Papad Chat Recipe in Home: ਅਕਸਰ ਅਸੀਂ ਲੋਕਾਂ ਨੂੰ ਗੋਲ-ਗੱਪੇ, ਚਾਟ ਆਦਿ ਖਾਂਦੇ ਹੋਏ ਦੇਖਦੇ ਹਾਂ ਤਾਂ ਸੋਚਦੇ ਹਾਂ ਕਿ ਇਹ ਲੋਕ ਖਾਣ ਦੇ ਕਿੰਨੇ ਸ਼ੌਕੀਨ ਹਨ। ਖਾਣੇ ਦੇ ਸ਼ੌਕੀਨ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੇ ਸਵਾਦ ਨੂੰ ਚੱਖਣਾ ਇੱਕ ਆਦਤ ਬਣ ਜਾਂਦਾ ਹੈ। ਪਰ ਕਈ ਵਾਰ ਉਹ ਬਾਹਰ ਜਾਣ ਤੋਂ ਅਸਮਰੱਥ ਹੁੰਦੇ ਹਨ ਅਤੇ ਆਪਣੇ ਖਾਣ ਦੇ ਸ਼ੋਂਕ ਨੇ ਪੂਰਾ ਨਹੀਂ ਕਰ ਪਾਉਂਦੇ। ਜੇ ਤੁਸੀਂ ਵੀ ਖਾਣੇ ਦੇ ਸ਼ੌਕੀਨ ਹੋ ਅਤੇ ਬਾਹਰ ਜਾਣ ਦੀ ਬਜਾਏ ਘਰ ਵਿੱਚ ਹੀ ਕੁੱਝ ਨਵਾਂ ਸਵਾਦ ਲੈਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਪਾਪੜ ਚਾਟ ਬਣਾਉਣ ਦੀ ਬਹੁਤ ਹੀ ਆਸਾਨ ਰੈਸਿਪੀ ਦੱਸਾਂਗੇ। ਇਸ ਨੂੰ ਤੁਸੀਂ ਕਿਸੇ ਵੀ ਸਮੇਂ ਸਵੇਰ ਜਾਂ ਸ਼ਾਮ ਨੂੰ ਬਣਾ ਕੇ ਖਾ ਸਕਦੇ ਹੋ।
ਇਸ ਰੈਸਿਪੀ ਨੂੰ ਬਣਾਉਣਾ ਇੰਨਾ ਆਸਾਨ ਹੈ ਕਿ ਬੱਚੇ ਵੀ ਬਣਾ ਸਕਦੇ ਹਨ। ਆਓ ਜਾਣਦੇ ਹਾਂ ਕਿ ਪਾਪੜ ਚਾਟ ਬਣਾਉਣ ਲਈ ਸਾਨੂੰ ਕੀ ਚਾਹੀਦਾ ਹੈ: ਪਾਪੜ ਚਾਟ ਬਣਾਉਣ ਲਈ ਸਾਨੂੰ ਕੱਟੇ ਹੋਏ ਪਾਪੜ, ਬਾਰੀਕ ਕੱਟਿਆ ਪਿਆਜ਼, ਕੱਚਾ ਅੰਬ (ਕੇਰੀ), ਕੱਟੇ ਹੋਏ ਟਮਾਟਰ, ਚਾਟ ਮਸਾਲਾ, ਮਿਰਚ ਪਾਊਡਰ, ਸੁਆਦ ਲਈ ਲੂਣ ਅਤੇ ਬਾਰੀਕ ਕੱਟਿਆ ਹੋਇਆ ਧਨੀਆ ਦੀ ਲੋੜ ਹੋਵੇਗੀ।
ਦੱਸ ਦੇਈਏ ਕਿ ਇਹ ਰੈਸਿਪੀ @happily__foodiee ਯੂਜ਼ਰਨੇਮ ਨਾਲ ਬਣਾਏ ਗਏ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਦੇ ਰੂਪ ਵਿੱਚ ਪੋਸਟ ਕੀਤੀ ਗਈ ਹੈ।
View this post on Instagram
ਆਓ ਜਾਣਦੇ ਹਾਂ ਪਾਪੜ ਚਾਟ ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਕੱਚੇ ਪਾਪੜ ਲਓ। ਇਹਨਾਂ ਨੂੰ ਪੱਟੀਆਂ ਦੇ ਰੂਪ ਵਿੱਚ ਕੱਟ ਲਓ ਅਤੇ ਇਹਨਾਂ ਨੂੰ ਡੀਪ ਫ੍ਰਾਈ ਕਰੋ। ਜਦੋਂ ਪਾਪੜ ਪੱਕ ਜਾਣ ਤਾਂ ਪਿਆਜ਼ ਅਤੇ ਟਮਾਟਰ ਕੱਟ ਕੇ ਇੱਕ ਪਾਸੇ ਰੱਖ ਲਓ। ਤੁਸੀਂ ਇਸ ਰੈਸਿਪੀ ਨੂੰ ਵੀਡੀਓ ਰਾਹੀਂ ਵੀ ਦੇਖ ਸਕਦੇ ਹੋ।
ਇਸ ਤੋਂ ਬਾਅਦ ਇੱਕ ਪੇਪਰ ਨੂੰ ਕੋਨ ਦੇ ਆਕਾਰ ਵਿੱਚ ਮੋੜ ਲਓ। ਇਸ ਕੋਨ ਵਿੱਚ ਪਾਪੜ, ਬਾਰੀਕ ਕੱਟੇ ਹੋਏ ਪਿਆਜ਼, ਟਮਾਟਰ ਮਿਲਾਓ। ਹੁਣ ਇਸ ਵਿੱਚ ਸਵਾਦ ਲਈ ਨਮਕ, ਲਾਲ ਮਿਰਚ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਸਭ ਨੂੰ ਮਿਲਾ ਲਓ। ਫਿਰ ਇਸ ਵਿਚ ਬਾਰੀਕ ਕੱਟਿਆ ਹੋਇਆ ਧਨੀਆ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਬਸ ਇੰਨਾ ਹੀ ਕੰਮ ਸੀ, ਤੁਹਾਡੀ ਪਾਪੜ ਚਾਟ ਤਿਆਰ ਹੈ। ਇਸ ਨੂੰ ਤੁਸੀਂ ਨੂੰ ਆਪਣੇ ਘਰ ਵਿੱਚ ਆਏ ਮਹਿਮਾਨਾਂ ਨਾਲ ਸਾਂਝਾ ਕਰ ਸਕਦੇ ਹੋ। ਇਸਨੂੰ ਹੋਰ ਸਵਾਦ ਬਣਾਉਣ ਲਈ ਤੁਸੀਂ ਇਸ ਵਿੱਚ ਨਿੰਬੂ ਦਾ ਰਸ, ਖੀਰੇ ਅਤੇ ਇਮਲੀ ਦੀ ਚਟਨੀ ਵੀ ਪਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Recipe