HOME » NEWS » Life

ਪੇਪਰ ਬੈਗ ਦਿਵਸ 2021: ਵਾਤਾਵਰਣ ਨੂੰ ਬਚਾਉਣ ਦੀ ਇਕ ਛੋਟੀ ਪਹਿਲ ਜੋ ਵੱਡੇ ਅਸਰ ਦਿਖਾ ਰਹੀ ਹੈ

News18 Punjabi | Trending Desk
Updated: July 13, 2021, 1:48 PM IST
share image
ਪੇਪਰ ਬੈਗ ਦਿਵਸ 2021: ਵਾਤਾਵਰਣ ਨੂੰ ਬਚਾਉਣ ਦੀ ਇਕ ਛੋਟੀ ਪਹਿਲ ਜੋ ਵੱਡੇ ਅਸਰ ਦਿਖਾ ਰਹੀ ਹੈ
ਪੇਪਰ ਬੈਗ ਦਿਵਸ 2021: ਵਾਤਾਵਰਣ ਨੂੰ ਬਚਾਉਣ ਦੀ ਇਕ ਛੋਟੀ ਪਹਿਲ ਜੋ ਵੱਡੇ ਅਸਰ ਦਿਖਾ ਰਹੀ ਹੈ

  • Share this:
  • Facebook share img
  • Twitter share img
  • Linkedin share img
ਵਿਸ਼ਵ ਪੇਪਰ ਬੈਗ ਦਿਵਸ ਹਰ ਸਾਲ 12 ਜੁਲਾਈ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ ਤਾਂ ਜੋ ਪਲਾਸਟਿਕ ਦੇ ਥੈਲਿਆਂ ਦੀ ਥਾਂ ਅਸੀਂ ਰੋਜ਼ਾਨਾ ਕਾਗਜ਼ਾਂ ਦੇ ਬਣੇ ਬੈਗਾਂ ਦੀ ਵਰਤੋਂ ਕਰੀਏ। ਪਲਾਸਟਿਕ ਦੇ ਥੈਲੇ ਕਈ ਸਾਲਾਂ ਤੋਂ ਸਾਡੇ ਲਈ ਰਾਸ਼ਨ ਦਾ ਸਾਮਾਨ ਤੇ ਹੋਰ ਸਮਾਨ ਢੋਹਣ ਦੇ ਕੰਮ ਆਉਂਦੇ ਰਹੇ ਹਨ।

12 ਜੁਲਾਈ ਦਾ ਇਹ ਦਿਨ ਬਾਇਓਡੀਗਰੇਡੇਬਲ ਪੇਪਰ ਬੈਗਾਂ ਦੀ ਵਰਤੋਂ ਬਾਰੇ ਜਾਗਰੂਕਤਾ ਵਧਾਉਣ ਲਈ ਸਮਰਪਿਤ ਹੈ ਜੋ ਰੀਸਾਈਕਲ ਹੋ ਸਕਦੇ ਹਨ ਅਤੇ ਮੁੜ ਤੋਂ ਵਰਤਨ ਯੋਗ ਕੱਚੇ ਮਾਲ ਤੋਂ ਬਣੇ ਹਨ। ਵਿਸ਼ਵਵਿਆਪੀ ਤੌਰ 'ਤੇ, ਪਿਛਲੀ ਸਦੀ ਦੇ ਅੰਤ ਤੋਂ ਹੀ ਪਲਾਸਟਿਕ ਬੈਗਾਂ ਦੀ ਵਰਤੋਂ 'ਤੇ ਰੋਕ ਲਗਾਉਣ ਦੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਪਲਾਸਟਿਕ ਨਾਨ-ਬਾਇਓਡਿਗਰੇਡੇਬਲ ਹਨ ਤੇ ਸੌਖੇ ਸ਼ਬਦਾਂ ਵਿੱਚ ਡੀ-ਕੰਪੋਜ਼ ਹੋਣ ਵਿੱਚ ਸੈਂਕੜੇ ਸਾਲ ਦਾ ਸਮਾਂ ਲੈਂਦੇ ਹਨ।

