ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਮੌਸਮ ਵਿੱਚ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ ਅਤੇ ਟਾਈਫਾਈਡ ਅਤੇ ਹੈਜ਼ਾ ਦੇ ਬੈਕਟੀਰੀਆ ਫੈਲਣ ਦਾ ਖਤਰਾ ਵੀ ਵੱਧ ਜਾਂਦਾ ਹੈ।

ਇਹ ਗੱਲ 'ਗੋਲਗੱਪੇ' ਖਾਣ 'ਤੇ ਵੀ ਲਾਗੂ ਹੁੰਦੀ ਹੈ। ਜੇਕਰ ਤੁਸੀਂ ਵੀ ਅਸ਼ੁੱਧ 'ਗੋਲਗੱਪੇ' ਖਾ ਰਹੇ ਹੋ, ਤਾਂ ਤੁਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਪਾਣੀ ਕਿਸੇ ਵੀ ਤਰ੍ਹਾਂ ਦੂਸ਼ਿਤ ਨਾ ਹੋਵੇ ਤਾਂ ਤੁਸੀਂ ਖਾ ਸਕਦੇ ਹੋ। ਹਾਲਾਂਕਿ ਕਿਹੜੀ ਖਾਣ-ਪੀਣ ਵਾਲੀ ਵਸਤੂ ਦੂਸ਼ਿਤ ਹੈ, ਇਹ ਸੈਂਪਲ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇਸ ਲਈ ਸਾਵਧਾਨ ਰਹੋ।


ਇਸ ਤਰ੍ਹਾਂ ਕਰੋ ਬਚਾਅ

ਡਾ: ਵਰੁਣ ਚੌਧਰੀ ਅਨੁਸਾਰ ਆਮ ਤੌਰ 'ਤੇ ਟਾਈਫਾਈਡ ਅਤੇ ਹੈਜ਼ੇ ਦੀ ਬਿਮਾਰੀ ਗੰਦਾ ਪਾਣੀ ਪੀਣ ਨਾਲ ਹੋ ਸਕਦੀ ਹੈ | ਬਰਸਾਤ ਦੇ ਮੌਸਮ ਵਿੱਚ ਸਾਰਿਆਂ ਨੂੰ ਸਾਫ਼ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਫਿਲਟਰ ਕੀਤਾ ਪਾਣੀ ਨਹੀਂ ਹੈ ਤਾਂ ਇਸ ਨੂੰ ਉਬਾਲ ਕੇ ਠੰਡਾ ਕਰਕੇ ਪੀਓ। ਇਸ ਤੋਂ ਇਲਾਵਾ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਿਰ ਇਨ੍ਹਾਂ ਦਾ ਸੇਵਨ ਕਰੋ। ਲੰਬੇ ਸਮੇਂ ਤੋਂ ਰੱਖਿਆ ਹੋਇਆ ਭੋਜਨ ਖਾਣ ਤੋਂ ਪਰਹੇਜ਼ ਕਰੋ। ਸਟ੍ਰੀਟ ਫੂਡ ਤੋਂ ਪਰਹੇਜ਼ ਕਰੋ ਅਤੇ ਸਿਹਤਮੰਦ ਖੁਰਾਕ ਲਓ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਹੈਜ਼ਾ ਅਤੇ ਟਾਈਫਾਈਡ ਦੀ ਬੀਮਾਰੀ ਤੋਂ ਬਚ ਸਕਦੇ ਹੋ।

Published by:Ashish Sharma
First published:

Tags: Health, Life style