ਵਿਸ਼ਵ ਦੇ ਲੋਕ ਜਲਵਾਯੂ ਪਰਿਵਰਤਨ, ਵਾਤਾਵਰਣ ਪ੍ਰਦੂਸ਼ਣ ਅਤੇ ਸਰੋਤਾਂ ਦੀ ਘਾਟ ਦੀਆਂ ਹਕੀਕਤਾਂ ਤੋਂ ਜਾਗਰੂਕ ਹੋਏ ਹਨ ਤੇ ਇਸ ਲਈ ਹੌਲੀ ਹੌਲੀ ਪਰ ਨਿਸ਼ਚਤ ਤੌਰ ਤੇ, ਅਜਿਹੀ ਜੀਵਨਸ਼ੈਲੀ ਨੂੰ ਅਪਣਾ ਰਹੇ ਹਨ ਜੋ ਟਿਕਾਊ ਹੋਵੇ ਤੇ ਪ੍ਰਦੂਸ਼ਣ ਘੱਟ ਫੈਲੇ। ਨਾਲ ਹੀ ਇਸ ਵਿੱਚ ਕਾਗਜ਼ ਦੇ ਥੈਲਿਆਂ ਨੂੰ ਅਪਣਾਉਣ ਨੂੰ ਮੁੱਖ ਤੌਰ ਤੇ ਤਰਜੀਹ ਦਿੱਤੀ ਜਾ ਰਹੀ ਹੈ।
ਪੇਪਰ ਬੈਗ ਦਿਵਸ ਕਿਸਨੇ ਅਰੰਭ ਕੀਤਾ ਇਸ ਦਾ ਅਨੁਮਾਨ ਹੀ ਲਗਾਇਆ ਜਾ ਸਕਦਾ ਹੈ ਪਰ ਵਿਸ਼ਵ ਭਰ ਵਿੱਚ ਇਸ ਦਿਨ ਦਾ ਗੰਭੀਰਤਾ ਨਾਲ ਪਾਲਣ ਕਰਨਾ ਤੇ ਕਾਗਜ਼ਾਂ ਦੇ ਬੈਗਾਂ ਦੀ ਵਰਤੋਂ ਕਰਨਾ ਤੇ ਧਰਤੀ ਗ੍ਰਹਿ ਨੂੰ ਆਉਣ ਵਾਲੀ ਪੀੜ੍ਹੀ ਲਈ ਬਚਾਉਣਾ ਸਾਡੀ ਸਮੂਹਕ ਕੋਸ਼ਿਸ਼ ਨੂੰ ਦਰਸਾਉਂਦਾ ਹੈ।

ਪੇਪਰ ਬੈਗਾਂ ਦਾ ਇਤਿਹਾਸ 1850 ਵਿਚ ਪਾਇਆ ਜਾ ਸਕਦਾ ਹੈ ਜਦੋਂ ਅਮਰੀਕੀ ਖੋਜੀ ਫ੍ਰਾਂਸਿਸ ਵੋਲੇ ਨੇ ਕਾਗਜ਼ਾਂ ਦੀ ਥੈਲੀ ਵਾਲੀ ਮਸ਼ੀਨ ਦੀ ਖੋਜ ਕੀਤੀ ਤੇ ਇਸ ਨੂੰ ਪੇਟੈਂਟ ਕੀਤਾ। ਬਾਅਦ ਵਿੱਚ 1871 ਵਿੱਚ, ਮਾਰਗਰੇਟ ਈ ਨਾਈਟ ਨੇ ਇੱਕ ਅਜਿਹੀ ਮਸ਼ੀਨ ਦੀ ਕਾਢ ਕੱਢਣ ਵਿਚ ਸਫਲਤਾ ਪ੍ਰਾਪਤ ਕੀਤੀ ਜੋ ਡੱਬੇਨੁਮਾ ਆਕਾਰ ਦਾ ਪੇਪਰ ਬੈਗ ਬਣਾ ਸਕਦਾ ਸੀ।

ਚਾਰਲਸ ਸਟੀਲਵੈੱਲ ਨੇ 1883 ਵਿਚ ਕਾਗਜ਼ਾਂ ਦੇ ਬੈਗ ਦੀ ਪੈਕਿੰਗ ਨੂੰ ਹੋਰ ਆਸਾਨ ਬਣਾ ਦਿੱਤਾ ਤੇ ਇਸ ਨੂੰ ਆਸਾਨੀ ਨਾਲ ਵਰਤਨਯੋਗ ਬਣਾ ਦਿੱਤਾ। 1912 ਵਿਚ, ਵਾਲਟਰ ਡਯੂਬਨੇਰ ਨੇ ਅੱਗੇ ਵਧਦਿਆਂ ਸਟੀਲਵੈਲ ਦੇ ਡਿਜ਼ਾਈਨ ਚ ਛੋਟਾ ਜਿਹਾ ਬਦਲਾਅ ਕੀਤਾ ਤੇ ਇਸ ਨਾਲ ਤਾਰ ਜੋੜ ਦਿੱਤੇ ਤੇ ਹੈਂਡਲ ਵਾਲੇ ਕਾਗਜ਼ ਦੇ ਬੈਗ ਦੀ ਖੋਜ ਕੀਤੀ। ਦਿਲਚਸਪ ਗੱਲ ਇਹ ਹੈ ਟਿਕਾਊ ਪੈਕਜਿੰਗ ਨੂੰ ਉਤਸ਼ਾਹਤ ਕਰਨ ਲਈ ਹੁਣ ਵੱਡੇ ਬ੍ਰਾਂਡ ਵੀ ਪੇਪਰ ਬੈਗ ਨੂੰ ਅਪਣਾ ਰਹੇ ਹਨ।
Published by: Ramanpreet Kaur
First published: July 13, 2021, 1:48 PM IST
ਹੋਰ ਪੜ੍ਹੋ
ਅਗਲੀ ਖ਼ਬਰ